Bible Language Cross References for the verse Exodus 34:20 in PAV
- 1 ਅਬੀਬ ਦੇ ਮਹੀਨੇ ਨੂੰ ਤੁਸੀਂ ਮਨਾਇਆ ਕਰੋ ਅਤੇ ਯਹੋਵਾਹ ਆਪਣੇ ਪਰਮੇਸ਼ੁਰ ਲਈ ਪਸਹ ਕਰੋ ਕਿਉਂ ਜੋ ਅਬੀਬ ਦੇ ਮਹੀਨੇ ਵਿੱਚ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਮਿਸਰ ਤੋਂ ਰਾਤ ਦੇ ਵੇਲੇ ਕੱਢ ਲਿਆਇਆ
- 2 ਤੁਸੀਂ ਚੌਣੇ ਅਤੇ ਇੱਜੜ ਤੋਂ ਯਹੋਵਾਹ ਆਪਣੇ ਪਰਮੇਸ਼ੁਰ ਲਈ ਉਸ ਅਸਥਾਨ ਵਿੱਚ ਪਸਾਹ ਚੜ੍ਹਾਉ ਜਿਹੜਾ ਯਹੋਵਾਹ ਆਪਣਾ ਨਾਮ ਵਸਾਉਣ ਲਈ ਚੁਣੇਗਾ
- 3 ਤੁਸੀਂ ਉਹ ਦੇ ਨਾਲ ਖਮੀਰ ਨਾ ਖਾਇਓ। ਸੱਤ ਦਿਨ ਉਹ ਦੇ ਨਾਲ ਪਤੀਰੀ ਰੋਟੀ ਜਿਹੜੀ ਦੁੱਖ ਦੀ ਰੋਟੀ ਹੈ ਖਾਇਓ ਕਿਉਂ ਜੋ ਤੁਸੀਂ ਮਿਸਰ ਦੇਸ ਤੋਂ ਤੁਰਤ ਫੁਰਤ ਨਿੱਕਲ ਆਏ ਹੋ। ਪਰੋਜਨ ਏਹ ਹੈ ਭਈ ਤੁਸੀਂ ਜੀਵਨ ਭਰ ਉਸ ਦਿਨ ਨੂੰ ਚੇਤੇ ਰੱਖੋ ਜਦ ਤੁਸੀਂ ਮਿਸਰ ਦੇਸ ਤੋਂ ਨਿੱਕਲ ਆਏ
- 4 ਸੱਤਾਂ ਦਿਨਾਂ ਤੀਕ ਕੋਈ ਖਮੀਰ ਤੁਹਾਡੀਆਂ ਸਾਰੀਆਂ ਹੱਦਾਂ ਵਿੱਚ ਨਾ ਵੇਖਿਆ ਜਾਵੇ, ਨਾ ਉਸ ਮਾਸ ਤੋਂ ਜਿਹੜਾ ਪਹਿਲੇ ਦਿਨ ਸ਼ਾਮਾਂ ਨੂੰ ਤੁਸੀਂ ਚੜ੍ਹਾਓ, ਸਾਰੀ ਰਾਤ ਸਵੇਰ ਤੀਕ ਕੁਝ ਬਾਕੀ ਰਹੇ
- 5 ਤੁਸੀਂ ਪਸਹ ਨੂੰ ਆਪਣੇ ਹੋਰ ਕਿਸੇ ਫਾਟਕ ਵਿੱਚ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਦਿੰਦਾ ਹੈ ਚੜ੍ਹਾ ਨਾ ਸਕੋਗੇ
- 6 ਪਰੰਤੂ ਉਸ ਅਸਥਾਨ ਵਿੱਚ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਆਪਣਾ ਨਾਮ ਵਸਾਉਣ ਲਈ ਚੁਣੇਗਾ ਉੱਥੇਂ ਤੁਸੀਂ ਸ਼ਾਮਾਂ ਨੂੰ ਪਸਹ ਚੜ੍ਹਾਓ ਜਦ ਸੂਰਜ ਡੁੱਬ ਰਿਹਾ ਹੋਵੇ ਉਸੇ ਰੁੱਤੇ ਜਦ ਤੁਸੀਂ ਮਿਸਰੋਂ ਨਿੱਕਲੇ ਸਾਓ
