Bible Language

Exodus 3 (PAV) Punjabi Old BSI Version

1 ਮੂਸਾ ਆਪਣੇ ਸੌਹਰੇ ਯਿਥਰੋ ਮਿਦਯਾਨੀ ਪੁਜਾਰੀ ਦੇ ਇੱਜੜ ਨੂੰ ਚਾਰਦਾ ਸੀ। ਉਸ ਨੇ ਇੱਜੜ ਨੂੰ ਉਜਾੜ ਦੇ ਪਿਛਲੀ ਵੱਲ ਹੱਕ ਦਿੱਤਾ ਅਤੇ ਉਹ ਪਰਮੇਸ਼ੁਰ ਦੇ ਪਹਾੜ ਹੋਰੇਬ ਦੇ ਕੋਲ ਆਇਆ
2 ਤਾਂ ਯਹੋਵਾਹ ਦੇ ਦੂਤ ਨੇ ਇੱਕ ਝਾੜੀ ਵਿੱਚੋ ਅੱਗ ਦੀ ਲਾਟ ਵਿੱਚ ਉਸ ਨੂੰ ਦਰਸ਼ਣ ਦਿੱਤਾ। ਜਾਂ ਉਸ ਨੇ ਡਿੱਠਾ ਤਾਂ ਵੇਖੋ ਉਹ ਝਾੜੀ ਅੱਗ ਵਿੱਚ ਬਲ ਰਹੀ ਸੀ ਪਰ ਝਾੜੀ ਭਸਮ ਨਹੀਂ ਹੁੰਦੀ ਸੀ
3 ਤਾਂ ਮੂਸਾ ਨੇ ਆਖਿਆ, ਮੈਂ ਇੱਕ ਪਾਸੇ ਦੀ ਹੋਕੇ ਜਾਵਾਂਗਾ ਅਰ ਏਸ ਵੱਡੇ ਨਜ਼ਾਰੇ ਨੂੰ ਵੇਖਾਂਗਾ ਕਿ ਕਿਉਂ ਏਹ ਝਾੜੀ ਨਹੀਂ ਸੜਦੀ
4 ਜਾਂ ਯਹੋਵਾਹ ਨੇ ਵੇਖਿਆ ਕਿ ਉਹ ਵੇਖਣ ਨੂੰ ਇੱਕ ਪਾਸੇ ਨੂੰ ਮੁੜਿਆ ਤਾਂ ਪਰਮੇਸ਼ੁਰ ਨੇ ਉਸ ਝਾੜੀ ਦੇ ਵਿੱਚੋਂ ਪੁਕਾਰ ਕੇ ਉਸ ਨੂੰ ਆਖਿਆ, ਹੇ ਮੂਸਾ, ਹੇ ਮੂਸਾ! ਤਾਂ ਉਸ ਆਖਿਆ, ਮੈਂ ਹਾਜ਼ਰ ਹਾਂ
5 ਫੇਰ ਉਸ ਆਖਿਆ, ਐਧਰ ਨੇੜੇ ਨਾ ਆ। ਆਪਣੇ ਪੈਰਾਂ ਤੋਂ ਜੁੱਤੀ ਲਾਹ ਦੇਹ ਕਿਉਂ ਜੋ ਏਹ ਥਾਂ ਜਿੱਥੇ ਤੂੰ ਖੜਾ ਹੈਂ ਪਵਿਤ੍ਰ ਭੂਮੀ ਹੈ
6 ਨਾਲੇ ਉਸ ਆਖਿਆ, ਮੈਂ ਤੇਰੇ ਪਿਤਾ ਦਾ ਪਰਮੇਸ਼ੁਰ ਹਾਂ, ਅਬਰਾਹਮ ਦਾ ਪਰਮੇਸ਼ੁਰ, ਇਸਹਾਕ ਦਾ ਪਰਮੇਸ਼ੁਰ, ਤੇ ਯਾਕੂਬ ਦਾ ਪਰਮੇਸ਼ੁਰ ਹਾਂ। ਮੂਸਾ ਨੇ ਆਪਣਾ ਮੂੰਹ ਢੱਕ ਲਿਆ ਕਿਉਂ ਜੋ ਉਹ ਪਰਮੇਸ਼ੁਰ ਵੱਲ ਵੇਖਣ ਤੋਂ ਡਰਦਾ ਸੀ
