Bible Versions
Bible Books

Psalms 85:1 (PAV) Punjabi Old BSI Version

1 ਹੇ ਯਹੋਵਾਹ, ਤੈਂ ਆਪਣੀ ਧਰਤੀ ਉੱਤੇ ਕਿਰਪਾ ਕੀਤੀ, ਯਾਕੂਬ ਦੀ ਅਸੀਰੀ ਨੂੰ ਤੈਂ ਮੁਕਾ ਦਿੱਤਾ ਹੈ।
2 ਆਪਣੀ ਪਰਜਾ ਦੀ ਬੁਰਿਆਈ ਤੈਂ ਮਾਫ਼ ਕੀਤੀ ਹੈ, ਤੈਂ ਉਨ੍ਹਾਂ ਦੇ ਸਾਰਿਆਂ ਪਾਪਾਂ ਨੂੰ ਕੱਜ ਦਿੱਤਾ ਹੈ ।। ਸਲਹ।।
3 ਤੈਂ ਆਪਣੇ ਸਾਰੇ ਕੋਪ ਨੂੰ ਹਟਾ ਲਿਆ, ਤੂੰ ਆਪਣੇ ਕ੍ਰੋਧ ਦੀ ਤੇਜ਼ੀ ਤੋਂ ਮੁੜਿਆ ਹੈਂ।
4 ਹੇ ਸਾਡੇ ਬਚਾਉਣ ਵਾਲੇ ਪਰਮੇਸ਼ੁਰ, ਸਾਡੀ ਵੱਲ ਮੂੰਹ ਮੋੜ, ਅਤੇ ਆਪਣੇ ਰੋਹ ਨੂੰ ਸਾਥੋਂ ਦੂਰ ਕਰ!
5 ਕੀ ਤੂੰ ਸਦਾ ਤੋੜੀ ਸਾਥੋਂ ਕ੍ਰੋਧਵਾਨ ਰਹੇਂਗਾॽ ਕੀ ਤੂੰ ਪੀੜ੍ਹੀਓਂ ਪੀੜ੍ਹੀ ਆਪਣੇ ਕ੍ਰੋਧ ਨੂੰ ਜਾਰੀ ਰੱਖੇਂਗਾॽ
6 ਕੀ ਤੂੰ ਫੇਰ ਸਾਨੂੰ ਨਾ ਜਵਾਲੇਂਗਾ, ਭਈ ਤੇਰੀ ਪਰਜਾ ਤੇਰੇ ਵਿੱਚ ਅਨੰਦ ਹੋਵੇॽ
7 ਹੇ ਯਹੋਵਾਹ, ਆਪਣੀ ਦਯਾ ਸਾਨੂੰ ਵਿਖਾ, ਅਤੇ ਆਪਣੀ ਮੁਕਤੀ ਸਾਨੂੰ ਬਖ਼ਸ਼!।।
8 ਮੈਂ ਸੁਣ ਲਵਾਂ ਭਈ ਯਹੋਵਾਹ ਪਰਮੇਸ਼ੁਰ ਕੀ ਆਖੇਗਾ, ਉਹ ਤਾਂ ਆਪਣੀ ਪਰਜਾ ਤੇ ਆਪਣੇ ਸੰਤਾਂ ਨਾਲ ਸ਼ਾਂਤੀ ਦੀਆਂ ਗੱਲਾਂ ਕਰੇਗਾ। ਭਈ ਓਹ ਫੇਰ ਮੂਰਖਤਾਈ ਵੱਲ ਨਾ ਮੁੜਨ।
9 ਨਿਸੰਗ ਉਹ ਦਾ ਛੁਟਕਾਰਾ ਉਹ ਦੇ ਭੈ ਮੰਨਣ ਵਾਲਿਆਂ ਦੇ ਨੇੜੇ ਹੈ, ਭਈ ਸਾਡੇ ਦੇਸ ਵਿੱਚ ਮਹਿਮਾ ਵੱਸੇ!
10 ਦਯਾ ਅਤੇ ਸਚਿਆਈ ਆਪੋ ਵਿੱਚ ਮਿਲ ਗਈਆਂ, ਧਰਮ ਅਤੇ ਸ਼ਾਂਤੀ ਨੇ ਇੱਕ ਦੂਏ ਨੂੰ ਚੁੰਮਿਆ ਹੈ।
11 ਸਚਿਆਈ ਧਰਤੀ ਵਿੱਚੋਂ ਉੱਗਦੀ ਹੈ, ਅਤੇ ਸੁਰਗ ਤੋਂ ਧਰਮ ਝਾਕਦਾ ਹੈ।
12 ਫੇਰ ਯਹੋਵਾਹ ਉੱਤਮ ਪਦਾਰਥ ਬਖ਼ਸ਼ੇਗਾ, ਅਤੇ ਸਾਡੀ ਧਰਤੀ ਆਪਣੀ ਉਪਜ ਦੇਵੇਗੀ।
13 ਧਰਮ ਉਹ ਦੇ ਅੱਗੇ ਅੱਗੇ ਚੱਲੇਗਾ, ਅਤੇ ਉਹ ਦੇ ਖੁਰਿਆਂ ਨੂੰ ਇੱਕ ਰਸਤਾ ਬਣਾਵੇਗਾ।।
1 To the chief Musician H5329 , A Psalm H4210 for the sons H1121 L-CMP of Korah H7141 . LORD H3068 EDS , thou hast been favorable H7521 unto thy land H776 NFS-2MS : thou hast brought back H7725 the captivity H7622 of Jacob H3290 .
2 Thou hast forgiven H5375 the iniquity H5771 of thy people H5971 , thou hast covered H3680 all H3605 CMS their sin H2403 . Selah H5542 .
3 Thou hast taken away H622 all H3605 CMS thy wrath H5678 : thou hast turned H7725 thyself from the fierceness H2740 M-CMS of thine anger H639 .
4 Turn H7725 us , O God H430 CDP of our salvation H3468 , and cause thine anger H3708 toward H5973 us to cease H6565 .
5 Wilt thou be angry H599 with us forever H5769 ? wilt thou draw out H4900 VQY2MS thine anger H639 to all generations H1755 L-NMS ?
6 Wilt thou H859 PPRO-2MS not H3808 revive H2421 us again H7725 VQY2MS : that thy people H5971 may rejoice H8055 in thee ?
7 Show H7200 us thy mercy H2617 , O LORD H3068 EDS , and grant H5414 VQY2MS us thy salvation H3468 .
8 I will hear H8085 what H4100 IPRO God H410 the LORD H3068 EDS will speak H1696 VPY3MS : for H3588 CONJ he will speak H1696 VPY3MS peace H7965 NMS unto H413 PREP his people H5971 , and to H413 PREP his saints H2623 : but let them not H408 turn again H7725 to folly H3690 .
9 Surely H389 ADV his salvation H3468 is nigh H7138 AMS them that fear H3373 him ; that glory H3519 may dwell H7931 L-VQFC in our land H776 .
10 Mercy H2617 and truth H571 are met together H6298 ; righteousness H6664 NMS and peace H7965 W-NMS have kissed H5401 each other .
11 Truth H571 CFS shall spring H6779 out of the earth H776 M-NFS ; and righteousness H6664 shall look down H8259 from heaven H8064 .
12 Yea H1571 CONJ , the LORD H3068 EDS shall give H5414 VHFA that which is good H2896 D-NMS ; and our land H776 shall yield H5414 VQY2MS her increase H2981 .
13 Righteousness H6664 NMS shall go H1980 before H6440 L-CMP-3MS him ; and shall set H7760 W-VQI3MS us in the way H1870 of his steps H6471 .
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×