Bible Versions
Bible Books

1 Samuel 14 (PAV) Punjabi Old BSI Version

1 ਇੱਕ ਦਿਨ ਅਜਿਹਾ ਹੋਇਆ ਜੋ ਸ਼ਾਊਲ ਦੇ ਪੁੱਤ੍ਰ ਯੋਨਾਥਾਨ ਨੇ ਉਸ ਜੁਆਨ ਨੂੰ ਜੋ ਉਹ ਦੇ ਸ਼ਸ਼ਤ੍ਰ ਚੁੱਕਦਾ ਸੀ ਆਖਿਆ, ਆਓ, ਅਸੀਂ ਫਲਿਸਤੀਆਂ ਦੀ ਚੌਂਕੀ ਵੱਲ ਪਾਰ ਲੰਘੀਏ ਪਰ ਉਸ ਨੇ ਆਪਣੇ ਪਿਉ ਨੂੰ ਨਾ ਦੱਸਿਆ
2 ਅਤੇ ਸ਼ਾਊਲ ਗਿਬਆਹ ਦੇ ਲਾਂਘੇ ਵਿੱਚ ਇੱਕ ਅਨਾਰ ਦੇ ਬਿਰਛ ਹੇਠ ਠਹਿਰਿਆ ਜੋ ਮਿਗਰੋਨ ਵਿੱਚ ਸੀ ਅਤੇ ਛੇਕੁ ਸੌ ਮਨੁੱਖ ਉਸ ਦੇ ਨਾਲ ਸਨ
3 ਅਤੇ ਆਹੀਯਾਹ ਅਹਿਟੂਬ ਦਾ ਪੁੱਤ੍ਰ ਜੋ ਈਕਾਬੋਦ ਦਾ ਭਰਾ ਸੀ ਫ਼ੀਨਹਾਸ ਦਾ ਪੋਤ੍ਰਾ ਅਤੇ ਏਲੀ ਦਾ ਪੜ ਪੋਤ੍ਰਾ ਸੀ ਸ਼ੀਲੋਹ ਵਿੱਚ ਏਫ਼ੋਦ ਪਹਿਨੇ ਹੋਏ ਯਹੋਵਾਹ ਦਾ ਜਾਜਕ ਸੀ ਅਤੇ ਲੋਕਾਂ ਨੂੰ ਖਬਰ ਨਾ ਹੋਈ ਜੋ ਯੋਨਾਥਾਨ ਚਲਿਆ ਗਿਆ ਹੈ।।
4 ਉਸ ਦਰੇ ਵਿੱਚ ਜਿੱਥੇ ਯੋਨਾਥਾਨ ਚਾਹੁੰਦਾ ਸੀ ਭਈ ਫਲਿਸਤੀਆਂ ਦੀ ਚੌਂਕੀ ਉੱਤੇ ਜਾ ਪਈਏ ਇੱਕ ਪਾਸੇ ਵੱਡਾ ਤਿੱਖਾ ਪਹਾੜ ਸੀ ਅਤੇ ਦੂਏ ਪਾਸੇ ਵੀ ਇੱਕ ਵੱਡਾ ਤਿੱਖਾ ਪਹਾੜ ਸੀ। ਇੱਕ ਦਾ ਨਾਉਂ ਬੋਸੇਸ ਅਤੇ ਦੂਜੇ ਦਾ ਨਾਉਂ ਸਨਹ ਸੀ
5 ਇੱਕ ਦਾ ਮੂੰਹ ਮਿਕਮਾਸ਼ ਦੇ ਸਾਹਮਣੇ ਉੱਤਰ ਵੱਲ ਸੀ ਅਤੇ ਦੂਏ ਦਾ ਮੂੰਹ ਦੱਖਣ ਵੱਲ ਗਾਬਾ ਦੇ ਸਾਹਮਣੇ ਸੀ
6 ਤਦ ਯੋਨਾਥਾਨ ਨੇ ਉਸ ਜੁਆਨ ਨੂੰ ਜੋ ਉਹ ਦੇ ਸ਼ਸਤ੍ਰ ਚੁੱਕਦਾ ਸੀ ਆਖਿਆ, ਚੱਲ ਅਸੀਂ ਉੱਥੇ ਉਨ੍ਹਾਂ ਅਸੁੰਨਤੀਆਂ ਦੀ ਚੌਂਕੀ ਵੱਲ ਚੱਲੀਏ। ਕੀ ਜਾਣੀਏ ਜੋ ਯਹੋਵਾਹ ਸਾਡੇ ਲਈ ਕੰਮ ਸੁਆਰੇ ਕਿਉਂ ਜੋ ਯਹੋਵਾਹ ਅੱਗੇ ਕੁਛ ਔਖ ਨਹੀਂ ਜੋ ਬਹੁਤਿਆਂ ਨਾਲ ਛੁਟਕਾਰਾ ਕਰੇ ਯਾ ਥੋੜਿਆ ਨਾਲ
7 ਉਹ ਦੇ ਸ਼ਸਤ੍ਰ ਚੁੱਕਣ ਵਾਲੇ ਨੇ ਉਹ ਨੂੰ ਆਖਿਆ, ਜੋ ਤੁਹਾਡੇ ਮਨ ਵਿੱਚ ਹੈ ਸੋ ਕਰੋ। ਤੁਰੋ ਅਤੇ ਵੇਖੋ, ਮੈਂ ਤਾਂ ਤੁਹਾਡੇ ਮਨ ਦੇ ਅਨੁਸਾਰ ਤੁਹਾਡੇ ਨਾਲ ਹੀ ਹਾਂ
8 ਤਦ ਯੋਨਾਥਾਨ ਬੋਲਿਆ, ਵੇਖ, ਅਸੀਂ ਉਨ੍ਹਾਂ ਲੋਕਾਂ ਕੋਲ ਪਾਰ ਲੰਘ ਕੇ ਉਨ੍ਹਾਂ ਕੋਲ ਆਪ ਨੂੰ ਪਰਗਟ ਕਰਾਂਗੇ
9 ਅਤੇ ਜੇ ਓਹ ਸਾਨੂੰ ਇਹ ਆਖਣ, ਜਦ ਤੋੜੀ ਅਸੀਂ ਤੁਹਾਡੇ ਕੋਲ ਨਾ ਆਈਏ ਠਹਿਰ ਜਾਓ ਤਾਂ ਅਸੀਂ ਆਪਣੇ ਥਾਂ ਖਲੋਤੇ ਰਹਾਂਗੇ ਅਰ ਉਨ੍ਹਾਂ ਕੋਲ ਨਾ ਚੜ੍ਹਾਂਗੇ
10 ਪਰ ਜੇ ਓਹ ਐਉਂ ਆਖਣ, ਸਾਡੇ ਕੋਲ ਚੜ੍ਹ ਆਓ ਤਾਂ ਅਸੀਂ ਚੜ੍ਹਾਗੇ ਕਿਉਂ ਜੋ ਯਹੋਵਾਹ ਨੇ ਉਨ੍ਹਾਂ ਨੂੰ ਸਾਡੇ ਹੱਥ ਸੌਂਪ ਦਿੱਤਾ ਅਤੇ ਇਹ ਸਾਡੇ ਲਈ ਇੱਕ ਨਿਸ਼ਾਨੀ ਹੋਵੇਗੀ
11 ਤਦ ਓਹਨਾਂ ਦੋਹਾਂ ਨੇ ਫਲਿਸਤੀਆਂ ਦੀ ਚੌਂਕੀ ਅੱਗੇ ਆਪਣੇ ਆਪ ਨੂੰ ਪਰਗਟ ਕੀਤਾ ਅਤੇ ਫਲਿਸਤੀ ਬੋਲੇ, ਵੇਖੋ, ਇਬਰਾਨੀ ਉਨ੍ਹਾਂ ਖੁੱਡਾਂ ਵਿੱਚੋਂ ਨਿੱਕਲੇ ਆਉਂਦੇ ਹਨ ਜਿੱਥੇ ਓਹ ਲੁੱਕੇ ਸਨ!
