Bible Language

Psalms 5:1 (PAV) Punjabi Old BSI Version

1 ਹੇ ਯਹੋਵਾਹ, ਮੇਰੀਆਂ ਗੱਲਾਂ ਵੱਲ ਕੰਨ ਲਾ, ਅਤੇ ਮੇਰੀ ਹੂੰਗਣ ਉੱਤੇ ਧਿਆਨ ਕਰ।
2 ਹੇ ਮੇਰੇ ਪਾਤਸ਼ਾਹ, ਹੇ ਮੇਰੇ ਪਰਮੇਸ਼ੁਰ, ਮੇਰੀ ਦੁਹਾਈ ਦੀ ਅਵਾਜ਼ ਸੁਣ, ਕਿਉਂ ਜੋ ਮੈਂ ਤੇਰੇ ਅੱਗੇ ਪ੍ਰਾਰਥਨਾ ਕਰਦਾ ਹਾਂ।
3 ਹੇ ਯਹੋਵਾਹ, ਤੂੰ ਅੰਮ੍ਰਿਤ ਵੇਲੇ ਮੇਰੀ ਅਵਾਜ਼ ਸੁਣੇਂਗਾ, ਅੰਮ੍ਰਿਤ ਵੇਲੇ ਮੈਂ ਤੇਰੇ ਲਈ ਤਿਆਰੀ ਕਰ ਕੇ ਤੇਰੀ ਉਡੀਕ ਕਰਾਂਗਾ।
4 ਤੂੰ ਤਾਂ ਅਜੇਹਾ ਪਰਮੇਸ਼ੁਰ ਨਹੀਂ ਜੋ ਦੁਸ਼ਟਤਾਈ ਤੋਂ ਪਰਸੰਨ ਹੋਵੇਂ, ਬਦੀ ਤੇਰੇ ਨਾਲ ਟਿਕ ਨਹੀਂ ਸੱਕਦੀ।
5 ਘੁਮੰਡੀ ਤੇਰੀਆਂ ਅੱਖਾਂ ਅੱਗੇ ਖਲੋ ਨਹੀਂ ਸੱਕਦੇ, ਤੂੰ ਸਾਰਿਆਂ ਬਦਕਾਰਾਂ ਨਾਲ ਵੈਰ ਰੱਖਦਾ ਹੈਂ।
6 ਤੂੰ ਝੂਠ ਮਾਰਨ ਵਾਲਿਆਂ ਦਾ ਨਾਸ ਕਰਦਾ ਹੈਂ। ਯਹੋਵਾਹ ਖ਼ੂਨੀ ਅਤੇ ਛਲੀਏ ਤੋਂ ਘਿਣ ਕਰਦਾ ਹੈ।
7 ਪਰ ਮੈਂ ਤੇਰੀ ਘਨੇਰੀ ਦਯਾ ਦੇ ਕਾਰਨ ਤੇਰੇ ਭਵਨ ਵਿੱਚ ਆਵਾਂਗਾ, ਮੈਂ ਤੇਰੇ ਭੈ ਨਾਲ ਤੇਰੀ ਪਵਿੱਤਰ ਹੈਕਲ ਵੱਲ ਮੱਥਾ ਟੇਕਾਂਗਾ
8 ਹੇ ਯਹੋਵਾਹ, ਮੇਰੇ ਘਾਤਿਆਂ ਦੇ ਕਾਰਨ ਆਪਣੇ ਧਰਮ ਵਿੱਚ ਮੇਰੀ ਅਗਵਾਈ ਕਰ, ਮੇਰੇ ਅੱਗੇ ਆਪਣਾ ਰਾਹ ਸਿੱਧਾ ਕਰ,
9 ਕਿਉਂ ਜੋ ਓਹਨਾਂ ਦੇ ਮੂੰਹ ਵਿੱਚ ਕੋਈ ਪਕਿਆਈ ਨਹੀਂ, ਓਹਨਾਂ ਦਾ ਮਨ ਤਬਾਹੀ ਹੈ, ਓਹਨਾਂ ਦਾ ਸੰਘ ਖੁਲ੍ਹੀ ਹੋਈ ਕਬਰ ਹੈ, ਓਹ ਆਪਣੀਆਂ ਜੀਭਾਂ ਨਾਲ ਵਲ ਛਲ ਕਰਦੇ ਹਨ
10 ਹੇ ਪਰਮੇਸ਼ੁਰ, ਤੂੰ ਓਹਨਾਂ ਨੂੰ ਦੋਸ਼ੀ ਠਹਿਰਾ, ਓਹ ਆਪਣਿਆਂ ਮਤਿਆਂ ਦੇ ਕਾਰਨ ਡਿੱਗ ਪੈਣ, ਓਹਨਾਂ ਦੇ ਅਪਰਾਧਾਂ ਦੇ ਬਹੁਤ ਹੋਣ ਕਰਕੇ ਓਹਨਾਂ ਨੂੰ ਧੱਕ ਦੇਹ ਕਿਉਂ ਜੋ ਓਹ ਤੈਥੋਂ ਆਕੀ ਹੋਏ ਹਨ।।
11 ਪਰ ਸਭ ਜੋ ਤੇਰੀ ਸ਼ਰਨ ਆਏ ਹਨ ਅਨੰਦ ਹੋਣ, ਓਹ ਸਦਾ ਜੈ ਜੈ ਕਾਰ ਕਰਨ ਕਿ ਤੂੰ ਓਹਨਾਂ ਨੂੰ ਢੱਕਦਾ ਹੈਂ, ਅਤੇ ਤੇਰੇ ਨਾਮ ਦੇ ਪ੍ਰੇਮੀ ਤੈਥੋਂ ਬਾਗ਼ ਬਾਗ਼ ਹੋਣ।
12 ਹੇ ਯਹੋਵਾਹ, ਤੂੰ ਤਾਂ ਧਰਮੀ ਨੂੰ ਬਰਕਤ ਦੇਵੇਂਗਾ, ਢਾਲ ਰੂਪੀ ਕਿਰਪਾ ਦੇ ਨਾਲ ਤੂੰ ਉਹ ਨੂੰ ਘੇਰੀਂ ਰੱਖੇਂਗਾ।।
1 To the chief Musician H5329 upon H413 PREP Nehiloth H5155 , A Psalm H4210 of David H1732 . Give ear H238 VHI2MS-3FS to my words H561 , O LORD H3068 EDS , consider H995 my meditation H1901 .
2 Hearken H7181 unto the voice H6963 L-CMS of my cry H7773 , my King H4428 , and my God H430 : for H3588 CONJ unto H413 PREP-2MS thee will I pray H6419 .
3 My voice H6963 NMS-1MS shalt thou hear H8085 in the morning H1242 NMS , O LORD H3068 ; in the morning H1242 NMS will I direct H6186 my prayer unto thee , and will look up H6822 .