7 ਯਹੋਵਾਹ ਨੇ ਆਖਿਆ, ਮੈਂ ਆਪਣੀ ਪਰਜਾ ਦੀ ਮੁਸੀਬਤ ਨੂੰ ਜਿਹੜੀ ਮਿਸਰ ਵਿੱਚ ਹੈ ਸੱਚ ਮੁੱਚ ਵੇਖਿਆ ਹੈ ਅਰ ਉਨ੍ਹਾਂ ਦੀ ਦੁਹਾਈ ਜੋ ਉਨ੍ਹਾਂ ਤੋਂ ਬੇਗਾਰ ਕਰਾਉਣ ਵਾਲਿਆਂ ਦੇ ਕਾਰਨ ਹੈ ਸੁਣੀ ਕਿਉਂ ਜੋ ਮੈਂ ਉਨ੍ਹਾਂ ਦੇ ਦੁੱਖਾਂ ਨੂੰ ਜਾਣਦਾ ਹਾਂ
8 ਅਤੇ ਮੈਂ ਉੱਤਰਿਆ ਹਾਂ ਤਾਂ ਜੋ ਉਨ੍ਹਾਂ ਨੂੰ ਮਿਸਰੀਆਂ ਦੇ ਹੱਥੋਂ ਛੁਡਾਵਾਂ ਅਤੇ ਉਸ ਧਰਤੀ ਵਿੱਚੋਂ ਕੱਢ ਕੇ ਅੱਛੀ ਅਤੇ ਮੋਕਲੀ ਧਰਤੀ ਵਿੱਚ ਜਿੱਥੇ ਦੁੱਧ ਅਰ ਸ਼ਹਿਤ ਵੱਗਦਾ ਹੈ ਅਰਥਾਤ ਕਨਾਨੀਆਂ, ਹਿੱਤੀਆਂ, ਅਮੋਰੀਆਂ, ਫਰਿਜ਼ੀਆਂ, ਹਿੱਵੀਆਂ ਅਰ ਯਬੂਸੀਆਂ ਦੀ ਥਾਂ ਵਿੱਚ ਉਤਾਹਾਂ ਲਿਆਵਾਂ
9 ਸੋ ਹੁਣ ਵੇਖ ਇਸਰਾਏਲੀਆਂ ਦੀ ਦੁਹਾਈ ਮੇਰੇ ਤੀਕ ਅੱਪੜੀ ਅਤੇ ਮੈਂ ਉਸ ਅਨ੍ਹੇਰ ਨੂੰ ਵੀ ਜੋ ਮਿਸਰੀ ਉਨ੍ਹਾਂ ਉੱਤੇ ਕਰਦੇ ਹਨ ਡਿੱਠਾ ਹੈ
10 ਹੁਣ ਤੂੰ ਆ। ਮੈਂ ਤੈਨੂੰ ਫ਼ਿਰਊਨ ਕੋਲ ਘੱਲਾਂਗਾ ਤਾਂ ਜੋ ਤੂੰ ਮੇਰੀ ਪਰਜਾ ਅਰਥਾਤ ਇਸਰਾਏਲੀਆਂ ਨੂੰ ਮਿਸਰ ਵਿੱਚੋਂ ਕੱਢ ਲਿਆਵੇਂ
11 ਤਾਂ ਮੂਸਾ ਨੇ ਪਰਮੇਸ਼ੁਰ ਨੂੰ ਆਖਿਆ, ਮੈਂ ਕੌਣ ਹਾਂ ਜੋ ਫ਼ਿਰਊਨ ਕੋਲ ਜਾਵਾਂ ਅਤੇ ਇਸਰਾਏਲੀਆਂ ਨੂੰ ਮਿਸਰ ਤੋਂ ਕੱਢ ਲਿਆਵਾਂ?