12 ਅਤੇ ਚੌਂਕੀ ਦੇ ਮਨੁੱਖਾਂ ਨੇ ਯੋਨਾਥਨ ਅਤੇ ਉਹ ਦੇ ਸ਼ਸਤ੍ਰ ਚੁੱਕਣ ਵਾਲੇ ਨੂੰ ਆਖਿਆ, ਸਾਡੇ ਕੋਲ ਚੜ੍ਹ ਆਓ ਤਾਂ ਅਸੀਂ ਤੁਹਾਨੂੰ ਇੱਕ ਗੱਲ ਦੱਸਾਂਗੇ, ਸੋ ਯੋਨਾਥਾਨ ਨੇ ਆਪਣੇ ਸ਼ਸਤ੍ਰ ਚੁੱਕਣ ਵਾਲੇ ਨੂੰ ਆਖਿਆ, ਹੁਣ ਮੇਰੇ ਮਗਰ ਚੜ੍ਹ ਕਿਉਂ ਜੋ ਯਹੋਵਾਹ ਨੇ ਉਨ੍ਹਾਂ ਨੂੰ ਇਸਰਾਏਲ ਦੇ ਵੱਸ ਪਾ ਦਿੱਤਾ ਹੈ
13 ਅਤੇ ਯੋਨਾਥਾਨ ਆਪਣੇ ਹੱਥਾਂ ਅਤੇ ਪੈਰਾਂ ਦੇ ਭਾਰ ਚੜ੍ਹ ਗਿਆ ਅਤੇ ਉਹ ਦਾ ਸ਼ਸਤ੍ਰ ਚੁੱਕਣ ਵਾਲਾ ਉਹ ਦੇ ਮਗਰ ਹੋਇਆ ਅਤੇ ਓਹ ਯੋਨਾਥਾਨ ਦੇ ਅੱਗੇ ਡਿੱਗਦੇ ਜਾਂਦੇ ਸਨ ਅਤੇ ਉਹ ਦਾ ਸ਼ਸਤ੍ਰ ਚੁੱਕਣ ਵਾਲਾ ਭੀ ਉਹ ਦੇ ਮਗਰ ਮਗਰ ਵੱਢੀ ਜਾਂਦਾ ਸੀ
14 ਸੋ ਇਹ ਪਹਿਲੀ ਵਾਢ ਜੋ ਯੋਨਾਥਾਨ ਤੇ ਉਹ ਦੇ ਸ਼ਸਤ੍ਰ ਚੁਕਣ ਵਾਲੇ ਨੇ ਕੀਤੀ ਵੀਹਕੁ ਮਨੁੱਖਾਂ ਦੀ ਸੀ ਅਤੇ ਅੱਧੀਕੁ ਬਿਘਾ ਪੈਲੀ ਵਿੱਚ ਹੋਈ
15 ਤਦ ਡੇਰੇ ਅਤੇ ਰੜੇ ਅਤੇ ਸਾਰਿਆਂ ਲੋਕਾਂ ਵਿੱਚ ਕੰਬਣੀ ਛਿੜ ਪਈ ਅਤੇ ਉਹ ਚੌਂਕੀ ਅਤੇ ਲੁਟੇਰੇ ਵੀ ਕੰਬੇ ਅਤੇ ਧਰਤੀ ਵਿੱਚ ਭੁੰਚਾਲ ਆਇਆ ਅਤੇ ਇਹ ਜਾਣੋ ਪਰਮੇਸ਼ੁਰ ਵੱਲੋਂ ਕੰਬਣੀ ਸੀ।।
16 ਸ਼ਾਊਲ ਦੇ ਪਾਹਰੂਆਂ ਨੇ ਜੋ ਬਿਨਯਾਮੀਨ ਦੇ ਗਿਬਆਹ ਵਿੱਚ ਸਨ ਡਿੱਠਾ ਤਾਂ ਵੇਖੋ, ਉਸ ਦਲ ਦੇ ਲੋਕ ਢਲੇ ਜਾਂਦੇ ਸਨ ਅਤੇ ਓਹ ਐਧਰ ਉੱਧਰ ਤੁਰੇ ਜਾਂਦੇ ਸਨ
17 ਤਦ ਸ਼ਾਊਲ ਨੇ ਆਪਣੇ ਨਾਲ ਦੇ ਲੋਕਾਂ ਨੂੰ ਆਖਿਆ, ਗਿਣੋਂ ਅਤੇ ਲੱਭੋ ਜੋ ਸਾਡੇ ਵਿੱਚੋਂ ਕੌਣ ਗਿਆ ਹੈ। ਜਦ ਉਨ੍ਹਾਂ ਨੇ ਗਿਣਿਆ ਤਾਂ ਵੇਖੋ, ਯੋਨਾਥਾਨ ਅਰ ਉਹ ਦੇ ਸ਼ਸਤ੍ਰ ਚੁੱਕਣ ਵਾਲੇ ਨੂੰ ਨਾ ਲੱਭਾ
18 ਉਸ ਵੇਲੇ ਸ਼ਾਊਲ ਨੇ ਅਹੀਯਾਹ ਨੂੰ ਆਖਿਆ, ਪਰਮੇਸ਼ੁਰ ਦਾ ਸੰਦੂਕ ਐਥੇ ਲੈ ਆਓ ਕਿਉਂ ਜੋ ਉਸ ਦਿਨ ਪਰਮੇਸ਼ੁਰ ਦਾ ਸੰਦੂਕ ਇਸਰਾਏਲੀਆਂ ਦੇ ਵਿਚਕਾਰ ਹੈ ਸੀ।
19 ਤਾਂ ਅਜਿਹਾ ਹੋਇਆ ਭਈ ਜਿਸ ਵੇਲੇ ਸ਼ਾਊਲ ਜਾਜਕ ਦੇ ਨਾਲ ਗੱਲ ਕਰਦਾ ਸੀ ਤਾਂ ਫਲਿਸਤੀਆਂ ਦੇ ਡੇਰੇ ਵਿੱਚ ਜੋ ਰੌਲਾ ਪਿਆ ਸੋ ਵਧਦਾ ਜਾਂਦਾ ਸੀ ਅਤੇ ਸ਼ਾਊਲ ਨੇ ਜਾਜਕ ਨੂੰ ਆਖਿਆ, ਆਪਣਾ ਹੱਥ ਹਟਾ ਲੈ
20 ਅਤੇ ਸ਼ਾਊਲ ਅਰ ਸਾਰੇ ਲੋਕ ਜੋ ਉਹ ਦੇ ਨਾਲ ਸਨ ਇਕੱਠੇ ਹੋਏ ਅਤੇ ਲੜਾਈ ਨੂੰ ਆਏ ਅਤੇ ਵੇਖੋ, ਸਭ ਕਿਸੇ ਦੀ ਤਲਵਾਰ ਆਪਣੇ ਨਾਲ ਦੇ ਉੱਤੇ ਚੱਲੀ ਅਤੇ ਵੱਡੀ ਹਲ ਚਲੀ ਪੈ ਗਈ
