Bible Language Cross References for the verse Joshua 24:0 in PAV
- 1 ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ, ਫ਼ਿਰਊਨ ਕੋਲ ਜਾਕੇ ਉਸ ਨੂੰ ਆਖ ਕਿ ਯਹੋਵਾਹ ਐਉਂ ਫ਼ਰਮਾਉਂਦਾ ਹੈ, ਮੇਰੀ ਪਰਜਾ ਨੂੰ ਜਾਣ ਦੇਹ ਤਾਂ ਜੋ ਉਹ ਮੇਰੀ ਉਪਾਸਨਾ ਕਰੇ
- 2 ਅਰ ਜੇ ਤੂੰ ਉਨ੍ਹਾਂ ਦੇ ਘੱਲਣ ਤੋਂ ਮੁੱਕਰ ਜਾਏਂ ਤਾਂ ਵੇਖ ਮੈਂ ਤੇਰੀਆਂ ਸਾਰੀਆਂ ਹੱਦਾਂ ਡੱਡੂਆਂ ਨਾਲ ਮਾਰਾਂਗਾ
- 3 ਸੋ ਦਰਿਆ ਡੱਡੂਆਂ ਦੇ ਕਟਕਾਂ ਨਾਲ ਭਰ ਜਾਵੇਗਾ ਅਤੇ ਓਹ ਚੜ੍ਹਨਗੇ ਅਰ ਤੇਰੇ ਮਹਿਲ ਵਿੱਚ ਅਰ ਤੇਰੇ ਸੌਣ ਦੀ ਅਟਾਰੀ ਵਿੱਚ ਅਰ ਤੇਰੀ ਛੇਜ ਉੱਤੇ ਅਤੇ ਤੇਰੇ ਟਹਿਲੂਆਂ ਦੇ ਘਰਾਂ ਵਿੱਚ ਅਤੇ ਤੇਰੀ ਰਈਅਤ ਵਿੱਚ ਅਤੇ ਤੇਰੇ ਤੰਦੂਰਾਂ ਵਿੱਚ ਅਤੇ ਤੇਰੇ ਗੁੰਨ੍ਹਣ ਦਿਆਂ ਪਰਾਤੜਿਆਂ ਵਿੱਚ ਆਉਣਗੇ
- 4 ਸੋ ਡੱਡੂ ਤੇਰੇ ਉੱਤੇ, ਤੇਰੀ ਰਈਅਤ ਉੱਤੇ ਅਰ ਤੇਰੇ ਟਹਿਲੂਆਂ ਉੱਤੇ ਚੜ੍ਹਨਗੇ। ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ, ਹਾਰੂਨ ਨੂੰ ਆਖ ਕਿ
- 5 ਉਹ ਆਪਣਾ ਹੱਥ ਆਪਣੇ ਢਾਂਗੇ ਨਾਲ ਨਦੀਆਂ ਉੱਤੇ ਦਰਿਆਵਾਂ ਉੱਤੇ ਤਲਾਬਾਂ ਉੱਤੇ ਪਸਾਰੇ ਅਰ ਡੱਡੂਆਂ ਨੂੰ ਮਿਸਰ ਦੇਸ ਉੱਤੇ ਚੜ੍ਹਾ ਦੇਵੇ
- 6 ਤਾਂ ਹਾਰੂਨ ਨੇ ਆਪਣਾ ਹੱਥ ਮਿਸਰ ਦੇ ਪਾਣੀਆਂ ਉੱਤੇ ਪਸਾਰਿਆ ਤਾਂ ਡੱਡੂ ਚੜ੍ਹ ਆਏ ਅਰ ਮਿਸਰ ਦੇਸ ਨੂੰ ਢੱਕ ਲਿਆ
- 7 ਤਾਂ ਜਾਦੂਗਰਾਂ ਨੇ ਆਪਣੇ ਮੰਤ੍ਰਾਂ ਜੰਤ੍ਰਾਂ ਨਾਲ ਓਵੇਂ ਹੀ ਕੀਤਾ ਅਰ ਮਿਸਰ ਦੇਸ ਉੱਤੇ ਡੱਡੂ ਚੜ੍ਹਾ ਲਿਆਏ।।
- 8 ਤਾਂ ਫ਼ਿਰਊਨ ਨੇ ਮੂਸਾ ਅਤੇ ਹਾਰੂਨ ਨੂੰ ਬੁਲਾਕੇ ਆਖਿਆ, ਯਹੋਵਾਹ ਦੇ ਅੱਗੇ ਬੇਨਤੀ ਕਰੋ ਤਾਂ ਜੋ ਉਹ ਡੱਡੂਆਂ ਨੂੰ ਮੈਥੋਂ ਅਤੇ ਮੇਰੀ ਰਈਅਤ ਤੋਂ ਝਾੜ ਸੁੱਟੇ। ਮੈਂ ਜਰੂਰ ਲੋਕਾਂ ਨੂੰ ਜਾਣ ਦੇਵਾਂਗਾ ਤਾਂ ਜੋ ਓਹ ਯਹੋਵਾਹ ਲਈ ਬਲੀ ਚੜ੍ਹਾਉਣ
- 9 ਤਾਂ ਮੂਸਾ ਨੇ ਫ਼ਿਰਊਨ ਨੂੰ ਆਖਿਆ, ਕਿਰਪਾ ਕਰ ਕੇ ਮੈਨੂੰ ਦੱਸੋ ਕਿ ਮੈਂ ਕਦ ਤੋਂ ਤੁਹਾਡੇ ਅਤੇ ਤੁਹਾਡੇ ਟਹਿਲੂਆਂ ਅਤੇ ਤੁਹਾਡੀ ਰਈਅਤ ਲਈ ਬੇਨਤੀ ਕਰਾਂ ਤਾਂ ਜੋ ਡੱਡੂ ਤੁਹਾਥੋਂ ਅਰ ਤੁਹਾਡੇ ਘਰਾਂ ਤੋਂ ਹਟਾਏ ਜਾਣ ਅਰ ਦਰਿਆ ਦੇ ਵਿੱਚ ਹੀ ਰਹਿਣ?