- 7 ਤੁਸੀਂ ਭੁੰਨ ਕੇ ਉਸ ਅਸਥਾਨ ਵਿੱਚ ਖਾਓ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਚੁਣੇਗਾ, ਫੇਰ ਮੁੜ ਕੇ ਸਵੇਰ ਨੂੰ ਤੁਸੀਂ ਆਪਣੇ ਤੰਬੂਆਂ ਨੂੰ ਚੱਲੇ ਆਓ
- 8 ਛੇ ਦਿਨ ਤੁਸੀਂ ਪਤੀਰੀ ਰੋਟੀ ਖਾਓ ਅਤੇ ਸੱਤਵੇਂ ਦਿਨ ਯਹੋਵਾਹ ਤੁਹਾਡੇ ਪਰਮੇਸ਼ੁਰ ਦੀ ਮਹਾਂ ਸਭਾ ਹੋਵੇ, ਉਸ ਵਿੱਚ ਕੋਈ ਕੰਮ ਧੰਦਾ ਨਾ ਕਰੋ।।
- 9 ਸੱਤ ਹਫ਼ਤੇ ਤੁਸੀਂ ਆਪਣੇ ਲਈ ਗਿਣੋ। ਖੜੀ ਫ਼ਸਲ ਨੂੰ ਦਾਤੀ ਲਾਉਣ ਦੇ ਵੇਲੇ ਤੁਸੀਂ ਸੱਤ ਹਫਤੇ ਤੁਸੀਂ ਗਿਣਨੇ ਸ਼ੁਰੂ ਕਰੋ
- 10 ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਲਈ ਹਫ਼ਤਿਆਂ ਦਾ ਪਰਬ ਆਪਣੇ ਹੱਥ ਦੀ ਖੁਸ਼ੀ ਦੀ ਭੇਟ ਦੇ ਨਜ਼ਰਾਨਿਆਂ ਨਾਲ ਮਨਾਓ। ਤੁਸੀਂ ਤਿਵੇਂ ਦਿਓ ਜਿਵੇਂ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਬਰਕਤ ਦਿੰਦਾ ਹੈ
- 11 ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਸਨਮੁਖ ਉਸ ਅਸਥਾਨ ਵਿੱਚ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਆਪਣਾ ਨਾਮ ਵਸਾਉਣ ਲਈ ਚੁਣੇਗਾ ਅਨੰਦ ਕਰੋ, ਤੁਸੀਂ, ਤੁਹਾਡਾ ਪੁੱਤ੍ਰ, ਤੁਹਾਡੀ ਧੀ, ਤੁਹਾਡਾ ਗੋੱਲਾ, ਤੁਹਾਡੀ ਗੋੱਲੀ, ਨਾਲੇ ਓਹ ਲੇਵੀ ਜਿਹੜਾ ਤੁਹਾਡੇ ਫਾਟਕਾਂ ਦੇ ਅੰਦਰ ਹੋਵੇ, ਪਰਦੇਸੀ, ਯਤੀਮ ਅਤੇ ਵਿਧਵਾ ਜਿਹੜੇ ਤੁਹਾਡੇ ਕੋਲ ਹੋਣ
- 12 ਤੁਸੀਂ ਚੇਤੇ ਰੱਖੋ ਕੇ ਤੁਸੀਂ ਮਿਸਰ ਦੇਸ ਵਿੱਚ ਗੁਲਾਮ ਸਾਓ। ਤੁਸੀਂ ਇਨ੍ਹਾਂ ਬਿਧੀਆਂ ਨੂੰ ਮੰਨੋ ਅਤੇ ਪੂਰਾ ਕਰੋ।।
