Bible Versions
Bible Books

John 12 (PAV) Punjabi Old BSI Version

1 ਫੇਰ ਪਸਾਹ ਤੋਂ ਛੇ ਦਿਨ ਪਹਿਲਾਂ ਯਿਸੂ ਬੈਤਅਨਿਯਾ ਵਿੱਚ ਆਇਆ ਜਿੱਥੇ ਲਾਜ਼ਰ ਸੀ ਜਿਹ ਨੂੰ ਯਿਸੂ ਨੇ ਮੁਰਦਿਆਂ ਵਿੱਚੋਂ ਜਿਵਾਲਿਆ ਸੀ
2 ਸੋ ਉੱਥੇ ਉਨ੍ਹਾਂ ਉਸ ਦੇ ਲਈ ਭੋਜਨ ਤਿਆਰ ਕੀਤਾ ਅਤੇ ਮਾਰਥਾ ਟਹਿਲ ਕਰਦੀ ਸੀ ਪਰ ਲਾਜ਼ਰ ਉਨ੍ਹਾਂ ਵਿੱਚੋਂ ਇੱਕ ਸੀ ਜਿਹੜੇ ਉਹ ਦੇ ਨਾਲ ਖਾਣ ਬੈਠੇ ਸਨ
3 ਤਦ ਮਰਿਯਮ ਨੇ ਅੱਧ ਸੇਰ ਮਹਿੰਗ ਮੁੱਲਾ ਜਟਾ ਮਾਸੀ ਦਾ ਖਰਾ ਅਤਰ ਲੈ ਕੇ ਯਿਸੂ ਦੇ ਚਰਨਾਂ ਨੂੰ ਮਲਿਆ ਅਤੇ ਆਪਣੇ ਵਾਲਾਂ ਨਾਲ ਉਹ ਦੇ ਚਰਨ ਪੂੰਝੇ ਅਤੇ ਘਰ ਅਤਰ ਦੀ ਬਾਸਨਾ ਨਾਲ ਭਰ ਗਿਆ
4 ਪਰ ਉਹ ਦੇ ਚੇਲਿਆਂ ਵਿੱਚੋਂ ਯਹੂਦਾ ਇਸਕਰਿਯੋਤੀ ਨੇ ਜਿਨ ਉਸ ਨੂੰ ਫੜਵਾਉਣਾ ਸੀ ਆਖਿਆ
5 ਇਹ ਅਤਰ ਡੂਢ ਸੌ ਰੁਪਏ ਨੂੰ ਵੇਚ ਕੇ ਕੰਗਾਲਾਂ ਨੂੰ ਕਿਂਊ ਨਾ ਦਿੱਤਾ ਗਿਆॽ
6 ਪਰ ਉਹ ਨੇ ਇਹ ਗੱਲ ਇਸ ਕਾਰਨ ਨਹੀਂ ਆਖੀ ਜੋ ਕੰਗਾਲਾਂ ਦੀ ਚਿੰਤਾ ਕਰਦਾ ਸੀ ਪਰ ਇਸ ਕਾਰਨ ਜੋ ਉਹ ਚੋਰ ਸੀ ਅਤੇ ਗੁਥਲੀ ਉਹ ਦੇ ਕੋਲ ਰਹਿੰਦੀ ਸੀ ਅਰ ਜੋ ਕੁਝ ਉਸ ਵਿੱਚ ਪਾਇਆ ਜਾਂਦਾ ਸੀ ਉਹ ਨੂੰ ਲੈ ਜਾਂਦਾ ਸੀ
7 ਤਾਂ ਯਿਸੂ ਨੇ ਆਖਿਆ, ਉਹ ਨੂੰ ਇਹ ਮੇਰੇ ਕਫ਼ਨਾਉਣ ਦਫ਼ਨਾਉਣ ਦੇ ਦਿਨ ਲਈ ਰੱਖਣ ਦਿਹ
8 ਕੰਗਾਲ ਤਾਂ ਸਦਾ ਤੁਹਾਡੇ ਨਾਲ ਹਨ ਪਰ ਮੈਂ ਸਦਾ ਤੁਹਾਡੇ ਨਾਲ ਨਹੀਂ ਹਾਂ।।
9 ਤਦ ਯਹੂਦੀਆਂ ਦੇ ਬਹੁਤ ਸਾਰੇ ਲੋਕ ਜਾਣ ਗਏ ਭਈ ਉਹ ਉੱਥੇ ਹੈ ਅਤੇ ਓਹ ਆਏ ਨਿਰਾ ਯਿਸੂ ਪਿੱਛੇ ਨਹੀਂ ਸਗੋਂ ਇਸ ਲਈ ਵੀ ਜੋ ਲਾਜ਼ਰ ਨੂੰ ਵੇਖਣ ਜਿਹ ਨੂੰ ਉਸ ਨੇ ਮੁਰਦਿਆਂ ਵਿੱਚੋਂ ਜਿਵਾਲਿਆ ਸੀ
10 ਪਰ ਪਰਧਾਨ ਜਾਜਕਾਂ ਨੇ ਮਤਾ ਪਕਾਇਆ ਜੋ ਲਾਜ਼ਰ ਨੂੰ ਵੀ ਜਾਨੋਂ ਮਾਰ ਦੇਈਏ
11 ਕਿਉਂਕਿ ਉਹ ਦੇ ਕਾਰਨ ਯਹੂਦੀਆਂ ਵਿੱਚੋਂ ਬਾਹਲੇ ਲੋਕ ਚੱਲੇ ਗਏ ਅਤੇ ਯਿਸੂ ਉੱਤੇ ਨਿਹਚਾ ਕਰਦੇ ਸਨ।।
12 ਦੂਜੇ ਦਿਨ ਬਹੁਤ ਸਾਰੇ ਲੋਕ ਜੋ ਤਿਉਹਾਰ ਤੇ ਆਏ ਸਨ ਜਦ ਉਨ੍ਹਾਂ ਨੇ ਸੁਣਿਆ ਜੋ ਯਿਸੂ ਯਰੂਸ਼ਲਮ ਨੂੰ ਆਉਂਦਾ ਹੈ
13 ਖਜੂਰਾਂ ਦੀਆਂ ਟਹਿਣੀਆਂ ਲੈ ਕੇ ਉਹ ਦੇ ਮਿਲਣ ਨੂੰ ਨਿੱਕਲੇ ਅਤੇ ਉੱਚੀ ਦਿੱਤੀ ਬੋਲਣ ਲੱਗੇ ਹੋਸੰਨਾ! ਧੰਨ ਉਹ ਜਿਹੜਾ ਪ੍ਰਭੁ ਦੇ ਨਾਮ ਉੱਤੇ ਆਉਂਦਾ ਹੈ ਅਤੇ ਇਸਰਾਏਲ ਦਾ ਪਾਤਸ਼ਾਹ ਹੈ!
