|
|
1. ਤਾਂ ਅਲੀਫ਼ਜ਼ ਤੇਮਾਨੀ ਨੇ ਉੱਤਰ ਦੇ ਕੇ ਆਖਿਆ,
|
1. Then answered H6030 Eliphaz H464 the Temanite H8489 , and said H559 ,
|
2. ਭਲਾ, ਬੁੱਧੀਮਾਨ ਹਵਾਈ ਗਿਆਨ ਵਿੱਚ ਉੱਤਰ ਦੇਵੇ, ਅਤੇ ਆਪਣਾ ਪੇਟ ਪੂਰਬ ਦੀ ਹਵਾ ਨਾਲ ਭਰੇ?
|
2. Should a wise H2450 man utter H6030 vain H7307 knowledge H1847 , and fill H4390 his belly H990 with the east wind H6921 ?
|
3. ਕੀ ਉਹ ਬੇ ਫੈਦਾ ਬਕਵਾਸ ਨਾਲ ਬਹਿਸ ਕਰੇ, ਅਤੇ ਹੋਛੀਆਂ ਗੱਲਾਂ ਬਕੇ?
|
3. Should he reason H3198 with unprofitable H3808 H5532 talk H1697 ? or with speeches H4405 wherewith he can do no H3808 good H3276 ?
|
4. ਪਰ ਤੂੰ ਭੈ ਨੂੰ ਮਿਟਾ ਦਿੰਦਾ ਹੈਂ, ਅਤੇ ਪਰਮੇਸ਼ੁਰ ਦੇ ਹਜ਼ੂਰੋਂ ਧਿਆਨ ਹਟਾ ਲੈਂਦਾ ਹੈ।
|
4. Yea H637 , thou H859 castest off H6565 fear H3374 , and restrainest H1639 prayer H7881 before H6440 God H410 .
|
5. ਤੇਰੀ ਬਦੀ ਤਾਂ ਤੇਰੇ ਮੂੰਹ ਨੂੰ ਸਿੱਖਾਉਂਦੀ ਹੈ, ਅਤੇ ਤੂੰ ਛਲੀਆਂ ਦੀ ਜ਼ਬਾਨ ਚੁਣਦਾ ਹੈਂ।
|
5. For H3588 thy mouth H6310 uttereth H502 thine iniquity H5771 , and thou choosest H977 the tongue H3956 of the crafty H6175 .
|
6. ਤੇਰਾ ਹੀ ਮੂੰਹ ਤੈਨੂੰ ਦੋਸ਼ੀ ਠਹਿਰਾਉਂਦਾ ਹੈ, ਨਾ ਕਿ ਮੈਂ, ਅਤੇ ਤੇਰੇ ਬੁੱਲ੍ਹ ਤੇਰੇ ਵਿਰੁੱਧ ਗਵਾਹੀ ਦਿੰਦੇ ਹਨ।
|
6. Thine own mouth H6310 condemneth H7561 thee , and not H3808 I H589 : yea , thine own lips H8193 testify H6030 against thee.
|
7. ਕੀ ਪਹਿਲਾ ਆਦਮੀ ਤੂੰ ਹੀ ਜੰਮਿਆਂ, ਯਾ ਪਹਾੜਾਂ ਥੋਂ ਪਹਿਲਾਂ ਤੂੰ ਹੀ ਪੈਦਾ ਹੋਇਆ?
|
7. Art thou the first H7223 man H120 that was born H3205 ? or wast thou made H2342 before H6440 the hills H1389 ?
|
8. ਕੀ ਤੂੰ ਪਰਮੇਸ਼ੁਰ ਦੇ ਗੁਪਤ ਮਤੇ ਨੂੰ ਸੁਣਦਾ ਹੈਂ, ਯਾ ਤੈਂ ਬੁੱਧ ਦਾ ਠੇਕਾ ਲੈ ਰੱਖਿਆ ਹੈ?
