|
|
1. ਤਾਂ ਅੱਯੂਬ ਨੇ ਉੱਤਰ ਦੇ ਕੇ ਆਖਿਆ,
|
1. But Job H347 answered H6030 and said H559 ,
|
2. ਗੌਹ ਨਾਲ ਮੇਰੀ ਗੱਲ ਸੁਣੋ, ਅਤੇ ਏਹੋ ਤੁਹਾਡੀ ਤਸੱਲੀ ਹੋਵੇ।
|
2. Hear diligently H8085 H8085 my speech H4405 , and let this H2063 be H1961 your consolations H8575 .
|
3. ਮੇਰੀ ਸਹਿ ਲਓ ਤੇ ਮੈਂ ਬੋਲਾਂਗਾ, ਅਤੇ ਮੇਰੇ ਬੋਲਣ ਦੇ ਮਗਰੋਂ ਤੂੰ ਠੱਠਾ ਕਰ!
|
3. Suffer H5375 me that I H595 may speak H1696 ; and after that H310 I have spoken H1696 , mock on H3932 .
|
4. ਕੀ ਮੇਰਾ ਗਿਲਾ ਆਦਮੀ ਉੱਤੇ ਹੈ? ਫੇਰ ਮੇਰਾ ਆਤਮਾ ਕਿਉਂ ਨਾ ਅੱਕੇ?
|
4. As for me H595 , is my complaint H7879 to man H120 ? and if H518 it were so , why H4069 should not H3808 my spirit H7307 be troubled H7114 ?
|
5. ਮੇਰੀ ਵੱਲ ਵੇਖੋ ਅਤੇ ਹੈਰਾਨ ਹੋ ਜਾਓ, ਅਤੇ ਆਪਣਾ ਹੱਥ ਆਪਣੇ ਮੂੰਹ ਤੇ ਰੱਖੋ!।।
|
5. Mark H6437 H413 me , and be astonished H8074 , and lay H7760 your hand H3027 upon H5921 your mouth H6310 .
|
6. ਜਦ ਮੈਂ ਚੇਤੇ ਕਰਦਾ ਤਾਂ ਮੈਂ ਘਬਰਾ ਜਾਂਦਾ ਹਾਂ, ਅਤੇ ਕੰਬਣੀ ਮੇਰੇ ਸਰੀਰ ਨੂੰ ਫੜ ਲੈਂਦੀ ਹੈ!
|
6. Even when H518 I remember H2142 I am afraid H926 , and trembling H6427 taketh hold H270 on my flesh H1320 .
|
7. ਦੁਸ਼ਟ ਕਿਉਂ ਜੀਉਂਦੇ ਰਹਿੰਦੇ, ਬੁੱਢੇ ਹੋ ਜਾਂਦੇ ਸਗੋਂ ਮਾਲ ਧਨ ਵਿੱਚ ਵੀ ਬਲਵਾਨ ਹੋ ਜਾਂਦੇ ਹਨ?
|
7. Wherefore H4069 do the wicked H7563 live H2421 , become old H6275 , yea H1571 , are mighty H1396 in power H2428 ?
|
8. ਉਨ੍ਹਾਂ ਦੀ ਅੰਸ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਸਨਮੁਖ, ਅਤੇ ਉਨ੍ਹਾਂ ਦੀ ਉਲਾਦ ਉਨ੍ਹਾਂ ਦੀਆਂ ਅੱਖਾਂ ਦੇ ਅੱਗੇ ਦ੍ਰਿੜ੍ਹ ਹੋ ਜਾਂਦੀ ਹੈ।
|
8. Their seed H2233 is established H3559 in their sight H6440 with H5973 them , and their offspring H6631 before their eyes H5869 .
|
9. ਉਨ੍ਹਾਂ ਦੇ ਘਰ ਭੈ ਤੋਂ ਰਹਿਤ ਤੇ ਸਲਾਮਤ ਹਨ, ਅਤੇ ਪਰਮੇਸ਼ੁਰ ਦਾ ਡੰਡਾ ਉਨ੍ਹਾਂ ਉੱਤੇ ਨਹੀਂ ਹੈ।
|
9. Their houses H1004 are safe H7965 from fear H4480 H6343 , neither H3808 is the rod H7626 of God H433 upon H5921 them.
|
10. ਉਨ੍ਹਾਂ ਦਾ ਸਾਨ੍ਹ ਗੱਭਣ ਕਰ ਦਿੰਦਾ ਹੈ ਤੇ ਥੋਥਾ ਨਹੀਂ ਪੈਂਦਾ, ਉਨ੍ਹਾਂ ਦੀ ਗਾਂ ਸੂੰਦੀ ਹੈ ਅਤੇ ਉਹ ਦਾ ਗੱਭ ਨਹੀਂ ਡਿੱਗਦਾ।
|
10. Their bull H7794 engendereth H5674 , and faileth H1602 not H3808 ; their cow H6510 calveth H6403 , and casteth not her calf H7921 H3808 .
