|
|
1. ਮਨ ਦੀਆਂ ਜੁਗਤਾਂ ਤਾਂ ਆਦਮੀ ਦੇ ਵੱਸ ਵਿੱਚ ਹਨ, ਪਰ ਜ਼ਬਾਨੋਂ ਉੱਤਰ ਯਹੋਵਾਹ ਵੱਲੋਂ ਹੁੰਦਾ ਹੈ।
|
1. The preparations H4633 of the heart H3820 in man H120 , and the answer H4617 of the tongue H3956 , is from the LORD H4480 H3068 .
|
2. ਮਨੁੱਖ ਦੀ ਸਾਰੀ ਚਾਲ ਉਹ ਦੀ ਆਪਣੀ ਨਿਗਾਹ ਵਿੱਚ ਸੁੱਧ ਹੈ, ਪਰ ਯਹੋਵਾਹ ਰੂਹਾਂ ਨੂੰ ਜਾਣਦਾ ਹੈ।
|
2. All H3605 the ways H1870 of a man H376 are clean H2134 in his own eyes H5869 ; but the LORD H3068 weigheth H8505 the spirits H7307 .
|
3. ਆਪਣੇ ਕੰਮਾਂ ਨੂੰ ਯਹੋਵਾਹ ਉੱਤੇ ਛੱਡ ਦੇਹ, ਤਾਂ ਤੇਰੇ ਮਨੋਰਥ ਪੂਰੇ ਹੋਣਗੇ।
|
3. Commit H1556 thy works H4639 unto H413 the LORD H3068 , and thy thoughts H4284 shall be established H3559 .
|
4. ਯਹੋਵਾਹ ਨੇ ਸਾਰੀਆਂ ਵਸਤਾਂ ਖਾਸ ਪਰੋਜਨ ਲਈ ਬਣਾਈਆਂ, ਹਾਂ, ਦੁਸ਼ਟ ਨੂੰ ਵੀ ਬਿਪਤਾ ਦੇ ਦਿਨ ਲਈ।
|
4. The LORD H3068 hath made H6466 all H3605 things for himself H4617 : yea, even H1571 the wicked H7563 for the day H3117 of evil H7451 .
|
5. ਹਰੇਕ ਜਿਹ ਦੇ ਮਨ ਵਿੱਚ ਹੰਕਾਰ ਹੈ ਉਸ ਤੋਂ ਯਹੋਵਾਹ ਨੂੰ ਘਿਣ ਆਉਂਦੀ ਹੈ, ਪੱਕ ਮੰਨੋ ਉਹ ਬਿਨਾ ਡੰਨ ਨਾ ਛੁੱਟੇਗਾ।
|
5. Every one H3605 that is proud H1362 in heart H3820 is an abomination H8441 to the LORD H3068 : though hand H3027 join in hand H3027 , he shall not H3808 be unpunished H5352 .
|
6. ਦਯਾ ਅਤੇ ਸਚਿਆਈ ਨਾਲ ਕੁੱਧਰਮ ਢੱਕਿਆ ਜਾਂਦਾ ਹੈ, ਅਤੇ ਯਹੋਵਾਹ ਦਾ ਭੈ ਮੰਨਣ ਕਰਕੇ ਲੋਕ ਬੁਰਿਆਈ ਤੋਂ ਪਰੇ ਰਹਿੰਦੇ ਹਨ।
|
6. By mercy H2617 and truth H571 iniquity H5771 is purged H3722 : and by the fear H3374 of the LORD H3068 men depart H5493 from evil H4480 H7451 .
|
7. ਜਦ ਕਿਸੇ ਦਾ ਚਾਲ ਯਹੋਵਾਹ ਨੂੰ ਭਾਉਂਦੀ ਹੈ, ਤਾਂ ਉਹ ਉਸ ਦੇ ਵੈਰੀਆਂ ਦਾ ਵੀ ਉਸ ਨਾਲ ਮੇਲ ਕਰਾਉਂਦਾ ਹੈ।
|
7. When a man H376 's ways H1870 please H7521 the LORD H3068 , he maketh even H1571 his enemies H341 to be at peace H7999 with H854 him.
