Bible Versions
Bible Books

Romans 16 (IRVPA) Indian Revised Version - Punjabi

1 {ਵਿਅਕਤੀਗਤ ਨਮਸਕਾਰ} PS ਮੈਂ ਤੁਹਾਨੂੰ ਸਾਡੀ ਭੈਣ ਫ਼ੀਬੀ ਦੇ ਲਈ ਬੇਨਤੀ ਕਰਦਾ ਹਾਂ ਜਿਹੜੀ ਉਸ ਕਲੀਸਿਯਾ ਦੀ ਸੇਵਿਕਾ ਹੈ ਜੋ ਕੰਖਰਿਯਾ ਵਿੱਚ ਹੈ।
2 ਤੁਸੀਂ ਉਹ ਦਾ ਆਦਰ ਕਰਕੇ ਪ੍ਰਭੂ ਵਿੱਚ ਉਸ ਨੂੰ ਕਬੂਲ ਕਰੋ, ਜਿਸ ਤਰ੍ਹਾਂ ਸੰਤਾਂ ਨੂੰ ਚਾਹੀਦਾ ਹੈ ਅਤੇ ਜਿਸ ਕੰਮ ਵਿੱਚ ਉਹ ਨੂੰ ਤੁਹਾਡੀ ਲੋੜ ਪਵੇ ਤੁਸੀਂ ਉਹ ਦੀ ਸਹਾਇਤਾ, ਕਰੋ ਕਿਉਂ ਜੋ ਉਹ ਆਪ ਵੀ ਬਹੁਤਿਆਂ ਦੀ ਸਗੋਂ ਮੇਰੀ ਵੀ ਮਦਦਗਾਰ ਹੈ। PEPS
3 ਪਰਿਸਕਾ ਅਤੇ ਅਕੂਲਾ ਨੂੰ ਸੁੱਖ-ਸਾਂਦ ਆਖਣਾ ਜਿਹੜੇ ਮਸੀਹ ਯਿਸੂ ਵਿੱਚ ਮੇਰੇ ਸਹਿਕਰਮੀ ਹਨ।
4 ਜਿਨ੍ਹਾਂ ਨੇ ਮੇਰੀ ਜਾਨ ਦੇ ਬਦਲੇ ਆਪਣਾ ਹੀ ਸਿਰ ਦਿੱਤਾ ਹੋਇਆ ਸੀ ਅਤੇ ਕੇਵਲ ਮੈਂ ਹੀ ਨਹੀਂ ਸਗੋਂ ਪਰਾਈਆਂ ਕੌਮਾਂ ਦੀਆਂ ਸਾਰੀਆਂ ਕਲੀਸਿਯਾਂਵਾਂ ਉਹਨਾਂ ਦਾ ਧੰਨਵਾਦ ਕਰਦੀਆਂ ਹਨ।
5 ਅਤੇ ਉਸ ਕਲੀਸਿਯਾ ਨੂੰ ਜਿਹੜੀ ਉਹਨਾਂ ਦੇ ਘਰ ਵਿੱਚ ਹੈ ਸੁੱਖ-ਸਾਂਦ ਆਖਣਾ। ਮੇਰੇ ਪਿਆਰੇ ਇਪੈਨੇਤੁਸ ਨੂੰ ਜਿਹੜਾ ਮਸੀਹ ਦੇ ਲਈ ਅਸਿਯਾ ਦਾ ਪਹਿਲਾ ਫਲ ਹੈ ਸੁੱਖ-ਸਾਂਦ ਆਖੋ।
6 ਮਰਿਯਮ ਨੂੰ ਜਿਸ ਨੇ ਤੁਹਾਡੇ ਲਈ ਬਹੁਤ ਮਿਹਨਤ ਕੀਤੀ ਸੁੱਖ-ਸਾਂਦ ਆਖੋ।