|
8. Hast thou heard H8085 the secret H5475 of God H433 ? and dost thou restrain H1639 wisdom H2451 to H413 thyself?
|
9. ਤੂੰ ਕੀ ਜਾਣਦਾ ਹੈਂ ਜੋ ਅਸੀਂ ਨਹੀਂ ਜਾਣਦੇ? ਤੂੰ ਕੀ ਸਮਝਦਾ ਹੈ ਜੋ ਸਾਡੇ ਕੋਲ ਨਹੀਂ ਹੈ?
|
9. What H4100 knowest H3045 thou , that we know H3045 not H3808 ? what understandest H995 thou, which H1931 is not H3808 in H5973 us?
|
10. ਸਾਡੇ ਵਿੱਚ ਧੌਲਿਆਂ ਵਾਲੇ ਵੀ ਨਾਲੇ ਬੁੱਢੇ ਬੁੱਢੇ ਵੀ ਹਨ, ਜਿਹੜੇ ਤੇਰੇ ਪਿਉ ਨਾਲੋਂ ਵੀ ਵੱਡੀ ਉਮਰ ਦੇ ਹਨ।
|
10. With us are both H1571 the grayheaded H7867 and H1571 very aged men H3453 , much elder H3524 H3117 than thy father H4480 H1 .
|
11. ਭਲਾ, ਪਰਮੇਸ਼ੁਰ ਦੀਆਂ ਤਸੱਲੀਆਂ, ਅਤੇ ਤੇਰੇ ਨਾਲ ਨਰਮੀ ਦਾ ਬਚਨ ਤੇਰੇ ਲਈ ਹਲਕੇ ਹਨ?।।
|
11. Are the consolations H8575 of God H410 small H4592 with H4480 thee? is there any secret H328 thing H1697 with H5973 thee?
|
12. ਤੇਰਾ ਮਨ ਕਿਉਂ ਖਿੱਚੀ ਜਾਂਦਾ ਹੈ। ਤੇਰੀਆਂ ਅੱਖੀਆਂ ਕਿਉਂ ਟੱਡੀਆਂ ਹੋਈਆਂ ਹਨ,
|
12. Why H4100 doth thine heart H3820 carry thee away H3947 ? and what H4100 do thy eyes H5869 wink at H7335 ,
|
13. ਭਈ ਤੂੰ ਆਪਣਾ ਆਤਮਾ ਪਰਮੇਸ਼ੁਰ ਦੇ ਵਿਰੁੱਧ ਕਰਦਾ ਹੈਂ ਅਤੇ ਆਪਣੇ ਮੂੰਹ ਥੋਂ ਗੱਲਾਂ ਬਕਦਾ ਹੈ?
|
13. That H3588 thou turnest H7725 thy spirit H7307 against H413 God H410 , and lettest such words H4405 go out H3318 of thy mouth H4480 H6310 ?
|
14. ਇਨਸਾਨ ਕੀ ਹੈ ਭਈ ਉਹ ਪਾਕ ਹੋਵੇ, ਅਤੇ ਉਹ ਜੋ ਤੀਵੀਂ ਤੋਂ ਜੰਮਿਆਂ ਕੀ, ਭਈ ਉਹ ਧਰਮੀ ਠਹਿਰੇ?
|
14. What H4100 is man H582 , that H3588 he should be clean H2135 ? and he which is born H3205 of a woman H802 , that H3588 he should be righteous H6663 ?
|
15. ਵੇਖੋ, ਉਹ ਆਪਣੇ ਪਵਿੱਤ੍ਰ ਜਨਾਂ ਉੱਤੇ ਬਿਸਵਾਸ ਨਹੀਂ ਰੱਖਦਾ, ਅਤੇ ਅਕਾਸ਼ ਵੀ ਉਹ ਦੀਆਂ ਅੱਖਾਂ ਵਿੱਚ ਪਾਕ ਨਹੀਂ,
|
15. Behold H2005 , he putteth no trust H539 H3808 in his saints H6918 ; yea , the heavens H8064 are not H3808 clean H2141 in his sight H5869 .