21 ਓਹ ਇਬਰਾਨੀ ਜੋ ਪਹਿਲਾਂ ਫਲਿਸਤੀਆਂ ਦੇ ਨਾਲ ਸਨ ਅਤੇ ਜੋ ਚੁਫੇਰਿਓਂ ਇਕੱਠੇ ਹੋਕੇ ਉਹ ਦੇ ਨਾਲ ਡੇਰੇ ਵਿੱਚ ਆਏ ਸਨ ਸੋ ਮੁੜ ਕੇ ਉਨ੍ਹਾਂ ਹੀ ਇਸਰਾਏਲੀਆਂ ਵਿੱਚ ਜੋ ਸ਼ਾਊਲ ਅਤੇ ਯੋਨਾਥਾਨ ਦੇ ਸੰਗ ਸਨ ਰਲ ਗਏ
22 ਅਤੇ ਉਨ੍ਹਾਂ ਸਭਨਾਂ ਇਸਰਾਏਲੀ ਮਨੁੱਖਾਂ ਨੇ ਵੀ ਜੋ ਅਫ਼ਰਾਈਮ ਦੇ ਪਹਾੜ ਵਿੱਚ ਲੁਕ ਰਹੇ ਸਨ ਜਦ ਇਹ ਸੁਣਿਆ ਭਈ ਫਲਿਸਤੀ ਭੱਜ ਗਏ ਉਸੇ ਵੇਲੇ ਨਿੱਕਲ ਕੇ ਓਹਨਾਂ ਨੇ ਵੀ ਲੜਾਈ ਵਿੱਚ ਉਨ੍ਹਾਂ ਦਾ ਪਿੱਛਾ ਕੀਤਾ
23 ਸੋ ਯਹੋਵਾਹ ਨੇ ਉਸ ਦਿਨ ਇਸਰਾਏਲ ਨੂੰ ਛੁਟਕਾਰਾ ਦਿੱਤਾ ਅਤੇ ਲੜਾਈ ਬੈਤਆਵਨ ਦੇ ਪਰਲੇ ਪਾਸੇ ਤੋੜੀ ਅਪੱੜ ਪਈ।।
24 ਇਸਰਾਏਲੀ ਮਨੁੱਖ ਉਸ ਦਿਨ ਬਹੁਤ ਔਖੇ ਸਨ ਕਿਉਂ ਜੋ ਸ਼ਾਊਲ ਨੇ ਲੋਕਾਂ ਨੂੰ ਸੌਂਹ ਚੁਕਾ ਕੇ ਇਉਂ ਆਖਿਆ ਸੀ ਕਿ ਜਿਹੜਾ ਅੱਜ ਤਕਾਲਾਂ ਤੋੜੀ ਭੋਜਨ ਚੱਖੇ ਉਹ ਦੇ ਉੱਤੇ ਸਰਾਪ ਹੋਊ ਏਸ ਕਰਕੇ ਜੋ ਮੈਂ ਆਪਣੇ ਵੈਰੀਆਂ ਤੋਂ ਬਦਲਾ ਲਵਾਂ ਸੋ ਓਹਨਾਂ ਲੋਕਾਂ ਵਿੱਚੋਂ ਕਿਸੇ ਨੇ ਭੋਜਨ ਨਹੀਂ ਚੱਖਿਆ ਸੀ
25 ਸਭ ਲੋਕ ਇੱਕ ਬਣ ਵਿੱਚ ਜਾ ਪੁੱਜੇ ਅਤੇ ਉੱਥੇ ਭੋਏਂ ਉੱਤੇ ਸ਼ਹਿਤ ਹੈ ਸੀ
26 ਅਤੇ ਜਿਸ ਵੇਲੇ ਏਹ ਲੋਕ ਉਸ ਬਣ ਵਿੱਚ ਅੱਪੜੇ ਤਾਂ ਵੇਖੋ, ਉੱਥੇ ਸ਼ਹਿਤ ਚੋਂਦਾ ਹੈ ਪਰ ਕਿਸੇ ਨੇ ਆਪਣੇ ਮੂੰਹ ਵੱਲ ਹੱਥ ਨਾ ਚੁੱਕਿਆ ਕਿਉਂ ਜੋ ਲੋਕ ਉਸ ਸੌਂਹ ਤੋਂ ਡਰੇ
27 ਪਰ ਜਿਸ ਵੇਲੇ ਉਹ ਦੇ ਪਿਉ ਨੇ ਲੋਕਾਂ ਕੋਲੋਂ ਸੌਂਹ ਚੁਕਾਈ ਸੀ ਉਸ ਵੇਲੇ ਯੋਨਾਥਾਨ ਨੇ ਨਹੀਂ ਸੁਣਿਆ ਸੀ ਅਤੇ ਉਹ ਨੇ ਆਪਣੀ ਹੱਥਲੀ ਸੋਟੀ ਦੇ ਸਿਰੇ ਨੂੰ ਸ਼ਹਿਤ ਦੇ ਛੱਤੇ ਵਿੱਚ ਵਾੜਿਆ ਅਤੇ ਹੱਥ ਮੂੰਹ ਵੱਲ ਕੀਤਾ ਅਤੇ ਉਹ ਦੀਆਂ ਅੱਖੀਆਂ ਉੱਘੜ ਆਈਆਂ
28 ਤਦ ਓਹਨਾਂ ਲੋਕਾਂ ਵਿੱਚੋਂ ਇੱਕ ਨੇ ਉਹ ਨੂੰ ਆਖਿਆ, ਤੁਹਾਡੇ ਪਿਉ ਨੇ ਲੋਕਾਂ ਕੋਲੋਂ ਸੌਂਹ ਚੁਕਾ ਕੇ ਆਖਿਆ ਸੀ ਭਈ ਜਿਹੜਾ ਮਨੁੱਖ ਅੱਜ ਦੇ ਦਿਨ ਭੋਜਨ ਖਾਵੇ ਉਹ ਦੇ ਉੱਤੇ ਸਰਾਪ ਹੋਵੇ ਅਤੇ ਉਸ ਵੇਲੇ ਲੋਕ ਥੱਕੇ ਹੋਏ ਸਨ
29 ਤਾਂ ਯੋਨਾਥਾਨ ਬੋਲਿਆ, ਮੇਰੇ ਪਿਉ ਨੇ ਦੇਸ ਨੂੰ ਦੁਖ ਦਿੱਤਾ। ਵੇਖੋ, ਮੈਂ ਰਤਾਕੁ ਸ਼ਹਿਤ ਚੱਖਿਆ ਤਾਂ ਮੇਰੀਆਂ ਅੱਖੀਆਂ ਉੱਘੜ ਆਈਆਂ ਹਨ
30 ਜੇ ਕਦੀ ਸਾਰੇ ਲੋਕ ਵੈਰੀਆਂ ਦੀ ਲੁੱਟ ਵਿੱਚੋਂ ਜੋ ਓਹਨਾਂ ਨੇ ਪਾਈ ਸੀ ਰੱਜ ਕੇ ਖਾਂਦੇ ਤਾਂ ਕਿਹੋ ਜਿਹਾ ਵਧੀਕ ਚੰਗਾ ਹੁੰਦਾ। ਭਲਾ, ਅਜਿਹਾ ਨਹੀਂ ਹੁੰਦਾ ਜੋ ਇਸ ਵੇਲੇ ਫਲਿਸਤੀਆਂ ਦੀ ਇਸ ਨਾਲੋਂ ਵੀ ਹੋਰ ਵਧੀਕ ਵਾਢ ਹੁੰਦੀ?
