Bible Versions
Bible Books

1 Chronicles 5 (PAV) Punjabi Old BSI Version

1 ਇਸਰਾਏਲੀਆਂ ਦੇ ਪਹਿਲੌਠੇ ਰਊਬੇਨ ਦੀ ਅੰਸ (ਕਿਉਂ ਜੋ ਉਹ ਪਹਿਲੌਠਾ ਸੀ ਪਰ ਏਸ ਲਈ ਜੋ ਉਸ ਨੇ ਆਪਣੇ ਪਿਤਾ ਦੀ ਸੇਜਾ ਨੂੰ ਭਰਿਸ਼ਟ ਕੀਤਾ ਸੀ ਉਹ ਦਾ ਪਲੌਠਾਪਣ ਇਸਰਾਏਲ ਦੇ ਪੁੱਤ੍ਰ ਯੂਸੁਫ਼ ਦੇ ਪੁੱਤ੍ਰਾਂ ਨੂੰ ਦਿੱਤਾ ਗਿਆ ਅਤੇ ਉਹ ਕੁਲ ਪੱਤ੍ਰੀ ਵਿੱਚ ਪਹਿਲੌਠਾ ਕਰਕੇ ਨਹੀਂ ਗਿਣੀਦਾ
2 ਯਹੂਦਾਹ ਤਾਂ ਆਪਣੇ ਭਰਾਵਾਂ ਉੱਤੇ ਪਰਬਲ ਹੋਇਆ ਅਤੇ ਉਸੇ ਤੋਂ ਪਰਧਾਨ ਨਿੱਕਲਿਆ ਪਰ ਪਹਿਲੌਠੇ ਦਾ ਹਕ ਯੂਸੁਫ਼ ਦਾ ਸੀ
3 ਇਸਰਾਏਲ ਦੇ ਪਹਿਲੌਠੇ ਰਊਬੇਨ ਦੇ ਪੁੱਤ੍ਰ, - ਹਨੋਕ ਤੇ ਫੱਲੂ, ਹਸਰੋਨ ਤੇ ਕਰਮੀ
4 ਯੋਏਲ ਦੇ ਪੁੱਤ੍ਰ, - ਸ਼ਮਅਯਾਹ ਉਹ ਦਾ ਪੁੱਤ੍ਰ, ਗੋਗ ਉਹ ਦਾ ਪੁੱਤ੍ਰ, ਸ਼ਿਮਈ ਉਹ ਦਾ ਪੁੱਤ੍ਰ
5 ਮੀਕਾਹ ਉਹ ਦਾ ਪੁੱਤ੍ਰ, ਰਆਯਾਹ ਉਹ ਦਾ ਪੁੱਤ੍ਰ, ਬਆਲ ਉਹ ਦਾ ਪੁੱਤ੍ਰ
6 ਬਏਰਾਹ ਉਹ ਦਾ ਪੁੱਤ੍ਰ ਜਿਹ ਨੂੰ ਅੱਸ਼ੂਰ ਦਾ ਰਾਜਾ ਤਿਲਗਥ-ਪਿਲਨਅਸਰ ਬੰਧੂਆਂ ਬਣਾਕੇ ਲੈ ਗਿਆ। ਉਹ ਰਊਬੇਨੀਆਂ ਦਾ ਸ਼ਜ਼ਾਦਾ ਸੀ
7 ਉਹ ਦੇ ਭਰਾ ਉਨ੍ਹਾਂ ਦੀਆਂ ਕੁਲਾਂ ਅਨੁਸਾਰ ਜਦ ਉਨ੍ਹਾਂ ਦੀਆਂ ਪੀੜ੍ਹੀਆਂ ਦੀ ਕੁਲ ਪਤ੍ਰੀ ਬਣੀ ਏਹ ਸਨ, - ਮੁਖੀ ਯਈਏਲ ਤੇ ਜ਼ਰਕਯਾਹ
