Bible Versions
Bible Books

Nehemiah 7 (PAV) Punjabi Old BSI Version

1 ਤਾਂ ਐਉਂ ਹੋਇਆ ਜਦ ਕੰਧ ਬਣ ਗਈ ਅਤੇ ਮੈਂ ਬੂਹੇ ਜੜ ਦਿੱਤੇ ਅਤੇ ਦਰਬਾਨ, ਰਾਗੀ ਅਤੇ ਲੇਵੀ ਠਹਿਰਾ ਦਿੱਤੇ
2 ਤਦ ਮੈਂ ਆਪਣੇ ਭਰਾ ਹਨਾਨੀ ਨੂੰ ਅਤੇ ਸ਼ਾਹੀ ਮਹਿਲ ਦੇ ਸਰਦਾਰ ਹਨਨਯਾਹ ਨੂੰ ਯਰੂਸ਼ਲਮ ਉੱਤੇ ਹਾਕਮ ਬਣਾਇਆ ਕਿਉਂਕਿ ਉਹ ਬਹੁਤਿਆਂ ਵਿੱਚੋਂ ਨਹਿਚਾ ਵਾਲਾ ਅਤੇ ਪਰਮੇਸ਼ੁਰ ਤੋਂ ਡਰਨ ਵਾਲਾ ਮਨੁੱਖ ਸੀ
3 ਅਤੇ ਮੈਂ ਉਨ੍ਹਾਂ ਨੂੰ ਆਖਿਆ ਕਿ ਜਦ ਤਕ ਧੁੱਪ ਤਿਖੀ ਨਾ ਹੋ ਜਾਵੇ ਯਰੂਸ਼ਲਮ ਦੇ ਫਾਟਕ ਨਾ ਖੋਲ੍ਹੇ ਜਾਣ ਅਤੇ ਜਦ ਓਹ ਖੜੇ ਹੀ ਹੋਣ ਤਾਂ ਬੂਹੇ ਬੰਦ ਕੀਤੇ ਜਾਣ ਅਤੇ ਅਰਲ ਲਾਏ ਜਾਣ ਅਤੇ ਓਹ ਯਰੂਸ਼ਲਮ ਦੇ ਵਾਸੀਆਂ ਵਿੱਚੋਂ ਪਹਿਰੇਵਾਲੇ ਮੁਕੱਰਰ ਕਰਨ ਜਿਹੜੇ ਆਪੋ ਆਪਣੇ ਪਹਿਰੇ ਵਿੱਚ ਆਪਣਿਆ ਘਰਾਂ ਦੇ ਅੱਗੇ ਹੋਣ
4 ਸ਼ਹਿਰ ਚੌੜਾ ਅਤੇ ਵੱਡਾ ਸੀ ਅਤੇ ਆਦਮੀ ਥੋੜੇ ਸਨ। ਉਹ ਦੇ ਵਿੱਚ ਘਰ ਬਣੇ ਹੋਏ ਨਹੀਂ ਸਨ
5 ਤਾਂ ਮੇਰੇ ਪਰਮੇਸ਼ੁਰ ਨੇ ਮੇਰੇ ਮਨ ਵਿੱਚ ਪਾਇਆ ਕਿ ਮੈਂ ਸ਼ਰੀਫਾਂ ਨੂੰ ਅਤੇ ਰਈਸਾਂ ਨੂੰ ਅਤੇ ਲੋਕਾਂ ਨੂੰ ਇੱਕਠੇ ਕਰਾਂ ਤਾਂ ਜੋ ਓਹ ਆਪਣੀ ਕੁਲ ਪਤਰੀ ਦੇ ਅਨੁਸਾਰ ਗਿਣੇ ਜਾਣ ਅਤੇ ਮੈਨੂੰ ਉਨ੍ਹਾਂ ਦੀ ਕੁਲ ਪਤਰੀ ਦੀ ਪੋਥੀ ਲੱਭੀ ਜਿਹੜੇ ਪਹਿਲਾਂ ਆਏ ਸਨ ਅਤੇ ਮੈਨੂੰ ਉਹ ਦੇ ਵਿੱਚ ਏਹ ਲਿਖਿਆ ਹੋਇਆ ਲੱਭਾ-