- 10 ਉਸ ਆਖਿਆ ਭਲਕੇ ਤੋਂ। ਤਾਂ ਉਸ ਆਖਿਆ, ਤੁਹਾਡੇ ਆਖੇ ਦੇ ਅਨੁਸਾਰ ਹੀ ਹੋਵੇਗਾ ਤਾਂ ਜੋ ਤੁਸੀਂ ਜਾਣ ਲਓ ਕਿ ਸਾਡੇ ਪਰਮੇਸ਼ੁਰ ਯਹੋਵਾਹ ਵਰਗਾ ਕੋਈ ਨਹੀਂ
- 11 ਅਰ ਡੱਡੂ ਤੁਹਾਥੋਂ ਅਤੇ ਤੁਹਾਡੇ ਘਰਾਂ ਤੋਂ ਅਤੇ ਤੁਹਾਡੇ ਟਹਿਲੂਆਂ ਤੋਂ ਅਤੇ ਤੁਹਾਡੀ ਰਈਅਤ ਤੋਂ ਚੱਲਦੇ ਹੋਣਗੇ। ਓਹ ਕੇਵਲ ਦਰਿਆ ਵਿੱਚ ਹੀ ਰਹਿਣਗੇ
- 12 ਤਾਂ ਮੂਸਾ ਅਤੇ ਹਾਰੂਨ ਫ਼ਿਰਊਨ ਕੋਲੋਂ ਬਾਹਰ ਨੂੰ ਗਏ ਅਤੇ ਮੂਸਾ ਨੇ ਉਨ੍ਹਾਂ ਡੱਡੂਆਂ ਦੇ ਬਾਰੇ ਜਿਹੜੇ ਉਹ ਫ਼ਿਰਊਨ ਉੱਤੇ ਚੜ੍ਹਾ ਲਿਆਇਆ ਸੀ ਯਹੋਵਾਹ ਦੇ ਅੱਗੇ ਦੁਹਾਈ ਦਿੱਤੀ
- 13 ਤਾਂ ਯਹੋਵਾਹ ਨੇ ਮੂਸਾ ਦੇ ਆਖਣ ਦੇ ਅਨੁਸਾਰ ਕੀਤਾ ਅਰ ਡੱਡੂ ਘਰਾਂ ਅਤੇ ਵੇਹੜਿਆਂ ਅਤੇ ਖੇਤਾਂ ਵਿੱਚੋਂ ਮੁੱਕ ਗਏ
- 14 ਤਾਂ ਉਨ੍ਹਾਂ ਨੇ ਓਹ ਇਕੱਠੇ ਕਰ ਕੇ ਢੇਰਾਂ ਦੇ ਢੇਰ ਲਾ ਦਿੱਤੇ ਸੋ ਧਰਤੀ ਉੱਤੇ ਸੜਿਆਹਣ ਹੋ ਗਈ
- 15 ਪਰ ਜਿਵੇਂ ਯਹੋਵਾਹ ਬੋਲਿਆ ਸੀ, ਜਾਂ ਫ਼ਿਰਊਨ ਡਿੱਠਾ ਭਈ ਸਬਿਹਤਾ ਹੋ ਗਿਆ ਹੈ ਤਾਂ ਆਪਣਾ ਮਨ ਪੱਥਰ ਕਰ ਲਿਆ ਅਰ ਉਨ੍ਹਾਂ ਦੀ ਨਾ ਸੁਣੀ
- 16 ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ ਕਿ ਹਾਰੂਨ ਨੂੰ ਆਖ ਕਿ ਉਹ ਆਪਣਾ ਢਾਂਗਾ ਵਧਾ ਕੇ ਧਰਤੀ ਦੀ ਧੂੜ ਨੂੰ ਮਾਰੇ ਤਾਂ ਜੋ ਉਹ ਸਾਰੇ ਮਿਸਰ ਦੇਸ ਵਿੱਚ ਜੂੰਆਂ ਬਣ ਜਾਵੇ
- 17 ਉਨ੍ਹਾਂ ਨੇ ਓਵੇਂ ਹੀ ਕੀਤਾ ਅਰ ਹਾਰੂਨ ਨੇ ਆਪਣਾ ਢਾਂਗਾ ਲੈਕੇ ਆਪਣਾ ਹੱਥ ਪਸਾਰਿਆ ਅਰ ਧਰਤੀ ਦੀ ਧੂੜ ਨੂੰ ਮਾਰਿਆ ਤਾਂ ਆਦਮੀ ਅਤੇ ਡੰਗਰ ਉੱਤੇ ਜੂੰਆਂ ਹੋ ਗਈਆਂ ਅਤੇ ਧਰਤੀ ਦੀ ਸਾਰੀ ਧੂੜ ਮਿਸਰ ਦੇ ਸਾਰੇ ਦੇਸ ਵਿੱਚ ਜੂੰਆਂ ਹੋ ਗਈ
- 18 ਤਾਂ ਜਾਦੂਗਰਾਂ ਨੇ ਆਪਣੇ ਮੰਤ੍ਰਾਂ ਜੰਤ੍ਰਾਂ ਨਾਲ ਜਤਨ ਕੀਤਾ ਭਈ ਓਹ ਜੂੰਆਂ ਲੈ ਆਉਣ ਪਰ ਓਹ ਲਿਆ ਨਾ ਸੱਕੇ ਅਰ ਆਦਮੀ ਅਤੇ ਡੰਗਰ ਉੱਤੇ ਜੂੰਆਂ ਹੀ ਜੂੰਆਂ ਸਨ
- 19 ਤਾਂ ਜਾਦੂਗਰਾਂ ਨੇ ਫ਼ਿਰਊਨ ਨੂੰ ਆਖਿਆ ਭਈ ਏਹ ਤਾਂ ਪਰਮੇਸ਼ੁਰ ਦੀ ਉਂਗਲ ਹੈ ਪਰ ਜਿਵੇਂ ਯਹੋਵਾਹ ਬੋਲਿਆ ਸੀ ਫ਼ਿਰਊਨ ਦਾ ਮਨ ਕਠੋਰ ਹੋ ਗਿਆ ਅਰ ਉਸ ਨੇ ਉਨ੍ਹਾਂ ਦੀ ਨਾ ਸੁਣੀ
- 20 ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ, ਸਵੇਰ ਦੇ ਵੇਲੇ ਉੱਠ ਕੇ ਫ਼ਿਰਊਨ ਦੇ ਸਨਮੁਖ ਜਾ ਖੜਾ ਹੋ। ਵੇਖ ਉਹ ਪਾਣੀ ਵੱਲ ਬਾਹਰ ਜਾਂਦਾ ਹੈ ਅਰ ਤੂੰ ਉਸ ਨੂੰ ਆਖੀਂ, ਯਹੋਵਾਹ ਐਉਂ ਫ਼ਰਮਾਉਂਦਾ ਹੈ, ਮੇਰੀ ਪਰਜਾ ਨੂੰ ਜਾਣ ਦੇਹ ਤਾਂ ਜੋ ਉਹ ਮੇਰੀ ਉਪਾਸਨਾ ਕਰੇ
- 21 ਅਰ ਜੇ ਤੂੰ ਮੇਰੀ ਪਰਜਾ ਨੂੰ ਜਾਣ ਨਾ ਦੇਵੇਂਗਾ ਤਾਂ ਵੇਖ ਮੈਂ ਤੇਰੇ ਅਰ ਤੇਰੇ ਟਹਿਲੂਆਂ ਅਰ ਤੇਰੀ ਰਈਅਤ ਉੱਤੇ ਤੇਰੇ ਘਰਾਂ ਵਿੱਚ ਮੱਖਾਂ ਦੇ ਝੁੰਡ ਘੱਲ ਰਿਹਾ ਹਾਂ ਅਰ ਮਿਸਰ ਦੇ ਘਰ ਮੱਖਾਂ ਦੇ ਝੁੰਡਾਂ ਨਾਲ ਭਰ ਜਾਣਗੇ ਅਤੇ ਉਹ ਭੋਂ ਭੀ ਜਿੱਥੇ ਓਹ ਹਨ
- 22 ਤਾਂ ਮੈਂ ਉਸ ਦਿਨ ਗੋਸ਼ਨ ਦੀ ਧਰਤੀ ਨੂੰ ਜਿੱਥੇ ਮੇਰੀ ਪਰਜਾ ਵੱਸਦੀ ਹੈ ਅੱਡ ਰੱਖਾਂਗਾ ਤਾਂ ਜੋ ਉੱਥੇ ਮੱਖਾਂ ਦੇ ਝੁੰਡ ਨਾ ਹੋਣ ਤਾਂ ਜੋ ਤੂੰ ਜਾਣੇਂ ਕਿ ਧਰਤੀ ਉੱਤੇ ਮੈਂ ਹੀ ਯਹੋਵਾਹ ਹਾਂ
- 23 ਸੋ ਮੈਂ ਆਪਣੀ ਪਰਜਾ ਅਰ ਤੇਰੀ ਰਈਅਤ ਵਿੱਚ ਨਖੇੜਾ ਪਾਵਾਂਗਾ ਅਰ ਏਹ ਨਿਸ਼ਾਨ ਭਲਕੇ ਤੀਕ ਹੋਵੇਗਾ
- 24 ਤਾਂ ਯਹੋਵਾਹ ਨੇ ਏਵੇਂ ਹੀ ਕੀਤਾ ਅਰ ਮੱਖਾਂ ਦੇ ਝੁੰਡਾਂ ਦੇ ਝੁੰਡ ਫ਼ਿਰਊਨ ਦੇ ਮਹਿਲ ਵਿੱਚ ਅਰ ਉਸ ਦੇ ਟਹਿਲੂਆਂ ਦੇ ਘਰਾਂ ਵਿੱਚ ਆਏ ਅਤੇ ਮਿਸਰ ਦੇ ਸਾਰੇ ਦੇਸ ਵਿੱਚ ਧਰਤੀ ਮੱਖਾਂ ਦੇ ਝੁੰਡਾਂ ਦੇ ਕਾਰਨ ਨਾਸ਼ ਹੋ ਗਈ ।।
- 25 ਫ਼ਿਰਊਨ ਨੇ ਮੂਸਾ ਅਤੇ ਹਾਰੂਨ ਨੂੰ ਬੁਲਵਾਕੇ ਆਖਿਆ, ਤੁਸੀਂ ਜਾਓ ਅਰ ਆਪਣੇ ਪਰਮੇਸ਼ੁਰ ਲਈ ਏਸੇ ਦੇਸ ਵਿੱਚ ਬਲੀ ਚੜ੍ਹਾਓ
- 26 ਤਾਂ ਮੂਸਾ ਨੇ ਆਖਿਆ, ਐਉਂ ਕਰਨਾ ਜੋਗ ਨਹੀਂ ਕਿਉਂ ਜੋ ਅਸੀਂ ਯਹੋਵਾਹ ਆਪਣੇ ਪਰਮੇਸ਼ੁਰ ਲਈ ਮਿਸਰੀਆਂ ਦੀਆਂ ਘਿਣਾਉਣੀਆਂ ਬਲੀਆਂ ਚੜ੍ਹਾਵਾਂਗੇ। ਵੇਖੋ ਜੇ ਅਸੀਂ ਮਿਸਰੀਆਂ ਦੀਆਂ ਅੱਖਾਂ ਦੇ ਅੱਗੇ ਘਿਣਾਉਣੀਆਂ ਬਲੀਆਂ ਚੜ੍ਹਾਈਏ ਤਾਂ ਕੀ ਓਹ ਸਾਨੂੰ ਪਥਰਾਓ ਨਾ ਕਰਨਗੇ?