12 ਉਸ ਆਖਿਆ, ਮੈਂ ਤੇਰੇ ਨਾਲ ਹੋਵਾਂਗਾਈ ਅਤੇ ਤੇਰੇ ਲਈ ਏਹ ਪਤਾ ਹੋਵੇਗਾ ਕਿ ਮੈਂ ਤੈਨੂੰ ਘੱਲਿਆ ਭਈ ਜਦ ਤੂੰ ਏਸ ਪਰਜਾ ਨੂੰ ਮਿਸਰ ਤੋਂ ਕੱਢ ਲਿਆਵੇਗਾਂ ਤਾਂ ਤੁਸੀਂ ਏਸ ਪਹਾੜ ਉੱਤੇ ਪਰਮੇਸ਼ੁਰ ਦੀ ਉਪਾਸਨਾ ਕਰੋਗੇ।।
13 ਫੇਰ ਮੂਸਾ ਨੇ ਪਰਮੇਸ਼ੁਰ ਨੂੰ ਆਖਿਆ, ਵੇਖ ਜਦ ਮੈਂ ਇਸਰਾਏਲੀਆਂ ਦੇ ਕੋਲ ਜਾਵਾਂ ਅਰ ਉਨ੍ਹਾਂ ਨੂੰ ਆਖਾਂ ਭਈ ਤੁਹਾਡੇ ਪਿਉ ਦਾਦਿਆਂ ਦੇ ਪਰਮੇਸ਼ੁਰ ਨੇ ਮੈਨੂੰ ਤੁਹਾਡੇ ਕੋਲ ਘੱਲਿਆ ਹੈ ਤਾਂ ਓਹ ਮੈਨੂੰ ਆਖਣਗੇ ਭਈ ਉਸ ਦਾ ਨਾਮ ਕੀ ਹੈ? ਤਾਂ ਮੈਂ ਉਨ੍ਹਾਂ ਨੂੰ ਕੀ ਦੱਸਾਂ?
14 ਪਰਮੇਸ਼ੁਰ ਨੇ ਮੂਸਾ ਨੂੰ ਆਖਿਆ, “ਮੈਂ ਹਾਂ ਜੋ ਮੈਂ ਹਾਂ” ਅਤੇ ਤੂੰ ਇਸਰਾਏਲੀਆਂ ਨੂੰ ਐਉਂ ਆਖੀਂ ਕਿ “ਮੈਂ ਹਾਂ” ਨਾਮੀ ਨੇ ਮੈਨੂੰ ਤੁਹਾਡੇ ਕੋਲ ਘੱਲਿਆ ਹੈ
15 ਪਰਮੇਸ਼ੁਰ ਨੇ ਮੂਸਾ ਨੂੰ ਹੋਰ ਇਹ ਆਖਿਆ, ਤੂੰ ਇਸਰਾਏਲੀਆਂ ਨੂੰ ਐਉਂ ਆਖੀਂ ਕਿ ਯਹੋਵਾਹ ਤੁਹਾਡੇ ਪਿਉ ਦਾਦਿਆਂ ਦੇ ਪਰਮੇਸ਼ੁਰ, ਅਬਰਾਹਾਮ ਦੇ ਪਰਮੇਸ਼ੁਰ, ਇਸਹਾਕ ਦੇ ਪਰਮੇਸ਼ੁਰ, ਅਰ ਯਾਕੂਬ ਦੇ ਪਰਮੇਸ਼ੁਰ ਨੇ ਮੈਨੂੰ ਤੁਹਾਡੇ ਕੋਲ ਘੱਲਿਆ ਹੈ। ਸਦੀਪ ਕਾਲ ਤੋਂ ਮੇਰਾ ਏਹੋ ਹੀ ਨਾਮ ਹੈ ਅਤੇ ਪੀੜ੍ਹੀਓਂ ਪੀੜ੍ਹੀ ਮੇਰੀ ਏਹੋ ਹੀ ਯਾਦਗਾਰੀ ਹੈ
16 ਜਾਹ ਅਤੇ ਇਸਰਾਏਲ ਦੇ ਬਜ਼ੁਰਗਾਂ ਨੂੰ ਇਕੱਠੇ ਕਰ ਅਤੇ ਉਨ੍ਹਾਂ ਨੂੰ ਆਖ ਕਿ ਯਹੋਵਾਹ ਤੁਹਾਡੇ ਪਿਉ ਦਾਦਿਆਂ ਦੇ ਪਰਮੇਸ਼ੁਰ, ਅਬਰਾਹਾਮ, ਇਸਹਾਕ, ਯਾਕੂਬ ਦੇ ਪਰਮੇਸ਼ੁਰ ਐਉਂ ਆਖਦਿਆਂ ਮੈਨੂੰ ਦਰਸ਼ਣ ਦਿੱਤਾ ਕਿ ਮੈਂ ਜਰੂਰ ਤੁਹਾਡੀ ਖ਼ਬਰ ਲਈ ਅਤੇ ਜੋ ਕੁਝ ਮਿਸਰ ਵਿੱਚ ਤੁਹਾਡੇ ਉੱਤੇ ਬੀਤਿਆ ਹੈ ਡਿੱਠਾ