7 ਅੰਦਰੁਨਿਕੁਸ ਅਤੇ ਯੂਨਿਆਸ ਮੇਰੇ ਰਿਸ਼ਤੇਦਾਰਾਂ ਨੂੰ ਸੁੱਖ-ਸਾਂਦ ਆਖੋ, ਜਿਹੜੇ ਕੈਦ ਵਿੱਚ ਮੇਰੇ ਸਾਥੀ ਸਨ ਅਤੇ ਰਸੂਲਾਂ ਵਿੱਚ ਪ੍ਰਸਿੱਧ ਹਨ ਅਤੇ ਮੇਰੇ ਤੋਂ ਪਹਿਲਾਂ ਮਸੀਹ ਵਿੱਚ ਹੋਏ l
8 ਅੰਪਲਿਯਾਤੁਸ ਨੂੰ ਜਿਹੜਾ ਪ੍ਰਭੂ ਵਿੱਚ ਮੇਰਾ ਪਿਆਰਾ ਹੈ ਸੁੱਖ-ਸਾਂਦ ਆਖੋ।
9 ਉਰਬਾਨੁਸ ਨੂੰ ਜਿਹੜਾ ਮਸੀਹ ਵਿੱਚ ਸਾਡਾ ਸਹਿਕਰਮੀ ਹੈ ਅਤੇ ਮੇਰੇ ਪਿਆਰੇ ਸਤਾਖੁਸ ਨੂੰ ਸੁੱਖ-ਸਾਂਦ ਆਖੋ।
10 ਅਪਿੱਲੇਸ ਨੂੰ ਜਿਹੜਾ ਮਸੀਹ ਵਿੱਚ ਹੋ ਕੇ ਪਰਵਾਨ ਹੈ ਸੁੱਖ-ਸਾਂਦ ਆਖੋ। ਅਰਿਸਤੁਬੂਲੁਸ ਦੇ ਘਰ ਦਿਆਂ ਨੂੰ ਸੁੱਖ-ਸਾਂਦ ਆਖੋ।
11 ਹੇਰੋਦਿਯੋਨ ਮੇਰੇ ਰਿਸ਼ਤੇਦਾਰ ਨੂੰ ਸੁੱਖ-ਸਾਂਦ ਆਖੋ। ਨਰਕਿੱਸੁਸ ਦੇ ਘਰ ਦਿਆਂ ਨੂੰ ਜਿਹੜੇ ਪ੍ਰਭੂ ਵਿੱਚ ਹਨ ਸੁੱਖ-ਸਾਂਦ ਆਖੋ।
12 ਤਰੁਫੈਨਾ ਅਤੇ ਤਰੁਫੋਸਾ ਨੂੰ ਜੋ ਪ੍ਰਭੂ ਵਿੱਚ ਮਿਹਨਤ ਕਰਦੀਆਂ ਹਨ ਸੁੱਖ-ਸਾਂਦ ਆਖੋ। ਪਿਆਰੀ ਪਰਸਿਸ ਨੂੰ ਜਿਸ ਨੇ ਪ੍ਰਭੂ ਵਿੱਚ ਬਹੁਤ ਮਿਹਨਤ ਕੀਤੀ, ਸੁੱਖ-ਸਾਂਦ ਆਖੋ।
13 ਰੂਫੁਸ ਨੂੰ ਜਿਹੜਾ ਪ੍ਰਭੂ ਵਿੱਚ ਚੁਣਿਆ ਹੋਇਆ ਹੈ ਅਤੇ ਉਹ ਦੀ ਮਾਂ ਨੂੰ ਜੋ ਮੇਰੀ ਵੀ ਮਾਂ ਹੈ ਸੁੱਖ-ਸਾਂਦ ਆਖੋ।
14 ਅੰਸੁਕਰਿਤੁਸ, ਫਲੇਗੋਨ, ਹਰਮੇਸ, ਪਤੁਰਬਾਸ, ਅਤੇ ਹਿਰਮਾਸ ਨੂੰ, ਨਾਲੇ ਉਨ੍ਹਾਂ ਭਰਾਵਾਂ ਨੂੰ ਜਿਹੜੇ ਉਹਨਾਂ ਦੇ ਨਾਲ ਹਨ ਸੁੱਖ-ਸਾਂਦ ਆਖੋ।
15 ਫਿਲੁਲੁਗੁਸ ਅਤੇ ਯੂਲੀਆ ਅਤੇ ਨੇਰਿਯੁਸ ਅਤੇ ਉਹ ਦੀ ਭੈਣ ਅਤੇ ਉਲੁੰਪਾਸ ਨੂੰ ਅਤੇ ਸਭਨਾਂ ਸੰਤਾਂ ਨੂੰ ਜਿਹੜੇ ਉਹਨਾਂ ਦੇ ਨਾਲ ਹਨ ਸੁੱਖ-ਸਾਂਦ ਆਖੋ।