8 ਅਤੇ ਬਲਆ ਆਜ਼ਾਜ਼ ਦਾ ਪੁੱਤ੍ਰ, ਸ਼ਮਆ ਦਾ ਪੁੱਤ੍ਰ, ਯੋਏਲ ਦਾ ਪੁੱਤ੍ਰ ਜਿਹੜਾ ਅਰੋਏਰ ਵਿੱਚ ਨਬੋ ਤੇ ਬਆਲ-ਮਓਨ ਤੀਕ ਵੱਸਦਾ ਸੀ
9 ਅਤੇ ਉਹ ਚੜ੍ਹਦੇ ਪਾਸੇ ਫਰਾਤ ਦਰਿਆਉ ਤੋਂ ਉਜਾੜ ਦੇ ਲਾਂਘੇ ਤੀਕਰ ਵੱਸਦਾ ਸੀ ਕਿਉਂ ਜੋ ਉਨ੍ਹਾਂ ਦੇ ਪਸੂ ਗਿਲਆਦ ਦੇ ਦੇਸ ਵਿੱਚ ਵਧ ਗਏ ਸਨ
10 ਅਤੇ ਸ਼ਾਊਲ ਦੇ ਦਿਨਾਂ ਵਿੱਚ ਉਨ੍ਹਾਂ ਨੇ ਹਗਰੀਆਂ ਨਾਲ ਜੁੱਧ ਕੀਤਾ ਜਿਹੜੇ ਉਨ੍ਹਾਂ ਦੇ ਹੱਥੋਂ ਮਾਰੇ ਗਏ ਅਤੇ ਓਹ ਗਿਲਆਦ ਦੇ ਸਾਰੇ ਚੜ੍ਹਦੇ ਵੱਲ ਆਪਣੇ ਤੰਬੂਆਂ ਵਿੱਚ ਵੱਸੇ।।
11 ਗਾਦੀ ਉਨ੍ਹਾਂ ਦੇ ਸਾਹਮਣੇ ਬਾਸ਼ਾਨ ਦੇ ਦੇਸ਼ ਵਿੱਚ ਸਲਕਾਹ ਤੀਕ ਵੱਸੇ
12 ਯੋਏਲ ਮੁਖੀ ਸੀ, ਫੇਰ ਦੂਜਾ ਸ਼ਾਫਾਨ ਅਤੇ ਯਅਨਈ ਤੇ ਸ਼ਾਫਾਟ ਬਾਸ਼ਾਨ ਵਿੱਚ
13 ਅਤੇ ਉਨ੍ਹਾਂ ਦੇ ਪਿਤਰਾਂ ਦੇ ਘਰਾਣੇ ਦੇ ਭਰਾ, - ਮੀਕਾਏਲ ਤੇ ਮਸ਼ੂੱਲਾਮ ਤੇ ਸ਼ਬਾ ਤੇ ਯੋਰਈ ਤੇ ਯਅਕਾਨ ਤੇ ਜ਼ੀਆ ਤੇ ਏਬਰ, ਸੱਤ
14 ਏਹ ਅਬੀਹਯਿਲ ਦੇ ਪੁੱਤ੍ਰ, ਹੂਰੀ ਦਾ ਪੁੱਤ੍ਰ, ਯਰੋਅਹ ਦਾ ਪੁੱਤ੍ਰ, ਗਿਲਆਦ ਦਾ ਪੁੱਤ੍ਰ, ਮੀਕਾਏਲ ਦਾ ਪੁੱਤ੍ਰ, ਯਸ਼ੀਸ਼ਈ ਦਾ ਪੁੱਤ੍ਰ, ਯਹਦੋ ਦਾ ਪੁੱਤ੍ਰ, ਬੂਜ਼ ਦਾ ਪੁੱਤ੍ਰ,
15 ਅਬਦੀਏਲ ਦਾ ਪੁੱਤ੍ਰ ਅਹੀ, ਗੂਨੀ ਦਾ ਪੁੱਤ੍ਰ ਉਨ੍ਹਾਂ ਦੇ ਪਿਤਰਾਂ ਦੇ ਘਰਾਣਿਆਂ ਦਾ ਮੁਖੀ
