Bible Language

Job 37 (PAV) Punjabi Old BSI Version

1 ਹਾਂ, ਇਸ ਤੇ ਵੀ ਮੇਰਾ ਦਿਲ ਕੰਬਦਾ ਹੈ, ਅਤੇ ਆਪਣੇ ਥਾਂ ਤੇ ਉੱਛਲਦਾ ਹੈ।
2 ਸੁਣੋ ਨਾ, ਉਹ ਦੇ ਗੱਜਣ ਦੀ ਅਵਾਜ ਨੂੰ, ਅਤੇ ਉਹ ਗੂੰਜ ਜਿਹੜੀ ਉਹ ਦੇ ਮੂੰਹੋਂ ਨਿੱਕਲਦੀ ਹੈ!
3 ਉਹ ਉਸ ਨੂੰ ਸਾਰੇ ਅਕਾਸ਼ ਦੇ ਹੇਠ ਛੱਡ ਦਿੰਦਾ ਹੈ, ਅਤੇ ਆਪਣੀ ਬਿਜਲੀ ਨੂੰ ਧਰਤੀ ਦੀਆਂ ਹੱਦਾਂ ਤੀਕ।
4 ਉਹ ਦੇ ਮਗਰ ਇੱਕ ਅਵਾਜ਼ ਗੱਜਦੀ ਹੈ, ਉਹ ਆਪਣੀ ਸ਼ਾਨਦਾਰ ਅਵਾਜ਼ ਨਾਲ ਗੜ੍ਹਕਦਾ ਹੈ, ਅਤੇ ਉਹ ਬਿਜਲੀਆਂ ਨੂੰ ਨਹੀਂ ਰੋਕਦਾ ਜਦ ਉਹ ਦੀ ਅਵਾਜ ਸੁਣਾਈ ਦਿੰਦੀ!
5 ਪਰਮੇਸ਼ੁਰ ਆਪਣੀ ਅਵਾਜ਼ ਨਾਲ ਅਜੀਬ ਤੌਰ ਤੇ ਗੜ੍ਹਕਦਾ ਹੈ, ਉਹ ਵੱਡੇ ਵੱਡੇ ਕੰਮ ਕਰਦਾ ਹੈ ਜਿਹੜੇ ਅਸੀਂ ਸਮਝਦੇ ਨਹੀਂ
6 ਉਹ ਤਾਂ ਬਰਫ਼ ਨੂੰ ਆਖਦਾ ਹੈ, ਧਰਤੀ ਉੱਤੇ ਡਿਗ! ਨਾਲੇ ਮੀਂਹ ਦੀਆਂ ਫੁਹਾਰਾਂ ਨੂੰ, ਅਤੇ ਆਪਣੇ ਮੁਹਲੇਧਾਰ ਮੀਂਹ ਦੀਆਂ ਫੁਹਾਰਾਂ ਨੂੰ ਵੀ।
7 ਉਹ ਹਰ ਆਦਮੀ ਦੇ ਹੱਥ ਉੱਤੇ ਮੋਹਰ ਲਾਉਂਦਾ ਹੈ, ਭਈ ਉਸ ਦੇ ਸਾਰੇ ਬਣਾਏ ਹੋਏ ਮਨੁੱਖ ਏਹ ਨੂੰ ਜਾਣਨ।
8 ਤਾਂ ਦਰਿੰਦੇ ਖੁੰਧਰਾਂ ਵਿੱਚ ਜਾਂਦੇ ਹਨ, ਅਤੇ ਆਪਣੇ ਘੁਰਨਿਆਂ ਵਿੱਚ ਜਾ ਵੱਸਦੇ ਹਨ।
9 ਉਸ ਕੋਠੜੀ ਥੋਂ ਝੱਖੜ ਆਉਂਦਾ ਹੈ, ਅਤੇ ਖਿਲਾਰਨ ਵਾਲੀਆਂ ਹਵਾਵਾਂ ਨਾਲ ਪਾਲਾ ਆਉਂਦਾ ਹੈ।
10 ਪਰਮੇਸ਼ੁਰ ਦੇ ਸਾਹ ਨਾਲ ਬਰਫ਼ ਦਿੱਤੀ ਜਾਂਦੀ ਹੈ, ਅਤੇ ਚੌੜੇ ਪਾਣੀ ਜੰਮ ਜਾਂਦੇ ਹਨ।
11 ਹਾਂ, ਉਹ ਘਟਾਂ ਉੱਤੇ ਨਮੀ ਨੂੰ ਲੱਦਦਾ ਹੈ, ਉਹ ਆਪਣੀ ਬਿਜਲੀ ਦੇ ਬੱਦਲ ਨੂੰ ਫੈਲਾਉਂਦਾ ਹੈ।
12 ਉਹ ਉਸ ਦੀ ਅਗਵਾਈ ਨਾਲ ਆਲੇ ਦੁਆਲੇ ਫਿਰਦਾ ਹੈ, ਭਈ ਜੋ ਕੁੱਝ ਉਹ ਹੁਕਮ ਦੇਵੇ ਓਹ ਵੱਸੇ ਹੋਏ ਜਗਤ ਦੇ ਉੱਤੇ ਪੂਰਾ ਕਰਨ।
13 ਭਾਵੇਂ ਤਾੜਨ ਲਈ, ਭਾਵੇਂ ਆਪਣੀ ਧਰਤੀ ਲਈ, ਭਾਵੇਂ ਦਯਾ ਲਈ, ਉਹ ਉਸ ਨੂੰ ਪੁਚਾਵੇ ।।
14 ਹੇ ਅੱਯੂਬ, ਏਸ ਵੱਲ ਕੰਨ ਲਾ, ਖੜ੍ਹਾ ਹੋ ਅਤੇ ਪਰਮੇਸ਼ੁਰ ਦੇ ਅੰਚਭਿਆਂ ਨੂੰ ਗੌਹ ਨਾਲ ਸੋਚ!
