Bible Language

Psalms 41 (PAV) Punjabi Old BSI Version

1 ਧੰਨ ਹੈ ਉਹ ਜਿਹੜਾ ਗਰੀਬ ਦੀ ਸੁੱਧ ਲੈਂਦਾ ਹੈ, ਯਹੋਵਾਹ ਉਹ ਨੂੰ ਬੁਰਿਆਈ ਦੇ ਵੇਲੇ ਛੁਡਾਵੇਗਾ।
2 ਯਹੋਵਾਹ ਉਹ ਦੀ ਪਾਲਨਾ ਕਰੇਗਾ ਅਤੇ ਉਹ ਨੂੰ ਜੀਉਂਦਿਆਂ ਰੱਖੇਗਾ, ਅਤੇ ਉਹ ਧਰਤੀ ਉੱਤੇ ਧੰਨ ਹੋਵੇਗਾ। ਤੂੰ ਉਹ ਨੂੰ ਉਹ ਦੇ ਵੈਰੀਆਂ ਦੀ ਇੱਛਿਆ ਉੱਤੇ ਨਾ ਛੱਡੇਂਗਾ।
3 ਯਹੋਵਾਹ ਉਹ ਦੀ ਮਾਂਦਗੀ ਦੇ ਮੰਜੇ ਉੱਤੇ ਉਹ ਨੂੰ ਸੰਭਾਲੇਗਾ। ਤੂੰ ਉਹ ਦੀ ਬਿਮਾਰੀ ਦੇ ਵੇਲੇ ਉਹ ਦਾ ਸਾਰਾ ਬਿਸਤਰਾ ਉਲਟਾ ਕੇ ਵਿਛਾਵੇਂਗਾ।।
4 ਮੈਂ ਆਖਿਆ, ਹੇ ਯਹੋਵਾਹ, ਮੇਰੇ ਉੱਤੇ ਦਯਾ ਕਰ, ਮੇਰੀ ਜਾਨ ਨੂੰ ਚੰਗਿਆ ਕਰ, ਮੈਂ ਤੇਰਾ ਪਾਪ ਜੋ ਕੀਤਾ ਹੈ।
5 ਮੇਰੇ ਵੈਰੀ ਮੇਰੇ ਵਿਰੁੱਧ ਬੁਰਾ ਕਹਿੰਦੇ ਹਨ, ਭਈ ਉਹ ਕਦੋਂ ਮਰੂ ਅਤੇ ਉਹ ਦਾ ਨਾਉਂ ਕਦੋਂ ਮਿਟੂॽ
6 ਅਤੇ ਜਦ ਕਦੇ ਉਹ ਮੇਰੇ ਵੇਖਣ ਨੂੰ ਆਉਂਦਾ ਹੈ ਉਹ ਐਵੇਂ ਗੱਪਾਂ ਮਾਰਦਾ ਹੈ। ਉਸ ਦਾ ਮਨ ਉਸ ਦੀ ਬਦੀ ਨਾਲ ਬਦੀ ਜੋੜਦਾ ਹੈ, ਅਤੇ ਫੇਰ ਉਹ ਬਾਹਰ ਜਾ ਕੇ ਦੱਸਦਾ ਫਿਰਦਾ ਹੈ।
7 ਮੇਰੇ ਸਭ ਖੁਣਸੀ ਮਿਲ ਕੇ ਮੇਰੇ ਵਿਰੁੱਧ ਫੁਸ ਫੁਸ ਕਰਦੇ ਹਨ, ਮੇਰੇ ਵਿਰੁੱਧ ਓਹ ਮੇਰੇ ਹਰਜ ਦਾ ਉਪਾਓ ਲੱਭਦੇ ਹਨ।
8 ਓਹ ਕੂੰਦੇ ਹਨ ਭਈ ਉਹ ਨੂੰ ਕੋਈ ਬੁਰਾ ਰੋਗ ਲੱਗਾ ਹੋਇਆ ਹੈ, ਹੁਣ ਉਹ ਡਿੱਗਿਆ ਜੋ ਹੈ ਸੋ ਮੁੜ ਉੱਠੇਗਾ ਨਹੀਂ!