14 ਅਤੇ ਯਿਸੂ ਨੇ ਇੱਕ ਗਧੀ ਦਾ ਬੱਚਾ ਪਾਇਆ ਅਤੇ ਉਸ ਉੱਤੇ ਸਵਾਰ ਹੋਇਆ ਜਿਵੇਂ ਲਿਖਿਆ ਹੋਇਆ ਹੈ
15 ਸੀਯੋਨ ਦੀ ਬੇਟੀ, ਨਾ ਡਰ, ਵੇਖ ਤੇਰਾ ਪਾਤਸ਼ਾਹ ਗਧੀ ਦੇ ਬੱਚੇ ਤੇ ਸਵਾਰ ਹੋ ਕੇ ਆਉਂਦਾ ਹੈ।।
16 ਉਹ ਦੇ ਚੇਲਿਆਂ ਨੇ ਏਹ ਗੱਲਾਂ ਨਾ ਸਮਝੀਆਂ ਪਰ ਜਾਂ ਯਿਸੂ ਆਪਣੇ ਤੇਜ ਨੂੰ ਪਹੁੰਚਿਆ ਤਾਂ ਉਨ੍ਹਾਂ ਨੂੰ ਚੇਤੇ ਆਇਆ ਜੋ ਏਹ ਗੱਲਾਂ ਉਸੇ ਵਿਖੇ ਲਿਖੀਆਂ ਹੋਈਆਂ ਸਨ ਅਤੇ ਉਨ੍ਹਾਂ ਉਸ ਦੇ ਨਾਲ ਏਹ ਕੰਮ ਕੀਤੇ ਸਨ
17 ਤਦ ਉਨ੍ਹਾਂ ਲੋਕਾਂ ਨੇ ਜਿਹੜੇ ਉਸ ਵੇਲੇ ਉਹ ਦੇ ਨਾਲ ਸਨ ਜਦ ਉਹ ਨੇ ਲਾਜ਼ਰ ਨੂੰ ਕਬਰੋਂ ਬਾਹਰ ਸੱਦਿਆ ਸੀ ਅਤੇ ਮੁਰਦਿਆਂ ਵਿੱਚੋਂ ਜਿਵਾਲਿਆ ਸੀ ਸਾਖੀ ਦਿੱਤੀ
18 ਇਸ ਕਰਕੇ ਵੀ ਲੋਕ ਉਹ ਨੂੰ ਜਾ ਮਿਲੇ ਕਿਉਂ ਜੋ ਉਨ੍ਹਾਂ ਸੁਣਿਆ ਸੀ ਭਈ ਉਸ ਨੇ ਇਹ ਨਿਸ਼ਾਨ ਵਿਖਾਇਆ
19 ਤਾਂ ਫ਼ਰੀਸੀ ਆਪਸ ਵਿੱਚ ਕਹਿਣ ਲੱਗੇ, ਤੁਸੀਂ ਵੇਖਦੇ ਹੋ ਜੋ ਤੁਹਾਥੋਂ ਕੁਝ ਨਹੀਂ ਬਣਿ ਆਉਂਦਾ ਵੇਖੋ ਜਗਤ ਉਹ ਦੇ ਪਿੱਛੇ ਲੱਗ ਤੁਰਿਆ!।।
20 ਜਿਹੜੇ ਲੋਕ ਤਿਉਹਾਰ ਉੱਤੇ ਬੰਦਗੀ ਕਰਨ ਆਏ ਉਨ੍ਹਾਂ ਵਿੱਚ ਕਈ ਯੂਨਾਨੀ ਸਨ
21 ਸੋ ਓਹ ਫ਼ਿਲਿੱਪੁਸ ਦੇ ਕੋਲ ਜੋ ਗਲੀਲ ਦੇ ਬੈਤਸੈਦੇ ਦਾ ਸੀ ਆਏ ਅਤੇ ਉਹ ਦੇ ਅੱਗੇ ਅਰਜ਼ ਕਰ ਕੇ ਆਖਿਆ, ਜੀ, ਅਸਾਂ ਯਿਸੂ ਦਾ ਦਰਸ਼ਣ ਕਰਨਾ ਹੈ
22 ਫ਼ਿਲਿੱਪੁਸ ਨੇ ਆਣ ਕੇ ਅੰਦ੍ਰਿਯਾਸ ਨੂੰ ਕਹਿ ਦਿੱਤਾ ਅਤੇ ਅੰਦ੍ਰਿਯਾਸ ਅਰ ਫ਼ਿਲਿੱਪੁਸ ਨੇ ਆਣ ਕੇ ਯਿਸੂ ਨੂੰ ਆਖਿਆ
23 ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਵੇਲਾ ਪੁੱਜਿਆ ਹੈ ਜੋ ਮਨੁੱਖ ਦੇ ਪੁੱਤ੍ਰ ਦੀ ਵਡਿਆਈ ਕੀਤੀ ਜਾਏ
24 ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ ਜੋ ਕਣਕ ਦਾ ਦਾਣਾ ਜੇ ਜ਼ਮੀਨ ਵਿੱਚ ਪੈ ਕੇ ਨਾ ਮਰੇ ਤਾਂ ਉਹ ਇਕੱਲਾ ਹੀ ਰਹਿੰਦਾ ਹੈ ਪਰ ਜੇ ਮਰੇ ਤਾਂ ਬਹੁਤ ਸਾਰਾ ਫਲ ਦਿੰਦਾ ਹੈ
25 ਜਿਹੜਾ ਆਪਣੀ ਜਾਨ ਨਾਲ ਹਿਤ ਕਰਦਾ ਹੈ ਉਹ ਉਸ ਨੂੰ ਗੁਆਉਂਦਾ ਅਤੇ ਜਿਹੜਾ ਇਸ ਜਗਤ ਵਿੱਚ ਆਪਣੀ ਜਾਨ ਨਾਲ ਵੈਰ ਰੱਖਦਾ ਹੈ ਉਹ ਸਦੀਪਕ ਜੀਉਣ ਤਾਈਂ ਉਹ ਦੀ ਰੱਛਿਆ ਕਰੇਗਾ
26 ਜੇ ਕੋਈ ਮੇਰੀ ਸੇਵਾ ਕਰੇ ਤਾਂ ਮੇਰੇ ਪਿੱਛੇ ਹੋ ਤੁਰੇ ਅਰ ਜਿੱਥੇ ਮੈਂ ਹਾਂ ਮੇਰਾ ਸੇਵਕ ਭੀ ਉੱਥੇ ਹੋਵੇਗਾ। ਜੇ ਕੋਈ ਮੇਰੀ ਸੇਵਾ ਕਰੇ ਤਾਂ ਪਿਤਾ ਉਹ ਦਾ ਆਦਰ ਕਰੇਗਾ
27 ਹੁਣ ਮੇਰਾ ਜੀ ਘਬਰਾਉਂਦਾ ਹੈ ਅਤੇ ਮੈਂ ਕੀ ਆਖਾਂॽ ਹੇ ਪਿਤਾ ਮੈਨੂੰ ਇਸ ਘੜੀ ਤੋਂ ਬਚਾॽ ਪਰ ਇਸੇ ਲਈ ਮੈਂ ਇਸ ਘੜੀ ਤੀਕੁ ਆਇਆ ਹਾਂ
28 ਹੇ ਪਿਤਾ ਆਪਣੇ ਨਾਮ ਨੂੰ ਵਡਿਆਈ ਦੇਹ ਤਦੋਂ ਏਹ ਸੁਰਗੀ ਬਾਣੀ ਆਈ ਜੋ ਮੈਂ ਉਹ ਨੂੰ ਵਡਿਆਈ ਦਿੱਤੀ ਹੈ ਅਰ ਫੇਰ ਵੀ ਦਿਆਂਗਾ
29 ਤਦ ਲੋਕਾਂ ਨੇ ਜਿਹੜੇ ਕੋਲ ਖਲੋਤੇ ਸਨ ਜਾਂ ਇਹ ਸੁਣਿਆ ਤਾਂ ਕਹਿਣ ਲੱਗੇ ਜੋ ਬੱਦਲ ਗਰਜਿਆ ਹੈ ਹੋਰਨਾਂ ਆਖਿਆ, ਦੂਤ ਨੇ ਇਹ ਦੇ ਨਾਲ ਗੱਲ ਕੀਤੀ ਹੈ