4 For H3588 CONJ thou H859 PPRO-2MS art not H3808 NPAR a God H410 NMS that hath pleasure H2655 in wickedness H7562 NMS : neither H3808 NPAR shall evil H7451 AMS dwell H1481 with thee .
5 The foolish H1984 shall not H3808 ADV stand H3320 VTY3MP in H5048 thy sight H5869 CMD-2MS : thou hatest H8130 all H3605 NMS workers H6466 VQCMP of iniquity H205 NMS .
6 Thou shalt destroy H6 them that speak H1696 leasing H3577 : the LORD H3068 NAME-4MS will abhor H8581 the bloody H1818 and deceitful H4820 man H376 NMS .
7 But as for me H589 W-PPRO-1MS , I will come H935 VQI1MS into thy house H1004 in the multitude H7230 of thy mercy H2617 : and in thy fear H3374 will I worship H7812 toward H413 PREP thy holy H6944 temple H1964 .
8 Lead H5148 me , O LORD H3068 EDS , in thy righteousness H6666 because of H4616 L-CONJ mine enemies H8324 ; make thy way H1870 straight H3474 before my face H6440 L-CMP .
9 For H3588 CONJ there is no H369 NPAR faithfulness H3559 VNPFS in their mouth H6310 ; their inward part H7130 is very wickedness H1942 ; their throat H1627 is an open H6605 sepulcher H6913 ; they flatter H2505 with their tongue H3956 .
10 Destroy H816 thou them , O God H430 ; let them fall H5307 by their own counsels H4156 ; cast them out H5080 in the multitude H7230 of their transgressions H6588 ; for H3588 CONJ they have rebelled H4784 against thee .
11 But let all H3605 CMS those that put their trust H2620 in thee rejoice H8055 W-VQY3MP : let them ever H5769 L-NMS shout for joy H7442 , because thou defendest H5526 them H5921 PREP-3MP : let them also that love H157 thy name H8034 be joyful H5970 in thee .
12 For H3588 CONJ thou H859 PPRO-2MS , LORD H3068 EDS , wilt bless H1288 the righteous H6662 AMS ; with favor H7522 wilt thou compass H5849 him as with a shield H6793 .