16 ਅਤੇ ਓਹ ਗਿਲਆਦ ਵਿੱਚ ਬਾਸ਼ਾਨ ਵਿੱਚ ਅਤੇ ਉਸ ਦੇ ਪਿੰਡਾਂ ਵਿੱਚ ਤੇ ਸ਼ਾਰੋਨ ਦੀਆਂ ਸਾਰੀਆਂ ਜੂਹਾਂ ਵਿੱਚ ਉਨ੍ਹਾਂ ਦੀਆਂ ਹੱਦਾਂ ਤੀਕ ਵੱਸਦੇ ਸਨ
17 ਯਹੂਦਾਹ ਦੇ ਪਾਤਸ਼ਾਹ ਯੋਥਾਮ ਦੇ ਦਿਨਾਂ ਵਿੱਚ ਅਤੇ ਇਸਰਾਏਲ ਦੇ ਪਾਤਸ਼ਾਹ ਯਾਰਾਬੁਆਮ ਦੇ ਦਿਨਾਂ ਵਿੱਚ ਏਹ ਸਾਰੀਆਂ ਕੁਲ ਪੱਤ੍ਰੀਆਂ ਲਿਖੀਆਂ ਗਈਆਂ।।
18 ਰਊਬੇਨੀ ਤੇ ਗਾਦੀ ਤੇ ਮਨੱਸ਼ਹ ਦੇ ਅੱਧੇ ਗੋਤ ਦੇ ਸੂਰਮੇ ਜਿਹੜੇ ਢਾਲ ਤੇ ਤੇਗ ਧਾਰੀ ਅਤੇ ਤੀਰੰਦਾਜ਼ੀ ਅਤੇ ਲੜਾਈ ਵਿੱਚ ਸਿਆਣੇ ਸਨ ਚੌਤਾਲੀ ਹਜ਼ਾਰ ਸੱਤ ਸੌ ਸੱਠ ਜੋਧੇ ਸਨ
19 ਅਤੇ ਏਹ ਹਗਰੀਆਂ, ਯਟੂਰ ਤੇ ਨਾਫੀਸ਼ ਤੇ ਨੋਦਾਬ ਨਾਲ ਲੜੇ
20 ਅਤੇ ਉਨ੍ਹਾਂ ਦਾ ਸਾਹਮਣਾ ਕਰਨ ਵਿੱਚ ਇਨ੍ਹਾਂ ਨੂੰ ਸਹਾਇਤਾ ਮਿਲੀ ਅਤੇ ਹਗਰੀ ਅਤੇ ਸਭ ਜਿਹੜੇ ਉਨ੍ਹਾਂ ਦੇ ਨਾਲ ਸਨ ਉਨ੍ਹਾਂ ਦੇ ਹੱਥ ਦੇ ਹਵਾਲੇ ਕੀਤੇ ਗਏ ਕਿਉਂ ਜੋ ਉਨ੍ਹਾਂ ਨੇ ਲੜਾਈ ਵਿੱਚ ਪਰਮੇਸ਼ੁਰ ਦੀ ਬੇਨਤੀ ਕੀਤੀ ਅਤੇ ਉਨ੍ਹਾਂ ਦੀ ਬੇਨਤੀ ਪਰਵਾਨ ਹੋਈ, ਜਿਸ ਨਮਿਤ ਜੋ ਉਨ੍ਹਾਂ ਨੇ ਉਹ ਦੇ ਉੱਤੇ ਭਰੋਸਾ ਰੱਖਿਆ
21 ਅਤੇ ਓਹ ਉਨ੍ਹਾਂ ਦੇ ਪਸੂ ਲੈ ਗਏ, ਉਨ੍ਹਾਂ ਦੇ ਊਠ ਪੰਜਾਹ ਹਜ਼ਾਰ, ਅਤੇ ਭੇਡਾਂ ਢਾਈ ਲਖ, ਅਤੇ ਖੋਤੇ ਦੋ ਹਜ਼ਾਰ, ਅਤੇ ਇੱਕ ਲੱਖ ਮਨੁੱਖ
22 ਸੋ ਬਹੁਤ ਸਾਰੇ ਲੋਕ ਵੱਢੇ ਗਏ ਕਿਉਂ ਜੋ ਏਹ ਜੁੱਧ ਪਰਮੇਸ਼ੁਰ ਦੀ ਵੱਲੋਂ ਸੀ ਅਤੇ ਉਹ ਅਸੀਰ ਹੋਣ ਦੇ ਸਮੇਂ ਤੀਕ ਉਨ੍ਹਾਂ ਦੇ ਥਾਂ ਵਿੱਚ ਵੱਸਦੇ ਰਹੇ ਸਨ।।
