Bible Versions
Bible Books

Numbers 24:1 (PAV) Punjabi Old BSI Version

1 ਜਦ ਬਿਲਆਮ ਨੇ ਵੇਖਿਆ ਕੇ ਯਹੋਵਾਹ ਦੀ ਨਿਗਾਹ ਵਿੱਚ ਇਸਰਾਏਲ ਨੂੰ ਬਰਕਤ ਦੇਣਾ ਚੰਗਾ ਹੈ ਤਾਂ ਜਿਵੇਂ ਪਹਿਲਾਂ ਕਦੀ ਕਦਾਈਂ ਜਾਂਦਾ ਸੀ ਉਹ ਹੁਣ ਜਾਦੂਗਰਾਂ ਨਾਲ ਮਿਲਣ ਲਈ ਨਾ ਗਿਆ ਪਰ ਉਸ ਨੇ ਆਪਣਾ ਮੂੰਹ ਉਜਾੜ ਵੱਲ ਕੀਤਾ
2 ਤਦ ਬਿਲਆਮ ਨੇ ਆਪਣੀਆਂ ਅੱਖਾਂ ਚੁੱਕ ਕੇ ਇਸਰਾਏਲ ਨੂੰ ਆਪਣੇ ਗੋਤਾਂ ਅਨੁਸਾਰ ਵੱਸੇ ਹੋਏ ਵੇਖਿਆ, ਤਾਂ ਪਰਮੇਸ਼ੁਰ ਦਾ ਆਤਮਾ ਉਸ ਉੱਤੇ ਆਇਆ
3 ਤਦ ਉਸ ਅਗੰਮ ਵਾਕ ਖੋਲ੍ਹ ਕੇ ਆਖਿਆ, ਬਓਰ ਦੇ ਪੁੱਤ੍ਰ ਬਿਲਆਮ ਦਾ ਵਾਕ, ਉਸ ਪੁਰਸ਼ ਦਾ ਵਾਕ ਜਿਹ ਦੀਆਂ ਅੱਖਾਂ ਖੁਲ਼੍ਹੀਆਂ ਹਨ।
4 ਉਸ ਦਾ ਵਾਕ ਜਿਹੜਾ ਪਰਮੇਸ਼ੁਰ ਦੀਆਂ ਬਾਣੀਆਂ ਸੁਣਦਾ ਹੈ, ਜਿਹੜਾ ਸਰਬ ਸ਼ਕਤੀਮਾਨ ਦਾ ਦਰਸ਼ਣ ਪਾਉਂਦਾ ਹੈ, ਜਿਹੜਾ ਖੁਲ਼੍ਹੀਆਂ ਅੱਖਾਂ ਨਾਲ ਡਿੱਗ ਪੈਂਦਾ ਹੈ।।
5 ਹੇ ਯਾਕੂਬ, ਤੇਰੇ ਤੰਬੂ ਕੇਡੇ ਚੰਗੇ ਹਨ! ਹੇ ਇਸਰਾਏਲ, ਤੇਰੇ ਵਾਸ ਵੀ!
