Bible Language
Punjabi Old BSI Version

:

PAV
1. ਦਾਊਦ ਨੇ ਉਨ੍ਹਾਂ ਲੋਕਾਂ ਦਾ ਜੋ ਉਸ ਦੇ ਨਾਲ ਇਕੱਠੇ ਸਨ ਲੇਖਾ ਕੀਤਾ ਅਤੇ ਉਨ੍ਹਾਂ ਦੇ ਹਜ਼ਾਰਾਂ ਉੱਤੇ ਸਰਦਾਰ ਅਤੇ ਸੈਂਕੜਿਆ ਉੱਤੇ ਸਰਦਾਰ ਥਾਪ ਦਿੱਤੇ
1. And David H1732 numbered H6485 H853 the people H5971 that H834 were with H854 him , and set H7760 captains H8269 of thousands H505 and captains H8269 of hundreds H3967 over H5921 them.
2. ਦਾਊਦ ਨੇ ਲੋਕਾਂ ਦੀ ਇੱਕ ਤਿਹਾਈ ਯੋਆਬ ਦੇ ਹੱਥ ਵਿੱਚ ਅਤੇ ਇੱਕ ਤਿਹਾਈ ਯੋਆਬ ਦੇ ਭਰਾ ਸਰੂਯਾਹ ਦੇ ਪੁੱਤ੍ਰ ਅਬੀਸ਼ਈ ਦੇ ਹੱਥ ਵਿੱਚ ਅਤੇ ਇੱਕ ਤਿਹਾਈ ਗਿੱਤੀ ਇੱਤਈ ਦੇ ਹੱਥ ਕਰ ਕੇ ਉਨ੍ਹਾਂ ਨੂੰ ਬਾਹਰ ਘੱਲਿਆ। ਤਾਂ ਪਾਤਸ਼ਾਹ ਨੇ ਲੋਕਾਂ ਨੂੰ ਆਖਿਆ, ਮੈਂ ਵੀ ਜ਼ਰੂਰ ਤੁਹਾਡੇ ਨਾਲ ਚੱਲਾਂਗਾ
2. And David H1732 sent forth H7971 a third part H7992 of H853 the people H5971 under the hand H3027 of Joab H3097 , and a third part H7992 under the hand H3027 of Abishai H52 the son H1121 of Zeruiah H6870 , Joab H3097 's brother H251 , and a third part H7992 under the hand H3027 of Ittai H863 the Gittite H1663 . And the king H4428 said H559 unto H413 the people H5971 , I will surely go forth H3318 H3318 with H5973 you myself H589 also H1571 .
3. ਪਰ ਲੋਕਾਂ ਨੇ ਆਖਿਆ, ਤੁਸੀਂ ਨਾ ਚੱਲੋ ਕਿਉਂ ਜੋ ਜੇ ਕਰ ਸਾਨੂੰ ਨੱਠਣਾ ਪਵੇ ਤਾਂ ਉਨ੍ਹਾਂ ਨੂੰ ਸਾਡੀ ਕੋਈ ਲੋੜ ਨਹੀਂ ਅਤੇ ਜੇ ਕਦੀ ਅਸੀਂ ਅੱਧੇ ਮਾਰੇ ਵੀ ਜਾਈਏ ਤਾਂ ਵੀ ਉਨ੍ਹਾਂ ਨੂੰ ਸਾਡੀ ਲੋੜ ਨਹੀਂ ਪਰ ਹੁਣ ਤੁਸੀਂ ਸਾਡੇ ਦਸ ਹਜ਼ਾਰ ਵਰਗੇ ਹੋ। ਸੋ ਹੁਣ ਚੰਗੀ ਗੱਲ ਏਹ ਹੈ ਜੋ ਤੁਸੀਂ ਸ਼ਹਿਰ ਵਿੱਚ ਰਹਿ ਕੇ ਉੱਥੋਂ ਸਾਡੀ ਸਹਾਇਤਾ ਕਰੋ
3. But the people H5971 answered H559 , Thou shalt not H3808 go forth H3318 : for H3588 if H518 we flee away H5127 H5127 , they will not H3808 care H7760 H3820 for H413 us; neither H3808 if H518 half H2677 of us die H4191 , will they care H7760 H3820 for H413 us: but H3588 now H6258 thou art worth H3644 ten H6235 thousand H505 of us : therefore now H6258 it is better H2896 that H3588 thou succor H5826 us out of the city H4480 H5892 .