31 ਸੋ ਓਹਨਾਂ ਨੇ ਉਸ ਦਿਨ ਮਿਕਮਾਸ਼ ਤੋਂ ਲੈਕੇ ਅਯਾਲੋਨ ਤੋੜੀ ਫਲਿਸਤੀਆਂ ਨੂੰ ਮਾਰਿਆ ਸੋ ਲੋਕ ਬਹੁਤ ਥੱਕ ਪਏ ਸਨ
32 ਅਤੇ ਲੋਕ ਲੁੱਟ ਉੱਤੇ ਆਣ ਪਏ ਅਤੇ ਭੇਡਾਂ ਅਤੇ ਬਲਦਾਂ ਨੂੰ ਫੜ ਕੇ ਅਤੇ ਉਨ੍ਹਾਂ ਨੂੰ ਧਰਤੀ ਉੱਤੇ ਵੱਢ ਕੇ ਲਹੂ ਸਣੇ ਖਾ ਗਏ।।
33 ਤਦ ਸ਼ਾਊਲ ਨੂੰ ਖਬਰ ਹੋਈ ਜੋ ਵੇਖੋ, ਲੋਕ ਯਹੋਵਾਹ ਦਾ ਪਾਪ ਕਰਦੇ ਹਨ ਜੋ ਲਹੂ ਸਣੇ ਖਾਂਦੇ ਜਾਂਦੇ ਹਨ। ਉਹ ਬੋਲਿਆ, ਤੁਸੀਂ ਦੋਸ਼ ਕੀਤਾ ਸੋ ਮੇਰੇ ਸਾਹਮਣੇ ਇੱਕ ਵੱਡਾ ਪੱਥਰ ਰੇੜ੍ਹ ਲਿਆਓ
34 ਫੇਰ ਸ਼ਾਊਲ ਨੇ ਆਖਿਆ, ਲੋਕਾਂ ਦੇ ਵਿੱਚ ਖਿੰਡ ਜਾਓ ਅਤੇ ਓਹਨਾਂ ਨੂੰ ਆਖੋ ਭਈ ਸਭ ਕੋਈ ਮਨੁੱਖ ਆਪੋ ਆਪਣੇ ਬਲਦ ਅਤੇ ਆਪੋ ਆਪਣੀ ਭੇਡ ਮੇਰੇ ਕੋਲ ਲੈ ਆਵੇ ਅਤੇ ਐਥੇ ਵੱਢ ਕੇ ਖਾਵੇ ਪਰ ਲਹੂ ਸਣੇ ਖਾ ਕੇ ਯਹੋਵਾਹ ਦਾ ਪਾਪ ਨਾ ਕਰੇ। ਗੱਲ ਕਾਹਦੀ, ਉਸ ਰਾਤ ਲੋਕਾਂ ਵਿੱਚੋਂ ਹਰੇਕ ਮਨੁੱਖ ਆਪੋ ਆਪਣਾ ਬਲਦ ਉੱਥੇ ਹੀ ਲੈ ਆਇਆ ਅਤੇ ਉੱਥੇ ਹੀ ਵੱਢਿਆ
35 ਅਤੇ ਸ਼ਾਊਲ ਨੇ ਯਹੋਵਾਹ ਦੇ ਲਈ ਇੱਕ ਜਗਵੇਦੀ ਬਣਾਈ। ਇਹ ਪਹਿਲੀ ਜਗਵੇਦੀ ਹੈ ਜੋ ਉਹ ਨੇ ਯਹੋਵਾਹ ਦੇ ਲਈ ਬਣਾਈ।।
36 ਫੇਰ ਸ਼ਾਊਲ ਨੇ ਆਖਿਆ, ਆਓ ਰਾਤ ਨੂੰ ਫਲਿਸਤੀਆਂ ਦਾ ਪਿੱਛਾ ਕਰੀਏ ਅਤੇ ਪਰਭਾਤ ਹੁੰਦਿਆਂ ਤੋੜੀ ਉਨ੍ਹਾਂ ਨੂੰ ਲੁੱਟੀਏ ਅਤੇ ਉਨ੍ਹਾਂ ਵਿੱਚੋਂ ਇੱਕ ਮਨੁੱਖ ਨੂੰ ਵੀ ਨਾ ਛੱਡੀਏ ਅਤੇ ਓਹ ਬੋਲੇ, ਜੋ ਕੁਝ ਤੁਹਾਨੂੰ ਭਾਵੇ ਸੋ ਕਰੋ। ਤਦ ਜਾਜਕ ਬੋਲਿਆ, ਆਓ, ਐਥੇ ਪਰਮੇਸ਼ੁਰ ਦੇ ਨੇੜੇ ਹੋਈਏ
37 ਉਪਰੰਤ ਸ਼ਾਊਲ ਨੇ ਪਰਮੇਸ਼ੁਰ ਤੋਂ ਸਲਾਹ ਪੁੱਛੀ ਜੋ ਮੈਂ ਫਲਿਸਤੀਆਂ ਦਾ ਪਿੱਛਾ ਕਰਨ ਨੂੰ ਲਹਾਂ ਤਾਂ ਤੂੰ ਉਨ੍ਹਾਂ ਨੂੰ ਇਸਰਾਏਲ ਦੇ ਹੱਥ ਵਿੱਚ ਸੌਂਪੇਂਗਾ? ਪਰ ਉਸ ਨੇ ਉਸ ਦਿਨ ਉਹ ਨੂੰ ਕੁਝ ਉੱਤਰ ਨਾ ਦਿੱਤਾ
38 ਤਦ ਸ਼ਾਊਲ ਨੇ ਆਖਿਆ, ਲੋਕਾਂ ਦੇ ਸਾਰੇ ਸਰਦਾਰ ਐਥੇ ਨੇੜੇ ਆਉਣ ਅਤੇ ਲੱਭਣ ਅਰ ਵੇਖਣ ਜੋ ਅੱਜ ਦੇ ਦਿਨ ਕਿਕੁੱਰ ਪਾਪ ਹੋਇਆ ਹੈ
39 ਕਿਉਂ ਜੋ ਜੀਉਂਦੇ ਯਹੋਵਾਹ ਦੀ ਸੌਂਹ, ਜੋ ਇਸਰਾਏਲ ਦਾ ਛੁਟਕਾਰਾ ਕਰਦਾ ਹੈ ਜੇ ਮੇਰੇ ਪੁੱਤ੍ਰ ਯੋਨਾਥਾਨ ਤੋਂ ਵੀ ਹੋਵੇ ਤਾਂ ਉਹ ਜ਼ਰੂਰ ਮਰ ਜਾਵੇ ਅਤੇ ਸਾਰਿਆਂ ਲੋਕਾਂ ਵਿੱਚੋਂ ਕਿਸੇ ਮਨੁੱਖ ਨੇ ਉਸ ਦਾ ਉੱਤਰ ਨਾ ਦਿੱਤਾ
40 ਤਦ ਉਸ ਨੇ ਸਾਰੇ ਇਸਰਾਏਲ ਨੂੰ ਆਖਿਆ, ਤੁਸੀਂ ਸਾਰੇ ਇੱਕ ਪਾਸੇ ਹੋਵੇ ਅਤੇ ਮੈਂ ਅਰ ਮੇਰਾ ਪੁੱਤ੍ਰ ਯੋਨਾਥਾਨ ਦੂਜੇ ਪਾਸੇ ਹੋਈਏ। ਤਦ ਲੋਕ ਸ਼ਾਊਲ ਨੂੰ ਬੋਲੇ, ਜੋ ਤੁਹਾਨੂੰ ਚੰਗਾ ਦਿਸੇ ਸੋ ਕਰੋ
41 ਸ਼ਾਊਲ ਨੇ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਨੂੰ ਆਖਿਆ, ਸੱਚਾ ਗੁਣਾ ਪਾ। ਤਦ ਸ਼ਾਊਲ ਅਤੇ ਯੋਨਾਥਾਨ ਫੜੇ ਗਏ ਪਰ ਲੋਕ ਬਚ ਗਏ
42 ਤਦ ਸ਼ਾਊਲ ਨੇ ਆਖਿਆ, ਮੇਰੇ ਅਤੇ ਮੇਰੇ ਪੁੱਤ੍ਰ ਯੋਨਾਥਾਨ ਦੇ ਨਾਉਂ ਉੱਤੇ ਵੀ ਗੁਣਾ ਪਾ। ਤਦ ਯੋਨਾਥਾਨ ਫੜਿਆ ਗਿਆ
43 ਤਾਂ ਸ਼ਾਊਲ ਨੇ ਯੋਨਾਥਾਨ ਨੂੰ ਆਖਿਆ, ਮੈਨੂੰ ਦੱਸ, ਤਾਂ ਕੀ ਕੀਤਾ ਹੈ? ਯੋਨਾਥਾਨ ਨੇ ਉਸ ਨੂੰ ਦੱਸਿਆ ਅਤੇ ਆਖਿਆ, ਮੈਂ ਤਾਂ ਨਿਰੀ ਆਪਣੀ ਸੋਟੀ ਦੀ ਚੁੰਭੜ ਨਾਲ ਰਤਾਕੁ ਸ਼ਹਿਤ ਚੱਖਿਆ ਸੀ ਅਤੇ ਵੇਖੋ, ਮੈਨੂੰ ਹੁਣ ਮਰਨਾ ਪਿਆ
44 ਸ਼ਾਊਲ ਨੇ ਆਖਿਆ, ਪਰਮੇਸ਼ੁਰ ਮੇਰੇ ਨਾਲ ਅਜਿਹਾ ਹੀ ਕਰੇ ਅਤੇ ਇਸ ਤੋਂ ਵੀ ਵਧੀਕ ਪਰ ਹੇ ਯੋਨਾਥਾਨ, ਤੈਨੂੰ ਅਵੱਸ਼ ਮਰਨਾ ਪਵੇਗਾ
45 ਤਦ ਲੋਕਾਂ ਨੇ ਸ਼ਾਊਲ ਨੂੰ ਆਖਿਆ, ਭਲਾ, ਯੋਨਾਥਾਨ ਮਰ ਜਾਊ ਜਿਸ ਨੇ ਇਸਰਾਏਲ ਦੇ ਲਈ ਅਜਿਹਾ ਵੱਡਾ ਛੁਟਕਾਰਾ ਕੀਤਾ ਹੈ? ਪਰਮੇਸ਼ੁਰ ਨਾ ਕਰੇ! ਜੀਉਂਦੇ ਪਰਮੇਸ਼ੁਰ ਦੀ ਸੌਂਹ, ਉਹ ਦਾ ਇੱਕ ਵਾਲ ਵੀ ਧਰਤੀ ਉੱਤੇ ਨਾ ਡਿੱਗੇਗਾ ਕਿਉਂ ਜੋ ਉਹ ਨੇ ਅੱਜ ਪਰਮੇਸ਼ੁਰ ਦੇ ਨਾਲ ਕੰਮ ਕੀਤਾ ਹੈ। ਸੋ ਲੋਕਾਂ ਨੇ ਯੋਨਾਥਾਨ ਨੂੰ ਬਚਾਇਆ ਜੋ ਉਹ ਮਾਰਿਆ ਨਾ ਗਿਆ
46 ਫੇਰ ਸ਼ਾਊਲ ਫਲਿਸਤੀਆਂ ਦਾ ਪਿੱਛਾ ਕਰਨ ਤੋਂ ਹਟ ਕੇ ਉਤਾਹਾਂ ਮੁੜ ਗਿਆ ਅਤੇ ਫਲਿਸਤੀ ਆਪਣੇ ਥਾਂ ਨੂੰ ਗਏ।।