6 ਵਾਦੀ ਵਾਂਙੁ ਓਹ ਫੈਲੇ ਹੋਏ ਹਨ, ਨਹਿਰ ਦੇ ਉੱਤੇ ਦੇ ਬਾਗਾਂ ਵਾਂਙੁ ਹਨ, ਯਹੋਵਾਹ ਦੇ ਲਾਏ ਹੋਏ ਅਗਰ ਦੇ ਬਿਰਛਾਂ ਵਾੰਙੁ ਅਤੇ ਪਾਣੀ ਦੇ ਕੰਡੇ ਦੇ ਦਿਆਰ ਵਾਂਙੁ,
7 ਪਾਣੀ ਉਸ ਦੇ ਕੁਰਾਲਾਂ ਤੋਂ ਵਗੇਗਾ, ਅਤੇ ਉਸ ਦਾ ਬੀ ਬਹੁਤ ਪਾਣੀਆਂ ਵਿੱਚ ਹੋਵੇਗਾ, ਅਤੇ ਉਸ ਦਾ ਰਾਜਾ ਅਗਾਗ ਤੋਂ ਉੱਚਾ ਹੋਵੇਗਾ, ਉਸ ਦਾ ਰਾਜ ਵੱਧਦਾ ਜਾਵੇਗਾ।
8 ਪਰਮੇਸ਼ੁਰ ਉਸ ਨੂੰ ਮਿਸਰ ਤੋਂ ਲਿਆ ਰਿਹਾ ਹੈ, ਸਾਨ੍ਹ ਜਿਹਾ ਉਸ ਦਾ ਬਲ ਹੈ, ਉਹ ਆਪਣੀਆਂ ਵੈਰੀ ਕੌਮਾਂ ਨੂੰ ਖਾ ਜਾਵੇਗਾ, ਉਨ੍ਹਾਂ ਦੀਆਂ ਹੱਡੀਆਂ ਚੂਰ ਚੂਰ ਕਰੇਗਾ, ਅਤੇ ਓਹਨਾਂ ਨੂੰ ਆਪਣਿਆਂ ਤੀਰਾਂ ਨਾਲ ਵਿੰਨ੍ਹ ਦੇਵੇਗਾ।
9 ਉਹ ਛੈਹ ਗਿਆ, ਉਹ ਸਿੰਘ ਵਾਂਙੁ ਲੇਟਿਆ, ਅਤੇ ਸਿੰਘਣੀ ਵਾਂਙੁ, —ਕੌਣ ਉਹ ਨੂੰ ਛੇੜੇਗਾ? ਮੁਬਾਰਕ ਉਹ ਜਿਹੜਾ ਤੈਨੂੰ ਬਰਕਤ ਦੇਵੇ ਅਤੇ ਸਰਾਪੀ ਉਹ ਜਿਹੜਾ ਤੈਨੂੰ ਸਰਾਪ ਦੇਵੇ!।।
10 ਤਾਂ ਬਾਲਾਕ ਦਾ ਕ੍ਰੋਧ ਬਿਲਆਮ ਦੇ ਵਿਰੁੱਧ ਭੜਕਿਆ ਅਤੇ ਹੱਥ ਉੱਤੇ ਹੱਥ ਮਾਰ ਕੇ ਬਾਲਾਕ ਨੇ ਬਿਲਆਮ ਨੂੰ ਆਖਿਆ, ਮੈਂ ਤੈਨੂੰ ਆਪਣੇ ਵੈਰੀਆਂ ਨੂੰ ਬਦ ਦੁਆ ਦੇਣ ਲਈ ਸੱਦਿਆ ਅਤੇ ਵੇਖ, ਤੈਂ ਤਿੰਨ ਵਾਰ ਉਨ੍ਹਾਂ ਨੂੰ ਬਰਕਤਾਂ ਹੀ ਬਰਕਤਾਂ ਦਿੱਤੀਆਂ
11 ਹੁਣ ਆਪਣੇ ਥਾਂ ਨੂੰ ਨੱਠ ਜਾਹ! ਮੈਂ ਤਾਂ ਆਖਿਆ ਸੀ ਕਿ ਮੈਂ ਤੈਨੂੰ ਵੱਡੀ ਪਤ ਦਿਆਂਗਾ ਪਰ ਵੇਖ, ਯਹੋਵਾਹ ਨੇ ਤੈਨੂੰ ਪਤ ਲੈਣ ਤੋਂ ਮਨ੍ਹਾ ਕੀਤਾ
12 ਅੱਗੋਂ ਬਿਲਆਮ ਨੇ ਬਾਲਾਕ ਨੂੰ ਆਖਿਆ, ਭਲਾ, ਮੈਂ ਤੇਰੇ ਹਲਕਾਰਿਆਂ ਨੂੰ ਜਿਹੜੇ ਤੈਂ ਮੇਰੇ ਕੋਲ ਘੱਲੇ ਸਨ ਨਹੀਂ ਆਖਿਆ ਸੀ