30 ਯਿਸੂ ਨੇ ਉੱਤਰ ਦਿੱਤਾ ਕਿ ਇਹ ਸ਼ਬਦ ਮੇਰੇ ਲਈ ਨਹੀਂ ਪਰ ਤੁਹਾਡੇ ਲਈ ਆਇਆ ਹੈ
31 ਹੁਣ ਇਸ ਜਗਤ ਦਾ ਨਿਆਉਂ ਹੁੰਦਾ ਹੈ। ਹੁਣ ਇਸ ਜਗਤ ਦਾ ਸਰਦਾਰ ਬਾਹਰ ਕੱਢਿਆ ਜਾਵੇਗਾ
32 ਅਰ ਮੈਂ ਜੇ ਧਰਤੀ ਉੱਤੋਂ ਉੱਚਾ ਕੀਤਾ ਜਾਵਾਂ ਤਾਂ ਸਾਰਿਆਂ ਨੂੰ ਆਪਣੀ ਵੱਲ ਖਿੱਚਾਂਗਾ
33 ਉਸ ਨੇ ਇਹ ਆਖਿਆ ਭਈ ਪਤਾ ਦੇਵੇ ਜੋ ਉਹ ਨੇ ਆਪ ਕਿਹੜੀ ਮੌਤ ਨਾਲ ਮਰਨਾ ਸੀ
34 ਇਸ ਕਾਰਨ ਲੋਕਾਂ ਨੇ ਉਹ ਨੂੰ ਉੱਤਰ ਦਿੱਤਾ, ਅਸਾਂ ਸ਼ਰਾ ਵਿੱਚੋਂ ਸੁਣਿਆ ਹੈ ਜੋ ਮਸੀਹ ਸਦਾ ਰਹੂ। ਫੇਰ ਤੂੰ ਕਿੱਕੁਰ ਆਖਦਾ ਹੈਂ ਭਈ ਮਨੁੱਖ ਦੇ ਪੁੱਤ੍ਰ ਦਾ ਉੱਚਾ ਕੀਤਾ ਜਾਣਾ ਜਰੂਰ ਹੈॽ ਇਹ ਮਨੁੱਖ ਦਾ ਪੁੱਤ੍ਰ ਕੌਣ ਹੈॽ
35 ਸੋ ਯਿਸੂ ਨੇ ਉਨ੍ਹਾਂ ਨੂੰ ਕਿਹਾ ਕਿ ਚਾਨਣ ਅਜੇ ਥੋੜਾ ਚਿਰ ਹੋਰ ਤੁਹਾਡੇ ਵਿੱਚ ਹੈ ਜਿੰਨਾ ਚਿਰ ਚਾਨਣ ਤੁਹਾਡੇ ਨਾਲ ਹੈ ਚੱਲੇ ਚੱਲੋ ਭਈ ਕਿਤੇ ਐਉਂ ਨਾ ਹੋਵੇ ਜੋ ਅਨ੍ਹੇਰਾ ਤੁਹਾਨੂੰ ਘੇਰੇ ਅਤੇ ਜੋ ਅਨ੍ਹੇਰੇ ਵਿੱਚ ਚੱਲਦਾ ਹੈ ਸੋ ਨਹੀਂ ਜਾਣਦਾ ਜੋ ਉਹ ਕਿੱਥੇ ਤੁਰਦਾ ਹੈ
36 ਜਿੰਨਾ ਚਿਰ ਚਾਨਣ ਤੁਹਾਡੇ ਨਾਲ ਹੈ ਚਾਨਣ ਉੱਤੇ ਨਿਹਚਾ ਕਰੋ ਤਾਂ ਜੋ ਤੁਸੀਂ ਚਾਨਣ ਦੇ ਪੁੱਤ੍ਰ ਹੋਵੋ।। ਯਿਸੂ ਨੇ ਏਹ ਗੱਲਾਂ ਆਖੀਆਂ ਅਤੇ ਜਾਕੇ ਉਨ੍ਹਾਂ ਤੋਂ ਲੁਕ ਗਿਆ
37 ਭਾਵੇਂ ਉਸ ਨੇ ਉਨ੍ਹਾਂ ਦੇ ਸਾਹਮਣੇ ਐੱਨੇ ਨਿਸ਼ਾਨ ਵਿਖਾਏ ਸਨ ਤਾਂ ਵੀ ਉਨ੍ਹਾਂ ਉਸ ਉੱਤੇ ਨਿਹਚਾ ਨਹੀਂ ਕੀਤੀ
38 ਤਾਂ ਜੋ ਯਸਾਯਾਹ ਨਬੀ ਦਾ ਬਚਨ ਪੂਰਾ ਹੋਵੇ ਜਿਹੜਾ ਉਹ ਨੇ ਕਿਹਾ ਸੀ ਕਿ ਹੇ ਪ੍ਰਭੁ ਸਾਡੇ ਸਨੇਹੇ ਦੀ ਕਿਨ ਪਰਤੀਤ ਕੀਤੀ ਅਤੇ ਪ੍ਰਭੁ ਦੀ ਬਾਂਹ ਕਿਸ ਉੱਤੇ ਪਰਗਟ ਹੋਈ ਹੈॽ
39 ਇਸ ਕਾਰਨ ਓਹ ਨਿਹਚਾ ਨਾ ਕਰ ਸੱਕੇ ਕਿਉਂ ਜੋ ਯਸਾਯਾਹ ਨੇ ਫੇਰ ਆਖਿਆ,
40 ਉਸ ਨੇ ਓਹਨਾਂ ਦੀਆਂ ਅੱਖਾਂ ਅੰਨ੍ਹੀਆਂ ਕਰ ਦਿੱਤੀਆਂ, ਅਤੇ ਓਹਨਾਂ ਦਾ ਦਿਲ ਕਠੋਰ ਕੀਤਾ ਹੈ, ਮਤੇ ਓਹ ਅੱਖਾਂ ਨਾਲ ਵੇਖਣ, ਅਤੇ ਮਨ ਨਾਲ ਸਮਝਣ ਅਰ ਮੁੜ ਆਉਣ, ਅਤੇ ਮੈਂ ਓਹਨਾਂ ਨੂੰ ਚੰਗਾ ਕਰਾਂ।।
41 ਯਸਾਯਾਹ ਨੇ ਏਹ ਬਚਨ ਕੀਤੇ ਇਸ ਲਈ ਜੋ ਉਨ ਉਸ ਦਾ ਤੇਜ ਵੇਖਿਆ ਅਰ ਉਸੇ ਵਿਖੇ ਬੋਲਿਆ
42 ਤਾਂ ਵੀ ਸਰਦਾਰਾਂ ਵਿੱਚੋਂ ਭੀ ਬਹੁਤਿਆਂ ਨੇ ਉਸ ਉੱਤੇ ਨਿਹਚਾ ਕੀਤੀ ਪਰ ਫ਼ਰੀਸੀਆਂ ਦੇ ਕਾਰਨ ਉਨ੍ਹਾਂ ਨੇ ਜਬਾਨੀ ਨਾ ਮੰਨਿਆ ਭਈ ਐਉਂ ਨਾ ਹੋਵੇ ਜੋ ਅਸੀਂ ਸਮਾਜ ਵਿੱਚੋਂ ਛੇਕੇ ਜਾਈਏ
43 ਕਿਉਂਕਿ ਓਹ ਪਰਮੇਸ਼ੁਰ ਦੀ ਵਡਿਆਈ ਨਾਲੋਂ ਮਨੁੱਖਾਂ ਦੀ ਵਡਿਆਈ ਦੇ ਬਹੁਤੇ ਭੁੱਖੇ ਸਨ।।
44 ਯਿਸੂ ਨੇ ਉੱਚੀ ਅਵਾਜ਼ ਨਾਲ ਆਖਿਆ, ਜਿਹੜਾ ਮੇਰੇ ਉੱਤੇ ਨਿਹਚਾ ਕਰਦਾ ਹੈ ਉਹ ਮੇਰੇ ਉੱਤੇ ਨਹੀਂ ਸਗੋਂ ਉਸ ਉੱਤੇ ਨਿਹਚਾ ਕਰਦਾ ਹੈ ਜਿਨ ਮੈਨੂੰ ਘੱਲਿਆ
45 ਅਰ ਜੋ ਮੈਨੂੰ ਵੇਖਦਾ ਹੈ ਸੋ ਉਹ ਨੂੰ ਵੇਖਦਾ ਹੈ ਜਿਨ ਮੈਨੂੰ ਘੱਲਿਆ
