|
|
1. ਭਲਾ, ਬੁੱਧ ਨਹੀਂ ਪੁਕਾਰਦੀॽ ਭਲਾ, ਸਮਝ ਅਵਾਜ਼ ਨਹੀਂ ਮਾਰਦੀॽ
|
1. Doth not H3808 wisdom H2451 cry H7121 ? and understanding H8394 put forth H5414 her voice H6963 ?
|
2. ਉਹ ਰਾਹ ਦੇ ਲਾਗੇ ਉੱਚੀਂ ਥਾਈਂ, ਅਤੇ ਚੌਰਾਹਿਆਂ ਵਿੱਚ ਖਲੋਂਦੀ ਹੈਂ।
|
2. She standeth H5324 in the top H7218 of high places H4791 , by H5921 the way H1870 in the places H1004 of the paths H5410 .
|
3. ਫਾਟਕਾਂ ਦੇ ਕੋਲ, ਨਗਰ ਦੇ ਲਾਂਘਿਆਂ ਤੇ, ਅਤੇ ਬੂਹਿਆਂ ਦੇ ਕੋਲ ਉਹ ਹਾਕ ਮਾਰਦੀ ਹੈ, -
|
3. She crieth H7442 at H3027 the gates H8179 , at the entry H6310 of the city H7176 , at the coming H3996 in at the doors H6607 .
|
4. ਹੇ ਮਨੁੱਖੋਂ, ਮੈਂ ਤੁਹਾਨੂੰ ਹੀ ਪੁਕਾਰਦੀ ਹਾਂ, ਅਤੇ ਆਦਮ ਵੰਸੀਆਂ ਲਈ ਮੇਰੀ ਅਵਾਜ਼ ਹੈ!
|
4. Unto H413 you , O men H376 , I call H7121 ; and my voice H6963 is to H413 the sons H1121 of man H120 .
|
5. ਹੇ ਭੋਲਿਓ, ਹੁਸ਼ਿਆਰੀ ਸਿੱਖੋ, ਅਤੇ ਹੇ ਮੂਰਖੋ, ਤੁਸੀਂ ਮਨ ਵਿੱਚ ਚਤਰ ਬਣੋ!
|
5. O ye simple H6612 , understand H995 wisdom H6195 : and , ye fools H3684 , be ye of an understanding H995 heart H3820 .
|
6. ਸੁਣੋ, ਮੈਂ ਉੱਤਮ ਗੱਲਾਂ ਆਖਾਂਗੀ, ਅਤੇ ਮੇਰੇ ਬੁੱਲ੍ਹ ਖਰੀਆਂ ਗੱਲਾਂ ਲਈ ਖੁਲ੍ਹਣਗੇ,
|
6. Hear H8085 ; for H3588 I will speak H1696 of excellent things H5057 ; and the opening H4669 of my lips H8193 shall be right things H4339 .
|
7. ਕਿਉਂ ਜੋ ਮੇਰੀ ਜੀਭ ਸੱਚੋ ਸੱਚ ਆਖੇਗੀ, ਅਤੇ ਮੇਰੇ ਬੁੱਲ੍ਹਾਂ ਨੂੰ ਦੁਸ਼ਟਤਾਈ ਤੋਂ ਘਿਣ ਆਉਂਦੀ ਹੈ।
|
7. For H3588 my mouth H2441 shall speak H1897 truth H571 ; and wickedness H7562 is an abomination H8441 to my lips H8193 .
|
8. ਮੇਰੇ ਮੂੰਹ ਦੇ ਸਾਰੇ ਬਚਨ ਧਰਮ ਦੇ ਹਨ, ਉਨ੍ਹਾਂ ਵਿੱਚੋਂ ਕੋਈ ਵਿੰਗਾ ਟੇਢਾ ਨਹੀਂ।
|
8. All H3605 the words H561 of my mouth H6310 are in righteousness H6664 ; there is nothing H369 froward H6617 or perverse H6141 in them.