4. ਤਦ ਪਾਤਸ਼ਾਹ ਨੇ ਉਨ੍ਹਾਂ ਨੂੰ ਆਖਿਆ, ਜੋ ਗੱਲ ਤੁਹਾਡੀ ਨਿਗਾਹ ਵਿੱਚ ਚੰਗੀ ਲੱਗੇ ਮੈਂ ਉਹੋ ਹੀ ਕਰਾਂਗਾ ਸੋ ਪਾਤਸ਼ਾਹ ਸ਼ਹਿਰ ਦੇ ਲਾਂਘੇ ਦੇ ਬੂਹੇ ਉੱਤੇ ਹੋ ਖਲੋਤਾ ਅਤੇ ਸਾਰੇ ਲੋਕ ਸੌ ਸੌ ਅਤੇ ਹਜ਼ਾਰ ਹਜ਼ਾਰ ਬਣ ਕੇ ਨਿੱਕਲ ਪਏ
4. And the king H4428 said H559 unto H413 them, What H834 seemeth H5869 you best H3190 I will do H6213 . And the king H4428 stood H5975 by H413 the gate H8179 side H3027 , and all H3605 the people H5971 came out H3318 by hundreds H3967 and by thousands H505 .
5. ਉਸ ਵੇਲੇ ਪਾਤਸ਼ਾਹ ਨੇ ਯੋਆਬ ਅਤੇ ਅਬੀਸ਼ਈ ਅਤੇ ਇੱਤਈ ਨੂੰ ਹੁਕਮ ਦਿੱਤਾ ਭਈ ਮੇਰੇ ਕਾਰਨ ਉਸ ਜੁਆਨ ਅਬਸ਼ਾਲੋਮ ਨਾਲ ਨਰਮ ਵਰਤਾਓ ਕਰਨਾ ਅਤੇ ਜਿਸ ਵੇਲੇ ਪਾਤਸ਼ਾਹ ਨੇ ਸਭਨਾਂ ਸਰਦਾਰਾਂ ਨੂੰ ਅਬਸ਼ਾਲੋਮ ਦੇ ਲਈ ਆਗਿਆ ਦਿੱਤੀ ਤਾਂ ਸਾਰਿਆਂ ਲੋਕਾਂ ਨੇ ਸੁਣੀ।।
5. And the king H4428 commanded H6680 H853 Joab H3097 and Abishai H52 and Ittai H863 , saying H559 , Deal gently H328 for my sake with the young man H5288 , even with Absalom H53 . And all H3605 the people H5971 heard H8085 when the king H4428 gave H853 all H3605 the captains H8269 charge H6680 concerning H5921 H1697 Absalom H53 .
6. ਲੋਕ ਰੜੇ ਦੇ ਵਿੱਚ ਨਿੱਕਲ ਕੇ ਇਸਰਾਏਲ ਦੇ ਸਾਹਮਣੇ ਹੋਏ ਅਤੇ ਅਫ਼ਰਾਈਮ ਦੇ ਬਣ ਵਿੱਚ ਲੜਾਈ ਜੁੜੀ
6. So the people H5971 went out H3318 into the field H7704 against H7125 Israel H3478 : and the battle H4421 was H1961 in the wood H3293 of Ephraim H669 ;
7. ਅਤੇ ਇਸਰਾਏਲ ਦੇ ਲੋਕ ਦਾਊਦ ਦੇ ਟਹਿਲੂਆਂ ਦੇ ਅੱਗੇ ਮਾਰੇ ਗਏ ਅਤੇ ਉਸ ਦਿਨ ਵੀਹ ਹਜ਼ਾਰ ਮਨੁੱਖਾਂ ਦੀ ਡਾਢੀ ਵਾਢ ਹੋਈ
7. Where H8033 the people H5971 of Israel H3478 were slain H5062 before H6440 the servants H5650 of David H1732 , and there was H1961 there H8033 a great H1419 slaughter H4046 that H1931 day H3117 of twenty H6242 thousand H505 men .
8. ਕਿਉਂ ਜੋ ਉਸ ਦਿਨ ਲੜਾਈ ਸਾਰੇ ਦੇਸ ਵਿੱਚ ਖਿੰਡ ਗਈ ਸੋ ਜਿਹੜੇ ਬਣ ਦੇ ਕਾਰਨ ਨਾਸ ਹੋਏ ਉਨ੍ਹਾਂ ਨਾਲੋਂ ਜਿਹੜੇ ਤਲਵਾਰ ਨਾਲ ਮੋਏ ਸੋ ਬਹੁਤ ਵਧੀਕ ਸਨ।।
8. For the battle H4421 was H1961 there H8033 scattered H6327 over H5921 the face H6440 of all H3605 the country H776 : and the wood H3293 devoured H398 more H7235 people H5971 that H1931 day H3117 than the sword H2719 devoured H398 .