|
16. ਭਲਾ, ਉਹ ਕੀ ਜੋ ਘਿਣਾਉਣਾ ਤੇ ਮਲੀਨ ਹੈ, ਇੱਕ ਮਨੁੱਖ ਜੋ ਪਾਣੀ ਵਾਂਙੁ ਬੁਰਿਆਈ ਪੀਂਦਾ ਹੈ!
|
16. How much more H637 H3588 abominable H8581 and filthy H444 is man H376 , which drinketh H8354 iniquity H5766 like water H4325 ?
|
17. ਮੈਂ ਤੈਨੂੰ ਸਮਝਾ ਦਿਆਂਗਾ ਸੋ ਮੇਰੀ ਸੁਣ, ਅਤੇ ਜਿਹ ਨੂੰ ਮੈਂ ਭਾਸਿਆ ਉਹ ਦਾ ਵਰਨਣ ਮੈਂ ਕਰਾਂਗਾ,
|
17. I will show H2331 thee, hear H8085 me ; and that H2088 which I have seen H2372 I will declare H5608 ;
|
18. ਜੋ ਕੁੱਝ ਬੁੱਧੀਮਾਨਾਂ ਨੇ ਦੱਸਿਆ, ਆਪਣੇ ਪਿਉ ਦਾਦਿਆਂ ਥੋਂ ਸੁਣਕੇ, ਅਤੇ ਨਾ ਛਿਪਾਇਆ
|
18. Which H834 wise H2450 men have told H5046 from their fathers H4480 H1 , and have not H3808 hid H3582 it :
|
19. ਜਿਨ੍ਹਾਂ ਇੱਕਲਿਆਂ ਨੂੰ ਦੇਸ਼ ਦਿੱਤਾ ਗਿਆ, ਅਤੇ ਕੋਈ ਪਰਦੇਸੀ ਉਨ੍ਹਾਂ ਦੇ ਵਿੱਚੋਂ ਦੀ ਨਾ ਲੰਘਿਆ, -
|
19. Unto whom alone H905 the earth H776 was given H5414 , and no H3808 stranger H2114 passed H5674 among H8432 them.
|
20. ਦੁਸ਼ਟ ਜੀਵਨ ਭਰ ਤੜਫ਼ਦਾ ਹੈ, ਅਤੇ ਜ਼ਾਲਿਮ ਦੇ ਲਈ ਵਰਹੇ ਗਿਣ ਕੇ ਰੱਖੇ ਹੋਏ ਹਨ।
|
20. The wicked man H7563 travaileth with pain H2342 all H3605 his days H3117 , and the number H4557 of years H8141 is hidden H6845 to the oppressor H6184 .
|
21. ਭੈਜਲ ਦੀ ਅਵਾਜ਼ ਉਹ ਦੇ ਕੰਨਾਂ ਵਿੱਚ ਹੈ, ਭਾਗਵਾਨੀ ਵਿੱਚ ਵੀ ਲੁਟੇਰਾ ਉਹ ਦੇ ਉੱਤੇ ਆ ਪੈਂਦਾ ਹੈ,
|
21. A dreadful H6343 sound H6963 is in his ears H241 : in prosperity H7965 the destroyer H7703 shall come upon H935 him.
|
22. ਉਹ ਨੂੰ ਬਿਸਵਾਸ ਨਹੀਂ ਭਈ ਉਹ ਅਨ੍ਹੇਰੇ ਵਿੱਚੋਂ ਮੁੜ ਆਊਗਾ, ਅਤੇ ਤਲਵਾਰ ਉਹ ਨੂੰ ਤੱਕ ਰਹੀ ਹੈ।
|
22. He believeth H539 not H3808 that he shall return H7725 out of H4480 darkness H2822 , and he H1931 is waited for H6822 of H413 the sword H2719 .