|
9. ਸਮਝ ਵਾਲੇ ਦੇ ਲਈ ਓਹ ਸੱਭੇ ਸਹਿਜ ਹਨ, ਅਤੇ ਗਿਆਨ ਪ੍ਰਾਪਤ ਕਰਨ ਵਾਲਿਆਂ ਦੇ ਲਈ ਓਹ ਖਰੇ ਹਨ।
|
9. They are all H3605 plain H5228 to him that understandeth H995 , and right H3477 to them that find H4672 knowledge H1847 .
|
10. ਚਾਂਦੀ ਨਾਲੋਂ ਮੇਰੀ ਸਿੱਖਿਆ ਨੂੰ, ਅਤੇ ਚੋਖੇ ਸੋਨੇ ਨਾਲੋਂ ਗਿਆਨ ਨੂੰ ਗ੍ਰਹਿਣ ਕਰੋ,
|
10. Receive H3947 my instruction H4148 , and not H408 silver H3701 ; and knowledge H1847 rather than choice gold H4480 H977 H2742 .
|
11. ਕਿਉਂ ਜੋ ਬੁੱਧ ਲਾਲਾਂ ਨਾਲੋਂ ਵੀ ਉੱਤਮ ਹੈ, ਅਤੇ ਸੱਭੋ ਮਨੋਹਰ ਵਸਤਾਂ ਉਹ ਦੇ ਤੁੱਲ ਨਹੀਂ ਹੁੰਦੀਆਂ।
|
11. For H3588 wisdom H2451 is better H2896 than rubies H4480 H6443 ; and all H3605 the things that may be desired H2656 are not H3808 to be compared H7737 to it.
|
12. ਮੈਂ ਬੁੱਧ ਸਿਆਣਪ ਨਾਲ ਵੱਸਦੀ ਹਾਂ, ਅਤੇ ਗਿਆਨ ਤੇ ਸੋਝੀ ਨੂੰ ਮੈਂ ਹੀ ਭਾਲ ਕੇ ਕੱਢਦੀ ਹੈਂ।
|
12. I H589 wisdom H2451 dwell H7931 with prudence H6195 , and find out H4672 knowledge H1847 of witty inventions H4209 .
|
13. ਯਹੋਵਾਹ ਦਾ ਭੈ ਬੁਰਿਆਈ ਤੋਂ ਸੂਗ ਕਰਨਾ ਹੈ, ਘੁਮੰਡ, ਹੰਕਾਰ ਅਤੇ ਬੁਰੀ ਚਾਲ ਨਾਲ, ਪੁੱਠੇ ਮੂੰਹ ਨਾਲ ਵੀ ਮੈਂ ਵੈਰ ਰੱਖਦੀ ਹਾਂ।
|
13. The fear H3374 of the LORD H3068 is to hate H8130 evil H7451 : pride H1344 , and arrogance H1347 , and the evil H7451 way H1870 , and the froward H8419 mouth H6310 , do I hate H8130 .