9. ਉਸ ਵੇਲੇ ਅਬਸ਼ਾਲੋਮ ਦਾਊਦ ਦੇ ਟਹਿਲੂਆ ਨੂੰ ਟੱਕਰ ਗਿਆ। ਅਬਸ਼ਾਲੋਮ ਇੱਕ ਖੱਚਰ ਉੱਤੇ ਚੜ੍ਹਿਆ ਹੋਇਆ ਸੀ ਅਤੇ ਉਹ ਖੱਚਰ ਇੱਕ ਵੱਡੇ ਬਲੂਤ ਦੇ ਬਿਰਛ ਦੇ ਮੋਟੇ ਟਾਹਣੇ ਹੇਠੋਂ ਲੰਘੀ। ਤਦ ਉਹ ਦਾ ਸਿਰ ਬਲੂਤ ਵਿੱਚ ਅੜ ਗਿਆ ਅਤੇ ਉਹ ਅਕਾਸ਼ ਅਤੇ ਧਰਤੀ ਦੇ ਵਿਚਕਾਰ ਲਮਕਦਾ ਰਹਿ ਗਿਆ ਅਰ ਖੱਚਰ ਉਹ ਦੇ ਹੇਠੋਂ ਨਿੱਕਲ ਕੇ ਚੱਲੀ ਗਈ
9. And Absalom H53 met H7122 the servants H5650 of David H1732 . And Absalom H53 rode H7392 upon H5921 a mule H6505 , and the mule H6505 went H935 under H8478 the thick boughs H7730 of a great H1419 oak H424 , and his head H7218 caught hold H2388 of the oak H424 , and he was taken up H5414 between H996 the heaven H8064 and the earth H776 ; and the mule H6505 that H834 was under H8478 him went away H5674 .
10. ਸੋ ਇੱਕ ਜਣੇ ਨੇ ਵੇਖ ਕੇ ਯੋਆਬ ਨੂੰ ਜਾ ਖਬਰ ਦੱਸੀ ਭਈ ਵੇਖ, ਮੈਂ ਅਬਸ਼ਾਲੋਮ ਨੂੰ ਬਲੂਤ ਦੇ ਬਿਰਛ ਵਿੱਚ ਫਸਿਆ ਹੋਇਆ ਡਿੱਠਾ!
10. And a certain H259 man H376 saw H7200 it , and told H5046 Joab H3097 , and said H559 , Behold H2009 , I saw H7200 H853 Absalom H53 hanged H8518 in an oak H424 .
11. ਤਦ ਯੋਆਬ ਨੇ ਉਸ ਨੂੰ ਜਿਸ ਨੇ ਉਹ ਨੂੰ ਖਬਰ ਦੱਸੀ ਸੀ ਆਖਿਆ, ਵਾਹ! ਤੈਂ ਉਹ ਨੂੰ ਡਿੱਠਾ ਅਤੇ ਉਹ ਨੂੰ ਮਾਰ ਕੇ ਧਰਤੀ ਦੇ ਉੱਤੇ ਕਿਉਂ ਨਾ ਸੁੱਟ ਪਾਇਆ? ਤਾਂ ਮੈਂ ਤੈਨੂੰ ਦਸ ਟੁਕੜੇ ਚਾਂਦੀ ਅਤੇ ਇੱਕ ਪੇਟੀ ਬਖ਼ਸ਼ ਦਿੰਦਾ
11. And Joab H3097 said H559 unto the man H376 that told H5046 him, And, behold H2009 , thou sawest H7200 him , and why H4069 didst thou not H3808 smite H5221 him there H8033 to the ground H776 ? and I would have given H5414 thee ten H6235 shekels of silver H3701 , and a H259 girdle H2290 .
12. ਉਸ ਮਨੁੱਖ ਨੇ ਯੋਆਬ ਨੂੰ ਆਖਿਆ, ਭਾਵੇਂ ਤੂੰ ਹਜ਼ਾਰ ਟੁਕੜੇ ਚਾਂਦੀ ਮੇਰੇ ਹੱਥ ਵਿੱਚ ਤੋਲ ਕੇ ਦਿੰਦਾ ਤਾਂ ਵੀ ਮੈਂ ਪਾਤਸ਼ਾਹ ਦੇ ਪੁੱਤ੍ਰ ਉੱਤੇ ਹੱਥ ਨਾ ਚੁੱਕਦਾ ਕਿਉਂ ਜੋ ਪਾਤਸ਼ਾਹ ਨੇ ਅਸਾਂ ਲੋਕਾਂ ਦੇ ਸੁਣਦਿਆਂ ਤੈਨੂੰ ਅਤੇ ਅਬੀਸ਼ਈ ਅਤੇ ਇਤਈ ਨੂੰ ਤਕੀਦ ਨਾਲ ਆਖਿਆ ਸੀ ਭਈ ਧਿਆਨ ਰੱਖਣਾ ਸੋ ਅਬਸ਼ਾਲੋਮ ਜੁਆਨ ਨੂੰ ਕੋਈ ਨਾ ਛੂਹੇ
12. And the man H376 said H559 unto H413 Joab H3097 , Though H3863 I H595 should receive H8254 a thousand H505 shekels of silver H3701 in H5921 mine hand H3709 , yet would I not H3808 put forth H7971 mine hand H3027 against H413 the king H4428 's son H1121 : for H3588 in our hearing H241 the king H4428 charged H6680 thee and Abishai H52 and Ittai H863 , saying H559 , Beware that none H8104 H4130 touch the young man H5288 Absalom H53 .