46 ਮੈਂ ਜਗਤ ਵਿੱਚ ਚਾਨਣ ਹੋ ਕੇ ਆਇਆ ਹਾਂ ਤਾਂ ਜੋ ਹਰ ਕੋਈ ਜੋ ਮੇਰੇ ਉੱਤੇ ਨਿਹਚਾ ਕਰਦਾ ਹੈ ਸੋ ਅਨ੍ਹੇਰੇ ਵਿੱਚ ਨਾ ਰਹੇ
47 ਅਰ ਜੇ ਕੋਈ ਮੇਰੀਆਂ ਗੱਲਾਂ ਸੁਣੇ ਅਤੇ ਨਾ ਮੰਨੇ ਤਾਂ ਮੈਂ ਉਹ ਨੂੰ ਦੋਸ਼ੀ ਨਹੀਂ ਠਹਿਰਾਉਂਦਾ ਕਿਉਂ ਜੋ ਮੈਂ ਜਗਤ ਨੂੰ ਦੋਸ਼ੀ ਠਹਿਰਾਉਣ ਨਹੀਂ ਸਗੋਂ ਜਗਤ ਨੂੰ ਬਚਾਉਣ ਆਇਆ ਹਾਂ
48 ਜਿਹੜਾ ਮੈਨੂੰ ਰੱਦ ਕਰਦਾ ਹੈ ਅਤੇ ਮੇਰੀਆਂ ਗੱਲਾਂ ਨਹੀਂ ਕਬੂਲਦਾ, ਉਹ ਨੂੰ ਇੱਕ ਦੋਸ਼ੀ ਠਹਿਰਾਉਂਦਾ ਹੈ ਜਿਹੜਾ ਬਚਨ ਮੈਂ ਕਿਹਾ ਓਹੀਓ ਅੰਤ ਦੇ ਦਿਨ ਉਸ ਨੂੰ ਦੋਸ਼ੀ ਠਹਿਰਾਵੇਗਾ
49 ਕਿਉਂ ਜੋ ਮੈਂ ਆਪ ਤੋਂ ਨਹੀਂ ਬੋਲਿਆ ਪਰ ਪਿਤਾ ਜਿਨ ਮੈਨੂੰ ਘੱਲਿਆ ਉਸੇ ਨੇ ਮੈਨੂੰ ਹੁਕਮ ਦਿੱਤਾ ਭਈ ਮੈਂ ਕੀ ਬਚਨ ਕਰਾਂ ਅਤੇ ਕੀ ਬੋਲਾਂ
50 ਅਰ ਮੈਂ ਜਾਣਦਾ ਹਾਂ ਕਿ ਉਹ ਦਾ ਬਚਨ ਸਦੀਪਕ ਜੀਉਣ ਹੈ। ਇਸ ਕਾਰਨ ਮੈਂ ਜੋ ਕੁਝ ਬੋਲਦਾ ਹਾਂ ਸੋ ਜਿਵੇਂ ਪਿਤਾ ਨੇ ਮੈਨੂੰ ਆਖਿਆ ਹੈ ਤਿਵੇਂ ਬੋਲਦਾ ਹਾਂ।।
1 Then G3767 CONJ Jesus G2424 N-NSM six G1803 A-NUI days G2250 N-GPF before G4253 PREP the G3588 T-GSM passover G3957 ARAM came G2064 V-2AAI-3S to G1519 PREP Bethany G963 N-ASF , where G3699 ADV Lazarus G2976 N-NSM was G2258 V-IXI-3S which had been dead G2348 V-RAP-NSM , whom G3739 R-ASM he raised G1453 V-AAI-3S from G1537 PREP the dead G3498 A-GPM .
2 There G1563 ADV they made G4160 V-AAI-3P him G4160 V-AAI-3P a supper G1173 N-ASN ; and G2532 CONJ Martha G3136 N-NSF served G1247 V-IAI-3S : but G1161 CONJ Lazarus G2976 N-NSM was G2258 V-IXI-3S one G1520 A-NSM of them that sat at the table with G4873 him G846 P-DSM .
3 Then G3767 CONJ took G2983 V-2AAP-NSF Mary G3137 N-NSF a pound G3046 N-ASF of ointment G3464 N-GSN of spikenard G4101 A-GSF , very costly G4186 A-GSF , and anointed G218 V-AAI-3S the G3588 T-APM feet G4228 N-APM of Jesus G2424 N-GSM , and G2532 CONJ wiped G1591 V-AAI-3S his G3588 T-APM feet G4228 N-APM with her G3588 T-DPF hair G2359 N-DPF : and G1161 CONJ the G3588 T-APM house G3614 N-NSF was filled G4137 V-API-3S with G1537 PREP the G3588 T-GSF odor G3744 N-GSF of G3588 T-GSN the G3588 T-GSN ointment G3464 N-GSN .
