Bible Versions
Bible Books

Jeremiah 18:1 (PAV) Punjabi Old BSI Version

1 ਉਹ ਬਚਨ ਜਿਹੜਾ ਯਹੋਵਾਹ ਵੱਲੋਂ ਯਿਰਮਿਯਾਹ ਕੋਲ ਆਇਆ ਕਿ
2 ਉੱਠ ਅਤੇ ਘੁਮਿਆਰ ਦੇ ਘਰ ਨੂੰ ਉਤਰ ਜਾਹ। ਉੱਥੇ ਮੈਂ ਤੈਨੂੰ ਆਪਣੀਆਂ ਗੱਲਾਂ ਸੁਣਾਵਾਂਗਾ
3 ਤਾਂ ਮੈਂ ਘੁਮਿਆਰ ਦੇ ਘਰ ਨੂੰ ਉਤਰ ਗਿਆ ਅਤੇ ਵੇਖੋ, ਉਹ ਆਪਣੇ ਚੱਕ ਉੱਤੇ ਕੰਮ ਕਰ ਰਿਹਾ ਸੀ
4 ਉਹ ਭਾਂਡਾ ਜਿਹੜਾ ਉਹ ਮਿੱਟੀ ਦਾ ਬਣਾਉਂਦਾ ਸੀ ਘੁਮਿਆਰ ਦੇ ਹੱਥ ਵਿੱਚ ਵਿਗੜ ਗਿਆ। ਤਦ ਉਹ ਨੇ ਮੁੜ ਉਸ ਤੋਂ ਇੱਕ ਦੂਜਾ ਭਾਂਡਾ ਬਣਾਇਆ ਜਿਵੇਂ ਉਹ ਦੀ ਨਿਗਾਹ ਵਿੱਚ ਚੰਗਾ ਲੱਗਾ।।
5 ਫੇਰ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ
6 ਹੇ ਇਸਰਾਏਲ ਦੇ ਘਰਾਣੇ, ਕੀ ਮੈਂ ਏਸ ਘੁਮਿਆਰ ਵਾਂਙੁ ਤੁਹਾਡੇ ਨਾਲ ਨਹੀਂ ਕਰ ਸੱਕਦਾ? ਯਹੋਵਾਹ ਦਾ ਵਾਕ ਹੈ। ਵੇਖੋ, ਹੇ ਇਸਰਾਏਲ ਦੇ ਘਰਾਣੇ, ਜਿਵੇਂ ਮਿੱਟੀ ਘੁਮਿਆਰ ਦੇ ਹੱਥ ਵਿੱਚ ਹੈ ਤਿਵੇਂ ਤੁਸੀਂ ਮੇਰੇ ਹੱਥ ਵਿੱਚ ਹੋ
7 ਜਿਸ ਵੇਲੇ ਮੈਂ ਕਿਸੇ ਕੌਮ ਯਾ ਕਿਸੇ ਪਾਤਸ਼ਾਹੀ ਦੇ ਵਿਖੇ ਬੋਲਾਂ ਕਿ ਮੈਂ ਉਹ ਨੂੰ ਪੁੱਟ ਸੁੱਟਾਂਗਾ, ਢਾਹ ਦਿਆਂਗਾ ਅਤੇ ਨਾਸ ਕਰਾਂਗਾ
8 ਜੇ ਉਹ ਕੌਮ ਜਿਹ ਦੇ ਵਿਖੇ ਮੈਂ ਗੱਲ ਕੀਤੀ ਸੀ ਆਪਣੀ ਬਦੀ ਤੋਂ ਮੁੜੇ, ਤਦ ਮੈਂ ਵੀ ਉਸ ਬਦੀ ਤੋਂ ਪੱਛਤਾਵਾਂਗਾ, ਜਿਹੜੀ ਮੈਂ ਉਹ ਦੇ ਨਾਸ ਕਰਨ ਲਈ ਸੋਚੀ ਸੀ
9 ਅਤੇ ਜੇ ਕਿਸੇ ਵੇਲੇ ਮੈਂ ਕਿਸੇ ਕੌਮ ਯਾ ਕਿਸੇ ਪਾਤਸ਼ਾਹੀ ਵਿਖੇ ਬੋਲਾਂ ਕਿ ਉਹ ਨੂੰ ਬਣਾਵਾਂਗਾ ਅਤੇ ਲਾਵਾਂਗਾ