13. ਸੋ ਜੇ ਮੈਂ ਐਉਂ ਕਰਦਾ ਤਾਂ ਆਪਣੇ ਪ੍ਰਾਣਾਂ ਨਾਲ ਛਲ ਕਰਦਾ ਕਿਉਂ ਜੋ ਪਾਤਸ਼ਾਹ ਕੋਲੋਂ ਕੋਈ ਗੱਲ ਲੁਕੀ ਹੋਈ ਨਹੀਂ ਸਗੋਂ ਤੂੰ ਵੀ ਮੇਰੇ ਨਾਲ ਵੈਰ ਕਰਦਾ
13. Otherwise H176 I should have wrought H6213 falsehood H8267 against mine own life H5315 : for there is no matter H3808 H3605 H1697 hid H3582 from H4480 the king H4428 , and thou thyself H859 wouldest have set thyself H3320 against H4480 H5048 me .
14. ਤਦ ਯੋਆਬ ਨੇ ਆਖਿਆ, ਮੈਂ ਤੇਰੇ ਨਾਲ ਹੁਣ ਚਿਰ ਨਹੀਂ ਲਾਉਂਦਾ ਸੋ ਉਸ ਨੇ ਤਿੰਨ ਤੀਰ ਹੱਥ ਵਿੱਚ ਲਏ ਅਤੇ ਅਬਸ਼ਾਲੋਮ ਦੇ ਦਿਲ ਵਿੱਚ ਜਦ ਉਹ ਅਜੇ ਬਲੂਤ ਦੇ ਬਿਰਛ ਦੇ ਵਿਚਕਾਰ ਜੀਉਂਦਾ ਹੀ ਸੀ ਧਸਾ ਦਿੱਤੇ
14. Then said H559 Joab H3097 , I may not H3808 tarry H3176 thus H3651 with H6440 thee . And he took H3947 three H7969 darts H7626 in his hand H3709 , and thrust H8628 them through the heart H3820 of Absalom H53 , while H5750 he was yet alive H2416 in the midst H3820 of the oak H424 .
15. ਅਤੇ ਦਸਾਂ ਜੁਆਨਾਂ ਨੇ ਜੋ ਯੋਆਬ ਦੇ ਸ਼ਸਤ੍ਰ ਚੁੱਕਣ ਵਾਲੇ ਸਨ ਅਬਸ਼ਾਲੋਮ ਨੂੰ ਘੇਰ ਕੇ ਉਹ ਨੂੰ ਮਾਰਿਆ ਅਤੇ ਵੱਢ ਸੁੱਟਿਆ
15. And ten H6235 young men H5288 that bore H5375 Joab H3097 's armor H3627 compassed about H5437 and smote H5221 H853 Absalom H53 , and slew H4191 him.
16. ਤਦ ਯੋਆਬ ਨੇ ਤੁਰ੍ਹੀ ਵਜਾਈ ਅਤੇ ਲੋਕ ਇਸਰਾਏਲ ਦਾ ਪਿੱਛਾ ਕਰਨ ਤੋਂ ਮੁੜੇ ਕਿਉਂ ਜੋ ਯੋਆਬ ਨੇ ਲੋਕਾਂ ਨੂੰ ਰੋਕਿਆ
16. And Joab H3097 blew H8628 the trumpet H7782 , and the people H5971 returned H7725 from pursuing H4480 H7291 after H310 Israel H3478 : for H3588 Joab H3097 held back H2820 H853 the people H5971 .
17. ਅਤੇ ਉਨ੍ਹਾਂ ਨੇ ਅਬਸ਼ਾਲੋਮ ਨੂੰ ਲੈ ਕੇ ਬਣ ਦੇ ਵਿਖੇ ਇੱਕ ਵੱਡੇ ਸਾਰੇ ਟੋਏ ਦੇ ਵਿੱਚ ਸੁੱਟ ਦਿੱਤਾ ਅਤੇ ਉਹ ਦੇ ਉੱਤੇ ਵੱਟਿਆਂ ਦਾ ਇੱਕ ਵੱਡਾ ਢੇਰ ਲਾਇਆ ਅਤੇ ਸਾਰਾ ਇਸਰਾਏਲ ਭੱਜ ਕੇ ਆਪੋ ਆਪਣੇ ਡੇਰੇ ਵੱਲ ਗਿਆ।।
17. And they took H3947 H853 Absalom H53 , and cast H7993 him into H413 a great H1419 pit H6354 in the wood H3293 , and laid H5324 a very H3966 great H1419 heap H1530 of stones H68 upon H5921 him : and all H3605 Israel H3478 fled H5127 every one H376 to his tent H168 .