17 ਮੈਂ ਆਖਿਆ ਹੈ ਕਿ ਮੈਂ ਤੁਹਾਨੂੰ ਮਿਸਰ ਦੇ ਦੁੱਖਾਂ ਤੋਂ ਕਨਾਨੀਆਂ, ਹਿੱਤੀਆਂ, ਅਮੋਰੀਆਂ, ਫਰਿੱਜੀਆਂ, ਹਿੱਵੀਆਂ ਅਰ ਯਬੂਸੀਆਂ ਦੇ ਦੇਸ ਵਿੱਚ ਅਰਥਾਤ ਅਜੇਹੇ ਦੇਸ ਵਿੱਚ ਜਿੱਥੇ ਦੁੱਧ ਅਤੇ ਸ਼ਹਿਤ ਵਗਦਾ ਹੈ ਉਤਾਹਾਂ ਲਿਆਵਾਂਗਾ
18 ਓਹ ਤੇਰਾ ਬੋਲ ਸੁਣਨਗੇ ਅਤੇ ਤੂੰ ਅਰ ਇਸਰਾਏਲ ਦੇ ਬਜ਼ੁਰਗ ਮਿਸਰ ਦੇ ਰਾਜੇ ਦੇ ਕੋਲ ਜਾ ਕੇ ਉਸ ਨੂੰ ਆਖਿਓ ਕਿ ਯਹੋਵਾਹ ਇਬਰਾਨੀਆਂ ਦਾ ਪਰਮੇਸ਼ੁਰ ਸਾਨੂੰ ਮਿਲਿਆ ਹੈ। ਹੁਣ ਤੂੰ ਸਾਨੂੰ ਤਿੰਨਾਂ ਦਿਨਾਂ ਦੇ ਪੈਂਡੇ ਲਈ ਉਜਾੜ ਵਿੱਚ ਜਾਣ ਦੇਹ ਤਾਂ ਜੋ ਅਸੀਂ ਯਹੋਵਾਹ ਆਪਣੇ ਪਰਮੇਸ਼ੁਰ ਲਈ ਬਲੀਆਂ ਚੜ੍ਹਾਈਏ
19 ਪਰ ਮੈਂ ਜਾਣਦਾ ਹਾਂ ਕਿ ਮਿਸਰ ਦਾ ਰਾਜਾ ਤੁਹਾਨੂੰ ਨਾ ਜਾਣ ਦੇਵੇਗਾ, ਹਾਂ, ਤਕੜੇ ਹੱਥੀਂ ਵੀ ਨਹੀਂ
20 ਮੈਂ ਆਪਣਾ ਹੱਥ ਪਸਾਰਾਂਗਾ ਅਤੇ ਮਿਸਰ ਨੂੰ ਆਪਣਿਆਂ ਸਭ ਅਚਰਜ ਕੰਮਾਂ ਨਾਲ ਜੋ ਮੈਂ ਉਸ ਵਿੱਚ ਵਿਖਾਂਵਾਗਾ ਮਾਰਾਂਗਾ। ਉਸ ਦੇ ਪਿੱਛੋਂ ਉਹ ਤੁਹਾਨੂੰ ਜਾਣ ਦੇਵੇਗਾ
21 ਅਤੇ ਮੈਂ ਇਸ ਪਰਜਾ ਲਈ ਮਿਸਰੀਆਂ ਦੀਆਂ ਅੱਖਾਂ ਵਿੱਚ ਦਯਾ ਪਾਵਾਂਗਾ ਅਤੇ ਐਉਂ ਹੋਵੇਗਾ ਕਿ ਜਾਂ ਤੁਸੀਂ ਜਾਓਗੇ ਤਾਂ ਖਾਲੀ ਹੱਥੀਂ ਨਾ ਜਾਓਗੇ
22 ਸਗੋਂ ਇੱਕ ਇੱਕ ਤੀਵੀਂ ਆਪਣੀ ਗਵਾਂਢਣ ਤੋਂ ਅਰ ਉਸ ਤੋਂ ਜੋ ਉਸ ਦੇ ਘਰ ਵਿੱਚ ਰਹਿੰਦੀ ਹੈ ਚਾਂਦੀ ਦੇ ਗਹਿਣੇ ਅਰ ਸੋਨੇ ਦੇ ਗਹਿਣੇ ਅਰ ਬਸਤ੍ਰ ਮੰਗੇਗੀ ਅਤੇ ਤੁਸੀਂ ਆਪਣੇ ਪੁੱਤ੍ਰਾਂ ਅਤੇ ਧੀਆਂ ਦੇ ਪਾਓਗੇ ਅਰ ਮਿਸਰੀਆਂ ਨੂੰ ਲੁੱਟ ਲਓਗੇ।।