- 13 ਸੱਤਾਂ ਦਿਨਾਂ ਤੀਕ ਤੁਸੀਂ ਆਪਣੇ ਲਈ ਡੇਰਿਆਂ ਦਾ ਪਰਬ ਮਨਾਓ ਜਦ ਤੁਸੀਂ ਆਪਣੇ ਪਿੜ ਅਤੇ ਮੈਂ ਦੇ ਕੋਹਲੂ ਤੋਂ ਮਾਲ ਇਕੱਠਾ ਕਰ ਲਿਆ ਹੋਵੇ
- 14 ਉਸ ਆਪਣੇ ਪਰਬ ਵਿੱਚ ਤੁਸੀਂ ਅਨੰਦ ਕਰੋ, ਤੁਸੀਂ, ਤੁਹਾਡਾ ਪੁੱਤ੍ਰ, ਤੁਹਾਡੀ ਧੀ, ਤੁਹਾਡਾ ਗੋੱਲਾ, ਤੁਹਾਡੀ ਗੋੱਲੀ, ਲੇਵੀ, ਪਰਦੇਸੀ, ਯਤੀਮ ਅਤੇ ਵਿਧਵਾ ਜਿਹੜੇ ਤੁਹਾਡੇ ਫਾਟਕਾਂ ਦੇ ਅੰਦਰ ਹੋਣ
- 15 ਸੱਤਾਂ ਦਿਨਾਂ ਤੀਕ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਲਈ ਉਸ ਅਸਥਾਨ ਵਿੱਚ ਜਿਹੜਾ ਯਹੋਵਾਹ ਚੁਣੇਗਾ ਪਰਬ ਮਨਾਓ ਕਿਉਂ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਸਾਰੇ ਵਾਧੇ ਵਿੱਚ ਅਤੇ ਤੁਹਾਡੇ ਹੱਥ ਦੇ ਸਾਰੇ ਕੰਮ ਵਿੱਚ ਤੁਹਾਨੂੰ ਬਰਕਤ ਦੇਵੇਗਾ ਤਾਂ ਤੁਸੀਂ ਪੂਰਾ ਪੂਰਾ ਅਨੰਦ ਕਰੋ
- 16 ਵਰ੍ਹੇ ਵਿੱਚ ਤਿੰਨ੍ਹ ਵਾਰ ਤੁਹਾਡੇ ਸਾਰੇ ਨਰ ਯਹੋਵਾਹ ਤੁਹਾਡੇ ਪਰਮੇਸ਼ੁਰ ਦੇ ਸਨਮੁਖ ਉਸ ਅਸਥਾਨ ਵਿੱਚ ਜਿਹੜਾ ਉਹ ਚੁਣੇਗਾ ਹਾਜ਼ਰ ਹੋਣ ਅਰਥਾਤ ਪਤੀਰੀ ਰੋਟੀ ਦੇ ਪਰਬ, ਡੇਰਿਆਂ ਦੇ ਪਰਬ, ਹਫ਼ਤਿਆਂ ਦੇ ਪਰਬ ਉੱਤੇ ਅਤੇ ਓਹ ਯਹੋਵਾਹ ਦੇ ਸਨਮੁਖ ਸੱਖ਼ਣੇ ਹੱਥ ਨਾ ਹਾਜ਼ਰ ਹੋਣ
- 17 ਹਰ ਮਨੁੱਖ ਆਪਣੇ ਵਿਤ ਅਨੁਸਾਰ ਦੇਵੇ ਜਿਵੇਂ ਯਹੋਵਾਹ ਤੁਹਾਡੇ ਪਰਮੇਸ਼ੁਰ ਦੀ ਦਿੱਤੀ ਹੋਈ ਬਰਕਤ ਹੈ।।
- 18 ਤੁਸੀਂ ਆਪਣੇ ਸਾਰੇ ਫਾਟਕਾਂ ਦੇ ਅੰਦਰ ਜਿਹੜੇ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਦਿੰਦਾ ਹੈ ਗੋਤਾਂ ਅਨੁਸਾਰ ਆਪਣੇ ਲਈ ਨਿਆਈਂ ਅਤੇ ਹੁੱਦੇਦਾਰ ਠਹਿਰਾਓ। ਓਹ ਪਰਜਾ ਦਾ ਧਰਮ ਨਾਲ ਨਿਆਉਂ ਕਰਨ