|
23. ਉਹ ਰੋਟੀ ਲਈ ਮਾਰਿਆ ਮਾਰਿਆ ਫਿਰਦਾ ਹੈ, ਭਈ ਉਹ ਕਿੱਥੇ ਹੈ? ਉਹ ਜਾਣਦਾ ਹੈ ਭਈ ਅਨ੍ਹੇਰੇ ਦਾ ਦਿਨ ਨੇੜੇ ਹੀ ਤਿਆਰ ਹੈ।
|
23. He H1931 wandereth abroad H5074 for bread H3899 , saying , Where H346 is it ? he knoweth H3045 that H3588 the day H3117 of darkness H2822 is ready H3559 at his hand H3027 .
|
24. ਪੀੜ ਤੇ ਦੁਖ ਉਹ ਨੂੰ ਡਰਾਉਂਦੇ ਹਨ, ਉਸ ਰਾਜੇ ਵਾਂਙੁ ਜੋ ਜੁੱਧ ਲਈ ਤਿਆਰ ਹੈ, ਓਹ ਉਹ ਨੂੰ ਜਿੱਤ ਲੈਂਦੇ ਹਨ,
|
24. Trouble H6862 and anguish H4691 shall make him afraid H1204 ; they shall prevail against H8630 him , as a king H4428 ready H6264 to the battle H3593 .
|
25. ਕਿਉਂ ਜੋ ਉਹ ਨੇ ਆਪਣਾ ਹੱਥ ਪਰਮੇਸ਼ੁਰ ਦੇ ਵਿਰੁੱਧ ਚੁੱਕਿਆ ਹੈ, ਅਤੇ ਸਰਬ ਸ਼ਕਤੀਮਾਨ ਦੇ ਵਿਰੁੱਧ ਨਾਸਾਂ ਚੁੱਕਦਾ ਹੈ
|
25. For H3588 he stretcheth out H5186 his hand H3027 against H413 God H410 , and strengtheneth himself H1396 against H413 the Almighty H7706 .
|
26. ਉਹ ਉਸ ਉੱਤੇ ਟੇਢੀ ਧੌਣ ਨਾਲ, ਆਪਣੀ ਮੋਟੀ ਮੋਟੀ ਨੋਕਦਾਰ ਢਾਲ ਨਾਲ ਦੌੜਦਾ ਹੈ,
|
26. He runneth H7323 upon H413 him, even on his neck H6677 , upon the thick H5672 bosses H1354 of his bucklers H4043 :
|
27. ਉਸਨੇ ਆਪਣਾ ਚਿਹਰਾ ਚਰਬੀ ਨਾਲ ਕੱਜ ਲਿਆ ਹੈ, ਅਤੇ ਆਪਣੇ ਪੱਟਾਂ ਉੱਤੇ ਚਰਬੀ ਦੀਆਂ ਤਹਿਆਂ ਜਮਾਈਆਂ,
|
27. Because H3588 he covereth H3680 his face H6440 with his fatness H2459 , and maketh H6213 collops of fat H6371 on H5921 his flanks H3689 .
|
28. ਅਤੇ ਉਹ ਉਜੜੇ ਹੋਏ ਨਗਰਾਂ ਵਿੱਚ ਵੱਸ ਗਿਆ ਹੈ, ਘਰਾਂ ਵਿੱਚ ਜਿੱਥੇ ਕੋਈ ਵੱਸਿਆ ਨਹੀਂ, ਜਿਹੜੇ ਥੇਹ ਹੋਣ ਨੂੰ ਤਿਆਰ ਹਨ।
|
28. And he dwelleth in H7931 desolate H3582 cities H5892 , and in houses which H1004 no H3808 man inhabiteth H3427 , which H834 are ready H6257 to become heaps H1530 .
|
29. ਉਹ ਧਨੀ ਨਾ ਹੋਊਗਾ ਨਾ ਉਹ ਦਾ ਮਾਲ ਬਣਿਆ ਰਹੂਗਾ, ਨਾ ਉਹ ਦੀ ਉਪਜ ਧਰਤੀ ਵੱਲ ਝੁਕੂਗੀ।
|
29. He shall not H3808 be rich H6238 , neither H3808 shall his substance H2428 continue H6965 , neither H3808 shall he prolong H5186 the perfection H4512 thereof upon the earth H776 .