1 Now Moses H4872 kept H1961 VQQ3MS the flock H6629 NMS of Jethro H3503 his father H2859 - in - law , the priest H3548 of Midian H4080 : and he led H5090 the flock H6629 to the backside H310 ADV of the desert H4057 D-NMS , and came H935 W-VQY3MS to H413 PREP the mountain H2022 CMS of God H430 D-EDP , even to Horeb H2722 .
2 And the angel H4397 of the LORD H3068 NAME-4MS appeared H7200 W-VIY3MS unto H413 PREP-3MS him in a flame H3827 of fire H784 CMS out of the midst H8432 of a bush H5572 : and he looked H7200 W-VIY3MS , and , behold H2009 IJEC , the bush H5572 burned H1197 with fire H784 , and the bush H5572 was not H369 consumed H398 .
3 And Moses H4872 said H559 W-VQY3MS , I will now H4994 IJEC turn aside H5493 , and see H7200 this H2088 D-PMS great H1419 D-AMS sight H4758 , why H4069 IPRO the bush H5572 is not H3808 NADV burnt H1197 .
4 And when the LORD H3068 EDS saw H7200 W-VIY3MS that H3588 CONJ he turned aside H5493 to see H7200 W-VIY3MS , God H430 EDP called H7121 W-VQY3MS unto H413 PREP-3MS him out of the midst H8432 of the bush H5572 , and said H559 W-VQY3MS , Moses H4872 , Moses H4872 . And he said H559 W-VQY3MS , Here H2009 am I .