- 19 ਤੁਸੀਂ ਨਿਆਉਂ ਨੂੰ ਨਾ ਵਿਗਾੜਿਓ। ਤੁਸੀਂ ਕਿਸੇ ਦਾ ਪੱਖਪਾਤ ਨਾ ਕਰੋ। ਤੁਸੀਂ ਵੱਢੀ ਨਾ ਖਾਓ ਕਿਉਂ ਜੋ ਵੱਢੀ ਸਿਆਣਿਆ ਦੀਆਂ ਅੱਖਾਂ ਨੂੰ ਅੰਨ੍ਹਾਂ ਕਰ ਦਿੰਦੀ ਹੈ ਅਤੇ ਧਰਮੀਆਂ ਦੀਆਂ ਗੱਲਾਂ ਉੱਲਦ ਦਿੰਦੀ ਹੈ
- 20 ਤੁਸੀਂ ਧਰਮ ਦੇ ਹੀ ਪਿੱਛੇ ਚੱਲੋ ਤਾਂ ਜੋ ਤੁਸੀਂ ਜੀਉਂਦੇ ਰਹੋ ਅਤੇ ਉਸ ਧਰਤੀ ਉੱਤੇ ਕਬਜ਼ਾ ਕਰੋ ਜਿਹੜੀ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਦਿੰਦਾ ਹੈ।।
- 21 ਤੁਸੀਂ ਕਿਸੇ ਰੁੱਖ ਦਾ ਟੁੰਡ ਆਪਣੇ ਲਈ ਯਹੋਵਾਹ ਆਪਣੇ ਪਰਮੇਸ਼ੁਰ ਦੀ ਜਗਵੇਦੀ ਦੇ ਕੋਲ ਜਿਹੜੀ ਤੁਸੀਂ ਆਪਣੇ ਲਈ ਬਣਾਓਗੇ ਨਾ ਲਓ
- 22 ਤੁਸੀਂ ਆਪਣੇ ਲਈ ਕੋਈ ਥੰਮ੍ਹ ਨਾ ਖੜਾ ਕਰੋ ਜਿਸ ਤੋਂ ਯਹੋਵਾਹ ਤੁਹਾਡਾ ਪਰਮੇਸ਼ੁਰ ਘਿਣ ਕਰਦਾ ਹੈ।।
- 1 ਇਹ ਦੇ ਪਿੱਛੋਂ ਯਹੋਵਾਹ ਦਾ ਕ੍ਰੋਧ ਇਸਰਾਏਲ ਉੱਤੇ ਫੇਰ ਜਾਗਿਆ ਅਤੇ ਉਸ ਨੇ ਦਾਊਦ ਦੇ ਮਨ ਨੂੰ ਉਨ੍ਹਾਂ ਦੇ ਵਿਰੋਧ ਵਿੱਚ ਪਰੇਰਿਆ ਭਈ ਜਾਹ ਇਸਰਾਏਲ ਅਤੇ ਯਹੂਦਾਹ ਦੀ ਗਿਣਤੀ ਕਰ
- 2 ਕਿ ਜੋ ਪਾਤਸ਼ਾਹ ਨੇ ਯੋਆਬ ਸੈਨਾਪਤੀ ਨੂੰ ਜੋ ਉਹ ਦੇ ਨਾਲ ਸੀ ਆਖਿਆ ਭਈ ਇਸਰਾਏਲ ਦੇ ਸਾਰੇ ਗੋਤਾਂ ਵਿੱਚ ਦਾਨ ਤੋਂ ਲੈ ਕੇ ਬਏਰਸ਼ਬਾ ਤੋੜੀ ਲੰਘ ਜਾਹ ਅਤੇ ਲੋਕਾਂ ਨੂੰ ਗਿਣ ਲੈ ਭਈ ਮੈਨੂੰ ਲੋਕਾਂ ਦੀ ਗਿਣਤੀ ਮਲੂਮ ਹੋਵੇ
- 3 ਤਦ ਯੋਆਬ ਨੇ ਪਾਤਸ਼ਾਹ ਨੂੰ ਆਖਿਆ, ਯਹੋਵਾਹ ਤੁਹਾਡਾ ਪਰਮੇਸ਼ੁਰ ਲੋਕਾਂ ਨੂੰ ਉਸ ਨਾਲੋਂ ਜਿੰਨੇ ਓਹ ਹਨ ਸੌ ਗੁਣਾ ਵਧੀਕ ਕਰੇ ਅਤੇ ਮੇਰੇ ਮਾਹਰਾਜ ਪਾਤਸ਼ਾਹ ਦੀਆਂ ਅੱਖੀਆਂ ਵੀ ਏਹ ਗੱਲ ਵੇਖਣ ਪਰ ਇਸ ਗੱਲ ਦੇ ਕਾਰਨ ਮੇਰੇ ਮਾਹਰਾਜ ਪਾਤਸ਼ਾਹ ਦਾ ਮਨ ਕਾਹ ਨੂੰ ਖੁਸ਼ ਹੁੰਦਾ ਹੈ?