9 ਸਗੋਂ ਮੇਰਾ ਮੇਲੀ ਜਿਹ ਦੇ ਉੱਤੇ ਮੇਰਾ ਭਰੋਸਾ ਸੀ, ਅਰ ਜਿਸ ਨੇ ਮੇਰੀ ਰੋਟੀ ਖਾਧੀ, ਉਸ ਨੇ ਵੀ ਮੇਰੇ ਉੱਤੇ ਲੱਤ ਚੁੱਕੀ ਹੈ।।
10 ਪਰ ਤੂੰ ਹੇ ਯਹੋਵਾਹ, ਮੇਰੇ ਉੱਤੇ ਦਯਾ ਕਰ ਕੇ ਮੈਨੂੰ ਖੜਾ ਕਰ, ਭਈ ਮੈਂ ਉਨ੍ਹਾਂ ਕੋਲੋਂ ਵੱਟਾ ਲਵਾਂ।
11 ਇਸ ਤੋਂ ਮੈਂ ਜਾਣਦਾ ਹਾਂ ਭਈ ਤੂੰ ਮੈਥੋਂ ਪਰਸੰਨ ਹੈਂ, ਜੋ ਮੇਰਾ ਵੈਰੀ ਮੇਰੇ ਉੱਤੇ ਜੈ ਕਾਰ ਨਹੀਂ ਗਜਾਉਂਦਾ ਹੈ।
12 ਪਰ ਮੈਨੂੰ ਮੇਰੀ ਸਿਧਿਆਈ ਵਿੱਚ ਤੂੰ ਸੰਭਾਲਦਾ ਹੈਂ, ਅਤੇ ਸਦਾ ਆਪਣੇ ਸਨਮੁਖ ਰੱਖਦਾ ਹੈਂ।।
13 ਆਦ ਤੋਂ ਅੰਤ ਤੀਕ ਇਸਰਾਏਲ ਦਾ ਪਰਮੇਸ਼ੁਰ ਯਹੋਵਾਹ ਮੁਬਾਰਕ ਹੋਵੇ, ਆਮੀਨ, ਫੇਰ ਆਮੀਨ!।।
1 To the chief Musician H5329 , A Psalm H4210 of David H1732 . Blessed H835 CMP is he that considereth H7919 the poor H1800 CMS : the LORD H3068 NAME-4MS will deliver H4422 him in time H3117 B-NMS of trouble H7451 AFS .
2 The LORD H3068 EDS will preserve H8104 him , and keep him alive H2421 ; and he shall be blessed H833 upon the earth H776 B-NFS : and thou wilt not H408 deliver H5414 him unto the will H5315 B-CFS of his enemies H341 .
3 The LORD H3068 will strengthen H5582 him upon H5921 PREP the bed H6210 of languishing H1741 : thou wilt make H2015 all H3605 NMS his bed H4904 CMS-3MS in his sickness H2483 .
4 I H589 PPRO-1MS said H559 VQQ1MS , LORD H3068 EDS , be merciful H2603 unto me : heal H7495 my soul H5315 CFS-1MS ; for H3588 CONJ I have sinned H2398 VQQ1MS against thee .
5 Mine enemies H341 speak H559 VQY3MP evil H7451 AMS of me , When H4970 IGAT shall he die H4191 VQY3MS , and his name H8034 CMS-3MS perish H6 ?
6 And if H518 W-PART he come H935 VQPMS to see H7200 L-VQFC me , he speaketh H1696 VPY3MS vanity H7723 NMS : his heart H3820 CMS-3MS gathereth H6908 iniquity H205 NMS to itself ; when he goeth H3318 VQY3MS abroad H2351 , he telleth H1696 it .
7 All H3605 NMS that hate H8130 me whisper H3907 together H3162 ADV against H5921 PREP-1MS me : against H5921 PREP-1MS me do they devise H2803 my hurt H7451 AFS .
8 An evil H1100 disease H1697 , say they , cleaveth fast H3332 VWPMS unto him : and now that H834 W-RPRO he lieth H7901 VQQ3MS he shall rise up H6965 no H3808 NADV more H3254 .
9 Yea H1571 CONJ , mine own familiar friend H7965 , in whom H834 RPRO I trusted H982 , which did eat H398 of my bread H3899 , hath lifted up H1431 his heel H6119 NMS against H5921 PREP-1MS me .
10 But thou H859 W-PPRO-2MS , O LORD H3068 EDS , be merciful H2603 unto me , and raise me up H6965 , that I may requite H7999 them .
11 By this H2063 I know H3045 VQY1MS that H3588 CONJ thou favorest H2654 VQQ2MS me , because H3588 CONJ mine enemy H341 VQCMS-1MS doth not H3808 ADV triumph H7321 over H5921 me .
12 And as for me H589 W-PPRO-1MS , thou upholdest H8551 me in mine integrity H8537 , and settest H5324 me before thy face H6440 L-CMP-2MS forever H5769 .
13 Blessed H1288 VWQ3MS be the LORD H3068 EDS God H430 CDP of Israel H3478 from everlasting H5769 , and to H5704 W-PREP everlasting H5769 . Amen H543 , and Amen H543 .