5 And he said H559 W-VQY3MS , Draw not nigh H7126 hither H1988 : put off H5394 thy shoes H5275 from off H5921 M-PREP thy feet H7272 , for H3588 CONJ the place H4725 D-NMS whereon H834 RPRO thou H859 PPRO-2MS standest H5975 is holy H6944 ground H127 .
6 Moreover he said H559 W-VQY3MS , I H595 PPRO-1MS am the God H430 CDP of thy father H1 NMS , the God H430 CDP of Abraham H85 , the God H430 CDP of Isaac H3327 , and the God H430 of Jacob H3290 . And Moses H4872 hid H5641 W-VHY3MS his face H6440 CMP-3MS ; for H3588 CONJ he was afraid H3372 VQQ3MS to look H5027 upon H413 PREP God H430 .
7 And the LORD H3068 EDS said H559 W-VQY3MS , I have surely seen H7200 the affliction H6040 of my people H5971 which H834 RPRO are in Egypt H4714 , and have heard H8085 VQQ1MS their cry H6818 by reason of M-CMP their taskmasters H5065 ; for H3588 CONJ I know H3045 VQY1MS their sorrows H4341 ;
8 And I am come down H3381 to deliver H5337 them out of the hand H3027 M-GFS of the Egyptians H4714 , and to bring them up H5927 out of H4480 PREP that H1931 D-PPRO-3FS land H776 D-GFS unto H413 PREP a good H2896 NFS land H776 GFS and a large H7342 W-AFS , unto H413 PREP a land H776 GFS flowing H2100 with milk H2461 NMS and honey H1706 ; unto H413 PREP the place H4725 CMS of the Canaanites H3669 , and the Hittites H2850 , and the Amorites H567 , and the Perizzites H6522 WD-EMS , and the Hivites H2340 , and the Jebusites H2983 .
9 Now H6258 W-ADV therefore , behold H2009 IJEC , the cry H6818 of the children H1121 of Israel H3478 is come H935 VQQ3FS unto H413 me : and I have also H1571 W-CONJ seen H7200 VQQ1MS the oppression H3906 wherewith H834 RPRO the Egyptians H4714 oppress H3905 them .
10 Come H1980 VQI2MS-3FS now H6258 W-ADV therefore , and I will send H7971 thee unto H413 PREP Pharaoh H6547 EMS , that thou mayest bring forth my people H5971 the children H1121 of Israel H3478 out of Egypt H4714 .
11 And Moses H4872 said H559 W-VQY3MS unto H413 PREP God H430 D-EDP , Who H4310 IPRO am I H595 PPRO-1MS , that H3588 CONJ I should go H1980 VQY1MS unto H413 PREP Pharaoh H6547 EMS , and that H3588 CONJ I should bring forth the children H1121 of Israel H3478 out of Egypt H4714 ?
12 And he said H559 W-VQY3MS , Certainly H3588 CONJ I will be H1961 VQY1MS with H5973 PREP-2FS thee ; and this H2088 W-PMS shall be a token H226 unto thee , that H3588 CONJ I H595 PPRO-1MS have sent H7971 thee : When thou hast brought forth the people H5971 out of Egypt H4714 M-TFS , ye shall serve H5647 God H430 D-EDP upon H5921 PREP this H2088 D-PMS mountain H2022 .
13 And Moses H4872 said H559 W-VQY3MS unto H413 PREP God H430 D-NAME-4MP , Behold H2009 IJEC , when I H595 PPRO-1MS come H935 unto H413 PREP the children H1121 of Israel H3478 , and shall say H559 W-VQY3MS unto them , The God H430 CDP of your fathers H1 hath sent H7971 me unto H413 PREP you ; and they shall say H559 W-VQY3MS to me , What H4100 IPRO is his name H8034 ? what H4100 IPRO shall I say H559 W-VQY3MS unto H413 PREP them ?