4 Then G3767 CONJ saith G3004 V-PAI-3S one G1520 A-NSM of G1537 PREP his G3588 T-GPM disciples G3101 N-GPM , Judas G2455 N-NSM Iscariot G2469 N-NSM , Simon G4613 N-GSM \'s son , which should G3195 V-PAP-NSM betray G3860 V-PAN him G846 P-ASM ,
5 Why G1302 was not G3756 PRT-N this G3588 T-NSN ointment G3464 N-NSN sold G4097 V-API-3S for three hundred G5145 A-GPM pence G1220 N-GPN , and G2532 CONJ given G1325 V-API-3S to the poor G4434 A-DPM ?
6 This G5124 D-ASN he said G2036 V-2AAI-3S , not G3756 PRT-N that G3754 CONJ he G846 P-DSM cared G3199 V-IAI-3S for G4012 PREP the G3588 T-GPM poor G4434 A-GPM ; but G235 CONJ because G3754 CONJ he was G2258 V-IXI-3S a thief G2812 N-NSM , and G2532 CONJ had G2192 V-IAI-3S the G3588 T-ASN bag G1101 N-ASN , and G2532 CONJ bare G941 V-IAI-3S what was put G906 V-PPP-APN therein .
7 Then G3767 CONJ said G2036 V-2AAI-3S Jesus G2424 N-NSM , Let her alone G863 V-2AAM-2S : against G1519 PREP the G3588 T-ASF day G2250 N-ASF of G3588 T-GSM my G3588 T-GSM burying G1780 N-GSM hath she kept G5083 V-RAI-3S this G846 P-ASF .
8 For G1063 CONJ the G3588 T-APM poor G4434 A-APM always G3842 ADV ye have G2192 V-PAI-2P with G3326 PREP you G1438 F-3GPM ; but G1161 CONJ me G1691 P-1AS ye have G2192 V-PAI-2P not G3756 PRT-N always G3842 ADV .
9 Much G4183 A-NSM people G3793 N-NSM of G1537 PREP the G3588 T-GPM Jews G2453 A-GPM therefore G3767 CONJ knew G1097 V-2AAI-3S that G3754 CONJ he was G2076 V-PXI-3S there G1563 ADV : and G2532 CONJ they came G2064 V-2AAI-3P not G3756 PRT-N for Jesus\' sake G1223 PREP only G3440 ADV , but G235 CONJ that G2443 CONJ they G3588 T-ASM might see G1492 V-2AAS-3P Lazarus G2976 N-ASM also G2532 CONJ , whom G3739 R-ASM he had raised G1453 V-AAI-3S from G1537 PREP the dead G3498 A-GPM .
