Bible Versions
Bible Books

Hosea 14:7 (PAV) Punjabi Old BSI Version

1 ਹੇ ਇਸਰਾਏਲ, ਯਹੋਵਾਹ ਆਪਣੇ ਪਰਮੇਸ਼ੁਰ ਵੱਲ ਮੁੜ, ਕਿਉਂ ਜੋ ਤੈਂ ਆਪਣੀ ਬਦੀ ਦੇ ਕਾਰਨ ਠੋਕਰ ਖਾਧੀ।।
2 ਆਪਣੇ ਨਾਲ ਬਚਨਾਂ ਨੂੰ ਲੈ ਕੇ ਯਹੋਵਾਹ ਵੱਲ ਮੁੜੋ, ਉਹ ਨੂੰ ਆਖੋ, ਸਾਰੀ ਬਦੀ ਨੂੰ ਚੁੱਕ ਅਤੇ ਨੇਕੀ ਨੂੰ ਕਬੂਲ ਕਰ, ਅਤੇ ਅਸੀਂ ਵਹਿੜਕਿਆਂ ਦੇ ਥਾਂ ਆਪਣਿਆਂ ਬੁੱਲਾਂ ਨੂੰ ਪੇਸ਼ ਕਰਾਂਗੇ।
3 ਅੱਸ਼ੂਰ ਸਾਨੂੰ ਨਹੀਂ ਬਚਾਵੇਗਾ, ਅਸੀਂ ਘੋੜਿਆਂ ਦੇ ਉੱਤੇ ਨਹੀਂ ਚੜ੍ਹਾਂਗੇ, ਅਤੇ ਅਸੀਂ ਫੇਰ ਆਪਣੇ ਹੱਥਾਂ ਦੇ ਕੰਮ ਨੂੰ ਸਾਡਾ ਪਰਮੇਸ਼ੁਰ ਨਹੀਂ ਕਹਾਂਗੇ ਤੇਰੇ ਵਿੱਚ ਯਤੀਮ ਰਹਮ ਪਾਉਂਦਾ ਹੈ।।
4 ਮੈਂ ਓਹਨਾਂ ਦੇ ਫਿਰ ਜਾਣ ਦਾ ਇਲਾਜ ਕਰਾਂਗਾ, ਮੈਂ ਖੁੱਲ੍ਹੇ ਦਿਲ ਨਾਲ ਓਹਨਾਂ ਨੂੰ ਪਿਆਰ ਕਰਾਂਗਾ, ਕਿਉਂਕਿ ਮੇਰਾ ਕ੍ਰੋਧ ਓਹਨਾਂ ਤੋਂ ਫਿਰ ਗਿਆ ਹੈ।
5 ਮੈਂ ਇਸਰਾਏਲ ਲਈ ਤ੍ਰੇਲ ਵਾਂਙੁ ਹੋਵਾਂਗਾ, ਉਹ ਸੋਸਨ ਵਾਂਙੁ ਹਰਾ ਭਰਾ ਹੋਵੇਗਾ, ਅਤੇ ਲਬਾਨੋਨ ਵਾਂਙੁ ਆਪਣੀ ਜੜ੍ਹ ਫੜੇਗਾ।
6 ਉਹ ਦੀਆਂ ਟਹਿਣੀਆਂ ਖਿਲਰਨਗੀਆਂ, ਉਹ ਦਾ ਸੁਹੱਪਣ ਜ਼ੈਤੂਨ ਦੇ ਬਿਰਛ ਵਾਂਙੁ ਹੋਵੇਗਾ, ਅਤੇ ਉਹ ਦੀ ਖੁਸ਼ਬੋ ਲਬਾਨੋਨ ਵਾਂਙੁ।
7 ਉਹ ਦੇ ਸਾਏ ਦੇ ਵਸਨੀਕ ਮੁੜਨਗੇ, ਓਹ ਕਣਕ ਵਾਂਙੁ ਜੀਉਣਗੇ, ਅਤੇ ਅੰਗੂਰੀ ਬੇਲ ਵਾਂਙੁ ਹਰੇ ਭਰੇ ਹੋ ਜਾਣਗੇ, ਉਨ੍ਹਾਂ ਦੀ ਧੁੰਮ ਲਬਾਨੋਨ ਦੀ ਮੈ ਵਰਗੀ ਹੋਵੇਗੀ।।
8 ਹੇ ਅਫ਼ਰਾਈਮ, ਫੇਰ ਬੁੱਤਾਂ ਦੇ ਨਾਲ ਮੇਰਾ ਕੀ ਕੰਮॽ ਮੈਂ ਹੀ ਉੱਤਰ ਦਿੱਤਾ, ਅਤੇ ਉਸ ਤੇ ਧਿਆਨ ਲਾਵਾਂਗਾ, ਮੈਂ ਹਰੇ ਸਰੂ ਵਾਂਙੁ ਹਾਂ, ਤੇਰਾ ਫਲ ਮੈਥੋਂ ਹੀ ਮਿਲਦਾ ਹੈ।।
9 ਕੌਣ ਬੁੱਧਵਾਨ ਹੈ ਭਈ ਉਹ ਏਹਨਾਂ ਗੱਲਾਂ ਨੂੰ ਸਮਝੇॽ ਅਤੇ ਸਮਝ ਵਾਲਾ ਕਿਹੜਾ ਜੋ ਏਹਨਾਂ ਨੂੰ ਜਾਣੇॽ ਯਹੋਵਾਹ ਦੇ ਮਾਰਗ ਤਾਂ ਸਿੱਧੇ ਹਨ, ਅਤੇ ਧਰਮੀ ਓਹਨਾਂ ਦੇ ਵਿੱਚ ਚੱਲਣਗੇ, ਪਰ ਅਪਰਾਧੀ ਓਹਨਾਂ ਦੇ ਵਿੱਚ ਠੋਕਰ ਖਾਣਗੇ।।
1 O Israel, H3478 return H7725 unto H5704 the LORD H3068 thy God; H430 for H3588 thou hast fallen H3782 by thine iniquity. H5771
2 Take H3947 with H5973 you words, H1697 and turn H7725 to H413 the LORD: H3068 say H559 unto H413 him , Take away H5375 all H3605 iniquity, H5771 and receive H3947 us graciously: H2895 so will we render H7999 the calves H6499 of our lips. H8193