- 27 ਜਿਵੇਂ ਸਾਡਾ ਪਰਮੇਸ਼ੁਰ ਆਖੇਗਾ ਅਸੀਂ ਤਿੰਨਾਂ ਦਿਨਾਂ ਦਾ ਪੈਂਡਾ ਉਜਾੜ ਵਿੱਚ ਜਾਵਾਂਗੇ ਅਰ ਯਹੋਵਾਹ ਆਪਣੇ ਪਰਮੇਸ਼ੁਰ ਲਈ ਬਲੀਆਂ ਚੜ੍ਹਾਵਾਂਗੇ
- 28 ਤਾਂ ਫ਼ਿਰਊਨ ਨੇ ਆਖਿਆ ਮੈਂ ਤੁਹਾਨੂੰ ਜਾਣ ਦੇਂਵਾਗਾ ਤਾਂ ਜੋ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਲਈ ਉਜਾੜ ਵਿੱਚ ਬਲੀਆਂ ਚੜ੍ਹਾਓ ਪਰ ਬਹੁਤ ਦੂਰ ਨਾ ਜਾਣਾ ਅਰ ਤੁਸੀਂ ਮੇਰੇ ਲਈ ਸਫ਼ਾਰਸ਼ ਕਰਨਾ
- 29 ਮੂਸਾ ਨੇ ਆਖਿਆ,ਵੇਖੋ ਮੈਂ ਤੁਹਾਡੇ ਕੋਲੋਂ ਬਾਹਰ ਜਾਂਦਾ ਹਾਂ। ਮੈਂ ਯਹੋਵਾਹ ਦੇ ਅੱਗੇ ਸਫ਼ਾਰਸ਼ ਕਰਾਂਗਾ ਕਿ ਮੱਖਾਂ ਦੇ ਝੁੰਡ ਫ਼ਿਰਊਨ ਤੋਂ ਅਰ ਉਸ ਦੇ ਟਹਿਲੂਆਂ ਤੋਂ ਅਰ ਉਸ ਦੀ ਰਈਅਤ ਤੋਂ ਭਲਕੇ ਹੱਟ ਜਾਣ ਪਰ ਫ਼ਿਰਊਨ ਫੇਰ ਧੋਖਾ ਨਾ ਕਰੇ ਭਈ ਉਹ ਪਰਜਾ ਨੂੰ ਯਹੋਵਾਹ ਲਈ ਬਲੀਆਂ ਚੜ੍ਹਾਉਣ ਨੂੰ ਨਾ ਜਾਣ ਦੇਵੇ
- 30 ਤਾਂ ਮੂਸਾ ਫ਼ਿਰਊਨ ਕੋਲੋਂ ਬਾਹਰ ਗਿਆ ਅਰ ਯਹੋਵਾਹ ਦੇ ਅੱਗੇ ਸਫ਼ਾਰਸ਼ ਕੀਤੀ
- 31 ਯਹੋਵਾਹ ਨੇ ਮੂਸਾ ਦੇ ਆਖਣ ਦੇ ਅਨੁਸਾਰ ਕੀਤਾ ਅਰ ਉਨ੍ਹਾਂ ਮੱਖਾਂ ਦੇ ਝੁੰਡਾਂ ਨੂੰ ਫ਼ਿਰਊਨ ਅਰ ਉਸ ਦੇ ਟਹਿਲੂਆਂ ਅਰ ਉਸ ਦੀ ਰਈਅਤ ਤੋਂ ਹਟਾ ਦਿੱਤਾ ਤਾਂ ਉੱਥੇ ਇੱਕ ਵੀ ਨਾ ਰਿਹਾ
- 32 ਪਰ ਫ਼ਿਰਊਨ ਨੇ ਐਤਕੀਂ ਦੀ ਵਾਰ ਵੀ ਆਪਣਾ ਮਨ ਪੱਥਰ ਕਰ ਲਿਆ ਅਰ ਪਰਜਾ ਨੂੰ ਜਾਣ ਨਾ ਦਿੱਤਾ ।।
- 1 ਯਹੋਵਾਹ ਨੇ ਮੂਸਾ ਨੂੰ ਆਖਿਆ, ਫ਼ਿਰਊਨ ਕੋਲ ਜਾਹ ਅਰ ਉਸ ਨਾਲ ਗੱਲ ਕਰ ਕਿ ਯਹੋਵਾਹ ਇਬਰਾਨੀਆਂ ਦਾ ਪਰਮੇਸ਼ੁਰ ਐਉਂ ਫ਼ਰਮਾਉਂਦਾ ਹੈ ਕਿ ਮੇਰੀ ਪਰਜਾ ਨੂੰ ਜਾਣ ਦੇਹ ਤਾਂ ਜੋ ਉਹ ਮੇਰੀ ਉਪਾਸਨਾ ਕਰੇ
- 2 ਜੇ ਤੂੰ ਉਨ੍ਹਾਂ ਦੇ ਘੱਲਣ ਤੋਂ ਮੁੱਕਰ ਜਾਵੇਂ ਅਰ ਅਜੇ ਵੀ ਡੱਕ ਛੱਡੇਂ
- 3 ਤਾਂ ਵੇਖ ਯਹੋਵਾਹ ਦਾ ਹੱਥ ਤੇਰੇ ਪਸੂਆਂ ਉੱਤੇ ਜਿਹੜੇ ਜੂਹ ਵਿੱਚ ਹਨ ਘੋੜਿਆਂ ਉੱਤੇ, ਖੋਤਿਆਂ ਉੱਤੇ, ਊਠਾਂ ਉੱਤੇ, ਚੌਣਿਆਂ ਉੱਤੇ ਅਰ ਇੱਜੜਾਂ ਉੱਤੇ ਪਵੇਗਾ ਅਰ ਮਰੀ ਅੱਤ ਭਾਰੀ ਹੋਵੇਗੀ
- 4 ਯਹੋਵਾਹ ਇਸਰਾਏਲੀਆਂ ਦੇ ਪਸੂਆਂ ਵਿੱਚ ਅਰ ਮਿਸਰੀਆਂ ਦੇ ਪਸੂਆਂ ਵਿੱਚ ਵੇਰਵਾ ਕਰੇਗਾ ਅਰ ਉਨ੍ਹਾਂ ਸਾਰਿਆਂ ਵਿੱਚੋਂ ਜਿਹੜੇ ਇਸਰਾਏਲੀਆਂ ਦੇ ਹਨ ਕੋਈ ਨਾ ਮਰੇਗਾ
- 5 ਯਹੋਵਾਹ ਨੇ ਇੱਕ ਵੇਲਾ ਠਹਿਰਾਇਆ ਹੈ ਕਿ ਭਲਕੇ ਯਹੋਵਾਹ ਏਹ ਕੰਮ ਏਸ ਦੇਸ ਵਿੱਚ ਕਰੇਗਾ
- 6 ਤਾਂ ਯਹੋਵਾਹ ਨੇ ਉਹ ਕੰਮ ਅਗਲੇ ਦਿਨ ਕੀਤਾ ਅਰ ਮਿਸਰੀਆਂ ਦੇ ਸਾਰੇ ਪਸੂ ਮਰ ਗਏ ਪਰ ਇਸਰਾਏਲੀਆਂ ਦੇ ਪਸੂਆਂ ਵਿੱਚੋ ਇੱਕ ਵੀ ਨਹੀ ਮਰਿਆ