10 But G1161 CONJ the G3588 T-NPM chief priests G749 N-NPM consulted G1011 V-ADI-3P that G2443 CONJ they might put Lazarus also to death G615 V-PAS-3P ;
11 Because G3754 CONJ that by reason of G1223 PREP him G846 P-ASM many G4183 A-NPM of G3588 T-GPM the G3588 T-GPM Jews G2453 A-GPM went away G5217 V-IAI-3P , and G2532 CONJ believed G4100 V-IAI-3P on G1519 PREP Jesus G2424 N-ASM .
12 On the G3588 T-DSF next day G1887 ADV much G4183 A-NSM people G3793 N-NSM that were come G2064 V-2AAP-NSM to G1519 PREP the G3588 T-ASF feast G1859 N-ASF , when they heard G191 V-AAP-NPM that G3754 CONJ Jesus G2424 N-NSM was coming G2064 V-PNI-3S to G1519 PREP Jerusalem G2414 N-ASF ,
13 Took G2983 V-2AAI-3P branches G902 N-APN of palm trees G5404 N-GPM , and G2532 CONJ went forth G1831 V-2AAI-3P to G1519 PREP meet G5222 N-ASF him G846 P-DSM , and G2532 CONJ cried G2896 V-IAI-3P , Hosanna G5614 HEB : Blessed G2127 V-RPP-NSM is the G3588 T-APN King G935 N-NSM of G3588 T-NSM Israel G2474 N-PRI that cometh G2064 V-PNP-NSM in G1722 PREP the name G3686 N-DSN of the Lord G2962 N-GSM .
14 And G1161 CONJ Jesus G2424 N-NSM , when he had found G2147 V-2AAP-NSM a young ass G3678 N-ASN , sat G2523 V-AAI-3S thereon G1909 PREP ; as G2531 ADV it is G2076 V-PXI-3S written G1125 V-RPP-NSN ,
15 Fear G5399 V-PNM-2S not G3361 PRT-N , daughter G2364 N-VSF of Zion G4622 N-PRI ; behold G2400 V-2AAM-2S , thy G3588 T-NSM King G935 N-NSM cometh G2064 V-PNI-3S , sitting G2521 V-PNP-NSM on G1909 PREP an ass G3688 N-GSF \'s colt G4454 N-ASM .
16 These things G5023 D-APN understood G1097 V-2AAI-3P not G3756 PRT-N his G3588 T-NPM disciples G3101 N-NPM at the first G4412 : but G235 CONJ when G3753 ADV Jesus G2424 N-NSM was glorified G1392 V-API-3S , then G5119 ADV remembered G3415 V-API-3P they that G3754 CONJ these things G5023 D-NPN were G2258 V-IXI-3S written G1125 V-RPP-NPN of G1909 PREP him G846 P-DSM , and G2532 CONJ that they had done G4160 V-AAI-3P these things G5023 D-APN unto him G846 P-DSM .
17 The G3588 T-NSM people G3793 N-NSM therefore G3767 CONJ that was G5607 V-PXP-NSM with G3326 PREP him G846 P-GSM when G3753 ADV he G3588 T-ASM called G5455 V-AAI-3S Lazarus G2976 N-ASM out of G3588 T-GSN his grave G3419 N-GSN , and G2532 CONJ raised G1453 V-AAI-3S him G846 P-ASM from G1537 PREP the dead G3498 A-GPM , bare record G3140 V-IAI-3S .
18 For this cause G1223 PREP the G3588 T-NSM people G3793 N-NSM also G2532 CONJ met G5221 V-AAI-3S him G846 P-DSM , for G3754 CONJ that they heard G191 V-AAI-3S that he G846 P-ASM had done G4160 V-RAN this G3588 T-ASN miracle G4592 N-ASN .
19 The G3588 T-NPM Pharisees G5330 N-NPM therefore G3767 CONJ said G2036 V-2AAI-3P among G4314 PREP themselves G1438 F-3APM , Perceive G2334 V-PAM-2P ye how G3754 CONJ ye prevail G5623 V-PAI-2P nothing G3762 A-ASN ? behold G2396 , the G3588 T-NSM world G2889 N-NSM is gone G565 V-2AAI-3S after G3694 ADV him G846 P-GSM .
20 And G1161 CONJ there were G2258 V-IXI-3P certain G5100 X-NPM Greeks G1672 N-NPM among G1537 PREP them that came up G305 V-PAP-GPM to G2443 CONJ worship G4352 V-AAS-3P at G1722 PREP the G3588 T-DSF feast G1859 N-DSF :
21 The same G3778 D-NPM came G4334 V-AAI-3P therefore G3767 CONJ to Philip G5376 N-DSM , which G3588 T-DSM was of G575 PREP Bethsaida G966 N-PRI of Galilee G1056 N-GSF , and G2532 CONJ desired G2065 V-IAI-3P him G846 P-ASM , saying G3004 V-PAP-NPM , Sir G2962 N-VSM , we would G2309 V-PAI-1P see G1492 V-2AAN Jesus G2424 N-ASM .
22 Philip G5376 N-NSM cometh G2064 V-PNI-3S and G2532 CONJ telleth G3004 V-PAI-3S Andrew G406 N-DSM : and G2532 CONJ again G3825 ADV Andrew G406 N-NSM and G2532 CONJ Philip G5376 N-NSM tell G3004 V-PAI-3P Jesus G2424 N-DSM .
23 And G1161 CONJ Jesus G2424 N-NSM answered G611 V-ADI-3S them G846 P-DPM , saying G3004 V-PAP-NSM , The G3588 T-NSF hour G5610 N-NSF is come G2064 V-2RAI-3S , that G2443 CONJ the G3588 T-NSM Son G5207 N-NSM of man G444 N-GSM should be glorified G1392 V-APS-3S .
24 Verily G281 HEB , verily G281 HEB , I say G3004 V-PAI-1S unto you G5213 P-2DP , Except G3362 a corn G2848 N-NSM of wheat G4621 N-GSM fall G4098 V-2AAP-NSM into G1519 PREP the G3588 T-ASF ground G1093 N-ASF and die G599 V-2AAS-3S , it G846 P-NSM abideth G3306 V-PAI-3S alone G3441 A-NSM : but G1161 CONJ if G1437 COND it die G599 V-2AAS-3S , it bringeth forth G5342 V-PAI-3S much G4183 A-ASM fruit G2590 N-ASM .