10 ਜੇ ਉਹ ਮੇਰੀ ਨਿਗਾਹ ਵਿੱਚ ਬੁਰਿਆਈ ਕਰੇ ਅਤੇ ਮੇਰੀ ਅਵਾਜ਼ ਨਾ ਸੁਣੇ ਤਾਂ ਮੈਂ ਵੀ ਉਸ ਭਲਿਆਈ ਤੋਂ ਪੱਛਤਾਵਾਂਗਾ ਜਿਹੜੀ ਮੈਂ ਉਸ ਨਾਲ ਭਲਿਆਈ ਕਰਨ ਲਈ ਆਖਿਆ ਸੀ
11 ਹੁਣ ਯਹੂਦਾਹ ਦੇ ਮਨੁੱਖਾਂ ਅਤੇ ਯਰੂਸ਼ਲਮ ਦੇ ਵਾਸੀਆਂ ਨੂੰ ਆਖ ਕਿ ਯਹੋਵਾਹ ਐਉਂ ਫ਼ਰਮਾਉਂਦਾ ਹੈ, - ਵੇਖੋ, ਮੈਂ ਤੁਹਾਡੇ ਵਿਰੁੱਧ ਇੱਕ ਬੁਰਿਆਈ ਕਰ ਰਿਹਾ ਹਾਂ ਅਤੇ ਤੁਹਾਡੇ ਵਿਰੁੱਧ ਇੱਕ ਮਤਾ ਸੋਚ ਰਿਹਾ ਹਾਂ। ਤੁਸੀਂ ਸਾਰੇ ਆਪਣੇ ਬੁਰੇ ਰਾਹ ਤੋਂ ਮੁੜੋ ਅਤੇ ਆਪਣੇ ਰਾਹ ਅਰ ਆਪਣੇ ਕੰਮਾਂ ਨੂੰ ਠੀਕ ਕਰੋ
12 ਪਰ ਓਹ ਆਖਦੇ ਹਨ, ਏਹ ਅਣਹੋਣਾ ਹੈ! ਅਸੀਂ ਆਪਣੀਆਂ ਜੁਗਤਾਂ ਪਿੱਛੇ ਚੱਲਾਂਗੇ ਅਤੇ ਸਾਡੇ ਵਿੱਚੋਂ ਹਰ ਮਨੁੱਖ ਆਪਣੇ ਬੁਰੇ ਦਿਲ ਦੀ ਆਕੜ ਅਨੁਸਾਰ ਕੰਮ ਕਰੇਗਾ।।
13 ਏਸ ਲਈ ਯਹੋਵਾਹ ਐਉਂ ਫ਼ਰਮਾਉਂਦਾ ਹੈ, - ਕੌਮਾਂ ਦੇ ਵਿੱਚ ਪੁੱਛੋਂ ਤਾਂ, ਅਜੇਹੀਆਂ ਗੱਲਾਂ ਕਿਨ ਸੁਣੀਆਂ ਹਨ? ਇਸਰਾਏਲ ਦੀ ਕੁਆਰੀ ਨੇ ਵੱਡੀ ਭਿਆਣਕ ਗੱਲ ਕੀਤੀ ਹੈ!
14 ਕੀ ਲਬਾਨੋਨ ਦੀ ਬਰਫ ਮਦਾਨ ਦੀ ਚਟਾਨ ਨੂੰ ਛੱਡ ਦੇਵੇਗੀ? ਕੀ ਓਹ ਠੰਡੇ ਪਾਣੀ ਜਿਹੜੇ ਦੂਰੋਂ ਵੱਗਦੇ ਹਨ ਸੁੱਕ ਜਾਣਗੇ?
15 ਪਰ ਮੇਰੀ ਪਰਜਾ ਨੇ ਤਾਂ ਮੈਨੂੰ ਵਿਸਾਰ ਦਿੱਤਾ ਹੈ, ਓਹ ਵਿਅਰਥ ਲਈ ਧੂਪ ਧੁਖਾਉਂਦੇ ਹਨ, ਓਹਨਾਂ ਨੇ ਆਪਣਿਆਂ ਰਾਹਾਂ ਵਿੱਚ ਠੇਡਾ ਖਾਧਾ, ਹਾਂ, ਆਪਣਿਆਂ ਪੁਰਾਣਿਆਂ ਰਾਹਾਂ ਵਿੱਚ, ਅਤੇ ਓਹ ਪਹਿਆਂ ਵਿੱਚ ਦੀ ਚੱਲਣ ਲੱਗੇ, ਜਿਹੜੇ ਪੱਧਰੇ ਰਾਹ ਨਹੀਂ ਹਨ।
16 ਸੋ ਓਹ ਆਪਣੇ ਦੇਸ ਨੂੰ ਵਿਰਾਨਾ, ਅਤੇ ਸਦਾ ਲਈ ਨੱਕ ਚੜ੍ਹਾਉਣ ਦਾ ਕਾਰਨ ਬਣਾਉਂਦੇ ਹਨ। ਜੋ ਕੋਈ ਉੱਥੋਂ ਦੀ ਲੰਘੇ ਹੈਰਾਨ ਹੋਵੇਗਾ, ਅਤੇ ਆਪਣਾ ਸਿਰ ਹਿਲਾਵੇਗਾ!
