Bible Language

1 Chronicles 2 (PAV) Punjabi Old BSI Version

1 ਏਹ ਇਸਰਾਏਲ ਦੇ ਪੁੱਤ੍ਰ ਸਨ ਰਊਬੇਨ, ਸ਼ਿਮਉਨ, ਲੇਵੀ, ਤੇ ਯਹੂਦਾਹ, ਯਿੱਸਾਕਾਰ ਤੇ ਜ਼ਬੁਲੂਨ
2 ਦਾਨ, ਯੂਸੁਫ਼ ਤੇ ਬਿਨਯਾਮੀਨ, ਨਫ਼ਤਾਲੀ, ਗਾਦ ਤੇ ਆਸ਼ੇਰ।।
3 ਯਹੂਦਾਹ ਦੇ ਪੁੱਤ੍ਰ, - ਏਰ ਤੇ ਓਨਾਨ ਤੇ ਸ਼ੇਲਾਹ ਜਿਹੜੇ ਤਿੰਨ ਉਸ ਕਨਾਨਣ ਸ਼ੂਆ ਦੀ ਧੀ ਨੇ ਉਹ ਦੇ ਲਈ ਜਣੇ। ਅਤੇ ਏਹ ਯਹੁਦਾਹ ਦਾ ਪਲੌਠਾ ਯਹੋਵਾਹ ਦੀ ਨਿਗਾਹ ਵਿੱਚ ਬੁਰਾ ਸੀ ਸੋ ਉਸ ਨੇ ਉਹ ਨੂੰ ਮਾਰ ਸੁੱਟਿਆ
4 ਅਤੇ ਤਾਮਾਰ ਉਹ ਦੀ ਨੂੰਹ ਨੇ ਉਹ ਦੇ ਲਈ ਪਰਸ ਤੇ ਜ਼ਰਹ ਜਣੇ। ਯਹੂਦਾਹ ਦੇ ਸਭ ਪੁੱਤ੍ਰ ਪੰਜ ਸਨ।।
5 ਪਰਸ ਦੇ ਪੁੱਤ੍ਰ, - ਹਸਰੋਨ ਤੇ ਹਾਮੂਲ
6 ਅਤੇ ਜ਼ਰਹ ਦੇ ਪੁੱਤ੍ਰ, - ਜ਼ਿਮਰੀ ਤੇ ਏਥਾਨ ਤੇ ਹੇਮਾਨ ਤੇ ਕਲਕੋਲ ਤੇ ਦਾਰਾ ਏਹ ਸੱਭੋ ਪੰਜ ਸਨ
7 ਅਤੇ ਕਰਮੀ ਦੇ ਪੁੱਤ੍ਰ, - ਆਕਾਰ ਜਿਹੜਾ ਇਸਰਾਏਲ ਦਾ ਦੁਖ ਦੇਣ ਵਾਲਾ ਸੀ ਜਦੋਂ ਉਸ ਨੇ ਮਣਸੀ ਹੋਈ ਚੀਜ਼ ਵਿਖੇ ਅਪਰਾਧ ਕੀਤਾ ਸੀ
8 ਅਤੇ ਏਥਾਨ ਦੇ ਪੁੱਤ੍ਰ, - ਅਜ਼ਰਯਾਹ
9 ਅਤੇ ਹਸਰੋਨ ਦੇ ਪੁੱਤ੍ਰ ਜਿਹੜੇ ਉਹ ਦੇ ਲਈ ਜੰਮੇ ਯਰਮਏਲ ਤੇ ਰਾਮ ਤੇ ਕਲੂਬਾਈ
10 ਅਤੇ ਰਾਮ ਤੋਂ ਅੰਮੀਨਾਦਾਬ ਜੰਮਿਆਂ ਅਤੇ ਅੰਮੀਨਾਦਾਬ ਤੋਂ ਨਹਸ਼ੋਨ ਯਹੂਦੀਆਂ ਦਾ ਸਜ਼ਾਦਾ ਜੰਮਿਆਂ