- 7 ਫੇਰ ਫ਼ਿਰਊਨ ਨੇ ਕਿਸੇ ਨੂੰ ਘੱਲਿਆ ਤਾਂ ਵੇਖੋ ਇਸਰਾਏਲ ਦੇ ਪਸੂਆਂ ਵਿੱਚੋਂ ਇੱਕ ਵੀ ਨਹੀਂ ਮਰਿਆ ਸੀ ਪਰ ਫ਼ਿਰਊਨ ਦਾ ਮਨ ਪੱਥਰ ਹੋ ਗਿਆ ਸੋ ਉਸ ਨੇ ਲੋਕਾਂ ਨੂੰ ਜਾਣ ਨਾ ਦਿੱਤਾ।।
- 8 ਤਾਂ ਯਹੋਵਾਹ ਨੇ ਮੂਸਾ ਅਤੇ ਹਾਰੂਨ ਨੂੰ ਆਖਿਆ ਭੱਠੀ ਦੀ ਸੁਆਹ ਦੀਆਂ ਮੁੱਠਾਂ ਭਰੋ ਅਤੇ ਮੂਸਾ ਫ਼ਿਰਊਨ ਦੇ ਵੇਖਦਿਆਂ ਅਕਾਸ਼ ਵੱਲ ਉਡਾਵੇ
- 9 ਤਾਂ ਮਿਸਰ ਦੇ ਸਾਰੇ ਦੇਸ ਉੱਤੇ ਉਹ ਘੱਟਾ ਹੋਕੇ ਆਦਮੀਆਂ ਅਤੇ ਡੰਗਰਾਂ ਉੱਤੇ ਸਾਰੇ ਮਿਸਰ ਦੇਸ ਵਿੱਚ ਅੰਗਿਆਰੇ ਅਤੇ ਛਾਲੇ ਬਣ ਜਾਵੇਗੀ
- 10 ਸੋ ਓਹ ਭੱਠੀ ਦੀ ਸੁਆਹ ਲੈਕੇ ਫ਼ਿਰਊਨ ਦੇ ਅੱਗੇ ਖੜੇ ਹੋਏ। ਮੂਸਾ ਨੇ ਉਸ ਨੂੰ ਅਕਾਸ਼ ਵੱਲ ਉਡਾ ਦਿੱਤਾ ਤਾਂ ਆਦਮੀਆਂ ਅਤੇ ਡੰਗਰਾਂ ਉੱਤੇ ਅੰਗਿਆਰੇ ਅਰ ਛਾਲੇ ਪੈ ਗਏ
- 11 ਤਾਂ ਜਾਦੂਗਰ ਅੰਗਿਆਰਿਆਂ ਦੇ ਕਾਰਨ ਮੂਸਾ ਦੇ ਅੱਗੇ ਖਲੋ ਨਾ ਸੱਕੇ ਕਿਉਂ ਜੋ ਜਾਦੂਗਰਾਂ ਅਤੇ ਸਾਰੇ ਮਿਸਰੀਆਂ ਦੇ ਅੰਗਿਆਰੇ ਨਿੱਕਲੇ ਹੋਏ ਸਨ।
- 12 ਅਰ ਜਿਵੇਂ ਯਹੋਵਾਹ ਮੂਸਾ ਨੂੰ ਬੋਲਿਆ ਸੀ ਯਹੋਵਾਹ ਨੇ ਫ਼ਿਰਊਨ ਦੇ ਮਨ ਨੂੰ ਕਠੋਰ ਹੋਣ ਦਿੱਤਾ ਅਰ ਉਸ ਨੇ ਉਨ੍ਹਾਂ ਦੀ ਨਾ ਸੁਣੀ
- 13 ਉਪਰੰਤ ਯਹੋਵਾਹ ਨੇ ਮੂਸਾ ਨੂੰ ਆਖਿਆ ਸਵੇਰੇ ਉੱਠ ਕੇ ਫ਼ਿਰਊਨ ਦੇ ਅੱਗੇ ਜਾ ਖਲੋ ਅਰ ਉਸ ਨੂੰ ਆਖ, ਯਹੋਵਾਹ ਇਬਰਾਨੀਆਂ ਦਾ ਪਰਮੇਸ਼ੁਰ ਐਉਂ ਫ਼ਰਮਾਉਂਦਾ ਹੈ, ਮੇਰੀ ਪਰਜਾ ਨੂੰ ਜਾਣ ਦੇਹ ਤਾਂ ਜੋ ਉਹ ਮੇਰੀ ਉਪਾਸਨਾ ਕਰੇ
- 14 ਕਿਉਂ ਕਿ ਮੈਂ ਐਤਕੀਂ ਆਪਣੀਆਂ ਸਾਰੀਆਂ ਬਵਾਂ ਤੇਰੇ ਮਨ ਉੱਤੇ, ਤੇਰੇ ਟਹਿਲੂਆਂ ਉੱਤੇ ਅਰ ਤੇਰੀ ਰਈਅਤ ਉੱਤੇ ਘੱਲਣ ਵਾਲਾ ਹਾਂ ਤਾਂ ਜੋ ਤੂੰ ਜਾਣੇ ਭਈ ਸਾਰੀ ਧਰਤੀ ਉੱਤੇ ਮੇਰੇ ਜਿਹਾ ਕੋਈ ਨਹੀਂ
- 15 ਹੁਣ ਤੀਕ ਮੈਂ ਆਪਣਾ ਹੱਥ ਵਧਾ ਕੇ ਤੈਨੂੰ ਅਰ ਤੇਰੀ ਰਈਅਤ ਨੂੰ ਮਰੀ ਨਾਲ ਮਾਰ ਦਿੱਤਾ ਹੁੰਦਾ ਅਤੇ ਤੂੰ ਧਰਤੀ ਉੱਤੋਂ ਮਿੱਟ ਗਿਆ ਹੁੰਦਾ
- 16 ਪਰ ਸੱਚ ਮੁੱਚ ਮੈਂ ਤੈਨੂੰ ਇਸ ਕਰਕੇ ਘਲਿਆਰਿਆ ਅਤੇ ਏਸ ਕਰਕੇ ਤੈਨੂੰ ਆਪਣਾ ਬਲ ਵਿਖਾਇਆ ਤਾਂ ਜੋ ਮੇਰਾ ਨਾਮ ਸਾਰੀ ਧਰਤੀ ਵਿੱਚ ਪਰਗਟ ਹੋ ਜਾਵੇ
- 17 ਹੁਣ ਤੀਕ ਤੂੰ ਮੇਰੀ ਪਰਜਾ ਵਿੱਚ ਆਪਣੇ ਆਪ ਨੂੰ ਉੱਚਾ ਕਰਦਾ ਰਿਹਾ ਹੈਂ ਕਿ ਤੈਂ ਉਨ੍ਹਾਂ ਨੂੰ ਜਾਣ ਨਹੀਂ ਦਿੱਤਾ
- 18 ਵੇਖ ਮੈਂ ਭਲਕੇ ਏਸੇ ਵੇਲੇ ਅੱਤ ਭਾਰੀ ਗੜੇ ਵਰਸਾਵਾਂਗਾ ਜਿੱਦਾਂ ਦੇ ਮਿਸਰ ਦੇ ਮੁੱਢ ਤੋਂ ਲੈਕੇ ਹੁਣ ਤੀਕ ਨਹੀਂ ਪਏ
- 19 ਸੋ ਹੁਣ ਤੂੰ ਘੱਲ ਕੇ ਆਪਣੇ ਪਸੂ ਅਰ ਜੋ ਕੁਝ ਤੇਰਾ ਜੂਹ ਵਿੱਚ ਹੈ ਭਜਾ ਲਿਆ। ਸਾਰੇ ਆਦਮੀਆਂ ਅਰ ਡੰਗਰਾਂ ਉੱਤੇ ਜਿਹੜੇ ਜੂਹ ਵਿੱਚ ਹੋਣ ਅਰ ਘਰ ਵਿੱਚ ਨਾ ਲਿਆਂਦੇ ਜਾਣ ਗੜੇ ਪੈਣਗੇ ਅਰ ਓਹ ਮਰ ਜਾਣਗੇ