|
8. ਧਰਮ ਨਾਲ ਥੋੜਾ ਜਿਹਾ ਕੁਨਿਆਉਂ ਦੀ ਵੱਡੀ ਆਮਦਨੀ ਨਾਲੋਂ ਚੰਗਾ ਹੈ।
|
8. Better H2896 is a little H4592 with righteousness H6666 than great H4480 H7230 revenues H8393 without H3808 right H4941 .
|
9. ਆਦਮੀ ਦਾ ਮਨ ਉਹ ਦਾ ਰਾਹ ਠਹਿਰਾਉਂਦਾ ਹੈ, ਪਰ ਯਹੋਵਾਹ ਉਹ ਦੇ ਪੈਰਾਂ ਦੀ ਅਗਵਾਈ ਕਰਦਾ ਹੈ।
|
9. A man H120 's heart H3820 deviseth H2803 his way H1870 : but the LORD H3068 directeth H3559 his steps H6806 .
|
10. ਪਾਤਸ਼ਾਹ ਦੇ ਬੁੱਲ੍ਹਾਂ ਤੋਂ ਸੁਰਗੀ ਬਚਨ ਨਿੱਕਲਦਾ ਹੈ, ਨਿਆਉਂ ਵਿੱਚ ਉਹ ਦਾ ਮੂੰਹ ਭੁੱਲ ਨਹੀਂ ਕਰਦਾ।
|
10. A divine sentence H7081 is in H5921 the lips H8193 of the king H4428 : his mouth H6310 transgresseth H4603 not H3808 in judgment H4941 .
|
11. ਸੱਚੀ ਤਕੜੀ ਤੇ ਪਲੜੇ ਯਹੋਵਾਹ ਦੇ ਹਨ, ਗੁੱਥਲੀ ਦੇ ਸਾਰੇ ਵੱਟੇ ਓਸੇ ਦਾ ਕੰਮ ਹਨ।
|
11. A just H4941 weight H6425 and balance H3976 are the LORD H3068 's: all H3605 the weights H68 of the bag H3599 are his work H4639 .
|
12. ਬੁਰਿਆਈ ਕਰਨੀ ਪਾਤਸ਼ਾਹਾਂ ਲਈ ਘਿਣਾਉਣੀ ਹੈ, ਕਿਉਂ ਜੋ ਉਨ੍ਹਾਂ ਦੀ ਗੱਦੀ ਦਾ ਧਰਮ ਨਾਲ ਹੀ ਟਿਕਾਓ ਹੁੰਦਾ ਹੈ।
|
12. It is an abomination H8441 to kings H4428 to commit H6213 wickedness H7562 : for H3588 the throne H3678 is established H3559 by righteousness H6666 .
|
13. ਧਰਮੀ ਬੁੱਲ੍ਹਾਂ ਤੋਂ ਪਾਤਸ਼ਾਹ ਪਰਸੰਨ ਹੁੰਦੇ ਹਨ, ਅਤੇ ਜਿਹੜਾ ਸਿੱਧੀ ਗੱਲ ਕਰਦਾ ਹੈ ਉਹ ਦੇ ਨਾਲ ਉਹ ਪ੍ਰੇਮ ਰੱਖਦਾ ਹੈ।
|
13. Righteous H6664 lips H8193 are the delight H7522 of kings H4428 ; and they love H157 him that speaketh H1696 right H3477 .