11 ਅਤੇ ਨਹਸ਼ੋਨ ਤੋਂ ਸਲਮਾ ਜੰਮਿਆਂ ਅਤੇ ਸਲਮਾ ਤੋਂ ਬੋਅਜ਼ ਜੰਮਿਆਂ
12 ਅਤੇ ਬੋਅਜ਼ ਤੋਂ ਓਬੇਦ ਜੰਮਿਆਂ ਅਤੇ ਓਬੇਦ ਤੋਂ ਯੱਸੀ ਜੰਮਿਆਂ
13 ਅਤੇ ਯੱਸੀ ਤੋਂ ਉਹ ਦਾ ਪਲੌਠਾ ਅਲੀਆਬ ਜੰਮਿਆਂ ਅਤੇ ਅਬੀਨਾਦਾਬ ਦੂਜਾ ਤੇ ਸ਼ਿਮਆ ਤੀਜਾ
14 ਨਥਨੇਲ ਚੌਥਾ, ਰੱਦਈ ਪੰਜਵਾਂ
15 ਓਸਮ ਛੇਵਾਂ, ਦਾਊਦ ਸੱਤਵਾਂ
16 ਜਿਨ੍ਹਾਂ ਦੀਆਂ ਭੈਣਾਂ ਸਰੂਯਾਹ ਤੇ ਅਬੀਗੈਲ ਸਨ ਅਤੇ ਸਰੂਯਾਹ ਦੇ ਪੁੱਤ੍ਰ, - ਅਬਸ਼ਈ ਤੇ ਯੋਆਬ ਤੇ ਅਸਾਹੇਲ, ਤਿੰਨ
17 ਅਤੇ ਅਬੀਗੈਲ ਨੇ ਅਮਾਸਾ ਜਣਿਆ ਅਤੇ ਅਮਾਸਾ ਦਾ ਪਿਤਾ ਯਥਰ ਇਸ਼ਮਏਲੀ ਸੀ।।
18 ਹਸ਼ਰੋਨ ਦੇ ਪੁੱਤ੍ਰ ਕਾਲੇਬ ਲਈ ਉਹਦੀ ਤੀਵੀਂ ਅਜ਼ੂਬਾਹ ਨੇ ਅਤੇ ਯਰੀਓਥ ਨੇ ਪੁੱਤ੍ਰ ਜਣੇ ਅਤੇ ਏਹ ਉਹ ਦੇ ਪੁੱਤ੍ਰ ਸਨ, - ਯੇਸ਼ਰ ਤੇ ਸੋਬਾਬ ਤੇ ਅਰਿਦੋਨ
19 ਜਦ ਅਜ਼ੂਬਾਹ ਮਰ ਗਈ ਤਾਂ ਕਾਲੇਬ ਨੇ ਅਫਰਾਥ ਨੂੰ ਵਿਆਹ ਲਿਆ ਅਤੇ ਉਸ ਨੇ ਉਹ ਦੇ ਲਈ ਹੂਰ ਜਣਿਆ
20 ਅਤੇ ਹੂਰ ਤੋਂ ਊਰੀ ਤੇ ਊਰੀ ਤੋਂ ਬਸਲੇਲ ਜੰਮਿਆਂ
21 ਅਤੇ ਹਸਰੋਨ ਗਿਲਆਦ ਦੇ ਪਿਤਾ ਮਾਕੀਰ ਦੀ ਧੀ ਕੋਲ ਗਿਆ ਜਿਹ ਨੂੰ ਉਸ ਨੇ ਸੱਠਾਂ ਵਰਿਹਾਂ ਦਾ ਹੋਕੇ ਵਿਆਹ ਲਿਆ ਅਤੇ ਉਸ ਨੇ ਉਹ ਦੇ ਲਈ ਸਗੂਬ ਜਣਿਆ
22 ਅਤੇ ਸਗੂਬ ਤੋਂ ਯਾਈਰ ਜੰਮਿਆਂ ਜਿਹ ਦੇ ਕੋਲ ਗਿਲਆਦ ਦੇਸ ਵਿੱਚ ਤੇਈ ਸ਼ਹਿਰ ਸਨ