- 4 ਪਰ ਪਾਤਸ਼ਾਹ ਦੀ ਗੱਲ ਯੋਆਬ ਦੇ ਉੱਤੇ ਅਤੇ ਦਲ ਦੇ ਸਰਦਾਰਾਂ ਉੱਤੇ ਪਰਬਲ ਪੈ ਗਈ ਅਤੇ ਯੋਆਬ ਅਰ ਦਲ ਦੇ ਸਰਦਾਰ ਪਾਤਸ਼ਾਹ ਦੇ ਅੱਗੇ ਇਸਰਾਏਲ ਦੇ ਲੋਕਾਂ ਦੀ ਗਿਣਤੀ ਕਰਨ ਨੂੰ ਨਿੱਕਲ ਤੁਰੇ।।
- 5 ਓਹ ਯਰਦਨੋਂ ਪਾਰ ਲੰਘੇ ਅਤੇ ਅਰੋਏਰ ਵਿੱਚ ਜੋ ਗਾਦ ਦੀ ਵਾਦੀ ਦੇ ਸ਼ਹਿਰ ਦੇ ਸੱਜੇ ਬੰਨੇ ਯਾਜੇਰ ਵੱਲ ਹੈ ਤੰਬੂ ਲਾਏ
- 6 ਉੱਥੋਂ ਗਿਲਆਦ ਅਤੇ ਤਹਤੀਮ ਹਾਦਸ਼ੀ ਦੇ ਦੇਸ ਨੂੰ ਆਏ ਅਤੇ ਦਾਨ ਯਾਨ ਨੂੰ ਆਏ ਅਰ ਭੌਂ ਕੇ ਸੀਦੋਨ ਤੋੜੀ ਅੱਪੜੇ
- 7 ਅਤੇ ਉੱਥੋਂ ਸੋਰ ਦੇ ਗੜ੍ਹ ਤੋੜੀ ਆਏ ਅਤੇ ਹਿੱਵੀਆਂ ਅਰ ਕਨਾਨੀਆਂ ਦੇ ਦੱਖਣ ਨੂੰ ਬਏਰਸਬਾ ਤੀਕਰ ਨਿੱਕਲ ਗਏ
- 8 ਗੱਲ ਕਾਹਦੀ, ਓਹ ਸਾਰੇ ਦੇਸ ਵਿੱਚੋਂ ਲੰਘ ਕੇ ਨੌਂ ਮਹੀਨੇ ਅਤੇ ਵੀਹਾਂ ਦਿਨਾਂ ਪਿੱਛੋਂ ਯਰੂਸ਼ਲਮ ਨੂੰ ਮੁੜ ਆਏ
- 9 ਅਤੇ ਯੋਆਬ ਨੇ ਲੋਕਾਂ ਦੀ ਗਿਣਤੀ ਦਾ ਚਿੱਠਾ ਪਾਤਸ਼ਾਹ ਨੂੰ ਦਿੱਤਾ ਸੋ ਇਸਰਾਏਲ ਦੇ ਅੱਠ ਲੱਖ ਸੂਰਮੇ ਤਲਵਾਰ ਧਰਤੀ ਮਨੁੱਖ ਸਨ ਅਤੇ ਯਹੂਦਾਹ ਦੇ ਪੰਜ ਲੱਖ ਮਨੁੱਖ ਸਨ।।
- 10 ਲੋਕਾਂ ਦੀ ਗਿਣਤੀ ਕਰਨ ਦੇ ਪਿੱਛੋਂ ਦਾਊਦ ਦੇ ਮਨ ਨੇ ਉਹ ਨੂੰ ਸਤਾਇਆ ਅਤੇ ਦਾਊਦ ਨੇ ਯਹੋਵਾਹ ਨੂੰ ਆਖਿਆ, ਭਈ ਏਹ ਜੋ ਮੈਂ ਕੀਤਾ ਹੈ ਵੱਡਾ ਪਾਪ ਹੈ! ਹੁਣ ਹੇ ਯਹੋਵਾਹ ਦਯਾ ਕਰ ਕੇ ਆਪਣੇ ਦਾਸ ਦੀ ਬਦੀ ਦੂਰ ਕਰ ਕਿਉਂ ਜੋ ਮੈਂ ਵੱਡੀ ਮੂਰਖਤਾਈ ਦਾ ਕੰਮ ਕੀਤਾ ਹੈ