13 ਕਿ ਜੇ ਬਾਲਾਕ ਮੈਨੂੰ ਆਪਣੇ ਘਰ ਭਰ ਦੀ ਚਾਂਦੀ ਅਤੇ ਸੋਨਾ ਦੇਵੇ, ਮੈਂ ਯਹੋਵਾਹ ਦੇ ਹੁਕਮ ਦਾ ਉਲੰਘਣ ਨਹੀਂ ਕਰ ਸੱਕਦਾ ਕਿ ਆਪਣੇ ਹੀ ਮਨ ਤੋਂ ਭਲਾ ਯਾ ਬੁਰਾ ਕਰਾਂ? ਜਿਹੜਾ ਵਾਕ ਯਹੋਵਾਹ ਕਹੇ ਮੈਂ ਉਹੀ ਕਹਾਂਗਾ
14 ਹੁਣ ਵੇਖ, ਮੈਂ ਆਪਣੇ ਲੋਕਾਂ ਕੋਲ ਜਾਂਦਾ ਹਾਂ। ਮੈਂ ਤੈਨੂੰ ਦੱਸਾਂਗਾ ਭਈ ਏਹ ਲੋਕ ਤੇਰੇ ਲੋਕਾਂ ਨਾਲ ਆਖਰੀ ਦਿਨਾਂ ਵਿੱਚ ਕੀ ਕਰਨਗੇ
15 ਫੇਰ ਉਸ ਆਪਣਾ ਅਗੰਮ ਵਾਕ ਖੋਲ੍ਹ ਕੇ ਆਖਿਆ, ਬਓਰ ਦੇ ਪੁੱਤ੍ਰ ਬਿਲਆਮ ਦਾ ਵਾਕ, ਉਸ ਪੁਰਸ਼ ਦਾ ਵਾਕ ਜਿਹ ਦੀਆਂ ਅੱਖਾਂ ਖੁਲ਼੍ਹੀਆਂ ਹਨ,
16 ਉਸ ਦਾ ਵਾਕ ਜਿਹੜਾ ਪਰਮੇਸ਼ੁਰ ਦੀਆਂ ਬਾਣੀਆਂ ਸੁਣਦਾ ਹੈ, ਅਤੇ ਜਿਹੜਾ ਅੱਤ ਮਹਾਨ ਦਾ ਗਿਆਨ ਜਾਣਦਾ ਹੈ, ਜਿਹੜਾ ਸਰਬ ਸ਼ਕਤੀਮਾਨ ਦਾ ਦਰਸ਼ਣ ਪਾਉਂਦਾ ਹੈ, ਜਿਹੜਾ ਖੁਲ਼੍ਹੀਆਂ ਅੱਖਾਂ ਨਾਲ ਡਿੱਗ ਪੈਂਦਾ ਹੈ।।
17 ਮੈਂ ਉਹ ਨੂੰ ਵੇਖਦਾ ਹਾਂ ਪਰ ਹੁਣ ਨਹੀਂ, ਮੈਂ ਉਹ ਨੂੰ ਤੱਕਦਾ ਹਾਂ ਪਰ ਨੇੜਿਓਂ ਨਹੀਂ। ਯਾਕੂਬ ਤੋਂ ਇੱਕ ਤਾਰਾ ਚੜ੍ਹੇਗਾ ਅਤੇ ਇਸਰਾਏਲ ਤੋਂ ਇੱਕ ਅਸਾ ਉੱਠੇਗਾ। ਉਹ ਮੋਆਬ ਦੇ ਮੱਥਿਆਂ ਨੂੰ ਵਿੰਨ੍ਹੇਗਾ, ਅਤੇ ਸਾਰੇ ਫਸਾਦੀਆਂ ਨੂੰ ਉਧੇੜੇਗਾ।
18 ਆਦੋਮ ਉਹ ਦੀ ਮਿਲਖ ਹੋਵੇਗਾ, ਅਤੇ ਸੇਈਰ ਵੀ ਉਹ ਦੀ ਮਿਲਖ ਹੋਵੇਗਾ, ਜਿਹੜੇ ਉਹ ਦੇ ਵੈਰੀ ਹਨ, ਅਤੇ ਇਸਰਾਏਲ ਸੂਰਬੀਰਤਾ ਕਰਦਾ ਜਾਵੇਗਾ।
19 ਯਾਕੂਬ ਤੋਂ ਉਹ ਰਾਜ ਕਰੇਗਾ, ਅਤੇ ਸ਼ਹਿਰ ਦੇ ਬਚਿਆਂ ਹੋਇਆ ਨੂੰ ਨਾਸ ਕਰੇਗਾ।।