23 ਅਤੇ ਗਸ਼ੂਰ ਤੇ ਅਰਾਮ ਨੇ ਯਾਈਰ ਦੇ ਨਗਰਾਂ ਨੂੰ ਨਾਲੇ ਕਨਾਥ ਨੂੰ ਉਹ ਦਿਆਂ ਪਿੰਡਾਂ ਸਣੇ ਉਨ੍ਹਾਂ ਕੋਲੋਂ ਲੈ ਲਿਆ ਅਰਥਾਤ ਸੱਠਾਂ ਨਗਰਾਂ ਨੂੰ। ਏਹ ਸਭ ਗਿਲਆਦ ਦੇ ਪਿਤਾ ਮਾਕੀਰ ਦੇ ਪੁੱਤ੍ਰ ਸਨ
24 ਇਹ ਦੇ ਮਗਰੋਂ ਕਿ ਹਸਰੋਨ ਕਾਲੇਬ ਅਫਰਾਥਾਹ ਵਿੱਚ ਮਰ ਗਿਆ ਤਾਂ ਹਸ਼ਰੋਨ ਦੀ ਤੀਵੀਂ ਅਬਿੱਯਾਹ ਨੇ ਉਹ ਦੇ ਲਈ ਅਸ਼ਹੂਰ ਜਿਹੜਾ ਤਕੋਆ ਦਾ ਪਿਤਾ ਸੀ ਜਣਿਆ
25 ਅਤੇ ਹਸ਼ਰੋਨ ਦੇ ਪਹਿਲੌਠੇ ਯਰਹਮਏਲ ਦੇ ਪੁੱਤ੍ਰ ਏਹ ਸਨ, - ਰਾਮ ਜਿਹੜਾ ਪਹਿਲੌਠਾ ਸੀ ਅਤੇ ਬੂਨਾਹ ਤੇ ਓਰਨ ਤੇ ਓਸਮ, ਅਹਿੱਯਾਹ
26 ਅਤੇ ਯਰਹਮਏਲ ਦੀ ਇੱਕ ਹੋਰ ਤੀਵੀਂ ਸੀ ਜਿਹ ਦਾ ਨਾਉਂ ਅਟਾਰਾਹ ਸੀ। ਉਹ ਓਨਾਮ ਦੀ ਮਾਤਾ ਸੀ
27 ਅਤੇ ਯਰਹਮਏਲ ਦੇ ਪਲੋਠੇ ਰਾਮ ਦੇ ਪੁੱਤ੍ਰ ਮਅਸ ਤੇ ਯਾਮੀਨ ਤੇ ਏਕਰ ਸਨ
28 ਅਤੇ ਓਨਾਮ ਦੇ ਪੁੱਤ੍ਰ ਸ਼ੰਮਈ ਤੇ ਯਾਦਾ ਸਨ ਅਤੇ ਸ਼ੰਮਈ ਦੇ ਪੁੱਤ੍ਰ, - ਨਾਦਾਬ ਤੇ ਅਬੀਸ਼ੂਰ
29 ਅਤੇ ਅਬੀਸ਼ੂਰ ਦੀ ਤੀਵੀਂ ਦਾ ਨਾਉਂ ਅਬੀਹੈਲ ਸੀ ਅਤੇ ਉਸ ਤੇ ਉਹ ਦੇ ਲਈ ਅਹਬਾਨ ਨੇ ਮੋਲੀਦ ਜਣੇ
30 ਅਤੇ ਨਾਦਾਬ ਦੇ ਪੁੱਤ੍ਰ, - ਸਲਦ ਤੇ ਅੱਪਇਮ ਪਰ ਸਲਦ ਔਂਤ ਹੀ ਮਰ ਗਿਆ
31 ਅਤੇ ਅੱਪਇਮ ਦੇ ਪੁੱਤ੍ਰ ਯਿਸ਼ਈ ਅਤੇ ਯਿਸ਼ਈ ਦੇ ਪੁੱਤ੍ਰ, - ਸ਼ੇਸ਼ਾਨ ਅਤੇ ਸ਼ੇਸ਼ਾਨ ਦੇ ਪੁੱਤ੍ਰ ਅਹਲਈ
32 ਅਤੇ ਸ਼ੰਮਈ ਦੇ ਭਰਾ ਯਾਦਾ ਦੇ ਪੁੱਤ੍ਰ, - ਯਥਰ ਤੇ ਯੋਨਾਥਾਨ ਅਤੇ ਯਥਰ ਔਂਤ ਹੀ ਮਰ ਗਿਆ