3 Asshur H804 shall not H3808 save H3467 us ; we will not H3808 ride H7392 upon H5921 horses: H5483 neither H3808 will we say H559 any more H5750 to the work H4639 of our hands, H3027 Ye are our gods: H430 for H834 in thee the fatherless H3490 findeth mercy. H7355
4 I will heal H7495 their backsliding, H4878 I will love H157 them freely: H5071 for H3588 mine anger H639 is turned away H7725 from H4480 him.
5 I will be H1961 as the dew H2919 unto Israel: H3478 he shall grow H6524 as the lily, H7799 and cast forth H5221 his roots H8328 as Lebanon. H3844
6 His branches H3127 shall spread, H1980 and his beauty H1935 shall be H1961 as the olive tree, H2132 and his smell H7381 as Lebanon. H3844
7 They that dwell H3427 under his shadow H6738 shall return; H7725 they shall revive H2421 as the corn, H1715 and grow H6524 as the vine: H1612 the scent H2143 thereof shall be as the wine H3196 of Lebanon. H3844
8 Ephraim H669 shall say , What H4100 have I to do any more H5750 with idols H6091 ? I H589 have heard H6030 him , and observed H7789 him: I H589 am like a green H7488 fir tree. H1265 From H4480 me is thy fruit H6529 found. H4672
9 Who H4310 is wise, H2450 and he shall understand H995 these H428 things ? prudent, H995 and he shall know H3045 them? for H3588 the ways H1870 of the LORD H3068 are right, H3477 and the just H6662 shall walk H1980 in them : but the transgressors H6586 shall fall H3782 therein.
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×