|
14. ਪਾਤਸ਼ਾਹ ਦਾ ਗੁੱਸਾ ਮੌਤ ਦੇ ਦੂਤਾਂ ਵਰਗਾ ਹੈ, ਪਰ ਬੁੱਧਵਾਨ ਪੁਰਸ਼ ਉਹ ਨੂੰ ਠੰਡਿਆਂ ਕਰਦਾ ਹੈ।
|
14. The wrath H2534 of a king H4428 is as messengers H4397 of death H4194 : but a wise H2450 man H376 will pacify H3722 it.
|
15. ਪਾਤਸ਼ਾਹ ਦੇ ਮੁਖ ਦੇ ਚਾਨਣ ਵਿੱਚ ਜੀਉਣ ਹੈ, ਅਤੇ ਉਹ ਦੀ ਕਿਰਪਾ ਬਰਸਾਤ ਦੇ ਛੇਕੜ ਦੀ ਬੱਦਲੀ ਵਰਗੀ ਹੁੰਦੀ ਹੈ।
|
15. In the light H216 of the king H4428 's countenance H6440 is life H2416 ; and his favor H7522 is as a cloud H5645 of the latter rain H4456 .
|
16. ਬੁੱਧ ਦੀ ਪ੍ਰਾਪਤੀ ਸੋਨੇ ਨਾਲੋਂ ਕਿੰਨੀ ਵਧੀਕ ਚੰਗੀ ਹੈ! ਅਤੇ ਚਾਂਦੀ ਨਾਲੋਂ ਸਮਝ ਦਾ ਪ੍ਰਾਪਤ ਕਰਨਾ ਚੁਣਨਾ ਚਾਹੀਦਾ ਹੈ।
|
16. How much H4100 better H2896 is it to get H7069 wisdom H2451 than gold H4480 H2742 ! and to get H7069 understanding H998 rather to be chosen H977 than silver H4480 H3701 !
|
17. ਬੁਰਿਆਈ ਤੋਂ ਲਾਂਭੇ ਰਹਿਣਾ ਸਚਿਆਰਾਂ ਦਾ ਸ਼ਾਹ ਰਾਹ ਹੈ, ਜਿਹੜਾ ਆਪਣੀ ਚਾਲ ਦੀ ਚੌਕਸੀ ਕਰਦਾ ਹੈ ਉਹ ਆਪਣੀ ਜਾਨ ਨੂੰ ਬਚਾਉਂਦਾ ਹੈ।
|
17. The highway H4546 of the upright H3477 is to depart H5493 from evil H4480 H7451 : he that keepeth H5341 his way H1870 preserveth H8104 his soul H5315 .
|
18. ਨਾਸ ਤੋਂ ਪਹਿਲਾਂ ਹੰਕਾਰ ਅਤੇ ਡਿੱਗਣ ਤੋਂ ਪਹਿਲਾਂ ਘੁਮੰਡੀ ਰੂਹ ਹੁੰਦੀ ਹੈ।
|
18. Pride H1347 goeth before H6440 destruction H7667 , and a haughty H1363 spirit H7307 before H6440 a fall H3783 .
|
19. ਘੁਮੰਡੀਆਂ ਨਾਲ ਲੁੱਟ ਦਾ ਮਾਲ ਵੰਡਣ ਨਾਲੋਂ ਮਸਕੀਨਾਂ ਦੇ ਸੰਗ ਅੱਝਾ ਹੋ ਕੇ ਰਹਿਣਾ ਚੰਗਾ ਹੈ।
|
19. Better H2896 it is to be of a humble H8217 spirit H7307 with H854 the lowly H6035 , than to divide H4480 H2505 the spoil H7998 with H854 the proud H1343 .
|
20. ਜਿਹੜਾ ਬਚਨ ਉੱਤੇ ਚਿੱਤ ਲਾਉਂਦਾ ਹੈ ਉਹ ਦਾ ਭਲਾ ਹੋਵੇਗਾ, ਅਤੇ ਜਿਹੜਾ ਯਹੋਵਾਹ ਉੱਤੇ ਭਰੋਸਾ ਰੱਖਦਾ ਹੈ ਉਹ ਧੰਨ ਹੈ!