33 ਅਤੇ ਯੋਨਾਥਾਨ ਦੇ ਪੁੱਤ੍ਰ, - ਪਲਥ ਤੇ ਜ਼ਾਜ਼ਾ। ਏਹ ਯਰਹਮਏਲ ਦੇ ਪੁੱਤ੍ਰ ਸਨ
34 ਸ਼ੇਸ਼ਾਨ ਦੇ ਪੁੱਤ੍ਰ ਨਹੀਂ ਸਨ ਪਰ ਧੀਆਂ ਸਨ ਅਤੇ ਸ਼ੇਸ਼ਾਨ ਦਾ ਇੱਕ ਮਿਸਰੀ ਟਹਿਲੂਆ ਸੀ ਜਿਹ ਦਾ ਨਾਉਂ ਯਰਹਾ ਸੀ
35 ਅਤੇ ਸ਼ੇਸ਼ਾਨ ਨੇ ਆਪਣੀ ਧੀ ਆਪਣੇ ਟਹਿਲੂਏ ਯਰਹਾ ਨੂੰ ਵਿਆਹ ਦਿੱਤੀ ਅਤੇ ਉਸ ਨੇ ਉਹ ਦੇ ਲਈ ਅੱਤਈ ਜਣਿਆ
36 ਅਤੇ ਅੱਤਈ ਤੋਂ ਨਾਥਾਨ ਜੰਮਿਆਂ ਅਤੇ ਨਾਥਾਨ ਤੋਂ ਜ਼ਾਬਾਦ ਜੰਮਿਆਂ
37 ਅਤੇ ਜ਼ਾਬਾਦ ਤੋਂ ਅਫਲਾਲ ਜੰਮਿਆਂ ਅਤੇ ਅਫ਼ਲਾਲ ਤੋਂ ਓਬੇਦ ਜੰਮਿਆਂ
38 ਅਤੇ ਓਬੇਦ ਤੋਂ ਯੇਹੂ ਜੰਮਿਆਂ ਅਤੇ ਯੇਹੂ ਤੋਂ ਅਜ਼ਰਯਾਹ ਅਤੇ ਹਲਸ ਤੋਂ ਅਲਾਸਾਹ ਜੰਮਿਆਂ
39 ਅਤੇ ਅਲਾਸਾਹ ਤੋਂ ਸਿਸਮਾਈ ਜੰਮਿਆਂ
40 ਅਤੇ ਸਿਸਮਾਈ ਤੋਂ ਸ਼ੱਲੂਮ ਜੰਮਿਆਂ
41 ਅਤੇ ਸ਼ੱਲੂਮ ਤੋਂ ਯਕਮਯਾਹ ਜੰਮਿਆਂ ਅਤੇ ਯਕਮਯਾਹ ਤੋਂ ਅਲੀਸ਼ਾਮਾ ਜੰਮਿਆਂ।।
42 ਯਰਹਮਏਲ ਦੇ ਭਰਾ ਕਾਲੇਬ ਦੇ ਪੁੱਤ੍ਰ, - ਮੇਸ਼ਾ ਉਹ ਦਾ ਪਲੌਠਾ ਜਿਹੜਾ ਜ਼ੀਫ ਦਾ ਪਿਤਾ ਸੀ ਅਤੇ ਹਬਰੋਨ ਦੇ ਪਿਤਾ ਮਾਰੇਸ਼ਾਹ ਦੇ ਪੁੱਤ੍ਰ
43 ਹਬਰੋਨ ਦੇ ਪੁੱਤ੍ਰ, - ਕੋਰਹ ਤੇ ਤੱਪੁਅਹ ਤੇ ਰਕਮ ਤੇ ਸ਼ਮਾ
44 ਅਤੇ ਸ਼ਮਾ ਤੋਂ ਰਹਮ ਜੰਮਿਆਂ ਜਿਹੜਾ ਯਾਰਕਆਮ ਦਾ ਪਿਤਾ ਸੀ ਅਤੇ ਰਕਮ ਤੋਂ ਸ਼ੰਮਈ ਜੰਮਿਆਂ
45 ਅਤੇ ਸ਼ੰਮਈ ਦਾ ਪੁੱਤ੍ਰ ਮਾਓਨ ਸੀ ਅਤੇ ਮਾਓਨ ਬੈਤ-ਸੂਰ ਦਾ ਪਿਤਾ ਸੀ