6 ਏਹ ਉਸ ਸੁਬੇ ਦੇ ਲੋਕ ਹਨ ਜਿਹੜੇ ਉਨ੍ਹਾਂ ਅਸੀਰਾਂ ਵਿੱਚੋਂ ਜਿਨ੍ਹਾਂ ਨੂੰ ਬਾਬਲ ਦਾ ਪਾਤਸ਼ਾਹ ਨਬੂਕਦਨੱਸਰ ਅਸੀਰੀ ਵਿੱਚ ਲੈ ਗਿਆ ਸੀ ਉਤਾਹਾਂ ਕੇ ਸਾਰੇ ਯਰੂਸ਼ਲਮ ਤੇ ਯਹੂਦਾਹ ਵਿੱਚ ਆਪੋ ਆਪਣੇ ਸ਼ਹਿਰਾਂ ਨੂੰ ਮੁੜ ਆਏ,
7 ਜਿਹੜੇ ਜ਼ਰੁੱਬਾਬਲ, ਯੇਸ਼ੂਆ, ਨਹਮਾਯਾਹ, ਅਜ਼ਰਯਾਹ, ਰਅਮਯਾਹ ਅਰ ਨਹਮਾਨੀ, ਮਾਰਦਕਈ, ਬਿਲਸ਼ਾਨ, ਮਿਸਪਰਥ, ਬਿਗਵਈ, ਮਿਸਪਰਥ, ਬਿਗਵਾਨੀ, ਨਹੂਮ ਅਤੇ ਬਅਨਾਹ ਦੇ ਨਾਲ ਆਏ। ਇਸਰਾਏਲੀ ਪਰਜਾ ਦੇ ਮਨੁੱਖਾਂ ਦੀ ਗਿਣਤੀ ਏਹ ਹੈ
8 ਪਰੋਸ਼ੀ ਦੀ ਵੰਸ ਦੋ ਹ਼ਜਾਰ ਇੱਕ ਸੌ ਬਹੱਤਰ
9 ਸ਼ਫਟਯਾਹ ਦੀ ਵੰਸ ਤਿੰਨ ਸੌ ਬਹੱਤਰ
10 ਆਰਹ ਦੀ ਵੰਸ ਛੇ ਸੌ ਬਵੰਜਾ
11 ਪਹਥ-ਮੋਆਬ ਜਿਹੜੇ ਯੇਸ਼ੂਆ ਅਤੇ ਯੋਆਬ ਦੀ ਵੰਸ ਵਿੱਚੋਂ ਸਨ ਦੋ ਹਜ਼ਾਰ ਅਠ ਸੌ ਅਠਾਰਾਂ
12 ਏਲਾਮ ਦੀ ਵੰਸ ਇੱਕ ਹਜ਼ਾਰ ਦੋ ਸੌ ਚੁਰੰਜਾ
13 ਜ਼ੱਤੂ ਦੀ ਵੰਸ ਅੱਠ ਸੌ ਪੰਨਤਾਲੀ
14 ਜ਼ੱਕਾਈ ਦੀ ਵੰਸ ਸੱਤ ਸੌ ਸੱਠ
15 ਬਿੰਨੂਈ ਦੇ ਵੰਸ ਛੇ ਸੌ ਅਠਤਾਲੀ
16 ਬੇਬਈ ਦੀ ਵੰਸ ਛੇ ਸੌ ਅਠਾਈ
17 ਅਜ਼ਗਾਦ ਦੀ ਵੰਸ ਦੋ ਹਜ਼ਾਰ ਤਿੰਨ ਸੌ ਬਾਈ
18 ਅਦੋਨੀਕਾਮ ਦੀ ਵੰਸ ਛੇ ਸੌ ਸਤਾਹਠ
19 ਬਿਗਵਾਈ ਦੀ ਵੰਸ ਦੋ ਹਜ਼ਾਰ ਸਤਾਹਠ
20 ਆਦੀਨ ਦੀ ਵੰਸ ਛੇ ਸੌ ਪਚਵੰਜਾ
21 ਹਿਜ਼ਕੀਯਾਹ ਦੇ ਅਟੇਰ ਦੀ ਵੰਸ ਅਠਾਨਵੇਂ
22 ਹਾਸੂਮ ਦੀ ਵੰਸ ਤਿੰਨ ਸੌ ਅਠਾਈ
23 ਬੇਸਾਈ ਦੀ ਵੰਸ ਤਿੰਨ ਸੌ ਚੌਵੀ