47 ਸੋ ਸ਼ਾਊਲ ਨੇ ਇਸਰਾਏਲ ਦੇ ਉੱਤੇ ਰਾਜ ਕੀਤਾ ਅਤੇ ਆਪਣੇ ਵੈਰੀਆਂ ਨਾਲ ਚੁਫੇਰਿਓਂ ਮੋਆਬ ਦੇ ਅਤੇ ਅੰਮੋਨੀਆਂ ਦੇ ਨਾਲ ਅਤੇ ਅਦੋਮ ਦੇ ਅਤੇ ਸੋਬਾਹ ਦੇ ਰਾਜਿਆਂ ਨਾਲ ਅਤੇ ਫਲਿਸਤੀਆਂ ਨਾਲ ਲੜਾਈ ਕੀਤੀ ਅਤੇ ਜਿਸ ਜਿਸ ਪਾਸੇ ਉਹ ਮੂੰਹ ਕਰਦਾ ਸੀ ਉਸੇ ਪਾਸੇ ਉਨ੍ਹਾਂ ਨੂੰ ਦੁੱਖ ਦਿੰਦਾ ਸੀ
48 ਫੇਰ ਉਸ ਨੇ ਬਹਾਦਰੀ ਕਰ ਕੇ ਅਮਾਲੇਕੀਆਂ ਨੂੰ ਮਾਰਿਆ ਅਤੇ ਇਸਰਾਏਲੀਆਂ ਨੂੰ ਉਨ੍ਹਾਂ ਦੇ ਲੁਟੇਰਿਆਂ ਦੇ ਹੱਥੋਂ ਛੁਡਾਇਆ
49 ਸ਼ਾਊਲ ਦੇ ਪੁੱਤ੍ਰਾਂ ਦੇ ਨਾਉਂ ਏਹ ਸਨ, ਯੋਨਾਥਾਨ ਅਤੇ ਯਿਸ਼ਵੀ ਅਤੇ ਮਾਲਕਿਸ਼ੂਆ ਅਤੇ ਉਹ ਦੀਆਂ ਦੋਹਾਂ ਧੀਆਂ ਦੇ ਨਾਉਂ ਏਹ ਸਨ, ਵੱਡੀ ਦਾ ਨਾਉਂ ਮੇਰਬ ਅਤੇ ਨਿੱਕੀ ਦਾ ਨਾਉਂ ਮੀਕਲ
50 ਅਤੇ ਸ਼ਾਊਲ ਦੀ ਪਤਨੀ ਦਾ ਨਾਉਂ ਆਹੀਨੋਆਮ ਸੀ ਜੋ ਅਹੀਮਆਸ ਦੀ ਧੀ ਸੀ ਅਤੇ ਉਹ ਦੇ ਸੈਨਾਪਤੀ ਦਾ ਨਾਉਂ ਅਬੀਨੇਰ ਸੀ ਜੋ ਸ਼ਾਊਲ ਦੇ ਚਾਚੇ ਨੇਰ ਦਾ ਪੁੱਤ੍ਰ ਸੀ
51 ਸ਼ਾਊਲ ਦੇ ਪਿਤਾ ਦਾ ਨਾਉਂ ਕੀਸ਼ ਸੀ ਅਤੇ ਅਬੀਨੇਰ ਦਾ ਪਿਤਾ ਨੇਰ ਅਬੀਏਲ ਦਾ ਪੁੱਤ੍ਰ ਸੀ
52 ਸ਼ਾਊਲ ਦੀ ਸਾਰੀ ਉਮਰ ਵਿੱਚ ਫਲਿਸਤੀਆਂ ਨਾਲ ਡਾਢੀ ਲੜਾਈ ਹੁੰਦੀ ਰਹੀ ਅਤੇ ਜਦ ਸ਼ਾਊਲ ਕਿਸੇ ਤਕੜੇ ਮਨੁੱਖ ਯਾ ਸੂਰਬੀਰ ਮਨੁੱਖ ਨੂੰ ਵੇਖਦਾ ਸੀ ਤਾਂ ਉਹ ਨੂੰ ਆਪਣੇ ਕੋਲ ਰੱਖ ਲੈਂਦਾ ਸੀ।।
1 Now it came to pass H1961 W-VQY3MS upon a day H3117 D-AMS , that Jonathan H3083 the son H1121 of Saul H7586 said H559 W-VQY3MS unto H413 PREP the young man H5288 that bore H5375 his armor H3627 , Come H1980 VQI2MS-3FS , and let us go over H5674 to H413 PREP the Philistines H6430 TMS \' garrison H4673 , that H834 RPRO is on the other side H5676 M-CMS . But he told H5046 not H3808 NADV his father H1 .
2 And Saul H7586 tarried H3427 VQPMS in the uttermost part H7097 of Gibeah H1390 under H8478 NMS a pomegranate tree H7416 which H834 RPRO is in Migron H4051 : and the people H5971 that H834 RPRO were with H5973 PREP-3MS him were about six H8337 hundred H3967 BFP men H376 NMS ;
3 And Ahiah H281 , the son H1121 CMS of Ahitub H285 , Ichabod H350 \'s brother H251 CMS , the son H1121 CMS of Phinehas H6372 , the son H1121 CMS of Eli H5941 , the LORD H3068 EDS \'s priest H3548 in Shiloh H7887 , wearing H5375 an ephod H646 . And the people H5971 knew H3045 VQQ3MS not H3808 NADV that H3588 CONJ Jonathan H3083 was gone H1980 VQQ3MS .
4 And between H996 W-PREP the passages H4569 , by which H834 RPRO Jonathan H3083 sought H1245 to go over H5674 unto H5921 PREP the Philistines H6430 TMS \' garrison H4673 , there was a sharp H8127 rock H5553 on the one H2088 M-DPRO side H5676 , and a sharp H8127 rock H5553 on the other H2088 M-DPRO side H5676 : and the name H8034 W-CMS of the one H259 D-AMS was Bozez H949 , and the name H8034 W-CMS of the other H259 Seneh H5573 .
5 The forefront H8127 of the one H259 was situated H4690 northward H6828 M-NFS over against H4136 Michmash H4363 , and the other H259 southward H5045 M-EFS over against H4136 Gibeah H1387 .