|
11. ਓਹ ਆਪਣੇ ਨਿਆਣੇ ਇੱਜੜ ਵਾਂਙੁ ਬਾਹਰ ਘੱਲਦੇ ਹਨ ਅਤੇ ਉਨ੍ਹਾਂ ਦੇ ਬੱਚੇ ਨੱਚਦੇ ਹਨ।
|
11. They send forth H7971 their little ones H5759 like a flock H6629 , and their children H3206 dance H7540 .
|
12. ਓਹ ਡੱਫ ਤੇ ਬਰਬਤ ਨਾਲ ਗਾਉਂਦੇ ਹਨ, ਅਤੇ ਬੀਨ ਦੀ ਅਵਾਜ਼ ਨਾਲ ਖੁਸ਼ੀ ਮਨਾਉਂਦੇ ਹਨ।
|
12. They take H5375 the timbrel H8596 and harp H3658 , and rejoice H8055 at the sound H6963 of the organ H5748 .
|
13. ਓਹ ਅੱਛੇ ਦਿਨ ਕੱਟਦੇ ਹਨ, ਪਰ ਇੱਕ ਫੇਰੇ ਵਿੱਚ ਪਤਾਲ ਨੂੰ ਉਤਰ ਜਾਂਦੇ ਹਨ!
|
13. They spend H3615 their days H3117 in wealth H2896 , and in a moment H7281 go down H5181 to the grave H7585 .
|
14. ਓਹ ਪਰਮੇਸ਼ੁਰ ਨੂੰ ਆਖਦੇ ਹਨ, ਸਾਥੋਂ ਦੂਰ ਹੋ, ਅਸੀਂ ਤੇਰੇ ਰਾਹਾਂ ਨੂੰ ਜਾਣਨਾ ਨਹੀਂ ਚਾਹੁੰਦੇ!
|
14. Therefore they say H559 unto God H410 , Depart H5493 from H4480 us ; for we desire H2654 not H3808 the knowledge H1847 of thy ways H1870 .
|
15. ਸਰਬ ਸ਼ਕਤੀਮਾਨ ਹੈ ਕੀ, ਜੋ ਆਪਾਂ ਉਹ ਦੀ ਉਪਾਸਨਾ ਕਰੀਏ, ਅਤੇ ਸਾਨੂੰ ਕੀ ਲਾਭ ਜੋ ਆਪਾਂ ਉਹ ਦੇ ਅੱਗੇ ਅਰਦਾਸ ਕਰੀਏ?
|
15. What H4100 is the Almighty H7706 , that H3588 we should serve H5647 him? and what H4100 profit H3276 should we have, if H3588 we pray H6293 unto him?
|
16. ਵੇਖੋ, ਉਨ੍ਹਾਂ ਦੀ ਭਾਗਵਾਨੀ ਉਨ੍ਹਾਂ ਦੇ ਹੱਥ ਵਿੱਚ ਨਹੀਂ, ਦੁਸ਼ਟਾਂ ਦੀ ਸਲਾਹ ਮੈਥੋਂ ਦੂਰ ਹੀ ਹੈ।
|
16. Lo H2005 , their good H2898 is not H3808 in their hand H3027 : the counsel H6098 of the wicked H7563 is far H7368 from H4480 me.
|
17. ਦੁਸ਼ਟਾਂ ਦਾ ਦੀਵਾ ਕਿੰਨੀ ਵਾਰ ਬੁਝ ਜਾਂਦਾ ਅਤੇ ਉਨ੍ਹਾਂ ਦੀ ਬਿਪਤਾ ਉਨ੍ਹਾਂ ਉੱਤੇ ਆ ਪੈਂਦੀ ਹੈ, ਉਹ ਆਪਣੇ ਕ੍ਰੋਧ ਵਿੱਚ ਦੁਖ ਵੰਡਦਾ ਹੈ।
|
17. How oft H4100 is the candle H5216 of the wicked H7563 put out H1846 ! and how oft cometh H935 their destruction H343 upon H5921 them! God distributeth H2505 sorrows H2256 in his anger H639 .
|
18. ਉਹ ਪੌਣ ਦੀ ਉਡਾਈ ਹੋਈ ਤੂੜੀ ਵਾਂਙੁ ਹਨ, ਅਤੇ ਭੋ ਵਾਂਙੁ ਹਨ ਜਿਹ ਨੂੰ ਝੱਖੜ ਝੋਲਾ ਉਡਾ ਲੈ ਜਾਂਦਾ ਹੈ।
|
18. They are H1961 as stubble H8401 before H6440 the wind H7307 , and as chaff H4671 that the storm H5492 carrieth away H1589 .