46 ਅਤੇ ਕਾਲੇਬ ਦੀ ਸੁਰੀਤ ਏਫਾਹ ਨੇ ਹਾਰਾਨ ਤੇ ਮੋਸਾ ਤੇ ਗਾਜ਼ੇਜ਼ ਜਣੇ ਅਤੇ ਹਾਰਾਨ ਤੋਂ ਗਾਜ਼ੇਜ਼ ਜੰਮਿਆਂ
47 ਅਤੇ ਯਾਹਦਈ ਦੇ ਪੁੱਤ੍ਰ, - ਰਗਮ ਤੇ ਯੋਥਾਮ ਤੇ ਗੇਸ਼ਾਨ ਤੇ ਪਲਟ ਤੇ ਏਫਾਹ ਤੇ ਸ਼ਾਅਫ
48 ਮਅਕਾਹ ਕਾਲੇਬ ਦੀ ਸੁਰੀਤ ਨੇ ਸ਼ਬਰ ਤੇ ਤਿਰਹਨਾਹ ਜਣੇ
49 ਉਸ ਨੇ ਵੀ ਮਦੰਮਨਾਹ ਦਾ ਪਿਤਾ ਸ਼ਅਫ, ਮਕਬੇਨਾ ਦਾ ਪਿਤਾ ਸ਼ਵਾ ਤੇ ਗਿਬਆ ਦਾ ਪਿਤਾ ਜਣੇ ਅਤੇ ਕਾਲੇਬ ਦੀ ਧੀ ਅਕਸਾਹ ਸੀ।।
50 ਏਹ ਹੂਰ ਦਾ ਪੁੱਤ੍ਰ ਜਿਹੜਾ ਅਫਰਾਥਾਹ ਦਾ ਪਲੌਠਾ ਸੀ, ਕਾਲੇਬ ਦੇ ਪੁੱਤ੍ਰ ਸਨ, - ਕਿਰਯਥ-ਯਆਰੀਮ ਦਾ ਪਿਤਾ ਸ਼ੋਬਾਲ
51 ਬੈਤਲਹਮ ਦਾ ਪਿਤਾ ਸਾਲਮਾ, ਬੈਤਗਾਦੇਰ ਦਾ ਪਿਤਾ ਹਾਰੇਫ
52 ਅਤੇ ਕਿਰਯਥ-ਯਆਰੀਮ ਦੇ ਪਿਤਾ ਸ਼ੋਆਲ ਦੇ ਪੁੱਤ੍ਰ ਸਨ, - ਹਾਰੋਅਹ ਤੇ ਮਨੁਹੋਥ ਦਾ ਅੱਧਾ ਹਿੱਸਾ
53 ਅਤੇ ਕਿਰਯਥ-ਯਆਰੀਮ ਦੀਆਂ ਕੁਲਾਂ, - ਯਿਥਰੀ ਤੇ ਪੂਥੀ ਤੇ ਸ਼ੁਮਾਥੀ ਤੇ ਮਿਸ਼ਰਾਈ ਜਿਨ੍ਹਾਂ ਤੋਂ ਸਾਰਆਥੀ ਤੇ ਅਸ਼ਤਾਉਲੀ ਨਿੱਕਲੇ
54 ਸਾਲਮਾ ਦੇ ਪੁੱਤ੍ਰ. ਬੈਤਲਹਮ ਨਟੂਫਾਥੀ, ਅਟਰੋਥ-ਬੈਤ-ਯੋਆਬ ਦਾ ਘਰਾਣਾ ਤੇ ਮਨਹਥੀਆਂ ਦਾ ਅੱਧਾ ਹਿੱਸਾ, ਸਾਰਈ
55 ਅਤੇ ਉਨ੍ਹਾਂ ਲਿਖਾਰੀਆਂ ਦੀਆਂ ਕੁਲਾਂ ਜਿਹੜੇ ਯਅਬੇਨ ਵਿੱਚ ਵੱਸਦੇ ਸਨ, - ਤੀਰਆਥੀ ਸ਼ਿਮਆਥੀ ਤੇ ਸੂਕਾਥੀ। ਏਹ ਓਹ ਕੀਨੀ ਹਨ ਜਿਹੜੇ ਰੇਕਾਬ ਦੇ ਘਰਾਣੇ ਦੇ ਪਿਤਾ ਹੰਮਥ ਤੋਂ ਆਏ ਸਨ।।