6 And Jonathan H3083 said H559 W-VQY3MS to H413 PREP the young man H5288 that bore H5375 his armor H3627 , Come H1980 VQI2MS-3FS , and let us go over H5674 unto H413 PREP the garrison H4673 of these H428 D-DPRO-3MP uncircumcised H6189 : it may be that H194 ADV the LORD H3068 EDS will work H6213 VQY3MS for us : for H3588 CONJ there is no H369 NPAR restraint H4622 to the LORD H3068 L-EDS to save H3467 by many H7227 or H176 CONJ by few H4592 .
7 And his armorbearer H5375 said H559 W-VQY3MS unto him , Do H6213 VQI2MS all H3605 NMS that H834 RPRO is in thine heart H3824 : turn H5186 thee ; behold H2009 , I am with H5973 PREP-2MS thee according to thy heart H3824 .
8 Then said H559 W-VQY3MS Jonathan H3083 , Behold H2009 IJEC , we H587 PPRO-1MP will pass over H5674 unto H413 PREP these men H376 , and we will discover ourselves H1540 unto H413 PREP them .
9 If H518 PART they say H559 thus H3541 unto H413 us , Tarry H1826 until H5704 PREP we come H5060 to H413 you ; then we will stand still H5975 in our place H8478 , and will not H3808 W-NPAR go up H5927 unto H413 them .
10 But if H518 W-PART they say H559 VQY3MP thus H3541 , Come up H5927 unto H5921 PREP-1MP us ; then we will go up H5927 : for H3588 CONJ the LORD H3068 EDS hath delivered H5414 them into our hand H3027 : and this H2088 W-PMS shall be a sign H226 unto us .
11 And both H8147 ONUM-3MP of them discovered themselves H1540 unto H413 PREP the garrison H4673 of the Philistines H6430 TMS : and the Philistines H6430 said H559 W-VQY3MP , Behold H2009 IJEC , the Hebrews H5680 come forth H3318 out of H4480 PREP the holes H2356 where H834 RPRO they had hid themselves H2244 .
12 And the men H376 CMP of the garrison H4675 answered H6030 Jonathan H3083 and his armorbearer H5375 , and said H559 W-VQY3MS , Come up H5927 to H413 PREP us , and we will show H3045 you a thing H1697 VQPMS . And Jonathan H3083 said H559 W-VQY3MS unto H413 PREP his armorbearer H5375 , Come up H5927 after H310 me : for H3588 CONJ the LORD H3068 EDS hath delivered H5414 them into the hand H3027 B-CFS of Israel H3478 LMS .
13 And Jonathan H3083 climbed up H5927 W-VHY3MS upon H5921 PREP his hands H3027 CFD-3MS and upon H5921 PREP his feet H7272 , and his armorbearer H5375 after H310 PREP-3MS him : and they fell H5307 W-VQY3MP before H6440 L-CMP Jonathan H3083 ; and his armorbearer H5375 slew H4191 after H310 him .
14 And that first H7223 slaughter H4347 , which H834 RPRO Jonathan H3083 and his armorbearer H5375 made H5221 , was H1961 W-VQY3FS about twenty H6242 men H376 NMS , within as it were a half H2677 acre H4618 of land H7704 , which a yoke H6776 NMS of oxen might plow .