- 11 ਸੋ ਜਦ ਦਾਊਦ ਸਵੇਰ ਨੂੰ ਉੱਠਿਆ ਤਾਂ ਯਹੋਵਾਹ ਦੀ ਬਾਣੀ ਗਾਦ ਨਬੀ ਨੂੰ ਜੋ ਦਾਊਦ ਦਾ ਗੈਬ ਸੀਨ ਸੀ ਆਈ ਅਤੇ ਉਹ ਨੂੰ ਆਖਿਆ
- 12 ਜਾ ਕੇ ਦਾਊਦ ਨੂੰ ਬੋਲ ਭਈ ਯਹੋਵਾਹ ਐਉਂ ਫਰਮਾਉਂਦਾ ਜੋ ਮੈਂ ਤੇਰੇ ਅੱਗੇ ਤਿੰਨ ਬਿਪਤਾਂ ਧਰਦਾ ਹਾਂ ਸੋ ਤੂੰ ਇੱਕ ਉਨ੍ਹਾਂ ਵਿੱਚੋਂ ਚੁਣ ਲੈ ਜੋ ਮੈਂ ਤੇਰੇ ਉੱਤੇ ਪਾਵਾਂ
- 13 ਸੋ ਗਾਦ ਨੇ ਦਾਊਦ ਕੋਲ ਆਕੇ ਦੱਸਿਆ ਅਰ ਉਹ ਨੂੰ ਪੁਛਿਆ ਭਈ ਤੂੰ ਕੀ ਚਾਹੁੰਦਾ ਹੈ ਜੋ ਤੇਰੇ ਦੇਸ ਵਿੱਚ ਤੇਰੇ ਉੱਤੇ ਸੱਤਾਂ ਵਰਿਹਾਂ ਦਾ ਅੰਨਕਾਲ ਪਵੇ ਯਾ ਤਿੰਨਾਂ ਮਹੀਨਿਆਂ ਤੋੜੀ ਤੂੰ ਆਪਣੇ ਵੈਰੀਆਂ ਦੇ ਅੱਗੋਂ ਭੱਜੇਂ ਅਤੇ ਓਹ ਤੇਰੇ ਮਗਰ ਲੱਗਣ ਯਾ ਤੇਰੇ ਦੇਸ ਵਿੱਚ ਤਿੰਨਾਂ ਦਿਨਾਂ ਤੋੜੀ ਮਰੀ ਪਵੇ? ਹੁਣ ਸਲਾਹ ਕਰ ਅਤੇ ਠਹਿਰਾ ਦੇਹ ਜੋ ਮੈਂ ਉਸ ਨੂੰ ਜਿਸ ਨੇ ਮੈਨੂੰ ਘੱਲਿਆ ਹੈ ਕੀ ਉੱਤਰ ਦੇਵਾਂ
- 14 ਤਦ ਦਾਊਦ ਨੇ ਗਾਦ ਨੂੰ ਆਖਿਆ, ਮੈਂ ਵੱਡੇ ਪੁਆੜੇ ਵਿੱਚ ਫਾਥਾ ਹੋਇਆ ਹਾਂ! ਹੁਣ ਅਸੀਂ ਯਹੋਵਾਹ ਦੇ ਹੱਥ ਵਿੱਚ ਪਈਏ ਕਿਉਂ ਜੋ ਉਸ ਦੀ ਵੱਡੀ ਕਿਰਪਾ ਹੈ ਪਰ ਮਨੁੱਖ ਦੇ ਹੱਥ ਵਿੱਚ ਨਾ ਪਈਏ!।।
- 15 ਸੋ ਯਹੋਵਾਹ ਨੇ ਇਸਰਾਏਲ ਦੇ ਉੱਤੇ ਮਰੀ ਘੱਲੀ ਜਿਹੜੀ ਉਸ ਸਵੇਰ ਤੋਂ ਠਹਿਰਾਏ ਹੋਏ ਵੇਲੇ ਤੋੜੀ ਪਈ ਰਹੀ ਅਤੇ ਦਾਨ ਤੋਂ ਲੈ ਕੇ ਬਏਰਸਬਾ ਤੋੜੀ ਲੋਕਾਂ ਵਿੱਚੋਂ ਸੱਤਰ ਹਜ਼ਾਰ ਮਨੁੱਖ ਮਰ ਗਏ