|
14. ਮੱਤ ਅਤੇ ਦਨਾਈ ਮੇਰੀ ਹੈ, ਸਮਝ ਮੈਂ ਹਾਂ, ਸਮਰੱਥਾ ਮੇਰੀ ਹੈ।
|
14. Counsel H6098 is mine , and sound wisdom H8454 : I H589 am understanding H998 ; I have strength H1369 .
|
15. ਪਾਤਸ਼ਾਹ ਮੇਰੀ ਸਹਾਇਤਾ ਨਾਲ ਪਾਤਸ਼ਾਹੀ ਕਰਦੇ, ਅਤੇ ਹਾਕਮ ਧਰਮ ਦੇ ਹੁਕਮ ਚਲਾਉਂਦੇ ਹਨ।
|
15. By me kings H4428 reign H4427 , and princes H7336 decree H2710 justice H6664 .
|
16. ਮੇਰੇ ਹੀ ਕਾਰਨ ਸਰਦਾਰ ਸਰਦਾਰੀ ਕਰਦੇ ਹਨ, ਨਾਲੇ ਧਰਤੀ ਦੇ ਪਤਵੰਤ ਅਤੇ ਸਾਰੇ ਨਿਆਈ ਵੀ।
|
16. By me princes H8269 rule H8323 , and nobles H5081 , even all H3605 the judges H8199 of the earth H776 .
|
17. ਜਿਹੜੇ ਮੇਰੇ ਨਾਲ ਪ੍ਰੀਤ ਲਾਉਂਦੇ ਹਨ ਉਨ੍ਹਾਂ ਨਾਲ ਮੈਂ ਵੀ ਪ੍ਰੀਤ ਲਾਉਂਦੀ ਹਾਂ। ਅਤੇ ਜਿਹੜੇ ਮਨੋ ਲਾ ਕੇ ਮੈਨੂੰ ਭਾਲਦੇ ਹਨ ਓਹ ਮੈਨੂੰ ਲੱਭ ਲੈਣਗੇ।।
|
17. I H589 love H157 them that love H157 me ; and those that seek me early H7836 shall find H4672 me.
|
18. ਧਨ ਅਤੇ ਆਦਰ ਮੇਰੇ ਹੱਥ ਵਿੱਚ ਹਨ, ਸਗੋਂ ਸਦੀਪਕ ਧਨ ਤੇ ਧਰਮ ਵੀ।
|
18. Riches H6239 and honor H3519 are with H854 me; yea , durable H6276 riches H1952 and righteousness H6666 .
|
19. ਤੇਰਾ ਫ਼ਲ ਸੋਨੇ ਸਗੋਂ ਚੋਖੋ ਸੋਨੇ ਨਾਲੋਂ ਚੰਗਾ ਹੈ, ਅਤੇ ਮੇਰੀ ਪ੍ਰਾਪਤੀ ਉੱਤਮ ਚਾਂਦੀ ਨਾਲੋਂ।
|
19. My fruit H6529 is better H2896 than gold H4480 H2742 , yea , than fine gold H4480 H6337 ; and my revenue H8393 than choice H977 silver H4480 H3701 .
|
20. ਮੈਂ ਧਰਮ ਦੇ ਮਾਰਗ ਵਿੱਚ, ਅਤੇ ਨਿਆਉਂ ਦੇ ਪਹਿਆਂ ਦੇ ਵਿਚਕਾਰ ਤੁਰਦੀ ਹਾਂ।
|
20. I lead H1980 in the way H734 of righteousness H6666 , in the midst H8432 of the paths H5410 of judgment H4941 :
|
21. ਤਾਂ ਜੋ ਆਪਣੇ ਪ੍ਰੇਮੀਆਂ ਨੂੰ ਧਨ ਦੇ ਵਾਰਸ ਬਣਾਵਾਂ, ਅਤੇ ਉਨ੍ਹਾਂ ਦੇ ਖ਼ਜਾਨੇ ਭਰ ਦਿਆਂ।।
|
21. That I may cause those that love H157 me to inherit H5157 substance H3426 ; and I will fill H4390 their treasures H214 .
|
22. ਯਹੋਵਾਹ ਨੇ ਆਪਣੇ ਕੰਮ ਦੇ ਅਰੰਭ ਵਿੱਚ, ਸਗੋਂ ਆਪਣੇ ਪਰਾਚੀਨ ਕਾਲ ਦੇ ਕੰਮਾਂ ਤੋਂ ਵੀ ਪਹਿਲਾਂ ਮੈਨੂੰ ਰਚਿਆ।
|
22. The LORD H3068 possessed H7069 me in the beginning H7225 of his way H1870 , before H6924 his works H4659 of old H4480 H227 .
