|
|
1. {ਪੀੜਤ ਮਨੁੱਖ ਦੀ ਤੋਬਾ} PS ਮੈਂ ਆਖਿਆ ਕਿ ਮੈਂ ਆਪਣੇ ਚਾਲ-ਚਲਣ ਦੀ ਚੌਕਸੀ ਕਰਾਂਗਾ, ਕਿ ਕਿਤੇ ਆਪਣੀ ਜੀਭ ਨਾਲ ਪਾਪ ਨਾ ਕਰਾਂ। ਜਿੰਨਾਂ ਚਿਰ ਦੁਸ਼ਟ ਮੇਰੇ ਅੱਗੇ ਹੈ, ਮੈਂ ਲਗਾਮ ਆਪਣੇ ਮੂੰਹ ਵਿੱਚ ਰੱਖਾਂਗਾ।
|
1. To the chief Musician H5329 , even to Jeduthun H3038 , A Psalm H4210 of David H1732 . I said H559 , I will take heed H8104 to my ways H1870 , that I sin not H4480 H2398 with my tongue H3956 : I will keep H8104 my mouth H6310 with a bridle H4269 , while H5750 the wicked H7563 is before H5048 me.
|
2. ਮੈਂ ਚੁੱਪ ਕੀਤਾ ਗੂੰਗਾ ਹੋ ਗਿਆ, ਅਤੇ ਭਲਿਆਈ ਤੋਂ ਵੀ ਚੁੱਪ ਵੱਟ ਛੱਡੀ, ਅਤੇ ਮੇਰਾ ਦੁੱਖ ਵੱਧ ਪਿਆ।
|
2. I was dumb H481 with silence H1747 , I held my peace H2814 , even from good H4480 H2896 ; and my sorrow H3511 was stirred H5916 .
|
3. ਮੇਰਾ ਮਨ ਮੇਰੇ ਅੰਦਰੋਂ ਤਪ ਗਿਆ, ਮੇਰੇ ਸੋਚਦਿਆਂ-ਸੋਚਦਿਆਂ ਅੱਗ ਭੜਕ ਉੱਠੀ, ਤਾਂ ਮੈਂ ਆਪਣੀ ਜੀਭ ਤੋਂ ਬੋਲ ਉੱਠਿਆ,
|
3. My heart H3820 was hot H2552 within H7130 me , while I was musing H1901 the fire H784 burned H1197 : then spoke H1696 I with my tongue H3956 ,
|
4. ਹੇ ਯਹੋਵਾਹ, ਮੈਨੂੰ ਅੰਤ ਦੱਸ, ਅਤੇ ਇਹ ਵੀ ਕਿ ਮੇਰੀ ਉਮਰ ਕਿੰਨੀ ਹੈ, ਤਾਂ ਕਿ ਮੈਂ ਜਾਣਾਂ ਕਿ ਮੈਂ ਕਿਨ੍ਹਾਂ ਨਿਤਾਣਾ ਹਾਂ।
|
4. LORD H3068 , make me to know H3045 mine end H7093 , and the measure H4060 of my days H3117 , what H4100 it H1931 is; that I may know H3045 how H4100 frail H2310 I H589 am .
|
5. ਵੇਖ, ਤੂੰ ਮੇਰੇ ਦਿਨ ਚੱਪਾ ਭਰ ਠਹਿਰਾਏ ਹਨ, ਅਤੇ ਮੇਰੀ ਉਮਰ ਤੇਰੇ ਅੱਗੇ ਕੁਝ ਹੈ ਹੀ ਨਹੀਂ। ਸੱਚ-ਮੁੱਚ ਹਰ ਆਦਮੀ ਭਾਵੇਂ ਸਥਿਰ ਵੀ ਹੋਵੇ, ਤਦ ਵੀ ਸਾਹ ਮਾਤਰ ਹੀ ਹੈ!
|
5. Behold H2009 , thou hast made H5414 my days H3117 as a handbreadth H2947 ; and mine age H2465 is as nothing H369 before H5048 thee: verily H389 every H3605 man H120 at his best state H5324 is altogether H3605 vanity H1892 . Selah H5542 .
|
6. ਸੱਚ-ਮੁੱਚ ਮਨੁੱਖ ਛਾਇਆ ਹੀ ਵਾਂਗੂੰ ਫਿਰਦਾ ਹੈ, ਸੱਚ-ਮੁੱਚ ਉਹ ਵਿਅਰਥ ਰੌਲ਼ਾ ਪਾਉਂਦਾ ਹੈ! ਉਹ ਮਾਇਆ ਜੋੜਦਾ ਹੈ ਪਰ ਨਹੀਂ ਜਾਣਦਾ ਕਿ ਉਹ ਨੂੰ ਕੌਣ ਸਾਂਭੇਗਾ!