|
20. He that handleth a matter wisely H7919 H5921 H1697 shall find H4672 good H2896 : and whoso trusteth H982 in the LORD H3068 , happy H835 is he.
|
21. ਜਿਹੜਾ ਬੁੱਧਵਾਨ ਹੈ ਉਹ ਬਿਬੇਕੀ ਕਹਾਉਂਦਾ ਹੈ, ਅਤੇ ਮਿੱਠੇ ਬੋਲਣ ਨਾਲ ਕਾਇਲ ਕਰਨ ਦੀ ਸ਼ਕਤੀ ਵੱਧ ਜਾਂਦੀ ਹੈ।
|
21. The wise H2450 in heart H3820 shall be called H7121 prudent H995 : and the sweetness H4986 of the lips H8193 increaseth H3254 learning H3948 .
|
22. ਬੁੱਧਵਾਨ ਦੇ ਲਈ ਬੁੱਧ ਜੀਉਣ ਦਾ ਸੋਤਾ ਹੈ, ਪਰ ਮੂਰਖਾਂ ਦੀ ਸਿੱਖਿਆ ਮੂਰਖਤਾਈ ਹੀ ਹੈ।
|
22. Understanding H7922 is a wellspring H4726 of life H2416 unto him that hath H1167 it : but the instruction H4148 of fools H191 is folly H200 .
|
23. ਬੁੱਧਵਾਨ ਦਾ ਮਨ ਉਹ ਦੇ ਮੂੰਹ ਨੂੰ ਸਿਖਾਉਂਦਾ ਹੈ, ਅਤੇ ਉਹ ਦੇ ਬੁੱਲ੍ਹਾਂ ਨੂੰ ਗਿਆਨ ਦਿੰਦਾ ਹੈ।
|
23. The heart H3820 of the wise H2450 teacheth H7919 his mouth H6310 , and addeth H3254 learning H3948 to H5921 his lips H8193 .
|
24. ਸ਼ੁਭ ਬਚਨ ਮਖੀਰ ਦੀ ਛੱਲੀ ਵਾਂਙੁ ਹਨ, ਓਹ ਜੀ ਨੂੰ ਮਿੱਠੇ ਲੱਗਦੇ ਅਤੇ ਹੱਡੀਆਂ ਨੂੰ ਸਿਹਤ ਦਿੰਦੇ ਹਨ।
|
24. Pleasant H5278 words H561 are as a honeycomb H6688 H1706 , sweet H4966 to the soul H5315 , and health H4832 to the bones H6106 .
|
25. ਇੱਕ ਅਜਿਹਾ ਰਾਹ ਜੋ ਮਨੁੱਖ ਨੂੰ ਸਿੱਧਾ ਜਾਪਦਾ ਹੈ, ਪਰ ਉਹ ਦੇ ਅੰਤ ਵਿੱਚ ਮੌਤ ਦੇ ਰਾਹ ਹਨ।
|
25. There is H3426 a way H1870 that seemeth H6440 right H3477 unto a man H376 , but the end H319 thereof are the ways H1870 of death H4194 .
|
26. ਮਜੂਰ ਦੀ ਭੁੱਖ ਉਸ ਤੋਂ ਮਜੂਰੀ ਕਰਾਉਂਦੀ ਹੈ, ਉਹ ਦਾ ਮੂੰਹ ਜੋ ਉਹ ਨੂੰ ਉਭਾਰਦਾ ਹੈ।
|
26. He H5315 that laboreth H6001 laboreth H5998 for himself; for H3588 his mouth H6310 craveth H404 it of H5921 him.
|
27. ਨਿਕੰਮਾ ਪੁਰਸ਼ ਬੁਰਿਆਈ ਨੂੰ ਪੁੱਟਦਾ ਹੈ, ਤੇ ਉਹ ਦੇ ਬੁੱਲ੍ਹਾਂ ਵਿੱਚ ਜਾਣੋ ਸਾੜਨ ਵਾਲੀ ਅੱਗ ਹੁੰਦੀ ਹੈ।
|
27. An ungodly H1100 man H376 diggeth up H3738 evil H7451 : and in H5921 his lips H8193 there is as a burning H6867 fire H784 .