16 ਤੁਸੀਂ ਪਵਿੱਤਰ ਚੁੰਮੇ ਨਾਲ ਇੱਕ ਦੂਏ ਦੀ ਸੁੱਖ-ਸਾਂਦ ਪੁੱਛੋ। ਮਸੀਹ ਦੀਆਂ ਸਾਰੀਆਂ ਕਲੀਸਿਯਾਵਾਂ ਤੁਹਾਡੀ ਸੁੱਖ-ਸਾਂਦ ਪੁੱਛਦੀਆਂ ਹਨ। PS
17 {ਆਖਰੀ ਨਿਰਦੇਸ਼} PS ਹੁਣ ਹੇ ਭਰਾਵੋ, ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਕਿ ਤੁਸੀਂ ਉਹਨਾਂ ਦੀ ਤਾੜ ਰੱਖੋ ਜਿਹੜੇ ਉਸ ਸਿੱਖਿਆ ਦੇ ਵਿਰੁੱਧ ਜੋ ਤੁਹਾਨੂੰ ਮਿਲੀ ਹੈ ਫੁੱਟ ਪਾਉਂਦੇ ਅਤੇ ਠੋਕਰ ਖੁਆਉਂਦੇ ਹਨ ਅਤੇ ਉਹਨਾਂ ਤੋਂ ਦੂਰ ਰਹੋ।
18 ਕਿਉਂ ਜੋ ਇਸ ਤਰ੍ਹਾਂ ਦੇ ਲੋਕ ਸਾਡੇ ਪ੍ਰਭੂ ਮਸੀਹ ਦੀ ਨਹੀਂ ਸਗੋਂ ਆਪਣੇ ਹੀ ਢਿੱਡ ਦੀ ਸੇਵਾ ਕਰਦੇ ਹਨ ਅਤੇ ਚਿਕਨੀਆਂ-ਚੋਪੜੀਆਂ ਗੱਲਾਂ ਨਾਲ ਭੋਲਿਆਂ ਦੇ ਦਿਲਾਂ ਨੂੰ ਠੱਗਦੇ ਹਨ।
19 ਤੁਹਾਡੀ ਆਗਿਆਕਾਰੀ ਦੀ ਚਰਚਾ ਤਾਂ ਸਭ ਤੱਕ ਪਹੁੰਚ ਗਈ ਹੈ, ਇਸ ਕਰਕੇ ਮੈਂ ਤੁਹਾਡੇ ਉੱਤੇ ਪਰਸੰਨ ਹਾਂ ਪਰ ਇਹ ਚਾਹੁੰਦਾ ਹਾਂ ਜੋ ਤੁਸੀਂ ਨੇਕੀ ਵਿੱਚ ਸਿਆਣੇ ਅਤੇ ਬਦੀ ਵਿੱਚ ਨਿਆਣੇ ਬਣੇ ਰਹੋ।
20 ਅਤੇ ਸ਼ਾਂਤੀ ਦਾਤਾ ਪਰਮੇਸ਼ੁਰ ਸ਼ੈਤਾਨ ਨੂੰ ਛੇਤੀ ਹੀ ਤੁਹਾਡੇ ਪੈਰਾਂ ਦੇ ਹੇਠ ਮਿੱਧੇਗਾ। ਸਾਡੇ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਤੁਹਾਡੇ ਨਾਲ ਹੋਵੇ। PEPS
21 ਤਿਮੋਥਿਉਸ ਜੋ ਮੇਰਾ ਸਹਿਕਰਮੀ ਹੈ ਅਤੇ ਲੂਕਿਯੁਸ ਅਤੇ ਯਸੋਨ ਅਤੇ ਸੋਸੀਪਤਰੁਸ ਜੋ ਮੇਰੇ ਰਿਸ਼ਤੇਦਾਰ ਹਨ ਤੁਹਾਡੀ ਸੁੱਖ-ਸਾਂਦ ਪੁੱਛਦੇ ਹਨ।