18. ਅਬਸ਼ਾਲੋਮ ਨੇ ਆਪਣੇ ਜੀਉਂਦੇ ਜੀਅ ਧਰਤੀ ਲੈ ਕੇ ਆਪਣੇ ਲਈ ਪਾਤਸ਼ਾਹੀ ਖੱਡ ਵਿੱਚ ਇੱਕ ਥੰਮ੍ਹ ਬਣਾਇਆ ਸੀ ਕਿਉਂ ਜੋ ਉਸ ਨੇ ਆਖਿਆ, ਭਈ ਮੇਰੇ ਕੋਈ ਪੁੱਤ੍ਰ ਨਹੀਂ ਹੈ ਜਿਸ ਨਾਲ ਮੇਰੇ ਨਾਉਂ ਦਾ ਚੇਤਾ ਰਹੇ ਅਤੇ ਉਸ ਨੇ ਆਪਣਾ ਨਾਉਂ ਉਸ ਥੰਮ੍ਹ ਉੱਤੇ ਰੱਖਿਆ ਸੀ ਅਤੇ ਅੱਜ ਦੇ ਦਿਨ ਤੋੜੀ ਉਹ ਅਬਸ਼ਾਲੋਮ ਦੀ ਮਟੀ ਸਦਾਉਂਦੀ ਹੈ।।
18. Now Absalom H53 in his lifetime H2416 had taken H3947 and reared up H5324 for himself H853 a pillar H4678 , which H834 is in the king H4428 's dale H6010 : for H3588 he said H559 , I have no H369 son H1121 to H5668 keep my name in remembrance H2142 H8034 : and he called H7121 the pillar H4678 after H5921 his own name H8034 : and it is called H7121 unto H5704 this H2088 day H3117 , Absalom H53 's place H3027 .
19. ਤਦ ਸਾਦੋਕ ਦੇ ਪੁੱਤ੍ਰ ਅਹੀਮਅਸ ਨੇ ਆਖਿਆ, ਮੈਨੂੰ ਹੁਣ ਦੌੜਨ ਦੇਹ ਜੋ ਮੈਂ ਪਾਤਸ਼ਾਹ ਨੂੰ ਖਬਰ ਜਾ ਦੱਸਾਂ ਜੋ ਯਹੋਵਾਹ ਨੇ ਉਹ ਦੇ ਵੈਰੀਆਂ ਤੋਂ ਉਹ ਦਾ ਬਦਲਾ ਲਿਆ
19. Then said H559 Ahimaaz H290 the son H1121 of Zadok H6659 , Let me now H4994 run H7323 , and bear H1319 H853 the king H4428 tidings , how that H3588 the LORD H3068 hath avenged H8199 him of his enemies H341 .
20. ਯੋਆਬ ਨੇ ਉਸ ਨੂੰ ਆਖਿਆ, ਅੱਜ ਨਾ ਤੂੰ ਖਬਰ ਦੱਸ। ਫੇਰ ਸਹੀ ਕਿਸੇ ਹੋਰ ਦਿਨ ਤੈਨੂੰ ਖਬਰ ਦੱਸਣ ਦੀ ਆਗਿਆ ਹੋਵੇਗੀ ਪਰ ਅੱਜ ਤੂੰ ਕੋਈ ਕਬਰ ਨਾ ਦੇਵੀਂ ਕਿਉਂ ਜੋ ਪਾਤਸ਼ਾਹ ਦਾ ਪੁੱਤ੍ਰ ਮਰ ਗਿਆ ਹੈ
20. And Joab H3097 said H559 unto him, Thou H859 shalt not H3808 bear tidings H376 H1309 this H2088 day H3117 , but thou shalt bear tidings H1319 another H312 day H3117 : but this H2088 day H3117 thou shalt bear no tidings H1319 H3808 , because H3588 H5921 the king H4428 's son H1121 is dead H4191 .
21. ਤਦ ਯੋਆਬ ਨੇ ਕੂਸ਼ੀ ਨੂੰ ਆਖਿਆ, ਤੂੰ ਜਾਹ ਅਤੇਜੋ ਕੁਝ ਤੈਂ ਡਿੱਠਾ ਹੈ ਸੋ ਪਾਤਸ਼ਾਹ ਨੂੰ ਆਖ! ਤਦ ਕੂਸ਼ੀ ਨੇ ਯੋਆਬ ਨੂੰ ਮੱਥਾ ਟੇਕਿਆ ਅਤੇ ਦੌੜ ਪਿਆ
21. Then said H559 Joab H3097 to Cushi H3569 , Go H1980 tell H5046 the king H4428 what H834 thou hast seen H7200 . And Cushi H3569 bowed himself H7812 unto Joab H3097 , and ran H7323 .