|
23. ਆਦ ਤੋਂ ਸਗੋਂ ਮੁੱਢੋਂ ਹੀ ਮੈਂ ਥਾਪੀ ਗਈ, ਧਰਤੀ ਦੇ ਹੋਣ ਤੋਂ ਪਹਿਲਾਂ।
|
23. I was set up H5258 from everlasting H4480 H5769 , from the beginning H4480 H7218 , or ever H4480 H6924 the earth H776 was.
|
24. ਜਿਸ ਵੇਲੇ ਡੁੰਘਿਆਈਆਂ ਨਹੀਂ ਸਨ ਮੈਂ ਪੈਦਾ ਹੋਈ, ਜਦ ਵਗਦੇ ਸੋਤੇ ਨਹੀਂ ਸਨ।
|
24. When there were no H369 depths H8415 , I was brought forth H2342 ; when there were no H369 fountains H4599 abounding H3513 with water H4325 .
|
25. ਪਹਾੜਾਂ ਦੇ ਰੱਖਣ ਤੋਂ ਪਹਿਲਾਂ, ਅਤੇ ਪਹਾੜੀਆਂ ਤੋਂ ਪਹਿਲਾਂ ਮੈਂ ਪੈਦਾ ਹੋਈ।
|
25. Before H2962 the mountains H2022 were settled H2883 , before H6440 the hills H1389 was I brought forth H2343 :
|
26. ਜਦੋਂ ਉਹ ਨੇ ਨਾ ਧਰਤੀ ਨਾ ਮੈਦਾਨ, ਨਾ ਜਗਤ ਦੀ ਪਹਿਲੀ ਧੂੜ ਹੀ ਬਣਾਈ ਸੀ।
|
26. While as yet H5704 he had not H3808 made H6213 the earth H776 , nor the fields H2351 , nor the highest part H7218 of the dust H6083 of the world H8398 .
|
27. ਜਦ ਉਹ ਨੇ ਅਕਾਸ਼ ਕਾਇਮ ਕੀਤੇ, ਮੈਂ ਉੱਥੇ ਸਾਂ, - ਜਦ ਡੁੰਘਿਆਈ ਉੱਤੇ ਮੰਡਲ ਠਹਿਰਾਇਆ।
|
27. When he prepared H3559 the heavens H8064 , I H589 was there H8033 : when he set H2710 a compass H2329 upon H5921 the face H6440 of the depth H8415 :
|
28. ਜਦ ਉਹ ਨੇ ਬੱਦਲਾਂ ਨੂੰ ਉੱਪਰੋਂ ਇਸਥਿਰ ਕੀਤਾ, ਅਤੇ ਡੁੰਘਿਆਈ ਦੇ ਚਸ਼ਮੇ ਤਕੜੇ ਕੀਤੇ,
|
28. When he established H553 the clouds H7834 above H4480 H4605 : when he strengthened H5810 the fountains H5869 of the deep H8415 :
|
29. ਜਦ ਉਹ ਨੇ ਸਮੁੰਦਰ ਦੇ ਬੰਨੇ ਠਹਿਰਾਏ, ਭਈ ਪਾਣੀ ਉਹ ਦੇ ਹੁਕਮੋਂ ਬਾਹਰ ਨਾ ਜਾਵੇ, ਜਦ ਉਹ ਨੇ ਧਰਤੀ ਦੀਆਂ ਨੀਹਾਂ ਠਹਿਰਾਈਆਂ,
|
29. When he gave H7760 to the sea H3220 his decree H2706 , that the waters H4325 should not H3808 pass H5674 his commandment H6310 : when he appointed H2710 the foundations H4146 of the earth H776 :
|
30. ਤਦ ਮੈਂ ਰਾਜ ਮਿਸਤਰੀ ਦੇ ਸਮਾਨ ਉਹ ਦੇ ਨਾਲ ਹੈਸਾਂ, ਮੈਂ ਨਿੱਤ ਉਹ ਨੂੰ ਰਿਝਾਉਂਦੀ ਤੇ ਸਦਾ ਉਹ ਦੇ ਅੱਗੇ ਖੇਡਦੀ ਰਹਿੰਦੀ,
|
30. Then I was H1961 by H681 him, as one brought up H525 with him : and I was H1961 daily H3117 H3117 his delight H8191 , rejoicing H7832 always H3605 H6256 before H6440 him;
|
31. ਮੈਂ ਉਹ ਦੀ ਵਸਾਈ ਹੋਈ ਧਰਤੀ ਉੱਤੇ ਖੇਡਦੀ ਰਹਿੰਦੀ, ਅਤੇ ਆਦਮ ਵੰਸੀਆਂ ਨਾਲ ਪਰਸੰਨ ਹੁੰਦੀ ਸਾਂ।।
|
31. Rejoicing H7832 in the habitable part H8398 of his earth H776 ; and my delights H8191 were with H854 the sons H1121 of men H120 .