- 20 ਤਾਂ ਫ਼ਿਰਊਨ ਦੇ ਟਹਿਲੂਆਂ ਵਿੱਚੋ ਜਿਹੜਾ ਯਹੋਵਾਹ ਦੇ ਬਚਨ ਤੋਂ ਭੈ ਖਾਂਦਾ ਸੀ ਉਹ ਆਪਣੇ ਟਹਿਲੂਆਂ ਨੂੰ ਅਰ ਆਪਣੇ ਪਸੂਆਂ ਨੂੰ ਘਰੀਂ ਭਜਾ ਲਿਆਇਆ
- 21 ਪਰ ਜਿਸ ਨੇ ਆਪਣਾ ਮਨ ਯਹੋਵਾਹ ਦੇ ਬਚਨ ਉੱਤੇ ਨਾ ਲਾਇਆ ਉਸ ਨੇ ਆਪਣੇ ਟਹਿਲੂਆਂ ਅਰ ਪਸੂਆਂ ਨੂੰ ਜੂਹ ਵਿੱਚ ਰਹਿਣ ਦਿੱਤਾ।।
- 22 ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ, ਆਪਣਾ ਹੱਥ ਅਕਾਸ਼ ਵੱਲ ਵਧਾ ਤਾਂ ਜੋ ਸਾਰੇ ਮਿਸਰ ਦੇਸ ਵਿੱਚ ਆਦਮੀ ਉੱਤੇ, ਡੰਗਰ ਉੱਤੇ ਅਰ ਖੇਤ ਦੀ ਸਾਰੀ ਸਾਗ ਪੱਤ ਉੱਤੇ ਮਿਸਰ ਦੇਸ ਵਿੱਚ ਗੜੇ ਪੈਣ
- 23 ਮੂਸਾ ਨੇ ਆਪਣਾ ਢਾਂਗਾ ਅਕਾਸ਼ ਵੱਲ ਲੰਮਾ ਕੀਤਾ ਤਾਂ ਯਹੋਵਾਹ ਨੇ ਗਰਜ ਅਤੇ ਗੜੇ ਘੱਲੇ ਅਰ ਅੱਗ ਧਰਤੀ ਵੱਲ ਚਲੀ ਆਉਂਦੀ ਸੀ ਅਰ ਯਹੋਵਾਹ ਨੇ ਮਿਸਰ ਦੇਸ ਉੱਤੇ ਗੜੇ ਵਰਸਾਏ
- 24 ਸੋ ਗੜੇ ਸਨ ਤੇ ਗੜਿਆਂ ਵਿੱਚ ਅੱਗ ਰਲੀ ਹੋਈ ਸੀ ਏਹ ਐੱਨੀ ਡਾਢੀ ਸੀ ਭਈ ਮਿਸਰ ਦੇ ਸਾਰੇ ਦੇਸ ਵਿੱਚ ਉਹ ਦੇ ਕੌਮ ਬਣਨ ਤੋਂ ਲੈਕੇ ਹੋਈ ਹੀ ਨਹੀਂ ਸੀ
- 25 ਅਤੇ ਗੜਿਆਂ ਨੇ ਸਾਰੇ ਮਿਸਰ ਦੇਸ ਵਿੱਚ ਸਭ ਕੁਝ ਜੋ ਜੂਹ ਵਿੱਚ ਸੀ ਕੀ ਆਦਮੀ ਕੀ ਡੰਗਰ ਮਾਰਿਆ ਨਾਲੇ ਗੜਿਆਂ ਨੇ ਖੇਤ ਦਾ ਸੱਭੋ ਸਾਗ ਪੱਤ ਮਾਰ ਦਿੱਤਾ ਅਤੇ ਖੇਤ ਦੇ ਸਾਰੇ ਬਿਰਛ ਭੰਨ ਸੁੱਟੇ
- 26 ਕੇਵਲ ਗੋਸ਼ਨ ਦੀ ਧਰਤੀ ਵਿੱਚ ਜਿੱਥੇ ਇਸਰਾਏਲੀ ਸਨ ਕੋਈ ਗੜਾ ਨਹੀਂ ਸੀ
- 27 ਤਾਂ ਫ਼ਿਰਊਨ ਨੇ ਮੂਸਾ ਅਤੇ ਹਾਰੂਨ ਨੂੰ ਸੱਦ ਘੱਲਿਆ ਅਰ ਉਨ੍ਹਾਂ ਨੂੰ ਆਖਿਆ, ਮੈਂ ਐਤਕੀਂ ਦੀ ਵਾਰ ਪਾਪ ਕੀਤਾ ਯਹੋਵਾਹ ਸਤ ਹੈ। ਮੈਂ ਅਰ ਮੇਰੀ ਰਈਅਤ ਦੁਸ਼ਟ ਹਾਂ
- 28 ਤੁਸੀਂ ਯਹੋਵਾਹ ਦੇ ਅੱਗੇ ਸਫ਼ਾਰਸ਼ ਕਰੋ ਕਿਉਂ ਜੋ ਹੁਣ ਪਰਮੇਸ਼ੁਰ ਦੀ ਗਰਜ ਦੀ ਅਰ ਗੜਿਆਂ ਦੀ ਹੱਦ ਹੋ ਗਈ ਹੈ। ਮੈਂ ਤੁਹਾਨੂੰ ਜਾਣ ਦੇਵਾਂਗਾ ਹੁਣ ਤੁਸੀਂ ਹੋਰ ਨਹੀਂ ਠਹਿਰੋਗੇ
- 29 ਤਾਂ ਮੂਸਾ ਨੇ ਉਸ ਨੂੰ ਆਖਿਆ, ਜਿਵੇਂ ਹੀ ਮੈਂ ਨਗਰ ਤੋਂ ਬਾਹਰ ਜਾਵਾਂਗਾ ਮੈਂ ਯਹੋਵਾਹ ਅੱਗੇ ਆਪਣੇ ਹੱਥ ਅੱਡਾਗਾਂ ਤਾਂ ਗਰਜਣਾ ਹਟ ਜਾਵੇਗਾ ਅਰ ਗੜੇ ਫੇਰ ਨਾ ਪੈਣਗੇ ਤਾਂ ਜੋ ਤੁਸੀਂ ਜਾਣੋ ਕਿ ਧਰਤੀ ਯਹੋਵਾਹ ਦੀ ਹੈ
- 30 ਮੈਂ ਤੁਹਾਨੂੰ ਅਰ ਤੁਹਾਡੇ ਟਹਿਲੂਆਂ ਨੂੰ ਜਾਣਦਾ ਹਾਂ ਭਈ ਤੁਸੀਂ ਅਜੇ ਵੀ ਯਹੋਵਾਹ ਪਰਮੇਸ਼ੁਰ ਤੋਂ ਨਾ ਡਰੋਗੇ
- 31 ਅਲਸੀ ਅਰ ਜੌਂ ਮਾਰੇ ਗਏ ਕਿਉਂ ਕਿ ਜਵਾਂ ਦੇ ਸਿੱਟੇ ਨਿੱਕਲੇ ਹੋਏ ਸਨ ਅਤੇ ਅਲਸੀ ਫੁੱਲੀ ਹੋਈ ਸੀ
- 32 ਪਰ ਕਣਕ ਅਰ ਮਸਰ ਮਾਰੇ ਨਾ ਗਏ ਕਿਉਂ ਕਿ ਓਹ ਅਜੇ ਵਧੇ ਨਹੀਂ ਸਨ