17 ਮੈਂ ਓਹਨਾਂ ਨੂੰ ਪੁਰੇ ਦੀ ਹਵਾ ਵਾਂਙੁ ਵੈਰੀ ਦੇ ਅੱਗੇ ਖਿਲਾਰ ਦਿਆਂਗਾ, ਮੈਂ ਓਹਨਾਂ ਨੂੰ ਬਿਪਤਾ ਦੇ ਦਿਨ ਆਪਣੀ ਪਿੱਠ ਵਿਖਾਵਾਂਗਾ, ਮੂੰਹ ਨਹੀਂ।।
18 ਤਾਂ ਓਹਨਾਂ ਆਖਿਆ, ਆਓ, ਅਸੀਂ ਯਿਰਮਿਯਾਹ ਦੇ ਵਿਰੁੱਧ ਮਤਾ ਪਕਾਈਏ ਕਿਉਂ ਜੋ ਬਿਵਸਥਾ ਜਾਜਕ ਤੋਂ ਨਾ ਮਿਟੇਗੀ, ਨਾ ਸਲਾਹ ਬੁੱਧਵਾਨਾਂ ਕੋਲੋਂ, ਨਾ ਬਚਨ ਨਬੀ ਤੋਂ। ਆਓ, ਅਸੀਂ ਉਹ ਨੂੰ ਜੀਭ ਨਾਲ ਮਾਰੀਏ ਅਤੇ ਉਹ ਦੀ ਕਿਸੇ ਗੱਲ ਵੱਲ ਧਿਆਨ ਨਾ ਦੇਈਏ।।
19 ਹੇ ਯਹੋਵਾਹ, ਮੇਰੀ ਵੱਲ ਧਿਆਨ ਦੇਹ, ਮੇਰੇ ਨਾਲ ਲੜਨ ਵਾਲਿਆਂ ਦੀ ਅਵਾਜ਼ ਨੂੰ ਸੁਣ ਲੈ!
20 ਕੀ ਨੇਕੀ ਦਾ ਬਦਲਾ ਬਦੀ ਹੈ? ਕਿਉਂ ਜੋ ਓਹਨਾਂ ਮੇਰੀ ਜਾਨ ਲਈ ਟੋਆ ਪੁੱਟਿਆ ਹੈ। ਚੇਤੇ ਕਰ ਕਿ ਮੈਂ ਕਿਵੇਂ ਤੇਰੇ ਸਨਮੁਖ ਓਹਨਾਂ ਦੀ ਭਲਿਆਈ ਦੀ ਗੱਲ ਲਈ ਖਲੋਤਾ ਰਿਹਾ, ਭਈ ਮੈਂ ਤੇਰਾ ਗੁੱਸਾ ਓਹਨਾਂ ਤੋਂ ਮੋੜ ਲਵਾਂ।
21 ਏਸ ਲਈ ਓਹਨਾਂ ਦੇ ਬੱਚਿਆਂ ਨੂੰ ਕਾਲ ਦੇ ਹਵਾਲੇ ਕਰ, ਅਤੇ ਓਹਨਾਂ ਨੂੰ ਤਲਵਾਰ ਦੇ ਘਾਟ ਉਤਾਰ! ਓਹਨਾਂ ਦੀਆਂ ਤੀਵੀਆਂ ਔਂਤਰੀਆਂ ਅਤੇ ਵਿੱਧਵਾ ਹੋਣ, ਓਹਨਾਂ ਦੇ ਮਨੁੱਖ ਤਲਵਾਰ ਨਾਲ ਮਰਨ, ਓਹਨਾਂ ਦੇ ਚੁਗਵੇਂ ਲੜਾਈ ਵਿੱਚ ਤਲਵਾਰ ਨਾਲ ਮਾਰੇ ਜਾਣ!