22. ਫੇਰ ਸਾਦੋਕ ਦੇ ਪੁੱਤ੍ਰ ਅਹੀਮਅਸ ਨੇ ਦੂਜੀ ਵੇਰੀ ਯੋਆਬ ਨੂੰ ਆਖਿਆ, ਜਰਾ ਮੈਨੂੰ ਵੀ ਪਰਵਾਨਗੀ ਦੇਹ ਜੋ ਕੂਸ਼ੀ ਦੇ ਪਿੱਛੇ ਭੱਜਾਂ ਸੋ ਯੋਆਬ ਬੋਲਿਆ ਬੀਬਾ ਜੀ, ਤੈਨੂੰ ਕੀ ਲੋੜ ਹੈ ਭੱਜਣ ਦੀਕਿਉਂ ਜੋ ਤੇਰੇ ਲਾਭ ਦੀ ਖਬਰ ਨਹੀਂ?
22. Then said H559 Ahimaaz H290 the son H1121 of Zadok H6659 yet H5750 again H3254 to H413 Joab H3097 , But howsoever H1961 H4100 , let me, I H589 pray H4994 thee, also H1571 run H7323 after H310 Cushi H3569 . And Joab H3097 said H559 , Wherefore H4100 H2088 wilt thou H859 run H7323 , my son H1121 , seeing that thou hast no H369 tidings H1309 ready H4672 ?
23. ਫੇਰ ਉਸ ਨੇ ਆਖਿਆ, ਤਾਂ ਵੀ ਮੈਨੂੰ ਭੱਜਣ ਦੇਹ ਤਾਂ ਉਹ ਨੇ ਆਖਿਆ, ਨੱਠ! ਅਤੇ ਅਹੀਮਅਸ ਮਦਾਨ ਦੇ ਰਾਹ ਗਿਆ ਅਰ ਕੂਸ਼ੀ ਕੋਲੋਂ ਅੱਗੇ ਵੱਧ ਗਿਆ
23. But howsoever H1961 H4100 , said he , let me run H7323 . And he said H559 unto him, Run H7323 . Then Ahimaaz H290 ran H7323 by the way H1870 of the plain H3603 , and overran H5674 H853 Cushi H3569 .
24. ਅਤੇ ਉਸ ਵੇਲੇ ਦਾਊਦ ਦੋਹਾਂ ਡਿਉੜ੍ਹੀਆਂ ਦੇ ਵਿਚਕਾਰ ਬੈਠਾ ਸੀ ਅਤੇ ਰਾਖਾ ਡੇਉੜ੍ਹੀ ਦੀ ਛੱਤ ਦੇ ਬੰਨੇ ਉੱਤੇ ਚੜ੍ਹਿਆ ਹੋਇਆ ਸੀ ਸੋ ਉਸ ਨੇ ਅੱਖਾਂ ਚੁੱਕ ਕੇ ਡਿੱਠਾ ਅਤੇ ਵੇਖੋ, ਇੱਕ ਜਣਾ ਇਕੱਲਾ ਨੱਠਿਆ ਆਉਂਦਾ ਸੀ
24. And David H1732 sat H3427 between H996 the two H8147 gates H8179 : and the watchman H6822 went up H1980 to H413 the roof H1406 over the gate H8179 unto H413 the wall H2346 , and lifted up H5375 H853 his eyes H5869 , and looked H7200 , and behold H2009 a man H376 running H7323 alone H905 .
25. ਰਾਖੇ ਨੇ ਹਾਕਾਂ ਮਾਰ ਕੇ ਪਾਤਸ਼ਾਹ ਨੂੰ ਖਬਰ ਕੀਤੀ ਸੋ ਪਾਤਸ਼ਾਹ ਨੇ ਆਖਿਆ, ਜੋ ਉਹ ਇਕੱਲਾ ਹੈ ਤਾਂ ਉਹ ਦੇ ਮੂੰਹ ਵਿੱਚ ਕੋਈ ਖਬਰ ਹੋਵੇਗੀ। ਉਹ ਤੁਰਦਾ ਤੁਰਦਾ ਨੇੜੇ ਢੁੱਕਦਾ ਆਉਂਦਾ ਸੀ
25. And the watchman H6822 cried H7121 , and told H5046 the king H4428 . And the king H4428 said H559 , If H518 he be alone H905 , there is tidings H1309 in his mouth H6310 . And he came H1980 apace H1980 , and drew near H7131 .