15 ਕੀ ਤੂੰ ਜਾਣਦਾ ਹੈਂ ਕਿ ਪਰਮੇਸ਼ੁਰ ਕਿਵੇਂ ਉਨ੍ਹਾਂ ਉੱਤੇ ਹੁਕਮ ਚਲਾਉਂਦਾ ਹੈ, ਅਤੇ ਆਪਣੇ ਬੱਦਲਾਂ ਦੀ ਬਿਜਲੀ ਚਮਕਾਉਂਦਾ ਹੈ?
16 ਕੀ ਤੂੰ ਬੱਦਲਾਂ ਦਾ ਤੋਂਲਣਾ ਸਮਝਦਾ ਹੈਂ, ਉਹ ਦੇ ਅਚੰਭੇ ਜੋ ਗਿਆਨ ਵਿੱਚ ਸੰਪੂਰਨ ਹੈ, -
17 ਤੂੰ ਜਿਹ ਦੇ ਲੀੜੇ ਗਰਮ ਹਨ, ਜਦ ਦੱਖਣੀ ਹਵਾ ਤੋਂ ਧਰਤੀ ਸੁੰਨ ਹੈ?
18 ਭਲਾ, ਤੂੰ ਉਹ ਦੇ ਨਾਲ ਅਕਾਸ਼ ਮੰਡਲ ਤਾਣ ਸੱਕਦਾ ਹੈਂ, ਜਿਹੜਾ ਢਾਲੇ ਹੋਏ ਸ਼ੀਸ਼ੇ ਵਾਂਙੁ ਨਿੱਗਰ ਹੈ?
19 ਸਾਨੂੰ ਸਮਝਾ ਭਈ ਆਪਾਂ ਉਹ ਨੂੰ ਕੀ ਆਖੀਏ, ਅਸੀਂ ਆਪਣੀਆਂ ਗੱਲਾਂ ਨੂੰ ਅਨ੍ਹੇਰ ਦੇ ਕਾਰਨ ਸੁਆਰ ਨਹੀਂ ਸੱਕਦੇ।
20 ਭਲਾ, ਉਹ ਨੂੰ ਦੱਸਿਆ ਜਾਵੇ ਕਿ ਮੈਂ ਬੋਲਾਂਗਾ? ਕੋਈ ਮਨੁੱਖ ਕਦੀ ਆਖ ਬੈਠੇ ਕਿ ਮੈਂ ਨਿਗਲ ਲਿਆ ਜਾਵਾਂ?
21 ਹੁਣ ਤਾਂ ਉਹ ਉਸ ਚਾਨਣੇ ਵੱਲ ਨਹੀਂ ਵੇਖ ਸੱਕਦੇ, ਜਿਹੜਾ ਬੱਦਲਾਂ ਵਿੱਚ ਚਮਕਦਾ ਹੈ, ਪਰ ਹਵਾ ਲੰਘ ਕੇ ਉਨ੍ਹਾਂ ਨੂੰ ਸਾਫ਼ ਕਰ ਦਿੰਦੀ ਹੈ।
22 ਉੱਤਰ ਵੱਲੋਂ ਸੁਨਹਿਰੀ ਝਲਕ ਆਉਂਦੀ ਹੈ, ਪਰਮੇਸ਼ੁਰ ਉੱਤੇ ਭੈਮਾਨ ਤੇਜ ਹੈਗਾ!
23 ਸਰਬ ਸ਼ਕਤੀਮਾਨ ਨੂੰ ਆਪਾਂ ਲੱਭ ਨਹੀਂ ਸੱਕਦੇ, ਉਹ ਸ਼ਕਤੀ ਵਿੱਚ ਮਹਾਨ ਹੈਗਾ, ਉਹ ਨਿਆਉਂ ਅਤੇ ਧਰਮੀ ਦੀ ਵਾਫ਼ਰੀ ਨੂੰ ਨਿਰਬਲ ਨਹੀਂ ਕਰੂਗਾ!
24 ਏਸ ਲਈ ਮਨੁੱਖ ਉਸ ਥੋਂ ਡਰਦੇ ਹਨ, ਉਹ ਦਿਲ ਦੇ ਚਾਤਰਾਂ ਦੀ ਪਰਵਾਹ ਨਹੀਂ ਕਰਦਾ ।।