23 ਮਨੱਸ਼ੀਆਂ ਦੇ ਅੱਧੇ ਗੋਤ ਦੇ ਲੋਕ ਉਸ ਧਰਤੀ ਵਿੱਚ ਵੱਸੇ। ਓਹ ਬਾਸ਼ਾਨ ਤੋਂ ਬਅਲ-ਹਰਮੋਨ ਤੇ ਸਨੀਰ ਤੇ ਹਰਮੋਨ ਪਰਬਤ ਤੀਕ ਵਧਦੇ ਗਏ
24 ਏਹ ਉਨ੍ਹਾਂ ਦੇ ਪਿਤਰਾਂ ਦੇ ਘਰਾਣਿਆਂ ਦੇ ਮੁਖੀਏ ਸਨ, ਅਰਥਾਤ ਏਫਰ ਤੇ ਯਿਸ਼ਈ ਤੇ ਅਲੀਏਲ ਤੇ ਅਜ਼ਰੀਏਲ ਤੇ ਯਿਰਮਿਯਾਹ ਤੇ ਹੋਦਵਯਾਹ ਤੇ ਯਹਦੀਏਲ ਜਿਹੜੇ ਸੂਰਬੀਰ ਜੋਧੇ, ਨਾਮੀ, ਤੇ ਆਪਣੇ ਪਿਤਰਾਂ ਦੇ ਘਰਾਣਿਆਂ ਦੇ ਮੁਖੀਏ ਸਨ।।
25 ਅਤੇ ਉਨ੍ਹਾਂ ਨੇ ਆਪਣੇ ਵੱਡ ਵਡੇਰਿਆਂ ਦੇ ਪਰਮੇਸ਼ੁਰ ਦਾ ਅਪਰਾਧ ਕੀਤਾ ਅਰ ਉਸ ਦੇਸ ਦੇ ਲੋਕਾਂ ਦੇ ਦੇਵਤਿਆਂ ਨਾਲ ਜ਼ਨਾਹ ਕੀਤਾ ਜਿਨ੍ਹਾਂ ਨੂੰ ਪਰਮੇਸ਼ੁਰ ਨੇ ਉਨ੍ਹਾਂ ਦੇ ਅੱਗੇ ਨਸ਼ਟ ਕੀਤਾ
26 ਅਤੇ ਇਸਰਾਏਲ ਦੇ ਪਰਮੇਸ਼ੁਰ ਨੇ ਅੱਸ਼ੂਰ ਦੇ ਰਾਜਾ ਪੂਲ ਦੇ ਮਨ ਨੂੰ ਅਤੇ ਅਸ਼ੂਰ ਦੇ ਰਾਜਾ ਤਿਲਗਥ ਪਿਲਨਸਰ ਦੇ ਮਨ ਨੂੰ ਉਭਾਰਿਆ, ਅਤੇ ਓਹ ਉਨ੍ਹਾਂ ਨੂੰ ਅਰਥਾਤ ਰਊਬੇਨੀਆਂ ਨੂੰ ਅਤੇ ਗਾਦੀਆਂ ਨੂੰ ਅਤੇ ਮਨੱਸ਼ਹ ਦੇ ਅੱਧੇ ਗੋਤ ਨੂੰ ਦੇਸੋਂ ਕੱਢ ਕੇ ਲੈ ਗਏ, ਅਤੇ ਉਨ੍ਹਾਂ ਨੂੰ ਹਲਹ ਅਰ ਹਾਬੋਰ ਅਰ ਹਾਰਾ ਅਰ ਗੋਜ਼ਾਨ ਦੀ ਨਦੀ ਨੂੰ ਲੈ ਆਇਆ। ਓਹ ਅੱਜ ਤੀਕ ਉੱਥੇ ਹੀ ਹਨ।।
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×