- 33 ਤਾਂ ਮੂਸਾ ਫ਼ਿਰਊਨ ਕੋਲੋਂ ਹੋਕੇ ਨਗਰ ਵਿੱਚੋਂ ਬਾਹਰ ਗਿਆ ਅਰ ਯਹੋਵਾਹ ਦੇ ਅੱਗੇ ਹੱਥ ਅੱਡੇ ਤਾਂ ਗਰਜਣਾ ਅਰ ਗੜੇ ਹਟ ਗਏ ਅਤੇ ਬਰਖਾ ਧਰਤੀ ਤੋਂ ਥੰਮ ਗਈ
- 34 ਜਦ ਫ਼ਿਰਊਨ ਨੇ ਡਿੱਠਾ ਕਿ ਬਰਖਾ ਅਰ ਗੜੇ ਅਰ ਗਰਜਣਾ ਹਟ ਗਏ ਹਨ ਤਾਂ ਫੇਰ ਪਾਪ ਕੀਤਾ ਅਰ ਆਪਣਾ ਮਨ ਪੱਥਰ ਕਰ ਲਿਆ ਉਸ ਵੀ ਅਤੇ ਉਸ ਦੇ ਟਹਿਲੂਆਂ ਵੀ
- 35 ਸੋ ਜਿਵੇਂ ਯਹੋਵਾਹ ਮੂਸਾ ਦੇ ਰਾਹੀਂ ਬੋਲਿਆ ਸੀ ਫ਼ਿਰਊਨ ਦਾ ਮਨ ਕਠੋਰ ਹੋ ਗਿਆ। ਉਸ ਨੇ ਇਸਰਾਏਲੀਆਂ ਨੂੰ ਜਾਣ ਨਾ ਦਿੱਤਾ।।
- 1 ਯਹੋਵਾਹ ਨੇ ਮੂਸਾ ਨੂੰ ਆਖਿਆ, ਫ਼ਿਰਊਨ ਕੋਲ ਜਾਹ ਕਿਉਂ ਜੋ ਮੈਂ ਉਸ ਦੇ ਮਨ ਨੂੰ ਅਰ ਉਸ ਦੇ ਟਹਿਲੂਆਂ ਦੇ ਮਨਾਂ ਨੂੰ ਭਾਰੀ ਹੋਣ ਦਿੱਤਾ ਹੈ ਤਾਂ ਜੋ ਮੈਂ ਆਪਣੇ ਏਹ ਨਿਸ਼ਾਨ ਉਨ੍ਹਾਂ ਦੇ ਵਿੱਚ ਵਿਖਾਵਾਂ
- 2 ਏਸ ਲਈ ਜੋ ਤੂੰ ਆਪਣੇ ਪੁੱਤ੍ਰ ਅਰ ਆਪਣੇ ਪੋਤ੍ਰੇ ਦੇ ਕੰਨਾਂ ਵਿੱਚ ਪਾਇਆ ਕਰੇਂ ਜੋ ਸਖ਼ਤੀ ਮੈਂ ਮਿਸਰ ਉੱਤੇ ਕੀਤੀ ਅਰ ਮੇਰੇ ਨਿਸ਼ਾਨ ਜਿਹੜੇ ਮੈਂ ਉਨ੍ਹਾਂ ਵਿੱਚ ਵਿਖਾਏ ਤਾਂ ਜੋ ਤੁਸੀਂ ਜਾਣੋ ਕਿ ਮੈਂ ਯਹੋਵਾਹ ਹਾਂ
- 3 ਸੋ ਮੂਸਾ ਅਤੇ ਹਾਰੂਨ ਨੇ ਫ਼ਿਰਊਨ ਦੇ ਕੋਲ ਜਾ ਕੇ ਉਸ ਨੂੰ ਆਖਿਆ, ਯਹੋਵਾਹ ਇਬਰਾਨੀਆਂ ਦਾ ਪਰਮੇਸ਼ੁਰ ਐਉਂ ਫਰਮਾਉਂਦਾ ਹੈ ਭਈ ਕਦ ਤੀਕ ਤੂੰ ਮੇਰੇ ਅੱਗੇ ਆਪਣੇ ਆਪ ਨੂੰ ਨੀਵਾਂ ਕਰਨ ਤੋਂ ਇਨਕਾਰ ਕਰਦਾ ਰਹੇਂਗਾ? ਮੇਰੀ ਪਰਜਾ ਨੂੰ ਜਾਣ ਦੇਹ ਤਾਂ ਜੋ ਉਹ ਮੇਰੀ ਉਪਾਸਨਾ ਕਰੇ
- 4 ਨਹੀਂ ਤਾਂ, ਜੇ ਤੂੰ ਮੇਰੀ ਪਰਜਾ ਨੂੰ ਘੱਲਣ ਤੋਂ ਮੁੱਕਰ ਜਾਵੇਂਗਾ ਤਾਂ ਵੇਖ ਮੈਂ ਭਲਕੇ ਤੇਰੀਆਂ ਹੱਦਾਂ ਵਿੱਚ ਸਲਾ ਲਿਆ ਰਿਹਾ ਹਾਂ
- 5 ਉਹ ਧਰਤੀ ਦੀ ਪਰਤ ਨੂੰ ਐਉਂ ਢੱਕ ਦੇਵੇਗੀ ਕਿ ਧਰਤੀ ਨੂੰ ਕੋਈ ਵੇਖ ਨਾ ਸੱਕੇਗਾ ਅਰ ਉਹ ਉਸ ਬਕੀਏ ਨੂੰ ਜਿਹੜਾ ਤੁਹਾਡੇ ਲਈ ਗੜਿਆਂ ਤੋਂ ਬੱਚ ਰਿਹਾ ਹੈ ਖਾ ਜਾਵੇਗੀ ਅਰ ਉਹ ਸਾਰਿਆਂ ਬਿਰਛਾਂ ਨੂੰ ਜਿਹੜੇ ਤੁਹਾਡੇ ਲਈ ਜੂਹ ਵਿੱਚ ਉੱਗੇ ਹਨ ਖਾ ਜਾਵੇਗੀ
- 6 ਅਤੇ ਤੇਰੇ ਘਰ ਤੇਰੇ ਸਾਰੇ ਟਹਿਲੂਆਂ ਦੇ ਘਰ ਅਤੇ ਸਾਰੇ ਮਿਸਰੀਆਂ ਦੇ ਘਰ ਭਰ ਦੇਵੇਗੀ ਇੱਥੋਂ ਤਾਈਂ ਭਈ ਨਾ ਤੇਰੇ ਪਿੱਤ੍ਰਾਂ ਨੇ ਨਾ ਤੇਰੇ ਦਾਦਿਆਂ ਨੇ ਜਿਸ ਦਿਨ ਤੋਂ ਓਹ ਜ਼ਮੀਨ ਉੱਤੇ ਅੱਜ ਦੇ ਦਿਨ ਤੀਕ ਵੇਖਿਆ। ਤਾਂ ਉਹ ਮੁੜ ਕੇ ਫ਼ਿਰਊਨ ਕੋਲੋਂ ਬਾਹਰ ਨਿੱਕਲ ਗਿਆ
- 7 ਤਦ ਫ਼ਿਰਊਨ ਦੇ ਟਹਿਲੂਆਂ ਨੇ ਉਸ ਨੂੰ ਆਖਿਆ ਏਹ ਮਨੁੱਖ ਕੱਦ ਤੀਕ ਸਾਡੇ ਲਈ ਇੱਕ ਫਾਹੀ ਹੋਵੇਗਾ? ਉਨ੍ਹਾਂ ਮਨੁੱਖਾਂ ਨੂੰ ਜਾਣ ਦਿਓ ਤਾਂ ਜੋ ਓਹ ਯਹੋਵਾਹ ਆਪਣੇ ਪਰਮੇਸ਼ੁਰ ਦੀ ਉਪਾਸਨਾ ਕਰਨ। ਅਜੇ ਤੀਕ ਤੁਸਾਂ ਜਾਣਿਆ ਨਹੀਂ ਕਿ ਮਿਸਰ ਬਰਬਾਦ ਹੋ ਗਿਆ ਹੈ?