15 And there was H1961 W-VQY3FS trembling H2731 in the host H4264 , in the field H7704 , and among all H3605 WB-CMS the people H5971 : the garrison H4673 , and the spoilers H7843 , they H1992 PPRO-3MP also H1571 CONJ trembled H2729 , and the earth H776 D-GFS quaked H7264 : so it was H1961 W-VQY3FS a very great H430 NAME-4MP trembling H2731 .
16 And the watchmen H6822 of Saul H7586 in Gibeah H1390 of Benjamin H1144 looked H7200 W-VQY3MP ; and , behold H2009 IJEC , the multitude H1995 melted away H4127 , and they went H1980 W-VQY3MS on beating down H1986 one another .
17 Then said H559 W-VQY3MS Saul H7586 unto the people H5971 that H834 RPRO were with H854 PREP-3MS him , Number H6485 now H4994 IJEC , and see H7200 who H4310 IPRO is gone H1980 VQQ3MS from us . And when they had numbered H6485 , behold H2009 IJEC , Jonathan H3083 and his armorbearer H5375 were not H369 NPAR there .
18 And Saul H7586 said H559 W-VQY3MS unto Ahiah H281 , Bring hither H5066 the ark H727 of God H430 D-EDP . For H3588 CONJ the ark H727 of God H430 D-EDP was H1961 VQQ3MS at that H1931 D-PPRO-3MS time H3117 B-AMS with the children H1121 W-CMP of Israel H3478 LMS .
19 And it came to pass H1961 W-VQY3MS , while H5704 PREP Saul H7586 talked H1696 VPQ3MS unto H413 PREP the priest H3548 , that the noise H1995 that H834 RPRO was in the host H4264 of the Philistines H6430 went on H1980 W-VQY3MS and increased H7227 : and Saul H7586 said H559 W-VQY3MS unto H413 PREP the priest H3548 , Withdraw H622 thine hand H3027 .
20 And Saul H7586 and all H3605 W-CMS the people H5971 that H834 RPRO were with H854 PREP-3MS him assembled themselves H2199 , and they came H935 W-VQY3MP to H5704 PREP the battle H4421 : and , behold H2009 IJEC , every man H376 NMS \'s sword H2719 GFS was H1961 VQQ3FS against his fellow H7453 , and there was a very H3966 ADV great H1419 AMS-3FS discomfiture H4103 .
21 Moreover the Hebrews H5680 that were H1961 VQQ3MP with the Philistines H6430 before H865 that time H8032 , which H834 RPRO went up H5927 with H5973 PREP-3MP them into the camp H4264 from the country round about H5439 ADV , even they H1992 PPRO-3MP also H1571 W-CONJ turned to be H1961 L-VQFC with H5973 PREP the Israelites H3478 that H834 RPRO were with H5973 PREP Saul H7586 and Jonathan H3083 .
22 Likewise all H3605 W-CMS the men H376 NMS of Israel H3478 which had hid themselves H2244 in mount H2022 Ephraim H669 , when they heard H8085 VQQ3MP that H3588 CONJ the Philistines H6430 TMS fled H5127 , even they H1992 PPRO-3MP also H1571 CONJ followed hard H1692 after H310 them in the battle H4421 .
23 So the LORD H3068 EDS saved H3467 Israel H3478 that H1931 D-PPRO-3MS day H3117 B-AMS : and the battle H4421 passed over H5674 VQQ3FS unto Beth H1007 - aven .
24 And the men H376 D-NMS of Israel H3478 were distressed H5065 that H1931 D-PPRO-3MS day H3117 B-AMS : for Saul H7586 had adjured H422 the people H5971 , saying H559 L-VQFC , Cursed H779 VWQ3MS be the man H376 D-NMS that H834 RPRO eateth H398 VQY3MS any food H3899 NMS until H5704 PREP evening H6153 , that I may be avenged H5358 on mine enemies H341 . So none H3808 W-NPAR of the people H5971 tasted H2938 any food H3899 NMS .
25 And all H3605 W-CMS they of the land H776 D-GFS came H935 VQQ3MP to a wood H3293 ; and there was H1961 W-VQY3MS honey H1706 upon H5921 PREP the ground H7704 D-NMS .
26 And when the people H5971 were come H935 W-VQY3MS into H413 PREP the wood H3293 , behold H2009 IJEC , the honey H1706 dropped H1982 ; but no H369 W-NPAR man put H5381 his hand H3027 CFS-3MS to H413 PREP his mouth H6310 : for H3588 CONJ the people H5971 feared H3372 VQQ3MS the oath H7621 .
27 But Jonathan H3083 heard H8085 not H3808 ADV when his father H1 CMS-3MS charged the people with the oath H7650 : wherefore he put forth W-VQY3MS the end H7097 of the rod H4294 that H834 RPRO was in his hand H3027 B-CFS-3MS , and dipped H2881 it H853 PART in a honeycomb H3295 , and put H7725 W-VHY3MS his hand H3027 CFS-3MS to H413 PREP his mouth H6310 ; and his eyes H5869 were enlightened H215 .
28 Then answered H6030 W-VQY3MS one H376 NMS of the people H5971 , and said H559 W-VQY3MS , Thy father H1 NMS straitly charged the people with an oath H7650 , saying H559 W-VQY3MS , Cursed H779 VWQ3MS be the man H376 D-NMS that H834 RPRO eateth H398 VQY3MS any food H3899 NMS this day H3117 D-AMS . And the people H5971 were faint H5888 .
29 Then said H559 W-VQY3MS Jonathan H3083 , My father H1 CMS-1MS hath troubled H5916 the land H776 D-GFS : see H7200 , I pray you H4994 IJEC , how H3588 CONJ mine eyes H5869 CMD-1MS have been enlightened H215 , because H3588 CONJ I tasted H2938 a little H4592 AMS of this H2088 D-PMS honey H1706 NMS .
30 How much more H637 CONJ , if haply H3863 the people H5971 had eaten freely H398 VQFA today H3117 D-AMS of the spoil H7998 of their enemies H341 which H834 RPRO they found H4672 VQPMS ? for H3588 CONJ had there not H3808 ADV been now H6258 ADV a much greater H7235 slaughter H4347 among the Philistines H6430 ?
31 And they smote H5221 W-VHY3MP the Philistines H6430 that H1931 D-PPRO-3MS day H3117 B-AMS from Michmash H4363 to Aijalon H357 : and the people H5971 were very H3966 ADV faint H5888 .
32 And the people H5971 flew H6213 upon H413 PREP the spoil H7998 , and took H3947 W-VQY3MP sheep H6629 NMS , and oxen H1241 W-NMS , and calves H1121 W-CMP , and slew H7819 them on the ground H776 NFS-3FS : and the people H5971 did eat H398 them with H5921 PREP the blood H1818 .
33 Then they told H5046 Saul H7586 , saying H559 W-VQY3MS , Behold H2009 IJEC , the people H5971 sin H2398 against the LORD H3068 L-EDS , in that they eat H398 L-VQFC with H5921 PREP the blood H1818 . And he said H559 W-VQY3MS , Ye have transgressed H898 : roll H1556 a great H1419 stone H68 GFS unto H413 PREP-1MS me this day H3117 D-AMS .