22 ਓਹਨਾਂ ਦੇ ਘਰਾਂ ਤੋਂ ਚਿੱਲਾਉਣਾ ਸੁਣਿਆ ਜਾਵੇ, ਜਦ ਤੂੰ ਓਹਨਾਂ ਉੱਤੇ ਅਚਾਣਕ ਲਸ਼ਕਰ ਚੜ੍ਹਾ ਲਿਆਵੇਂਗਾ, ਕਿਉਂ ਜੋ ਓਹਨਾਂ ਮੇਰੇ ਫੜਨ ਲਈ ਟੋਆ ਪੁਟਿਆ ਹੈ, ਅਤੇ ਮੇਰੇ ਪੈਰਾਂ ਲਈ ਫਾਹੀ ਲਾਈ ਹੈ।
23 ਹੇ ਯਹੋਵਾਹ, ਤੂੰ ਓਹਨਾਂ ਦੀਆਂ ਸਾਰੀਆਂ ਸਲਾਹਾਂ ਜਾਣਦਾ ਹੈਂ, ਜੋ ਮੇਰੇ ਮਾਰਨ ਲਈ ਹਨ। ਓਹਨਾਂ ਦੀ ਬਦੀ ਨਾ ਢਕ, ਨਾ ਓਹਨਾਂ ਦੇ ਪਾਪ ਆਪਣੇ ਅੱਗੋਂ ਮਿਟਾ। ਓਹ ਤੇਰੇ ਅੱਗੇ ਡੇਗੇ ਜਾਣ, ਆਪਣੇ ਕਹਿਰ ਦੇ ਵੇਲੇ ਓਹਨਾਂ ਨਾਲ ਇਉਂ ਵਰਤ!।।
1 The word H1697 D-NMS which H834 RPRO came H1961 VQQ3MS to H413 PREP Jeremiah H3414 from the LORD H3068 EDS , saying H559 L-VQFC ,
2 Arise H6965 VQI2MS , and go down H3381 to the potter H3335 \'s house H1004 CMS , and there H8033 I will cause thee to hear H8085 my words H1697 .
3 Then I went down H3381 to the potter H3335 \'s house H1004 CMS , and , behold H2009 , he wrought H6213 VQPMS a work H4399 on H5921 PREP the wheels H70 .
4 And the vessel H3627 that H834 RPRO he H1931 PPRO-3MS made H6213 VQPMS of clay H2563 was marred H7843 in the hand H3027 B-CFS of the potter H3335 : so he made H6213 it again H7725 W-VQQ3MS another H312 AMS vessel H3627 CMS , as H834 RPRO seemed H5869 B-CMP good H3474 to the potter H3335 to make H6213 it .
5 Then the word H1697 NMS of the LORD H3068 EDS came H1961 W-VQY3MS to H413 PREP-1MS me , saying H559 ,
6 O house H1004 CMS of Israel H3478 , cannot H3808 NADV I do H6213 L-VQFC with you as this H2088 D-PMS potter H3335 ? saith H5002 the LORD H3068 EDS . Behold H2009 IJEC , as the clay H2563 KD-NMS is in the potter H3335 \'s hand H3027 B-CFS , so H3651 ADV are ye H859 PPRO-2MS in mine hand H3027 B-CFS-1MS , O house H1004 CMS of Israel H3478 LMS .
7 At what instant H7281 NMS I shall speak H1696 VPY1MS concerning H5921 PREP a nation H1471 NMS , and concerning H5921 PREP a kingdom H4467 , to pluck up H5428 , and to pull down H5422 , and to destroy H6 it ;
8 If that H1931 D-PPRO-3MS nation H1471 , against H5921 PREP-3MS whom H834 RPRO I have pronounced H1696 VPQ1MS , turn H7725 W-VQQ3MS from their evil H7451 , I will repent H5162 of H5921 PREP-3MS the evil H7451 D-AFS that H834 RPRO I thought H2803 to do H6213 L-VQFC unto them .
9 And at what instant H7281 I shall speak H1696 VPY1MS concerning H5921 PREP a nation H1471 NMS , and concerning H5921 PREP a kingdom H4467 , to build H1129 L-VQFC and to plant H5193 it ;
10 If it do H6213 W-VQQ3MS evil H7451 in my sight H5869 , that it obey H8085 not H1115 L-NPAR my voice H6963 , then I will repent H5162 of H5921 PREP the good H2896 , wherewith H834 RPRO I said H559 VQQ1MS I would benefit H3190 them .
11 Now H6258 W-ADV therefore go H4994 IJEC to , speak H559 to H413 PREP the men H376 NMS of Judah H3063 , and to H5921 W-PREP the inhabitants H3427 of Jerusalem H3389 , saying H559 L-VQFC , Thus H3541 saith H559 VQQ3MS the LORD H3068 EDS ; Behold H2009 IJEC , I H595 PPRO-1MS frame H3335 evil H7451 AFS against H5921 PREP-2MP you , and devise H2803 a device H4284 against H5921 PREP-2MP you : return H7725 ye now H4994 IJEC every one H376 NMS from his evil H7451 AFS way H1870 M-CMS-3MS , and make your ways H1870 and your doings H4611 good H3190 .