- 8 ਤਾਂ ਮੂਸਾ ਅਤੇ ਹਾਰੂਨ ਫ਼ਿਰਊਨ ਕੋਲ ਮੁੜ ਲਿਆਂਦੇ ਗਏ। ਉਸ ਨੇ ਉਨ੍ਹਾਂ ਨੂੰ ਆਖਿਆ ਜਾਓ ਅਰ ਯਹੋਵਾਹ ਆਪਣੇ ਪਰਮੇਸ਼ੁਰ ਦੀ ਉਪਾਸਨਾ ਕਰੋ ਪਰ ਜਾਣ ਵਾਲੇ ਕਿਹੜੇ ਕਿਹੜੇ ਹਨ?
- 9 ਮੂਸਾ ਆਖਿਆ ਅਸੀਂ ਆਪਣੇ ਜੁਆਣਾਂ ਨਾਲ ਆਪਣੇ ਬੁੱਢਿਆਂ ਨਾਲ ਜਾਵਾਂਗੇ ਅਸੀਂ ਆਪਣੇ ਪੁੱਤ੍ਰਾਂ ਨਾਲ ਆਪਣੀਆਂ ਧੀਆਂ ਨਾਲ ਆਪਣੇ ਇੱਜੜਾਂ ਨਾਲ ਆਪਣੇ ਵੱਗਾਂ ਨਾਲ ਜਾਵਾਂਗੇ ਕਿਉਂ ਕਿ ਸਾਡੇ ਲਈ ਯਹੋਵਾਹ ਦਾ ਪਰਬ ਹੈ
- 10 ਤਾਂ ਉਸ ਨੇ ਉਨ੍ਹਾਂ ਨੂੰ ਆਖਿਆ, ਐਉਂ ਯਹੋਵਾਹ ਤੁਹਾਡੇ ਸੰਗ ਹੋਵੇ ਜਿਵੇਂ ਮੈਂ ਤੁਹਾਨੂੰ ਅਰ ਤੁਹਾਡੇ ਨਿਆਣਿਆਂ ਨੂੰ ਜਾਣ ਦਿੰਦਾ ਹਾਂ! ਵੇਖ ਲਓ ਬੁਰਿਆਈ ਤੁਹਾਡੇ ਅੱਗੇ ਹੈ
- 11 ਐਉਂ ਨਹੀਂ ਪਰ ਤੁਸੀਂ ਮਨੁੱਖ ਜਾਓ ਅਰ ਯਹੋਵਾਹ ਦੀ ਉਪਾਸਨਾ ਕਰੋ ਕਿਉਂ ਜੋ ਇਹੋ ਹੀ ਤੁਸੀਂ ਲੋੜਦੇ ਹੋ। ਸੋ ਓਹ ਫ਼ਿਰਊਨ ਦੇ ਅੱਗੋਂ ਧੱਕੇ ਗਏ।।
- 12 ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ, ਆਪਣਾ ਹੱਥ ਮਿਸਰ ਦੀ ਧਰਤੀ ਉੱਤੇ ਸਲਾ ਲਈ ਪਸਾਰ ਤਾਂ ਜੋ ਉਹ ਮਿਸਰ ਦੀ ਧਰਤੀ ਉੱਤੇ ਆਵੇ ਅਰ ਉਹ ਧਰਤੀ ਦਾ ਸਾਰਾ ਸਾਗ ਪੱਤ ਜਿਹੜਾ ਗੜਿਆਂ ਤੋਂ ਬੱਚ ਰਿਹਾ ਹੈ ਚੱਟ ਜਾਵੇ
- 13 ਮੂਸਾ ਨੇ ਆਪਣਾ ਢਾਂਗਾ ਮਿਸਰ ਦੀ ਧਰਤੀ ਉੱਤੇ ਲੰਮਾ ਕੀਤਾ ਤਾਂ ਯਹੋਵਾਹ ਨੇ ਉਸ ਸਾਰੇ ਦਿਨ ਅਰ ਸਾਰੀ ਰਾਤ ਉਸ ਧਰਤੀ ਉੱਤੇ ਪੁਰੇ ਦੀ ਹਵਾ ਵਗਾਈ। ਜਾਂ ਸਵੇਰਾ ਹੋਇਆ ਤਾਂ ਪੁਰੇ ਦੀ ਹਵਾ ਸਲਾ ਲੈ ਆਈ
- 14 ਅਰ ਸਲਾ ਸਾਰੇ ਮਿਸਰ ਦੇਸ ਉੱਤੇ ਚੜ੍ਹ ਆਈ ਅਰ ਮਿਸਰ ਦੀਆਂ ਸਾਰੀਆਂ ਹੱਦਾਂ ਵਿੱਚ ਉੱਤਰ ਪਈ ਅਤੇ ਐਂਨੀ ਭਾਰੀ ਸੀ ਕਿ ਇਸ ਤੋਂ ਅੱਗੇ ਕਦੀ ਅਜੇ ਹੀ ਸਲਾ ਨਹੀਂ ਆਈ ਸੀ ਅਰ ਨਾ ਏਸ ਤੋਂ ਪਿੱਛੇ ਫੇਰ ਕਦੀ ਹੋਵੇਗੀ
- 15 ਸੋ ਉਸ ਸਾਰੀ ਧਰਤੀ ਦੀ ਪਰਤ ਢੱਕ ਲਈ ਕਿ ਧਰਤੀ ਉੱਤੇ ਅਨ੍ਹੇਰਾ ਹੋ ਗਿਆ। ਉਸ ਧਰਤੀ ਦਾ ਸਾਰਾ ਸਾਗ ਪੱਤ ਚੱਟ ਲਿਆ ਨਾਲੇ ਬਿਰਛਾਂ ਦਾ ਸਾਰਾ ਫ਼ਲ ਜਿਹੜਾ ਗੜਿਆਂ ਤੋਂ ਬਚ ਗਿਆ ਸੀ ਅਰ ਮਿਸਰ ਦੇ ਸਾਰੇ ਦੇਸ ਵਿੱਚ ਬਿਰਛਾਂ ਅਤੇ ਖੇਤ ਦੇ ਸਾਗ ਪੱਤ ਉੱਤੇ ਕੋਈ ਹਰਿਆਈ ਨਾ ਰਹੀ
- 16 ਤਾਂ ਫ਼ਿਰਊਨ ਨੇ ਛੇਤੀ ਨਾਲ ਮੂਸਾ ਅਤੇ ਹਾਰੂਨ ਨੂੰ ਬੁਲਾ ਕੇ ਆਖਿਆ, ਮੈਂ ਯਹੋਵਾਹ ਤੁਹਾਡੇ ਪਰਮੇਸ਼ੁਰ ਦਾ ਅਰ ਤੁਹਾਡਾ ਪਾਪ ਕੀਤਾ ਹੈ