14 And God H430 EDP said H559 W-VQY3MS unto H413 PREP Moses H4872 , I AM H1961 VQY1MS THAT H834 RPRO I AM H1961 VQY1MS : and he said H559 W-VQY3MS , Thus H3541 shalt thou say H559 W-VQY3MS unto the children H1121 L-CMP of Israel H3478 , I AM H1961 VQY1MS hath sent H7971 me unto H413 PREP you .
15 And God H430 EDP said H559 W-VQY3MS moreover H5750 ADV unto H413 PREP Moses H4872 , Thus H3541 shalt thou say H559 W-VQY3MS unto H413 PREP the children H1121 of Israel H3478 , The LORD H3068 EDS God H430 NAME-4MP of your fathers H1 , the God H430 NAME-4MP of Abraham H85 , the God H430 NAME-4MP of Isaac H3327 , and the God H430 NAME-4MP of Jacob H3290 , hath sent H7971 me unto H413 PREP you : this H2088 DPRO is my name H8034 forever H5769 L-NMS , and this H2088 W-PMS is my memorial H2143 unto all generations H1755 L-NMS .
16 Go H1980 VQI2MS , and gather H622 the elders H2205 of Israel H3478 together , and say H559 unto H413 PREP-3MS them , The LORD H3068 EDS God H430 CDP of your fathers H1 , the God H430 CDP of Abraham H85 , of Isaac H3327 , and of Jacob H3290 , appeared H7200 unto H413 PREP-1MS me , saying H559 L-VQFC , I have surely visited H6485 you , and seen that which is done H6213 to you in Egypt H4714 :
17 And I have said H559 W-VQY1MS , I will bring you up H5927 out of the affliction H6040 of Egypt H4714 EFS unto H413 PREP the land H776 GFS of the Canaanites H3669 , and the Hittites H2850 , and the Amorites H567 , and the Perizzites H6522 WD-EMS , and the Hivites H2340 , and the Jebusites H2983 , unto H413 PREP a land H776 GFS flowing H2100 with milk H2461 NMS and honey H1706 .
18 And they shall hearken H8085 to thy voice H6963 : and thou shalt come H935 W-VQQ2MS , thou H859 PPRO-2MS and the elders H2205 of Israel H3478 , unto H413 PREP the king H4428 NMS of Egypt H4714 EFS , and ye shall say H559 unto H413 PREP-3MS him , The LORD H3068 EDS God H430 CDP of the Hebrews H5680 hath met H7136 with H5921 PREP-1MP us : and now H6258 W-ADV let us go H1980 , we beseech thee H4994 IJEC , three H7969 BMS days H3117 NMP \' journey H1870 NMS into the wilderness H4057 , that we may sacrifice H2076 to the LORD H3068 L-EDS our God H430 .
19 And I H589 W-PPRO-1MS am sure H3045 VQY1MS that H3588 CONJ the king H4428 NMS of Egypt H4714 EFS will not H3808 ADV let H5414 VHFA you go H1980 L-VQFC , no H3808 W-NADV , not by a mighty H2389 hand H3027 .
20 And I will stretch out H7971 my hand H3027 CFS-1MS , and smite H5221 Egypt H4714 with all H3605 my wonders H6381 which H834 RPRO I will do H6213 in the midst H7130 thereof : and after H310 that H3651 ADV he will let you go H7971 .
21 And I will give H5414 this H2088 D-PMS people H5971 favor H2580 NMS in the sight H5869 B-CMP of the Egyptians H4714 : and it shall come to pass H1961 W-VQQ3MS , that , when H3588 CONJ ye go H1980 , ye shall not H3808 NADV go H1980 empty H7387 :
22 But every woman H802 NFS shall borrow H7592 of her neighbor H7934 , and of her that sojourneth H1481 in her house H1004 , jewels H3627 of silver H3701 , and jewels H3627 of gold H2091 NMS , and raiment H8071 : and ye shall put H7760 them upon H5921 PREP your sons H1121 , and upon H5921 PREP your daughters H1323 ; and ye shall spoil H5337 the Egyptians H4714 .