- 16 ਜਦ ਦੂਤ ਨੇ ਯਰੂਸ਼ਲਮ ਦੇ ਨਾਸ ਕਰਨ ਨੂੰ ਆਪਣਾ ਹੱਥ ਪਸਾਰਿਆ ਤਾਂ ਯਹੋਵਾਹ ਬੁਰਿਆਈ ਕਰਨੋਂ ਹੱਟ ਗਿਆ ਅਤੇ ਉਸ ਦੂਤ ਨੂੰ ਜੋ ਲੋਕਾਂ ਨੂੰ ਮਾਰਦਾ ਸੀ ਆਖਿਆ, ਬੱਸ ਬਹੁਤ ਹੋ ਚੁੱਕੀ ਹੈ, ਹੁਣ ਆਪਣਾ ਹੱਥ ਢਿੱਲਾ ਕਰ। ਉਸ ਵੇਲੇ ਯਹੋਵਾਹ ਦਾ ਦੂਤ ਯਬੂਸੀ ਅਰਵਨਾਹ ਦੇ ਖਲਵਾੜੇ ਕੋਲ ਖਲੋਤਾ ਸੀ
- 17 ਅਤੇ ਜਾਂ ਦਾਊਦ ਨੇ ਉਸ ਲੋਕਾਂ ਦੇ ਮਾਰਨ ਵਾਲੇ ਦੂਤ ਨੂੰ ਡਿੱਠਾ ਤਾਂ ਯਹੋਵਾਹ ਨੇ ਆਖਿਆ, ਵੇਖ, ਪਾਪ ਤਾਂ ਮੈਂ ਕੀਤਾ ਅਤੇ ਬੁਰਿਆਈ ਵੀ ਮੇਰੇ ਕੋਲੋਂ ਹੋਈ ਪਰ ਇਨ੍ਹਾਂ ਭੇਡਾਂ ਦਾ ਕੀ ਦੋਸ਼? ਸੋ ਮੇਰੇ ਉੱਤੇ ਅਤੇ ਮੇਰੇ ਪਿਉ ਦੇ ਘਰਾਣੇ ਉੱਤੇ ਆਪਣਾ ਹੱਥ ਚਲਾ!।।
- 18 ਉਸ ਦਿਨ ਗਾਦ ਦਾਊਦ ਕੋਲ ਆਇਆ ਅਤੇ ਉਹ ਨੂੰ ਆਖਿਆ, ਜਾਹ ਅਤੇ ਯਬੂਸੀ ਅਰਵਨਾਹ ਦੇ ਪਿੜ ਵਿੱਚ ਯਹੋਵਾਹ ਦੇ ਲਈ ਇੱਕ ਜਗਵੇਦੀ ਉਸਾਰ
- 19 ਤਾਂ ਦਾਊਦ ਨੇ ਗਾਦ ਦੇ ਆਖਣ ਅਨੁਸਾਰ ਜਿਵੇਂ ਯਹੋਵਾਹ ਦੀ ਆਗਿਆ ਸੀ ਉਤਾਹਾਂ ਗਿਆ
- 20 ਅਤੇ ਅਰਵਨਾਹ ਨੇ ਤੱਕਿਆ ਅਤੇ ਪਾਤਸ਼ਾਹ ਅਤੇ ਉਸ ਦੇ ਟਹਿਲੂਆਂ ਨੂੰ ਆਪਣੀ ਵੱਲ ਆਉਂਦਿਆਂ ਡਿੱਠਾ ਸੋ ਅਰਵਨਾਹ ਨਿੱਕਲਿਆ ਅਤੇ ਪਾਤਸ਼ਾਹ ਦੇ ਅੱਗੇ ਧਰਤੀ ਉੱਤੇ ਮੂੰਹ ਪਰਨੇ ਨਿਵਿਆ
- 21 ਅਰਵਨਾਹ ਨੇ ਆਖਿਆ, ਮਹਾਰਾਜ ਮੇਰਾ ਪਾਤਸ਼ਾਹ ਆਪਣੇ ਟਹਿਲੂਏ ਕੋਲ ਕਿਉਂ ਆਇਆ? ਦਾਊਦ ਨੇ ਆਖਿਆ, ਇਹ ਪਿੜ ਮੈਂ ਤੇਰੇ ਕੋਲੋਂ ਮੁੱਲ ਲਵਾਂ ਭਈ ਯਹੋਵਾਹ ਲਈ ਇੱਕ ਜਗਵੇਦੀ ਬਣਾਵਾਂ ਜੋ ਲੋਕਾਂ ਵਿੱਚੋਂ ਬਵਾ ਹਟ ਜਾਵੇ