34 And Saul H7586 said H559 W-VQY3MS , Disperse yourselves H6327 among the people H5971 , and say H559 W-VQY3MS unto them , Bring me hither H5066 every man H376 NMS his ox H7794 CMS-3MS , and every man H376 NMS his sheep H7716 , and slay H7819 them here H2088 , and eat H398 ; and sin H2398 not H3808 W-NPAR against the LORD H3068 L-EDS in eating H398 L-VQFC with H413 PREP the blood H1818 . And all H3605 CMS the people H5971 brought H5066 every man H376 NMS his ox H7794 CMS-3MS with H3027 him that night H3915 D-AMS , and slew H7819 them there H8033 ADV .
35 And Saul H7586 built H1129 W-VQY3MS an altar H4196 NMS unto the LORD H3068 L-EDS : the same was the first H2490 VHQ3MS altar H4196 NMS that he built H1129 unto the LORD H3068 L-NAME-4MS .
36 And Saul H7586 said H559 W-VQY3MS , Let us go down H3381 after H310 PREP the Philistines H6430 by night H3915 GMS , and spoil H962 them until H5704 PREP the morning H1242 light H216 NMS , and let us not H3808 W-NPAR leave H7604 a man H376 NMS of them . And they said H559 W-VQY3MS , Do H6213 VQI2MS whatsoever H3605 NMS seemeth H5869 good H2896 D-NMS unto thee . Then said H559 W-VQY3MS the priest H3548 , Let us draw near H7126 hither H1988 unto H413 PREP God H430 .
37 And Saul H7586 asked counsel H7592 W-VQY3MS of God H430 B-NMP , Shall I go down H3381 after H310 PREP the Philistines H6430 ? wilt thou deliver H5414 them into the hand H3027 B-CFS of Israel H3478 ? But he answered H6030 him not H3808 W-NPAR that H1931 day H3117 B-AMS .
38 And Saul H7586 said H559 W-VQY3MS , Draw ye near H5066 hither H1988 , all H3605 NMS the chief H6438 CFP of the people H5971 : and know H3045 and see H7200 wherein H4100 this sin H2403 hath been H1961 VQP3FS this H2063 D-DFS day H3117 D-NMS .
39 For H3588 CONJ , as the LORD H3068 EDS liveth H2416 AMS , which saveth H3467 Israel H3478 , though H518 PART it be H3426 in Jonathan H3083 my son H1121 NMS-1MS , he shall surely die H4191 VQFA . But there was not a man H369 W-NPAR among all H3605 M-CMS the people H5971 D-NMS that answered H6030 him .
40 Then said H559 W-VQY3MS he unto H413 PREP all H3605 NMS Israel H3478 , Be H1961 ye H859 PPRO-2MS on one H259 MMS side H5676 , and I H589 W-PPRO-1MS and Jonathan H3083 my son H1121 NMS-1MS will be H1961 on the other H259 MMS side H5676 . And the people H5971 said H559 W-VQY3MS unto H413 PREP Saul H7586 , Do H6213 what seemeth H5869 good H2896 D-NMS unto thee .
41 Therefore Saul H7586 said H559 W-VQY3MS unto H413 PREP the LORD H3068 EDS God H430 CDP of Israel H3478 , Give H3051 VQI2MS-3FS a perfect H8549 lot . And Saul H7586 and Jonathan H3083 were taken H3920 : but the people H5971 escaped H3318 .
42 And Saul H7586 said H559 W-VQY3MS , Cast H5307 lots between H996 W-PREP-1MS me and Jonathan H3083 my son H1121 NMS-1MS . And Jonathan H3083 was taken H3920 .
43 Then Saul H7586 said H559 W-VQY3MS to H413 PREP Jonathan H3083 , Tell H5046 D-VHI2MS-3FS me what H4100 IPRO thou hast done H6213 . And Jonathan H3083 told H5046 him , and said H559 W-VQY3MS , I did but taste H2938 a little H4592 AMS honey H1706 NMS with the end H7097 of the rod H4294 that H834 RPRO was in mine hand H3027 B-CFS-1MS , and , lo H2009 , I must die H4191 .
44 And Saul H7586 answered H559 W-VQY3MS , God H430 EDP do H6213 VQY3MS so H3541 and more H3254 also H3541 : for H3588 CONJ thou shalt surely die H4191 VQFA , Jonathan H3083 .
45 And the people H5971 said H559 W-VQY3MS unto H413 PREP Saul H7586 , Shall Jonathan H3083 die H4191 VQY3MS , who H834 RPRO hath wrought H6213 VQQ3MS this H2063 D-DFS great H1419 D-AFS salvation H3444 in Israel H3478 ? God forbid H2486 IJEC-3FS : as the LORD H3068 EDS liveth H2416 AMS , there shall not H518 PART one hair H8185 of his head H7218 CMS-3MS fall H5307 VQY3MS to the ground H776 NFS-3FS ; for H3588 CONJ he hath wrought H6213 VQQ3MS with H5973 PREP God H430 EDP this H2088 D-PMS day H3117 D-AMS . So the people H5971 rescued H6299 Jonathan H3083 , that he died H4191 not H3808 W-NPAR .
46 Then Saul H7586 went up H5927 W-VHY3MS from following H310 the Philistines H6430 TMS : and the Philistines H6430 went H1980 VQQ3MP to their own place H4725 .
47 So Saul H7586 took H3920 the kingdom H4410 over H5921 PREP Israel H3478 , and fought H3898 against all H3605 his enemies H341 on every side H5439 ADV , against Moab H4124 , and against the children H1121 of Ammon H5983 , and against Edom H123 , and against the kings H4428 of Zobah H6678 , and against the Philistines H6430 : and whithersoever H3605 he turned H6437 VQY3MS himself , he vexed H7561 them .
48 And he gathered H6213 W-VQY3MS a host H2428 NMS , and smote H5221 W-VHY3MS the Amalekites H6002 , and delivered H5337 Israel H3478 out of the hands H3027 M-GFS of them that spoiled H8154 them .
49 Now the sons H1121 of Saul H7586 were H1961 W-VQY3MP Jonathan H3083 , and Ishui H3440 , and Melchi H4444 - shua : and the names H8034 W-CMS of his two H8147 ONUM daughters H1323 were these ; the name H8034 CMS of the firstborn H1067 Merab H4764 , and the name H8034 W-CMS of the younger H6996 Michal H4324 :
50 And the name H8034 W-CMS of Saul H7586 \'s wife H802 CFS was Ahinoam H293 , the daughter H1323 CFS of Ahimaaz H290 : and the name H8034 W-CMS of the captain H8269 of his host H6635 was Abner H74 , the son H1121 of Ner H5369 , Saul H7586 \'s uncle H1730 .
51 And Kish H7027 was the father H1 CMS of Saul H7586 ; and Ner H5369 the father H1 CMS of Abner H74 was the son H1121 of Abiel H22 .
52 And there was H1961 W-VQY3FS sore H2389 war H4421 against H5921 PREP the Philistines H6430 TMS all H3605 NMS the days H3117 CMP of Saul H7586 : and when Saul H7586 saw H7200 any H3605 NMS strong H1368 AMS man H376 NMS , or any H3605 NMS valiant H2428 NMS man H1121 , he took H622 him unto H413 him .
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×