20 ਫੇਰ ਉਸ ਨੇ ਅਮਾਲੇਕ ਨੂੰ ਡਿੱਠਾ ਅਤੇ ਆਪਣਾ ਅਗੰਮ ਵਾਕ ਖੋਲ੍ਹ ਕੇ ਆਖਿਆ, ਅਮਾਲੇਕ ਕੌਮਾਂ ਵਿੱਚ ਪਹਿਲੀ ਸੀ, ਪਰ ਉਸ ਦਾ ਅੰਤ ਤਾਂ ਨਸ਼ਟ ਹੋਣਾ ਹੈ
21 ਫੇਰ ਉਸ ਨੇ ਕੇਨੀਆਂ ਨੂੰ ਡਿੱਠਾ ਅਤੇ ਆਪਣਾ ਅਗੰਮ ਵਾਕ ਖੋਲ੍ਹ ਕੇ ਆਖਿਆ, ਤੇਰਾ ਵਸੇਬਾ ਅਸਥਿਰ ਤਾਂ ਹੈ, ਅਤੇ ਤੇਰਾ ਆਹਲਣਾ ਚਟਾਨ ਵਿੱਚ ਤਾਂ ਹੈ,
22 ਤਾਂ ਵੀ ਕਾਇਨ ਉਜਾੜ ਦਿੱਤਾ ਜਾਵੇਗਾ, ਜਦ ਤੀਕ ਅੱਸੂਰ ਤੈਨੂੰ ਬੰਨ੍ਹ ਕੇ ਨਾ ਲੈ ਜਾਵੇ।।
23 ਉਸ ਨੇ ਫੇਰ ਆਪਣਾ ਅਗੰਮ ਵਾਕ ਖੋਲ੍ਹ ਕੇ ਆਖਿਆ,— ਹਾਏ! ਪਰਮੇਸ਼ੁਰ ਦੀ ਕਰਨੀ ਤੋਂ ਬਿਨਾਂ ਕੌਣ ਜੀਉਂਦਾ ਰਹੇਗਾ?
24 ਕਿੱਤੀਮ ਦੇ ਕੰਢਿਆਂ ਤੋਂ ਬੇੜੇ ਆਉਣਗੇ, ਅਤੇ ਅੱਸੂਰ ਨੂੰ ਦੁਖ ਦੇਣਗੇ ਅਤੇ ਏਬਰ ਨੂੰ ਦੁਖ ਦੇਣਗੇ, ਪਰ ਉਹ ਵੀ ਨਸ਼ਟ ਹੋ ਜਾਵੇਗਾ।।
25 ਤਾਂ ਬਿਲਆਮ ਉੱਠ ਕੇ ਚੱਲਾ ਗਿਆ ਅਤੇ ਆਪਣੇ ਅਸਥਾਨ ਨੂੰ ਮੁੜ ਆਇਆ ਅਤੇ ਬਾਲਾਕ ਵੀ ਆਪਣੇ ਰਾਹ ਪਿਆ।।
1 And when Balaam H1109 saw H7200 W-VIY3MS that H3588 CONJ it pleased H2895 the LORD H3068 EDS to bless H1288 Israel H3478 , he went H1980 VQQ3MS not H3808 W-NPAR , as at other times H6471 , to seek H7125 L-VQFC for enchantments H5173 , but he set H7896 his face H6440 CMS-3MS toward H413 PREP the wilderness H4057 D-NMS .