22 ਮੈਂ ਤਰਤਿਯੁਸ ਜਿਹੜਾ ਇਸ ਪੱਤਰੀ ਦਾ ਲਿਖਣ ਵਾਲਾ ਹਾਂ ਤੁਹਾਨੂੰ ਪ੍ਰਭੂ ਵਿੱਚ ਸੁੱਖ-ਸਾਂਦ ਆਖਦਾ ਹਾਂ।
23 ਗਾਯੁਸ ਜੋ ਮੇਰਾ ਅਤੇ ਸਾਰੀ ਕਲੀਸਿਯਾ ਦੀ ਪਰਾਹੁਣਚਾਰੀ ਕਰਨ ਵਾਲਾ ਹੈ ਤੁਹਾਡੀ ਸੁੱਖ-ਸਾਂਦ ਪੁੱਛਦਾ ਹੈ। ਇਰਸਤੁਸ ਜਿਹੜਾ ਸ਼ਹਿਰ ਦਾ ਖਜ਼ਾਨਚੀ ਹੈ ਅਤੇ ਭਾਈ ਕੁਆਰਤੁਸ ਤੁਹਾਡੀ ਸੁੱਖ-ਸਾਂਦ ਪੁੱਛਦੇ ਹਨ। PEPS
24 ਸਾਡੇ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਤੁਹਾਡੇ ਸਭ ਦੇ ਉੱਤੇ ਹੋਵੇ। ਆਮੀਨ। PS
25 {ਪਰਮੇਸ਼ੁਰ ਦੀ ਸਤੂਤੀ} PS ਹੁਣ ਉਸ ਦੀ ਜੋ ਮੇਰੀ ਇੰਜ਼ੀਲ ਦੇ ਅਤੇ ਯਿਸੂ ਮਸੀਹ ਦੀ ਖੁਸ਼ਖਬਰੀ ਦੇ ਅਨੁਸਾਰ ਤੁਹਾਨੂੰ ਸਥਿਰ ਕਰ ਸਕਦਾ ਹੈ, ਹਾਂ, ਉਸ ਭੇਤ ਦੇ ਪਰਕਾਸ਼ ਦੇ ਅਨੁਸਾਰ ਜਿਹੜਾ ਸਨਾਤਨ ਸਮੇਂ ਤੋਂ ਗੁਪਤ ਰੱਖਿਆ ਗਿਆ।
26 ਪਰ ਹੁਣ ਪ੍ਰਗਟ ਹੋਇਆ ਅਤੇ ਅਨਾਦੀ ਪਰਮੇਸ਼ੁਰ ਦੇ ਹੁਕਮ ਦੇ ਅਨੁਸਾਰ ਨਬੀਆਂ ਦਿਆਂ ਪਵਿੱਤਰ ਗ੍ਰੰਥਾਂ ਦੇ ਦੁਆਰਾ ਸਾਰੀਆਂ ਕੌਮਾਂ ਵਿੱਚ ਪ੍ਰਸਿੱਧ ਕੀਤਾ ਗਿਆ ਤਾਂ ਜੋ ਉਹਨਾਂ ਵਿੱਚ ਵਿਸ਼ਵਾਸ ਦੀ ਆਗਿਆਕਾਰੀ ਹੋ ਜਾਏ।
27 ਉਸ ਅਬਦੀ ਬੁੱਧਵਾਨ ਪਰਮੇਸ਼ੁਰ ਦੀ, ਹਾਂ, ਉਸੇ ਦੀ ਯਿਸੂ ਮਸੀਹ ਦੇ ਦੁਆਰਾ ਜੁੱਗੋ-ਜੁੱਗ ਮਹਿਮਾ ਹੋਵੇ। ਆਮੀਨ! PE
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×