26. ਤਦ ਰਾਖੇ ਨੇ ਇੱਕ ਹੋਰ ਮਨੁੱਖ ਨੂੰ ਨੱਠੇ ਆਉਂਦਿਆਂ ਡਿੱਠਾ ਅਤੇ ਰਾਖੇ ਨੇ ਡਿਉੜ੍ਹੀ ਵਾਲੇ ਨੂੰ ਸੱਦ ਕੇ ਕਿਹਾ, ਵੇਖ ਇੱਕ ਜਣਾ ਹੋਰ ਇਕੱਲਾ ਨੱਠਾ ਆਉਂਦਾ ਹੈ। ਤਦ ਪਾਤਸ਼ਾਹ ਨੇ ਆਖਿਆ, ਉਹ ਵੀ ਖਬਰ ਲਿਆਉਂਦਾ ਹੋਵੇਗਾ
26. And the watchman H6822 saw H7200 another H312 man H376 running H7323 : and the watchman H6822 called H7121 unto H413 the porter H7778 , and said H559 , Behold H2009 another man H376 running H7323 alone H905 . And the king H4428 said H559 , He H2088 also H1571 bringeth tidings H1319 .
27. ਤਦ ਰਾਖੇ ਨੇ ਆਖਿਆ, ਅਗਲੇ ਦਾ ਭੱਜਣਾ ਸਾਦੋਕ ਦੇ ਪੁੱਤ੍ਰ ਅਹੀਮਅਸ ਦੇ ਭੱਜਣ ਵਰਗਾ ਮੈਨੂੰ ਦਿੱਸਦਾ ਹੈ। ਤਦ ਪਾਤਸ਼ਾਹ ਨੇ ਆਖਿਆ, ਉਹ ਭਲਾ ਮਨੁੱਖ ਹੈ ਅਤੇ ਭਲੀ ਖਬਰ ਲਿਆਉਂਦਾ ਹੋਵੇਗਾ
27. And the watchman H6822 said H559 , Me H589 thinketh H7200 H853 the running H4794 of the foremost H7223 is like the running H4794 of Ahimaaz H290 the son H1121 of Zadok H6659 . And the king H4428 said H559 , He H2088 is a good H2896 man H376 , and cometh H935 with good H2896 tidings H1309 .
28. ਅਹੀਮਅਸ ਨੇ ਹਾਕਾਂ ਮਾਰ ਕੇ ਪਾਤਸ਼ਾਹ ਨੂੰ ਆਖਿਆ, ਸਭ ਸੁਖ ਹੈ ਅਤੇ ਪਾਤਸ਼ਾਹ ਦੇ ਅੱਗੇ ਮੂੰਹ ਪਰਨੇ ਡਿੱਗ ਪਿਆ ਅਤੇ ਮੱਥਾ ਟੇਕ ਕੇ ਆਖਿਆ, ਯਹੋਵਾਹ ਤੁਹਾਡਾ ਪਰਮੇਸ਼ੁਰ ਧੰਨ ਹੋਵੇ ਜਿਸ ਨੇ ਉਨ੍ਹਾਂ ਮਨੁੱਖਾਂ ਨੂੰ ਜਿਨ੍ਹਾਂ ਨੇ ਮੇਰੇ ਮਾਹਰਾਜ ਪਾਤਸ਼ਾਹ ਉੱਤੇ ਹੱਥ ਚੁੱਕਿਆ ਸੀ ਸੌਂਪ ਦਿੱਤਾ ਹੈ
28. And Ahimaaz H290 called H7121 , and said H559 unto H413 the king H4428 , All is well H7965 . And he fell down H7821 to the earth H776 upon his face H639 before the king H4428 , and said H559 , Blessed H1288 be the LORD H3068 thy God H430 , which H834 hath delivered up H5462 H853 the men H376 that H834 lifted up H5375 H853 their hand H3027 against my lord H113 the king H4428 .
29. ਤਾਂ ਪਾਤਸ਼ਾਹ ਨੇ ਆਖਿਆ, ਅਬਸ਼ਾਲੋਮ ਜੁਆਨ ਸੁਖ ਨਾਲ ਹੈ? ਅਹੀਮਅਸ ਨੇ ਉੱਤਰ ਦਿੱਤਾ, ਜਿਸ ਵੇਲੇ ਯੋਆਬ ਨੇ ਪਾਤਸ਼ਾਹ ਦੇ ਟਹਿਲੂਏ ਨੂੰ ਅਤੇ ਤੁਹਾਡੇ ਟਹਿਲੂਏ ਨੂੰ ਘੱਲਿਆ ਉਸ ਵੇਲੇ ਮੈਂ ਇੱਕ ਵੱਡੀ ਭੀੜ ਡਿੱਠੀ ਪਰ ਮੈਨੂੰ ਖਬਰ ਨਹੀਂ ਸੀ ਜੋ ਕੀ ਹੋਇਆ ਹੈ
29. And the king H4428 said H559 , Is the young man H5288 Absalom H53 safe H7965 ? And Ahimaaz H290 answered H559 , When Joab H3097 sent H7971 H853 the king H4428 's servant H5650 , and me thy servant H5650 , I saw H7200 a great H1419 tumult H1995 , but I knew H3045 not H3808 what H4100 it was .