|
6. Surely H389 every man H376 walketh H1980 in a vain show H6754 : surely H389 they are disquieted H1993 in vain H1892 : he heapeth up H6651 riches , and knoweth H3045 not H3808 who H4310 shall gather H622 them.
|
7. ਹੁਣ, ਹੇ ਪ੍ਰਭੂ, ਮੈਂ ਕਾਹਦੀ ਉਡੀਕ ਕਰਾਂ? ਮੈਨੂੰ ਤੇਰੀ ਹੀ ਆਸ ਹੈ।
|
7. And now H6258 , Lord H136 , what H4100 wait H6960 I for? my hope H8431 is in thee.
|
8. ਮੇਰਿਆਂ ਸਾਰਿਆਂ ਅਪਰਾਧਾਂ ਤੋਂ ਮੈਨੂੰ ਛੁਡਾ, ਮੂਰਖਾਂ ਦਾ ਉਲਾਂਭਾ ਮੈਨੂੰ ਨਾ ਠਹਿਰਾ!
|
8. Deliver H5337 me from all H4480 H3605 my transgressions H6588 : make H7760 me not H408 the reproach H2781 of the foolish H5036 .
|
9. ਮੈਂ ਗੂੰਗਾ ਬਣ ਗਿਆ, ਮੈਂ ਆਪਣਾ ਮੂੰਹ ਨਾ ਖੋਲਿਆ, ਕਿਉਂ ਜੋ ਤੂੰ ਹੀ ਇਹ ਕੀਤਾ ਹੈ।
|
9. I was dumb H481 , I opened H6605 not H3808 my mouth H6310 ; because H3588 thou H859 didst H6213 it .
|
10. ਆਪਣੀ ਸੱਟ ਨੂੰ ਮੈਥੋਂ ਹਟਾ ਦੇ, ਤੇਰੇ ਹੱਥ ਦੀ ਮਾਰ ਨਾਲ ਮੈਂ ਭਸਮ ਹੋਇਆ ਹਾਂ।
|
10. Remove H5493 thy stroke H5061 away from H4480 H5921 me: I H589 am consumed H3615 by the blow H4480 H8409 of thine hand H3027 .
|
11. ਜਦੋਂ ਤੂੰ ਬਦੀ ਦੇ ਕਾਰਨ ਗੁੱਸੇ ਵਿੱਚ ਮਨੁੱਖ ਨੂੰ ਤਾੜਦਾ ਹੈਂ, ਤਦ ਤੂੰ ਉਹ ਦੇ ਸਹੁੱਪਣ ਨੂੰ ਪਤੰਗੇ ਵਾਂਗੂੰ ਅਲੋਪ ਕਰਦਾ ਹੈ, ਸੱਚ-ਮੁੱਚ ਹਰ ਇਨਸਾਨ ਸੁਆਸ ਹੀ ਹੈ! ਸਲਹ।
|
11. When thou with rebukes H8433 dost correct H3256 man H376 for H5921 iniquity H5771 , thou makest his beauty H2530 to consume away H4529 like a moth H6211 : surely H389 every H3605 man H120 is vanity H1892 . Selah H5542 .
|
12. ਹੇ ਯਹੋਵਾਹ ਮੇਰੀ ਪ੍ਰਾਰਥਨਾਂ ਸੁਣ ਅਤੇ ਮੇਰੀ ਦੁਹਾਈ ਵੱਲ ਕੰਨ ਲਾ, ਮੇਰਿਆਂ ਹੰਝੂਆਂ ਨੂੰ ਵੇਖ ਕੇ ਚੁੱਪ ਨਾ ਕਰ, ਕਿਉਂ ਜੋ ਮੈਂ ਪਰਦੇਸੀ ਹਾਂ, ਅਤੇ ਆਪਣਿਆਂ ਸਾਰੇ ਪੁਰਖਿਆਂ ਵਰਗਾ ਮੁਸਾਫ਼ਰ ਹਾਂ।
|
12. Hear H8085 my prayer H8605 , O LORD H3068 , and give ear H238 unto my cry H7775 ; hold not thy peace H2790 H408 at H413 my tears H1832 : for H3588 I H595 am a stranger H1616 with H5973 thee, and a sojourner H8453 , as all H3605 my fathers H1 were .
|
13. ਮੇਰੇ ਤੋਂ ਅੱਖ ਫੇਰ ਲੈ ਕਿ ਮੈਂ ਟਹਿਕਾਂ, ਇਸ ਤੋਂ ਪਹਿਲਾਂ ਕਿ ਮੈਂ ਚਲਾ ਜਾਂਵਾਂ ਅਤੇ ਫੇਰ ਨਾ ਹੋਵਾਂ। PE
|
13. O spare H8159 H4480 me , that I may recover strength H1082 , before H2962 I go H1980 hence , and be no H369 more.
|