12 And they said H559 W-VQQ3MP , There is no hope H2976 : but H3588 CONJ we will walk H1980 after H310 PREP our own devices H4284 , and we will every one H376 W-NMS do H6213 the imagination H8307 of his evil H7451 D-AMS heart H3820 CMS-3MS .
13 Therefore H3651 L-ADV thus H3541 saith H559 VQQ3MS the LORD H3068 EDS ; Ask H7592 ye now H4994 IJEC among the heathen H1471 , who H4310 IPRO hath heard H8085 such H428 things : the virgin H1330 of Israel H3478 LMS hath done H6213 VQQ3MS a very H3966 ADV horrible thing H8186 .
14 Will a man leave H5800 the snow H7950 NMS of Lebanon H3844 which cometh from the rock H6697 of the field H7704 ? or shall the cold H7119 flowing H5140 waters H4325 OMD that come from another place H2114 be forsaken H5428 ?
15 Because H3588 CONJ my people H5971 hath forgotten H7911 me , they have burned incense H6999 to vanity H7723 , and they have caused them to stumble H3782 in their ways H1870 NMS from the ancient H5769 NMS paths H7635 , to walk H1980 L-VQFC in paths H5410 CFP , in a way H1870 NMS not H3808 NADV cast up H5549 ;
16 To make H7760 L-VQFC their land H776 desolate H8047 , and a perpetual H5769 NMS hissing H8292 ; every one H3605 NMS that passeth H5674 thereby H5921 PREP-3FS shall be astonished H8074 , and wag H5110 his head H7218 .
17 I will scatter H6327 them as with an east H6921 NMP wind H7307 before H6440 L-CMP the enemy H341 VQPMS ; I will show H7200 them the back H6203 , and not H3808 W-NPAR the face H6440 L-CMP , in the day H3117 B-NMS of their calamity H343 CMS-3MP .
18 Then said H559 W-VQY3MP they , Come H1980 VQI2MP , and let us devise H2803 devices H4284 against H5921 PREP Jeremiah H3414 ; for H3588 CONJ the law H8451 NFS shall not H3808 NADV perish H6 from the priest H3548 , nor counsel H6098 from the wise H2450 , nor the word H1697 W-NMS from the prophet H5030 . Come H1980 VQI2MP , and let us smite H5221 him with the tongue H3956 , and let us not H408 W-NPAR give heed H7181 to H413 PREP any H3605 NMS of his words H1697 .
19 Give heed H7181 to H413 me , O LORD H3068 EDS , and hearken H8085 to the voice H6963 L-CMS of them that contend H3401 with me .
20 Shall evil H7451 AFS be recompensed H7999 for H8478 PREP good H2896 NFS ? for H3588 CONJ they have digged H3738 a pit H7745 for my soul H5315 . Remember H2142 VQI2MS that I stood H5975 VQQ1MS before H6440 L-CMP-2MS thee to speak H1696 good H2896 NFS for H5921 PREP-3MP them , and to turn away H7725 L-VHFC thy wrath H2534 from H4480 them .
21 Therefore H3651 L-ADV deliver up H5414 their children H1121 to the famine H7458 , and pour out H5064 their blood by H5921 PREP the force H3027 CFD of the sword H2719 GFS ; and let their wives H802 be H1961 bereaved of their children H7909 , and be widows H490 ; and let their men H376 be H1961 put H2026 to death H4194 NMS ; let their young men H970 be slain H5221 by the sword H2719 GFS in battle H4421 .
22 Let a cry H2201 be heard H8085 from their houses H1004 , when H3588 CONJ thou shalt bring H935 VHY2MS a troop H1416 suddenly H6597 ADV upon H5921 PREP-3MP them : for H3588 CONJ they have digged H3738 a pit H7745 to take H3920 me , and hid H2934 snares H6341 for my feet H7272 .
23 Yet , LORD H3068 EDS , thou H859 W-PPRO-2MS knowest H3045 VQQ2MS all H3605 NMS their counsel H6098 against H5921 PREP me to slay H4194 LD-NMS me : forgive H3722 not H408 NPAR their iniquity H5771 , neither H408 NPAR blot out H4229 their sin H2403 from thy sight H6440 , but let them be H1961 overthrown H3782 before H6440 L-CMP-2MS thee ; deal H6213 VQI2MS thus with them in the time H6256 of thine anger H639 .
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×