- 17 ਹੁਣ ਤੂੰ ਮੇਰਾ ਪਾਪ ਨਿਰਾ ਐਤਕੀਂ ਦੀ ਵਾਰ ਮਾਫ਼ ਕਰ ਅਰ ਯਹੋਵਾਹ ਆਪਣੇ ਪਰਮੇਸ਼ੁਰ ਦੇ ਕੋਲ ਸਿਫਾਰਸ਼ ਕਰ ਕਿ ਉਹ ਕੇਵਲ ਏਸ ਮੌਤ ਨੂੰ ਮੈਥੋਂ ਹਟਾਵੇ
- 18 ਤਾਂ ਉਹ ਫ਼ਿਰਊਨ ਦੇ ਕੋਲੋਂ ਨਿੱਕਲ ਗਿਆ ਅਰ ਯਹੋਵਾਹ ਦੇ ਅੱਗੇ ਸਫ਼ਾਰਸ਼ ਕੀਤੀ
- 19 ਤਾਂ ਯਹੋਵਾਹ ਨੇ ਪੱਛੋਂ ਵੱਲੋਂ ਬਹੁਤ ਤੇਜ ਹਵਾ ਮੋੜੀ ਜਿਸ ਸਲਾ ਨੂੰ ਚੁੱਕ ਕੇ ਲਾਲ ਸਮੁੰਦਰ ਵਿੱਚ ਸੁੱਟ ਦਿੱਤਾ ਅਤੇ ਮਿਸਰ ਦੀਆਂ ਸਾਰੀਆਂ ਹੱਦਾਂ ਵਿੱਚ ਇੱਕ ਵੀ ਸਲਾ ਨਾ ਰਹੀ
- 20 ਪਰ ਯਹੋਵਾਹ ਨੇ ਫ਼ਿਰਊਨ ਦਾ ਮਨ ਕਠੋਰ ਹੋਣ ਦਿੱਤਾ ਅਰ ਉਸ ਨੇ ਇਸਰਾਏਲੀਆਂ ਨੂੰ ਜਾਣ ਨਾ ਦਿੱਤਾ।।
- 21 ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ, ਆਪਣਾ ਹੱਥ ਅਕਾਸ਼ ਵੱਲ ਪਸਾਰ ਤਾਂ ਜੋ ਮਿਸਰ ਦੇਸ ਵਿੱਚ ਅਨ੍ਹੇਰਾ ਹੋ ਜਾਵੇ, ਅਜੇਹਾ ਅਨ੍ਹੇਰਾ ਜਿਹੜਾ ਟੋਹਿਆ ਜਾਵੇ
- 22 ਤਾਂ ਮੂਸਾ ਨੇ ਆਪਣਾ ਹੱਥ ਅਕਾਸ਼ ਵੱਲ ਪਸਾਰਿਆ ਅਰ ਮਿਸਰ ਦੇ ਸਾਰੇ ਦੇਸ ਵਿੱਚ ਤਿੰਨ ਦਿਨ ਅਨ੍ਹੇਰ ਘੁੱਪ ਰਿਹਾ
- 23 ਕਿਸੇ ਨੇ ਇੱਕ ਦੂਜੇ ਨੂੰ ਨਾ ਵੇਖਿਆ ਅਰ ਨਾ ਕੋਈ ਤਿੰਨ ਦਿਨ ਤੀਕ ਆਪਣੇ ਥਾਂ ਤੋਂ ਉੱਠਿਆ ਪਰ ਸਾਰੇ ਇਸਰਾਏਲੀਆਂ ਦਿਆਂ ਟਿਕਾਣਿਆਂ ਵਿੱਚ ਚਾਨਣਾ ਸੀ
- 24 ਤਦ ਫ਼ਿਰਊਨ ਨੇ ਮੂਸਾ ਨੂੰ ਸੱਦ ਕੇ ਆਖਿਆ ਤੁਸੀਂ ਜਾਓ ਅਰ ਯਹੋਵਾਹ ਦੀ ਉਪਾਸਨਾ ਕਰੋ ਕੇਵਲ ਤੁਹਾਡੇ ਇੱਜੜ ਅਰ ਤੁਹਾਡੇ ਵੱਗ ਰਹਿ ਜਾਣ ਅਰ ਤੁਹਾਡੇ ਨਿਆਣੇ ਵੀ ਨਾਲ ਜਾਣ
- 25 ਤਾਂ ਮੂਸਾ ਨੇ ਆਖਿਆ, ਤੁਸੀਂ ਆਪ ਸਾਡੇ ਹੱਥ ਵਿੱਚ ਬਲੀਆਂ ਅਤੇ ਹੋਮ ਦੀਆਂ ਭੇਟਾਂ ਦਿਓ ਤਾਂ ਜੋ ਅਸੀਂ ਯਹੋਵਾਹ ਆਪਣੇ ਪਰਮੇਸ਼ੁਰ ਲਈ ਚੜ੍ਹਾਈਏ
- 26 ਸਾਡੇ ਪਸੂ ਵੀ ਸਾਡੇ ਨਾਲ ਜਾਣਗੇ, ਇੱਕ ਖੁਰ ਵੀ ਪਿੱਛੇ ਨਾ ਰਹੇਗਾ ਕਿਉਂ ਜੋ ਉਨ੍ਹਾਂ ਦੇ ਵਿੱਚੋਂ ਹੀ ਯਹੋਵਾਹ ਆਪਣੇ ਪਰਮੇਸ਼ੁਰ ਦੀ ਉਪਾਸਨਾ ਲਈ ਲਵਾਂਗੇ ਅਤੇ ਜਦ ਤੀਕ ਉੱਥੇ ਨਾ ਜਾਈਏ ਅਸੀਂ ਨਹੀਂ ਜਾਣਦੇ ਕਾਹਦੇ ਨਾਲ ਯਹੋਵਾਹ ਦੀ ਉਪਾਸਨਾ ਕਰਨੀ ਹੈ
- 27 ਪਰ ਯਹੋਵਾਹ ਨੇ ਫ਼ਿਰਊਨ ਦੇ ਮਨ ਨੂੰ ਕਠੋਰ ਹੋਣ ਦਿੱਤਾ ਓਸ ਨੇ ਨਾ ਚਾਹਿਆ ਕਿ ਓਹ ਜਾਣ
- 28 ਤਾਂ ਫ਼ਿਰਊਨ ਨੇ ਉਸ ਨੂੰ ਆਖਿਆ ਮੇਰੇ ਕੋਲੋਂ ਨਿੱਕਲ ਜਾਹ ਅਰ ਧਿਆਨ ਰੱਖ ਤੂੰ ਫੇਰ ਕਦੀ ਮੇਰਾ ਮੂੰਹ ਨਾਂ ਵੇਖੀਂ ਕਿਉਂ ਕਿ ਜਿਸ ਦਿਨ ਤੂੰ ਮੇਰਾ ਮੂੰਹ ਵੇਖੇਂਗਾ ਤੂੰ ਮਰੇਂਗਾ
- 29 ਤਾਂ ਮੂਸਾ ਨੇ ਆਖਿਆ ਤੂੰ ਠੀਕ ਬੋਲਿਆ ਹੈਂ, ਮੈਂ ਫੇਰ ਕਦੀ ਤੇਰਾ ਮੂੰਹ ਨਾ ਵੇਖਾਂਗਾ।।