25 He that loveth G5368 V-PAP-NSM his G3588 T-ASF life G5590 N-ASF shall lose G622 V-FAI-3S it G846 P-GSM ; and G2532 CONJ he that hateth G3404 V-PAP-NSM his G3588 T-ASF life G5590 N-ASF in G1722 PREP this G3588 T-DSM world G2889 N-DSM shall keep G5442 V-FAI-3S it G846 P-ASF unto G1519 PREP life G2222 N-ASF eternal G166 A-ASF .
26 If G1437 COND any man G5100 X-NSM serve G1247 V-PAS-3S me G1698 P-1DS , let him follow G190 V-PAM-3S me G1698 P-1DS ; and G2532 CONJ where G3699 ADV I G1473 P-1NS am G1510 V-PXI-1S , there G1563 ADV shall also G2532 CONJ my G3588 T-NSM servant G1249 N-NSM be V-FXI-3S : if G1437 COND any man G5100 X-NSM serve G1247 V-PAS-3S me G1698 P-1DS , him G846 P-ASM will my Father G3962 N-NSM honor G5091 V-FAI-3S .
27 Now G3568 ADV is my G3588 T-NSF soul G5590 N-NSF troubled G5015 V-RPI-3S ; and G2532 CONJ what G5101 I-ASN shall I say G2036 V-2AAS-1S ? Father G3962 N-VSM , save G4982 V-AAM-2S me G3165 P-1AS from G1537 PREP this G3588 T-GSF hour G5610 N-GSF : but G235 CONJ for this cause G1223 PREP came G2064 V-2AAI-1S I unto G1519 PREP this G3588 T-ASF hour G5610 N-ASF .
28 Father G3962 N-VSM , glorify G1392 V-AAM-2S thy G4675 P-2GS name . Then G3767 CONJ came G2064 V-2AAI-3S there a voice G5456 N-NSF from G1537 PREP heaven G3772 N-GSM , saying , I have both G2532 CONJ glorified G1392 V-AAI-1S it , and G2532 CONJ will glorify G1392 V-FAI-1S it again G3825 ADV .
29 The G3588 T-NSM people G3793 N-NSM therefore G3767 CONJ , that stood by G2476 V-RAP-NSM , and G2532 CONJ heard G191 V-AAP-NSM it , said G3004 V-IAI-3S that it thundered G1027 N-ASF : others G243 A-NPM said G3004 V-IAI-3P , An angel G32 N-NSM spake G2980 V-RAI-3S to him G846 P-DSM .
30 Jesus G2424 N-NSM answered G611 V-ADI-3S and G2532 CONJ said G2036 V-2AAI-3S , This G3588 T-NSF voice G5456 N-NSF came G1096 V-2RAI-3S not G3756 PRT-N because G1223 PREP of me G1691 P-1AS , but G235 CONJ for your sakes G1223 PREP .
31 Now G3568 ADV is G2076 V-PXI-3S the judgment G2920 N-NSF of G3588 T-GSM this G3588 T-GSM world G2889 N-GSM : now G3568 ADV shall the G3588 T-NSM prince G758 N-NSM of G3588 T-GSM this G3588 T-GSM world G2889 N-GSM be cast G1544 V-FPI-3S out G1854 ADV .
32 And I G2504 P-1NS-C , if G1437 COND I be lifted up G5312 V-APS-1S from G1537 PREP the G3588 T-GSF earth G1093 N-GSF , will draw G1670 V-FAI-1S all G3956 A-APM men unto G4314 PREP me G1683 F-1ASM .
33 This G5124 D-ASN he said G3004 V-IAI-3S , signifying G4591 V-PAP-NSM what G4169 I-DSM death G2288 N-DSM he should G3195 V-IAI-3S die G599 V-PAN .
34 The G3588 T-NSM people G3793 N-NSM answered G611 V-ADI-3S him G846 P-DSM , We G2249 P-1NP have heard G191 V-AAI-1P out of G1537 PREP the G3588 T-GSM law G3551 N-GSM that G3588 T-NSM Christ G5547 N-NSM abideth G3306 V-PAI-3S forever G1519 PREP : and G2532 CONJ how G4459 ADV-I sayest G3004 V-PAI-2S thou G4771 P-2NS , The G3588 T-ASM Son G5207 N-ASM of man G444 N-GSM must G1163 V-PQI-3S be lifted up G5312 V-APN ? who G5101 I-NSM is G2076 V-PXI-3S this G3588 T-NSM Son G5207 N-NSM of man G444 N-GSM ?
35 Then G3767 CONJ Jesus G2424 N-NSM said G2036 V-2AAI-3S unto them G846 P-DPM , Yet G2089 ADV a little G3398 A-ASM while G5550 N-ASM is G2076 V-PXI-3S the G3588 T-NSN light G5457 N-NSN with G3326 PREP you G5216 P-2GP . Walk G4043 V-PAM-2P while G2193 CONJ ye have G2192 V-PAI-2P the G3588 T-ASN light G5457 N-ASN , lest G3363 darkness G4653 N-NSF come upon G2638 V-2AAS-3S you G5209 P-2AP : for G3588 T-NSM he that walketh G4043 V-PAP-NSM in G1722 PREP darkness G4653 N-DSF knoweth G1492 V-RAI-3S not G3756 PRT-N whither G4226 PRT-I he goeth G5217 V-PAI-3S .
36 While G2193 CONJ ye G3588 T-ASN have G2192 V-PAI-2P light G5457 N-ASN , believe G4100 V-PAM-2P in G1519 PREP the G3588 T-ASN light G5457 N-ASN , that G2443 CONJ ye may be G1096 V-2ADS-2P the children G5207 N-NPM of light G5457 N-GSN . These things G5023 D-APN spake G2980 V-AAI-3S Jesus G2424 N-NSM , and G2532 CONJ departed G565 V-2AAP-NSM , and did hide G2928 V-2API-3S himself from G575 PREP them G846 P-GPM .