|
30. ਉਹ ਅਨ੍ਹੇਰੇ ਥੋਂ ਨਾ ਨਿੱਕਲੂਗਾ, ਲਾਟਾਂ ਉਹ ਦੀਆਂ ਟਹਿਣੀਆਂ ਨੂੰ ਸੁੱਕਾ ਦੇਣਗੀਆਂ, ਅਤੇ ਉਹ ਦੇ ਮੂੰਹ ਦੇ ਸੁਆਸ ਨਾਲ ਉਹ ਜਾਂਦਾ ਰਹੂਗਾ।
|
30. He shall not H3808 depart H5493 out of H4480 darkness H2822 ; the flame H7957 shall dry up H3001 his branches H3127 , and by the breath H7307 of his mouth H6310 shall he go away H5493 .
|
31. ਉਹ ਧੋਖੇ ਨਾਲ ਆਪਣੇ ਬਿਅਰਥ ਉੱਤੇ ਬਿਸਵਾਸ ਨਾ ਕਰੇ, ਕਿਉਂ ਜੋ ਬਿਅਰਥ ਹੀ ਉਹ ਦਾ ਅਜਰ ਹੋਊਗਾ।
|
31. Let not H408 him that is deceived H8582 trust H539 in vanity H7723 : for H3588 vanity H7723 shall be H1961 his recompense H8545 .
|
32. ਉਹ ਉਸ ਦੇ ਦਿਨ ਥੋਂ ਪਹਿਲਾਂ ਪੂਰਾ ਹੋ ਜਾਊਗਾ, ਅਤੇ ਉਹ ਦੀ ਟਹਿਣੀ ਹਰੀ ਨਾ ਰਹੂਗੀ।
|
32. It shall be accomplished H4390 before H3808 his time H3117 , and his branch H3712 shall not H3808 be green H7488 .
|
33. ਉਹ ਆਪਣੀ ਕੱਚੀ ਦਾਖ ਨੂੰ ਬੇਲ ਵਾਂਙੁ ਝਾੜ ਸਿੱਟੂਗਾ, ਅਤੇ ਜ਼ੈਤੂਨ ਵਾਂਙੁ ਆਪਣੇ ਫੁੱਲਾਂ ਨੂੰ ਡੇਗ ਦਿਊਗਾ।
|
33. He shall shake off H2554 his unripe grape H1154 as the vine H1612 , and shall cast off H7993 his flower H5328 as the olive H2132 .
|
34. ਅਧਰਮੀਆਂ ਦੀ ਮੰਡਲੀ ਨਿਸਫਲ ਹੁੰਦੀ ਹੈ, ਅਤੇ ਅੱਗ ਵੱਢੀ ਲੈਣ ਵਾਲਿਆਂ ਦੇ ਡੇਰੇ ਨੂੰ ਭਸਮ ਕਰ ਦਿੰਦੀ ਹੈ।
|
34. For H3588 the congregation H5712 of hypocrites H2611 shall be desolate H1565 , and fire H784 shall consume H398 the tabernacles H168 of bribery H7810 .
|
35. ਉਨ੍ਹਾਂ ਦੇ ਗਰਭ ਵਿੱਚ ਸ਼ਰਾਰਤ ਪੈਂਦੀ, ਅਤੇ ਬਦੀ ਜੰਮਦੀ ਹੈ, ਅਤੇ ਉਨ੍ਹਾਂ ਦੇ ਪੇਟ ਵਿੱਚ ਛਲ ਤਿਆਰ ਹੋ ਜਾਂਦਾ ਹੈ!।।
|
35. They conceive H2029 mischief H5999 , and bring forth H3205 vanity H205 , and their belly H990 prepareth H3559 deceit H4820 .
|