- 22 ਅਰਵਨਾਹ ਨੇ ਦਾਊਦ ਨੂੰ ਆਖਿਆ, ਮੇਰਾ ਮਹਾਰਾਜ ਪਾਤਸ਼ਾਹ ਜੋ ਕੁਝ ਭੇਟ ਕਰਨ ਲਈ ਉਸ ਦੀ ਨਿਗਾਹ ਵਿੱਚ ਚੰਗਾ ਹੋਵੇ ਸੋ ਲਵੇ। ਵੇਖੋ, ਐਥੇ ਹੋਮ ਦੀ ਭੇਟ ਲਈ ਬਲਦ ਅਤੇ ਗਾਹ ਪਾਉਣ ਦਾ ਵਲੇਵਾ ਬਲਦਾਂ ਦੇ ਵਲੇਵੇ ਸਣੇ ਲੱਕੜ ਦੇ ਲਈ ਹੈ
- 23 ਏਹ ਸਭ ਕੁਝ ਹੇ ਰਾਜਨ, ਅਰਵਨਾਹ ਨੇ ਪਾਤਸ਼ਾਹ ਨੂੰ ਦੇ ਦਿੱਤਾ, ਅਤੇ ਅਰਵਨਾਹ ਨੇ ਪਾਤਸ਼ਾਹ ਨੂੰ ਆਖਿਆ, ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਮੰਨ ਲਵੇ
- 24 ਤਦ ਪਾਤਸ਼ਾਹ ਨੇ ਅਰਵਨਾਹ ਨੂੰ ਆਖਿਆ, ਐਉਂ ਨਹੀਂ, ਪਰ ਮੈਂ ਤੈਨੂੰ ਮੁੱਲ ਦੇ ਕੇ ਉਹ ਪਿੜ ਲਵਾਂਗਾ ਅਤੇ ਮੈਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਲਈ ਅਜਿਹੀ ਭੇਟ ਨਾ ਚੜ੍ਹਾਵਾਂਗਾ ਜਿਹ ਦੇ ਉੱਤੇ ਮੇਰਾ ਕੁਝ ਮੁੱਲ ਨਾ ਲੱਗਾ ਹੋਵੇ! ਸੋ ਦਾਊਦ ਨੇ ਉਹ ਪਿੜ ਅਰ ਉਹ ਬਲਦ ਪੰਜਾਹ ਰੁਪਏ ਦੇ ਕੇ ਮੁੱਲ ਲੈ ਲਿਆ
- 25 ਫੇਰ ਦਾਊਦ ਨੇ ਉੱਥੇ ਯਹੋਵਾਹ ਦੇ ਲਈ ਜਗਵੇਦੀ ਬਣਾਈ ਅਤੇ ਹੋਮ ਦੀਆਂ ਬਲੀਆਂ ਅਤੇ ਸੁਖ ਸਾਂਦ ਦੀਆਂ ਭੇਟਾਂ ਚੜ੍ਹਾਈਆਂ ਸੋ ਯਹੋਵਾਹ ਨੇ ਦੇਸ ਦੇ ਲਈ ਉਨ੍ਹਾਂ ਦੀਆਂ ਬੇਨਤੀਆਂ ਮੰਨ ਲਈਆਂ ਅਤੇ ਇਸਰਾਏਲ ਵਿੱਚੋਂ ਬਵਾ ਹਟ ਗਈ।।