2 And Balaam H1109 lifted up H5375 W-VQY3MS his eyes H5869 CMD-3MS , and he saw H7200 W-VIY3MS Israel H3478 abiding H7931 VQPMS in his tents according to their tribes H7626 ; and the spirit H7307 NFS of God H430 NAME-4MP came H1961 W-VQY3FS upon H5921 PREP-3MS him .
3 And he took up H5375 W-VQY3MS his parable H4912 CMS-3MS , and said H559 W-VQY3MS , Balaam H1109 the son H1121 CMS-3MS of Beor H1160 hath said H5002 , and the man H1397 whose eyes H5869 are open H8365 hath said H5002 :
4 He hath said H5002 , which heard H8085 the words H561 CMP of God H410 EDS , which H834 RPRO saw H2372 the vision H4236 of the Almighty H7706 EDS , falling H5307 VQPMS into a trance , but having his eyes H5869 open H1540 :
5 How H4100 IPRO goodly H2895 are thy tents H168 , O Jacob H3290 , and thy tabernacles H4908 , O Israel H3478 LMS !
6 As the valleys H5158 are they spread forth H5186 , as gardens H1593 by H5921 PREP the river H5104 NMS \'s side , as the trees of lign aloes H174 which the LORD H3068 EDS hath planted H5193 , and as cedar trees H730 beside H5921 PREP the waters H4325 NMP .
7 He shall pour H5140 the water H4325 OMD out of his buckets H1805 , and his seed H2233 shall be in many H7227 AMP waters H4325 OMD , and his king H4428 shall be higher H7311 than Agag H90 , and his kingdom H4438 shall be exalted H5375 .
8 God H410 EDS brought him forth H3318 out of Egypt H4714 M-TFS ; he hath as it were the strength H8443 of a unicorn H7214 : he shall eat up H398 VQY3MS the nations H1471 NMP his enemies H6862 , and shall break H1633 their bones H6106 , and pierce them through H4272 with his arrows H2671 .
9 He couched H3766 , he lay down H7901 VQQ3MS as a lion H738 , and as a great lion H3833 : who H4310 IPRO shall stir him up H6965 ? Blessed H1288 is he that blesseth H1288 thee , and cursed H779 is he that curseth H779 thee .
10 And Balak H1111 \'s anger H639 CMS was kindled H2734 against H413 PREP Balaam H1109 , and he smote his hands together H5606 : and Balak H1111 said H559 W-VQY3MS unto H413 PREP Balaam H1109 , I called H7121 thee to curse H6895 mine enemies H341 , and , behold H2009 IJEC , thou hast altogether blessed H1288 VPQ2MS them these H2088 DPRO three H7969 MFS times H6471 .
11 Therefore now H6258 W-ADV flee H1272 thou to H413 PREP thy place H4725 : I thought H559 VQQ1MS to promote thee unto great honor H3513 ; but , lo H2009 IJEC , the LORD H3068 EDS hath kept thee back H4513 from honor H3519 .