30. ਤਦ ਪਾਤਸ਼ਾਹ ਨੇ ਆਖਿਆ, ਲਾਂਭੇ ਹੋ ਕੇ ਐਥੇ ਖਲੋ ਜਾਹ,ਅਤੇ ਉਹ ਲਾਂਭੇ ਹੋ ਕੇ ਖਲੋ ਗਿਆ
30. And the king H4428 said H559 unto him , Turn aside H5437 , and stand H3320 here H3541 . And he turned aside H5437 , and stood still H5975 .
31. ਤਾਂ ਵੇਖੋ, ਉਹ ਕੂਸ਼ੀ ਆਇਆ ਅਤੇ ਉਸ ਕੂਸ਼ੀ ਨੇ ਆਖਿਆ, ਮੇਰੇ ਮਾਹਰਾਜ ਪਾਤਸ਼ਾਹ,ਮੈਂ ਚੰਗੀ ਖਬਰ ਲਿਆਇਆ ਹਾਂ ਭਈ ਯਹੋਵਾਹ ਨੇ ਅੱਜ ਦੇ ਦਿਨ ਉਨ੍ਹਾਂ ਸਭਨਾਂ ਤੋਂ ਜੋ ਤੁਹਾਡੇ ਵਿਰੋਧ ਉੱਠੇ ਸਨ ਤੁਹਾਡਾ ਬਦਲਾ ਲਿਆ
31. And, behold H2009 , Cushi H3569 came H935 ; and Cushi H3569 said H559 , Tidings H1319 , my lord H113 the king H4428 : for H3588 the LORD H3068 hath avenged H8199 thee this day H3117 of H4480 H3027 all H3605 them that rose up H6965 against H5921 thee.
32. ਜਦ ਪਾਤਸ਼ਾਹ ਨੇ ਉਹ ਕੂਸ਼ੀ ਨੂੰ ਪੁੱਛਿਆ ਭਈ ਅਬਸ਼ਾਲੋਮ ਜੁਆਨ ਸੁਖ ਨਾਲ ਹੈ? ਤਾਂ ਉਸ ਕੂਸ਼ੀ ਨੇ ਉੱਤਰ ਦੇ ਕੇ ਆਖਿਆ, ਮੇਰੇ ਮਾਹਰਾਜ ਪਾਤਸ਼ਾਹ ਦੇ ਵੈਰੀ ਅਤੇ ਓਹ ਸੱਭੇ ਜੋ ਪਾਤਸ਼ਾਹ ਦੇ ਵਿਰੋਧ ਵਿੱਚ ਤੁਹਾਡੇ ਉੱਤੇ ਔਖ ਦੇਣ ਨੂੰ ਉੱਠਦੇ ਹਨ ਸੋ ਉੱਸੇ ਜੁਆਨ ਵਰਗੇ ਹੋ ਜਾਣ!।।
32. And the king H4428 said H559 unto H413 Cushi H3569 , Is the young man H5288 Absalom H53 safe H7965 ? And Cushi H3569 answered H559 , The enemies H341 of my lord H113 the king H4428 , and all H3605 that H834 rise H6965 against H5921 thee to do thee hurt H7451 , be H1961 as that young man H5288 is .
33. ਤਦ ਪਾਤਸ਼ਾਹ ਕੰਬ ਉੱਠਿਆ ਅਤੇ ਉਸ ਚੁਬਾਰੇ ਵਿੱਚ ਜੋ ਡਿਉੜ੍ਹੀ ਦੇ ਉੱਤੇ ਸੀ ਰੋਂਦਾ ਰੋਂਦਾ ਚੜ੍ਹ ਗਿਆ ਅਤੇ ਚੜ੍ਹਦੀ ਵੇਰ ਇਉਂ ਆਖਦਾ ਜਾਂਦਾ ਸੀ, ਹਾਏ ਮੇਰੇ ਪੁੱਤ੍ਰ ਅਬਸ਼ਾਲੋਮ! ਹੇ ਮੇਰੇ ਪੁੱਤ੍ਰ, ਮੇਰੇ ਪੁੱਤ੍ਰ ਅਬਸ਼ਾਲੋਮ! ਚੰਗਾ ਹੁੰਦਾ ਜੇ ਕਦੀ ਮੈਂ ਤੇਰੇ ਥਾਂ ਮਰਦਾ! ਹੇ ਅਬਸ਼ਾਲੋਮ, ਮੇਰੇ ਪੁੱਤ੍ਰ, ਮੇਰੇ ਪੁੱਤ੍ਰ!।।
33. And the king H4428 was much moved H7264 , and went up H5927 to H5921 the chamber H5944 over the gate H8179 , and wept H1058 : and as he went H1980 , thus H3541 he said H559 , O my son H1121 Absalom H53 , my son H1121 , my son H1121 Absalom H53 ! would God H4310 H5414 I H589 had died H4191 for H8478 thee , O Absalom H53 , my son H1121 , my son H1121 !