37 But G1161 CONJ though he G846 P-GSM had done G4160 V-RAP-GSM so many G5118 D-APN miracles G4592 N-APN before G1715 PREP them G846 P-GPM , yet they believed G4100 V-IAI-3P not G3756 PRT-N on G1519 PREP him G846 P-ASM :
38 That G2443 CONJ the G3588 T-NSM saying G3056 N-NSM of Isaiah G2268 N-GSM the G3588 T-GSM prophet G4396 N-GSM might be fulfilled G4137 V-APS-3S , which G3739 R-ASM he spake G2036 V-2AAI-3S , Lord G2962 N-VSM , who G5101 I-NSM hath believed G4100 V-AAI-3S our G3588 T-DSF report G189 N-DSF ? and G2532 CONJ to whom G5101 I-DSM hath the G3588 T-NSM arm G1023 N-NSM of the Lord G2962 N-GSM been revealed G601 V-API-3S ?
39 Therefore G1223 PREP they could G1410 V-INI-3P not G3756 PRT-N believe G4100 V-PAN , because G3754 CONJ that Isaiah G2268 N-NSM said G2036 V-2AAI-3S again G3825 ADV ,
40 He hath blinded G5186 V-RAI-3S their G3588 T-APM eyes G3788 N-APM , and G2532 CONJ hardened G4456 V-RAI-3S their G3588 T-ASF heart G2588 N-ASF ; that G2443 CONJ they should not G3361 PRT-N see G1492 V-2AAS-3P with their eyes G3788 N-DPM , nor G2532 CONJ understand G3539 V-AAS-3P with their heart G2588 N-DSF , and G2532 CONJ be converted G1994 V-2APS-3P , and G2532 CONJ I should heal G2390 V-ADS-1S them G846 P-APM .
41 These things G5023 D-APN said G2036 V-2AAI-3S Isaiah G2268 N-NSM , when G3753 ADV he saw G1492 V-2AAI-3S his G3588 T-ASF glory G1391 N-ASF , and G2532 CONJ spake G2980 V-AAI-3S of G4012 PREP him G846 P-GSM .
42 Nevertheless G3676 CONJ among G1537 PREP the G3588 T-GPM chief rulers G758 N-GPM also G2532 CONJ many G4183 A-NPM believed G4100 V-AAI-3P on G1519 PREP him G846 P-ASM ; but G235 CONJ because G1223 PREP of G3588 T-APM the G3588 T-APM Pharisees G5330 N-APM they did not G3756 PRT-N confess G3670 V-IAI-3P him , lest G3363 they should be G1096 V-2ADS-3P put out of the synagogue G656 A-NPM :
43 For G1063 CONJ they loved G25 V-AAI-3P the G3588 T-ASF praise G1391 N-ASF of men G444 N-GPM more G3123 ADV than G2260 PRT the G3588 T-ASF praise G1391 N-ASF of God G2316 N-GSM .
44 Jesus G2424 N-NSM cried G2896 V-AAI-3S and G2532 CONJ said G2036 V-2AAI-3S , He that believeth G4100 V-PAP-NSM on G1519 PREP me G1691 P-1AS , believeth G4100 V-PAI-3S not G3756 PRT-N on G1519 PREP me G1691 P-1AS , but G235 CONJ on G1519 PREP him that sent G3992 V-AAP-ASM me G3165 P-1AS .
45 And G2532 CONJ he that seeth G2334 V-PAP-NSM me G1691 P-1AS seeth G2334 V-PAI-3S him that sent G3992 V-AAP-ASM me G3165 P-1AS .
46 I G1473 P-1NS am come G2064 V-2RAI-1S a light G5457 N-ASN into G1519 PREP the G3588 T-ASM world G2889 N-ASM , that G2443 CONJ whosoever G3588 T-NSM believeth G4100 V-PAP-NSM on G1519 PREP me G1691 P-1AS should not G3361 PRT-N abide G3306 V-AAS-3S in G1722 PREP darkness G4653 N-DSF .
47 And G2532 CONJ if G1437 COND any man G5100 X-NSM hear G191 V-AAS-3S my G3588 T-GPN words G4487 N-GPN , and G2532 CONJ believe G4100 V-AAS-3S not G3361 PRT-N , I G1473 P-1NS judge G2919 V-PAI-1S him G846 P-ASM not G3756 PRT-N : for G1063 CONJ I came G2064 V-2AAI-1S not G3756 PRT-N to G2443 CONJ judge G2919 V-PAS-1S the G3588 T-ASM world G2889 N-ASM , but G235 CONJ to G2443 CONJ save G4982 V-AAS-1S the G3588 T-ASM world G2889 N-ASM .
48 He that rejecteth G114 V-PAP-NSM me G1691 P-1AS , and G2532 CONJ receiveth G2983 V-PAP-NSM not G3361 PRT-N my G3588 T-APN words G4487 N-APN , hath G2192 V-PAI-3S one that judgeth G2919 V-PAP-ASM him G846 P-ASM : the G3588 T-NSM word G3056 N-NSM that G3739 R-ASM I have spoken G2980 V-AAI-1S , the same G1565 D-NSM shall judge G2919 V-FAI-3S him G846 P-ASM in G1722 PREP the G3588 T-DSF last G2078 A-DSF day G2250 N-DSF .
49 For G3754 CONJ I G1473 P-1NS have not G3756 PRT-N spoken G2980 V-AAI-1S of G1537 PREP myself G1683 F-1GSM ; but G235 CONJ the G3588 T-NSM Father G3962 N-NSM which sent G3992 V-AAP-NSM me G3165 P-1AS , he G846 P-NSM gave G1325 V-AAI-3S me G3427 P-1DS a commandment G1785 N-ASF , what G5101 I-ASN I should say G2036 V-2AAS-1S , and G2532 CONJ what G5101 I-ASN I should speak G2980 V-AAS-1S .
50 And G2532 CONJ I know G1492 V-RAI-1S that G3754 CONJ his G3588 T-NSF commandment G1785 N-NSF is G2076 V-PXI-3S life G2222 N-NSF everlasting G166 A-NSF : whatsoever G3739 R-APN I G1473 P-1NS speak G2980 V-PAI-1S therefore G3767 CONJ , even as G2531 ADV the G3588 T-NSM Father G3962 N-NSM said G2046 V-RAI-3S unto me G3427 P-1DS , so G3779 ADV I speak G2980 V-PAI-1S .
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×