|
19. ਪਰਮੇਸ਼ੁਰ ਉਹ ਦੀ ਬਦੀ ਨੂੰ ਉਹ ਦੇ ਬੱਚਿਆਂ ਲਈ ਰੱਖ ਛੱਡਦਾ ਹੈ, ਉਹ ਉਸ ਦਾ ਬਦਲਾ ਉਹ ਨੂੰ ਹੀ ਦੇਵੇ ਭਈ ਉਹ ਜਾਣ ਲਵੇ।
|
19. God H433 layeth up H6845 his iniquity H205 for his children H1121 : he rewardeth H7999 H413 him , and he shall know H3045 it .
|
20. ਉਹ ਦੀਆਂ ਅੱਖੀਆਂ ਉਹ ਦੀ ਬਰਬਾਦੀ ਨੂੰ ਵੇਖਣ, ਅਤੇ ਉਹ ਸਰਬ ਸ਼ਕਤੀਮਾਨ ਦੇ ਕਹਿਰ ਵਿੱਚੋਂ ਪੀਵੇ।
|
20. His eyes H5869 shall see H7200 his destruction H3589 , and he shall drink H8354 of the wrath H4480 H2534 of the Almighty H7706 .
|
21. ਉਹ ਨੂੰ ਤਾਂ ਆਪਣੇ ਪਿੱਛੋਂ ਆਪਣੇ ਘਰਾਣੇ ਵਿੱਚ ਕੀ ਖੁਸ਼ੀ ਹੈ, ਜਦ ਉਹ ਦੇ ਮਹੀਨਿਆਂ ਦੀ ਗਿਣਤੀ ਵੀ ਟੁੱਟ ਗਈ?
|
21. For H3588 what H4100 pleasure H2656 hath he in his house H1004 after H310 him , when the number H4557 of his months H2320 is cut off in the midst H2686 ?
|
22. ਕੀ ਉਹ ਪਰਮੇਸ਼ੁਰ ਨੂੰ ਸਿੱਖਿਆ ਦੇਵੇਗਾ? ਉਹ ਤਾਂ ਉੱਚਿਆਂ ਉੱਚਿਆਂ ਦਾ ਨਿਆਉਂ ਕਰਦਾ ਹੈ।।
|
22. Shall any teach H3925 God H410 knowledge H1847 ? seeing he H1931 judgeth H8199 those that are high H7311 .
|
23. ਕੋਈ ਆਪਣੀ ਪੂਰੀ ਸ਼ਕਤੀ ਵਿੱਚ ਮਰ ਜਾਂਦਾ ਹੈ, ਜਦ ਉਹ ਦੀ ਚੈਨ ਤੇ ਸੁਖ ਸੰਪੂਰਨ ਹਨ।
|
23. One H2088 dieth H4191 in his full H8537 strength H6106 , being wholly H3605 at ease H7946 and quiet H7961 .
|
24. ਉਹ ਦੀਆਂ ਦੋਹਨੀਆਂ ਦੁੱਧ ਨਾਲ ਭਰੀਆਂ ਹੋਈਆਂ ਹਨ, ਅਤੇ ਉਹ ਦੀਆਂ ਹੱਡੀਆਂ ਦਾ ਗੁੱਦਾ ਤਰ ਰਹਿੰਦਾ ਹੈ,
|
24. His breasts H5845 are full H4390 of milk H2461 , and his bones H6106 are moistened H8248 with marrow H4221 .
|
25. ਅਤੇ ਕੋਈ ਆਪਣੀ ਜਾਨ ਦੀ ਕੁੜੱਤਣ ਵਿੱਚ ਮਰ ਜਾਂਦਾ, ਅਤੇ ਕੋਈ ਸੁਖ ਨਹੀਂ ਭੋਗਦਾ ਹੈ।
|
25. And another H2088 dieth H4191 in the bitterness H4751 of his soul H5315 , and never H3808 eateth H398 with pleasure H2896 .
|
26. ਉਹ ਦੋਵੇਂ ਖ਼ਾਕ ਵਿੱਚ ਪਏ ਰਹਿੰਦੇ ਹਨ, ਅਤੇ ਕੀੜੇ ਉਨ੍ਹਾਂ ਨੂੰ ਢੱਕ ਲੈਂਦੇ ਹਨ।।
|
26. They shall lie down H7901 alike H3162 in H5921 the dust H6083 , and the worms H7415 shall cover H3680 H5921 them.
|
27. ਵੇਖੋ, ਮੈਂ ਤੁਹਾਡੇ ਖਿਆਲਾਂ ਨੂੰ ਜਾਣਦਾ ਹਾਂ, ਅਤੇ ਉਨ੍ਹਾਂ ਜੁਗਤੀਆਂ ਨੂੰ ਵੀ ਜਿਨ੍ਹਾਂ ਨਾਲ ਤੁਸੀਂ ਮੇਰੇ ਵਿਰੁੱਧ ਜ਼ੁਲਮ ਕਰਦੇ ਹੋ।
|
27. Behold H2005 , I know H3045 your thoughts H4284 , and the devices H4209 which ye wrongfully imagine H2554 against H5921 me.
