Bible Language Cross References for the verse Psalms 120:0 in PAV
- 1 ਤਦ ਯੂਨਾਹ ਨੇ ਮੱਛੀ ਦੇ ਢਿੱਡ ਵਿੱਚ ਯਹੋਵਾਹ ਆਪਣੇ ਪਰਮੇਸ਼ੁਰ ਕੋਲ ਇਉਂ ਪ੍ਰਾਰਥਨਾ ਕੀਤੀ, -
- 2 ਮੈਂ ਆਪਣੀ ਔਖਿਆਈ ਵਿੱਚ ਯਹੋਵਾਹ ਨੂੰ ਪੁਕਾਰਿਆ, ਅਤੇ ਉਹ ਨੇ ਮੈਨੂੰ ਉੱਤਰ ਦਿੱਤਾ, ਮੈਂ ਪਤਾਲ ਦੇ ਢਿੱਡ ਵਿੱਚੋਂ ਦੁਹਾਈ ਦਿੱਤੀ, ਤੈਂ ਮੇਰੀ ਅਵਾਜ਼ ਸੁਣੀ।
- 3 ਤੈਂ ਮੈਨੂੰ ਡੂੰਘਾਣ ਵਿੱਚ, ਸਮੁੰਦਰ ਦੀ ਤਹ ਵਿੱਚ ਸੁੱਟਿਆ, ਅਤੇ ਹੜ੍ਹਾਂ ਨੇ ਮੈਨੂੰ ਘੇਰ ਲਿਆ, ਤੇਰੀਆਂ ਸਾਰੀਆਂ ਲਹਿਰਾਂ ਅਤੇ ਤਰੰਗ ਮੇਰੇ ਉੱਤੋਂ ਲੰਘ ਗਏ।
- 4 ਤਦ ਮੈਂ ਆਖਿਆ, ਮੈਂ ਤੇਰੀਆਂ ਅੱਖੀਆਂ ਤੋਂ ਦੂਰ ਸੱਟਿਆ ਗਿਆ, ਤਾਂ ਵੀ ਮੈਂ ਫੇਰ ਤੇਰੀ ਪਵਿੱਤਰ ਹੈਕਲ ਵੱਲ ਤੱਕਾਂਗਾ।
- 5 ਪਾਣੀਆਂ ਨੇ ਮੈਨੂੰ ਜਾਨ ਤਕ ਘੁੱਟ ਲਿਆ, ਡੂੰਘਿਆਈ ਨੇ ਚੁਫੇਰਿਓਂ ਮੈਨੂੰ ਘੇਰ ਲਿਆ, ਸਾਗਰੀ ਜਾਲਾ ਮੇਰੇ ਸਿਰ ਉੱਤੇ ਵਲੇਟਿਆ ਗਿਆ!
- 6 ਮੈਂ ਪਹਾੜਾਂ ਦੇ ਮੁੱਢਾਂ ਤੀਕ ਡੁੱਬ ਗਿਆ, ਧਰਤੀ ਦੇ ਅਰਲਾਂ ਨੇ ਸਦਾ ਦੇ ਲਈ ਮੈਨੂੰ ਢੱਕ ਛੱਡਿਆ, - ਪਰ ਹੇ ਯਹੋਵਾਹ ਮੇਰੇ ਪਰਮੇਸ਼ੁਰ, ਤੈਂ ਮੇਰੀ ਜਾਨ ਨੂੰ ਭੋਹਰੇ ਵਿੱਚੋਂ ਉਤਾਹਾਂ ਲਿਆਂਦਾ।
- 7 ਜਿਸ ਵੇਲੇ ਮੇਰਾ ਜੀ ਮੇਰੇ ਵਿੱਚ ਡੁੱਬ ਗਿਆ, ਤਦ ਮੈਂ ਯਹੋਵਾਹ ਨੂੰ ਚੇਤੇ ਕੀਤਾ, ਅਤੇ ਮੇਰੀ ਪ੍ਰਾਰਥਨਾ ਤੇਰੇ ਕੋਲ ਤੇਰੀ ਪਵਿੱਤਰ ਹੈਕਲ ਵਿੱਚ ਅੱਪੜ ਪਈ।
- 8 ਜਿਹੜੇ ਫੋਕਿਆਂ ਵਿਅਰਥਾਂ ਨੂੰ ਮੰਨਦੇ ਹਨ, ਓਹ ਆਪਣੀ ਦਯਾ ਛੱਡ ਬੈਠੇ ਹਨ।
- 9 ਪਰ ਮੈਂ ਧੰਨ ਧੰਨ ਦੀ ਅਵਾਜ਼ ਨਾਲ ਤੇਰੇ ਅੱਗੇ ਬਲੀ ਚੜ੍ਹਾਵਾਂਗਾ, ਮੈਂ ਜੋ ਕੁਝ ਸੁੱਖਣਾ ਸੁੱਖੀ ਸੋ ਪੂਰੀ ਕਰਾਂਗਾ, ਬਚਾਓ ਯਹੋਵਾਹ ਵੱਲੋਂ ਹੀ ਹੈ!।।
- 10 ਯਹੋਵਾਹ ਨੇ ਮੱਛੀ ਨੂੰ ਆਖਿਆ ਸੋ ਉਸ ਨੇ ਯੂਨਾਹ ਨੂੰ ਥਲ ਉੱਤੇ ਉਗਲੱਛ ਦਿੱਤਾ।।