|
28. ਟੇਢਾ ਮਨੁੱਖ ਝਗੜੇ ਚੁੱਕਦਾ ਹੈ, ਅਤੇ ਚੁਗਲੀ ਕਰਨ ਵਾਲਾ ਜਾਨੀ ਮਿੱਤ੍ਰਾਂ ਵਿੱਚ ਫੁੱਟ ਪਾ ਦਿੰਦਾ ਹੈ।
|
28. A froward H8419 man H376 soweth H7971 strife H4066 : and a whisperer H5372 separateth H6504 chief friends H441 .
|
29. ਅਨ੍ਹੇਰੇ ਕਰਨ ਵਾਲਾ ਆਪਣੇ ਗੁਆਂਢੀ ਨੂੰ ਫ਼ੁਸਲਾ ਕੇ, ਭੈੜੇ ਰਾਹ ਵਿੱਚ ਪਾ ਦਿੰਦਾ ਹੈ।
|
29. A violent H2555 man H376 enticeth H6601 his neighbor H7453 , and leadeth H1980 him into the way H1870 that is not H3808 good H2896 .
|
30. ਅੱਖੀਆਂ ਮਟਕਾਉਣ ਵਾਲਾ ਟੇਢੇ ਕੰਮ ਸੋਚਦਾ ਹੈ, ਬੁੱਲ੍ਹ ਘੁਟਣ ਵਾਲਾ ਬੁਰਿਆਈ ਕਰ ਛੱਡਦਾ ਹੈ।
|
30. He shutteth H6095 his eyes H5869 to devise H2803 froward things H8419 : moving H7169 his lips H8193 he bringeth evil to pass H3615 H7451 .
|
31. ਧੌਲਾ ਸਿਰ ਸਜ਼ਾਵਟ ਦਾ ਮੁਕਟ ਹੈ, ਉਹ ਧਰਮ ਦੇ ਮਾਰਗ ਤੋਂ ਪ੍ਰਾਪਤ ਹੁੰਦਾ ਹੈ।
|
31. The hoary H7872 head is a crown H5850 of glory H8597 , if it be found H4672 in the way H1870 of righteousness H6666 .
|
32. ਜਿਹੜਾ ਕ੍ਰੋਧ ਵਿੱਚ ਧੀਮਾ ਹੈ ਉਹ ਸੂਰਬੀਰ ਨਾਲੋਂ, ਅਤੇ ਆਪਣੀ ਰੂਹ ਨੂੰ ਵੱਸ ਵਿੱਚ ਰੱਖਣ ਵਾਲਾ, ਸ਼ਹਿਰ ਦੇ ਜਿੱਤਣ ਵਾਲ ਨਾਲੋਂ ਚੰਗਾ ਹੈ।
|
32. He that is slow H750 to anger H639 is better H2896 than the mighty H4480 H1368 ; and he that ruleth H4910 his spirit H7307 than he that taketh H4480 H3920 a city H5892 .
|
33. ਬੁੱਕਲ ਵਿੱਚ ਗੁਣੇ ਪਾਏ ਜਾਂਦੇ ਹਨ, ਪਰ ਉਨ੍ਹਾਂ ਦਾ ਫ਼ੈਸਲਾ ਯਹੋਵਾਹ ਵੱਲੋਂ ਹੀ ਹੁੰਦਾ ਹੈ।।
|
33. H853 The lot H1486 is cast H2904 into the lap H2436 ; but the whole H3605 disposing H4941 thereof is of the LORD H4480 H3068 .
|