|
28. ਤੁਸੀਂ ਤਾਂ ਕਹਿੰਦੇ ਹੋ ਭਈ ਪਤਵੰਤੇ ਦਾ ਘਰ ਕਿੱਥੇ ਹੈ, ਅਤੇ ਉਹ ਤੰਬੂ ਕਿੱਥੇ ਜਿਹ ਦੇ ਵਿੱਚ ਦੁਸ਼ਟ ਵੱਸਦੇ ਸਨ?
|
28. For H3588 ye say H559 , Where H346 is the house H1004 of the prince H5081 ? and where H346 are the dwelling H4908 places H168 of the wicked H7563 ?
|
29. ਕੀ ਤੁਸਾਂ ਕਦੀ ਰਾਹ ਚੱਲਣ ਵਾਲਿਆਂ ਕੋਲੋਂ ਨਹੀਂ ਪੁੱਛਿਆ, ਅਤੇ ਉਨ੍ਹਾਂ ਦੇ ਨਿਸ਼ਾਨਾਂ ਨੂੰ ਨਹੀਂ ਸਿਆਣਦੇ ਹੋ,
|
29. Have ye not H3808 asked H7592 them that go H5674 by the way H1870 ? and do ye not H3808 know H5234 their tokens H226 ,
|
30. ਭਈ ਬੁਰਿਆਰ ਤਾਂ ਬਿਪਤਾ ਦੇ ਦਿਨ ਲਈ ਰੱਖਿਆ ਜਾਂਦਾ ਹੈ, ਓਹ ਗਜ਼ਬ ਦੇ ਦਿਨ ਲਈ ਲਿਆਇਆ ਜਾਂਦਾ ਹੈ?
|
30. That H3588 the wicked H7451 is reserved H2820 to the day H3117 of destruction H343 ? they shall be brought forth H2986 to the day H3117 of wrath H5678 .
|
31. ਕੌਣ ਉਹ ਦੇ ਰਾਹ ਨੂੰ ਉਹ ਦੇ ਸਨਮੁਖ ਦੱਸੇਗਾ, ਅਤੇ ਕੌਣ ਉਹ ਦੇ ਕੀਤੇ ਦਾ ਬਦਲਾ ਉਹ ਨੂੰ ਦੇਵੇਗਾ?
|
31. Who H4310 shall declare H5046 his way H1870 to H5921 his face H6440 ? and who H4310 shall repay H7999 him what he H1931 hath done H6213 ?
|
32. ਉਹ ਕਬਰ ਵਿੱਚ ਪੁਚਾਇਆ ਜਾਂਦਾ ਹੈ, ਅਤੇ ਉਹ ਦੀ ਮੜ੍ਹੀ ਉੱਤੇ ਪਹਿਰਾ ਦਿੱਤਾ ਜਾਂਦਾ ਹੈ।
|
32. Yet shall he H1931 be brought H2986 to the grave H6913 , and shall remain H8245 in H5921 the tomb H1430 .
|
33. ਵਾਦੀ ਦੇ ਡਲੇ ਉਹ ਨੂੰ ਚੰਗੇ ਲੱਗਦੇ ਹਨ, ਅਤੇ ਸਾਰੇ ਆਦਮੀ ਉਹ ਦੇ ਪਿੱਛੇ ਚਲਾਣਾ ਕਰਨਗੇ ਜਿਵੇਂ ਉਹ ਦੇ ਅੱਗੇ ਅਣਗਿਣਤ ਗਏ।
|
33. The clods H7263 of the valley H5158 shall be sweet H4985 unto him , and every H3605 man H120 shall draw H4900 after H310 him , as there are innumerable H369 H4557 before H6440 him.
|
34. ਫੇਰ ਤੁਸੀਂ ਮੈਨੂੰ ਫੋਕੀਆਂ ਤਸੱਲੀਆਂ ਕਿਉਂ ਦਿੰਦੇ ਹੋ, ਕਿਉਂ ਜੋ ਤੁਹਾਡੇ ਉੱਤਰਾਂ ਵਿੱਚ ਤਾਂ ਬੇਈਮਾਨੀ ਹੀ ਰਹਿ ਜਾਂਦੀ ਹੈ?
|
34. How H349 then comfort H5162 ye me in vain H1892 , seeing in your answers H8666 there remaineth H7604 falsehood H4604 ?
|