12 And Balaam H1109 said H559 W-VQY3MS unto H413 PREP Balak H1111 , Spoke H1696 VPQ1MS I not H3808 I-NADV also H1571 CONJ to H413 PREP thy messengers H4397 which H834 RPRO thou sentest H7971 unto H413 PREP me , saying H559 W-VQY3MS ,
13 If H518 PART Balak H1111 would give H5414 VQY3MS me his house H1004 CMS-3MS full H4393 of silver H3701 NMS and gold H2091 , I cannot H3808 NADV go beyond H5674 the commandment H6310 of the LORD H3068 EDS , to do H6213 L-VQFC either good H2896 NFS or H176 CONJ bad H7451 AFS of mine own mind H3820 ; but what H834 RPRO the LORD H3068 EDS saith H1696 VPY3MS , that will I speak H1696 VPY1MS ?
14 And now H6258 W-ADV , behold H2009 , I go H1980 VQPMS unto my people H5971 : come H1980 VQI2MS-3FS therefore , and I will advertise H3289 thee what H834 RPRO this H2088 D-PMS people H5971 shall do H6213 VQY3MS to thy people H5971 in the latter H319 days H3117 D-NMP .
15 And he took up H5375 W-VQY3MS his parable H4912 CMS-3MS , and said H559 W-VQY3MS , Balaam H1109 the son H1121 CMS-3MS of Beor H1160 hath said H5002 , and the man H1397 whose eyes H5869 are open H8365 hath said H5002 :
16 He hath said H5002 , which heard H8085 the words H561 CMP of God H410 EDS , and knew H3045 the knowledge H1847 NFS of the most High H5945 AMS , which saw H2372 the vision H4236 of the Almighty H7706 EDS , falling H5307 VQPMS into a trance , but having his eyes H5869 open H1540 :
17 I shall see H7200 him , but not H3808 W-NPAR now H6258 ADV : I shall behold H7789 him , but not H3808 W-NPAR nigh H7138 AMS : there shall come H1869 a Star H3556 out of Jacob H3290 , and a Scepter H7626 CMS shall rise H6965 out of Israel H3478 , and shall smite H4272 the corners H6285 of Moab H4124 , and destroy H4272 all H3605 NMS the children H1121 of Sheth H8352 .
18 And Edom H123 shall be H1961 W-VQQ3MS a possession H3424 , Seir H8165 LFS also shall be H1961 W-VQQ3MS a possession H3424 for his enemies H341 ; and Israel H3478 shall do H6213 VQPMS valiantly H2428 NMS .
19 Out of Jacob H3290 shall come he that shall have dominion H7287 , and shall destroy H6 him that remaineth H8300 NMS of the city H5892 .
20 And when he looked on W-VIY3MS Amalek H6002 , he took up H5375 W-VQY3MS his parable H4912 CMS-3MS , and said H559 W-VQY3MS , Amalek H6002 was the first H7225 CFS of the nations H1471 NMP ; but his latter end H319 shall be that he perish H8 forever H5703 .
21 And he looked on W-VIY3MS the Kenites H7017 , and took up H5375 W-VQY3MS his parable H4912 CMS-3MS , and said H559 W-VQY3MS , Strong H386 is thy dwelling place H4186 , and thou puttest H7760 W-VQI2MS thy nest H7064 in a rock H5553 .
22 Nevertheless H518 PART the Kenite H7014 NAME-3MS shall be H1961 VQY3MS wasted H1197 , until H5704 PREP Asshur H804 GFS shall carry thee away captive H7617 .
23 And he took up H5375 W-VQY3MS his parable H4912 CMS-3MS , and said H559 W-VQY3MS , Alas H188 , who H4310 IPRO shall live H2421 when God H410 NMS doeth H7760 this !
24 And ships H6716 shall come from the coast H3027 M-GFS of Chittim H3794 W-EMS , and shall afflict H6031 Asshur H804 GFS , and shall afflict H6031 Eber H5677 EMS , and he H1931 PPRO-3MS also H1571 W-CONJ shall perish H8 forever H5703 .
25 And Balaam H1109 rose up H6965 W-VQY3MS , and went H1980 W-VQY3MS and returned H7725 to his place H4725 : and Balak H1111 also H1571 W-CONJ went H1980 VQQ3MS his way H1870 .
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×