|
32. ਸੋ ਹੁਣ, ਹੇ ਮੇਰੇ ਪੁੱਤ੍ਰੋਂ, ਤੁਸੀਂ ਮੇਰੀ ਸੁਣੋ, ਕਿਉਂ ਜੋ ਧੰਨ ਓਹ ਹਨ ਜਿਹੜੇ ਮੇਰੇ ਰਾਹਾਂ ਦੀ ਪਾਲਨਾ ਕਰਦੇ ਹਨ।
|
32. Now H6258 therefore hearken H8085 unto me , O ye children H1121 : for blessed H835 are they that keep H8104 my ways H1870 .
|
33. ਸਿੱਖਿਆ ਨੂੰ ਸੁਣੋ ਤੇ ਬੁੱਧਵਾਨ ਬਣੋ, ਅਤੇ ਉਸ ਤੋਂ ਮੂੰਹ ਨਾ ਮੋੜੋ।
|
33. Hear H8085 instruction H4148 , and be wise H2449 , and refuse H6544 it not H408 .
|
34. ਧੰਨ ਹੈ ਉਹ ਆਦਮੀ ਜੋ ਮੇਰੀ ਸੁਣਦਾ ਹੈ, ਜੋ ਮੇਰੇ ਬੂਹਿਆਂ ਉੱਤੇ ਨਿੱਤ ਉਡੀਕ ਕਰਦਾ, ਅਤੇ ਮੇਰੇ ਦਰਵੱਜਿਆਂ ਦੀਆਂ ਚੁਗਾਠਾਂ ਕੋਲ ਰਾਖੀ ਕਰਦਾ ਹੈ।
|
34. Blessed H835 is the man H120 that heareth H8085 me, watching H8245 daily H3117 H3117 at H5921 my gates H1817 , waiting H8104 at the posts H4201 of my doors H6607 .
|
35. ਜਿਹੜਾ ਮੈਨੂੰ ਲੱਭਦਾ ਹੈ, ਉਹ ਜੀਉਣ ਲੱਭਦਾ ਹੈ, ਅਤੇ ਯਹੋਵਾਹ ਤੋਂ ਕਿਰਪਾ ਪਾਵੇਗਾ।
|
35. For H3588 whoso findeth H4672 me findeth H4672 life H2416 , and shall obtain H6329 favor H7522 of the LORD H4480 H3068 .
|
36. ਪਰ ਜੋ ਮੇਰਾ ਪਾਪ ਕਰਦਾ ਹੈ ਉਹ ਆਪਣੀ ਜਾਨ ਦਾ ਨੁਕਸਾਨ ਕਰਦਾ ਹੈ, ਜਿੰਨੇ ਮੇਰੇ ਨਾਲ ਵੈਰ ਰੱਖਦੇ ਹਨ ਓਹ ਮੌਤ ਨਾਲ ਪ੍ਰੀਤ ਲਾਉਂਦੇ ਹਨ!।।
|
36. But he that sinneth against H2398 me wrongeth H2554 his own soul H5315 : all H3605 they that hate H8130 me love H157 death H4194 .
|