24 ਹਾਰੀਫ ਦੀ ਵੰਸ ਇੱਕ ਸੌ ਬਾਰਾਂ
25 ਗਿਬਓਨ ਦੀ ਵੰਸ ਪਚਾਨਵੇਂ
26 ਬੈਤਲਹਮ ਅਤੇ ਨਟੋਫਾਹ ਦੇ ਮਨੁੱਖ਼ ਇੱਕ ਸੌ ਅਠਾਸੀ
27 ਅਨਾਥੋਥ ਦੇ ਮਨੁੱਖ ਇੱਕ ਸੌ ਅਠਾਈ
28 ਬੈਤ-ਅਜਮਾਵਥ ਦੇ ਮਨੁੱਖ ਬਤਾਲੀ
29 ਕਿਰਯਥ- ਯਆਰੀਮ ਅਰ ਕਫੀਰਾਹ ਅਤੇ ਬੇਰੋਯ ਦੇ ਮਨੁੱਖ ਸੱਤ ਸੌ ਤਰਤਾਲੀ
30 ਰਾਮਾਹ ਅਤੇ ਗਬਾ ਦੇ ਮਨੁੱਖ ਛੇ ਸੌ ਇੱਕੀ
31 ਮਿਕਮਾਸ ਦੇ ਮਨੁੱਖ ਇੱਕ ਸੌ ਬਾਈ
32 ਬੈਤ-ਏਲ ਅਰ ਅਈ ਦੇ ਮਨੁੱਖ ਇੱਕ ਸੌ ਤੇਈ
33 ਦੂਸਰੇ ਨਬੋ ਦੇ ਮਨੁੱਖ ਬਵੰਜਾ
34 ਦੂਸਰੇ ਏਲਾਮ ਦੀ ਵੰਸ ਇੱਕ ਹਜ਼ਾਰ ਦੋ ਸੌ ਚੁਰੰਜਾ
35 ਹਾਰੀਮ ਦੀ ਵੰਸ ਤਿਨ ਸੌ ਵੀਹ
36 ਯਰੀਹੋ ਦੀ ਵੰਸ ਤਿੰਨ ਸੌ ਪੰਨਤਾਲੀ
37 ਲੋਦ ਅਰ ਹਾਦੀਦ ਅਤੇ ਓਨੋ ਦੀ ਵੰਸ ਸੱਤ ਸੌ ਇੱਕੀ
38 ਸਨਾਹ ਦੀ ਵੰਸ ਤਿੰਨ ਹਜ਼ਾਰ ਨੌ ਸੌ ਤੀਹ
39 ਜਾਜਕ ਅਰਥਾਤ ਯੇਸ਼ੂਆ ਦੇ ਘਰਾਣੇ ਦੇ ਯਦਅਯਾਹ ਦੀ ਵੰਸ ਨੌ ਸੌ ਤਿਹੱਤਰ
40 ਈਮੇਰ ਦੀ ਵੰਸ ਇੱਕ ਹਜ਼ਾਰ ਬਵੰਜਾ
41 ਪਸ਼ਹੂਰ ਦੀ ਵੰਸ ਇੱਕ ਹਜ਼ਾਰ ਦੋ ਸੌ ਸੰਤਾਲੀ
42 ਹਾਰੀਮ ਦੀ ਵੰਸ ਇੱਕ ਹਜ਼ਾਰ ਸਤਾਰਾ
43 ਲੇਵੀ ਅਰਥਾਤ ਕਦਮੀਏਲ ਦੇ ਯੇਸ਼ੂਆ ਦੀ ਵੰਸ ਅਤੇ ਹੋਦਵਾਹ ਦੀ ਵੰਸ ਚੁਹੱਤਰ
44 ਰਾਗੀ ਅਸਾਫ ਦੀ ਵੰਸ ਇਕ ਸੌ ਅੱਠਤਾਲੀ
45 ਦਰਬਾਨ ਸੱਲੁਮ ਦੀ ਵੰਸ ਅਰ ਆਟੇਰ ਦੀ ਵੰਸ ਅਰ ਟਲਮੋਨ ਦੀ ਵੰਸ ਅਰ ਅੱਕੂਬ ਦੀ ਵੰਸ ਅਤੇ ਹਟੀਟਾ ਦੀ ਵੰਸ ਅਤੇ ਸ਼ੋਬਾਈ ਦੀ ਵੰਸ ਇੱਕ ਸੌ ਅਠੱਤੀ
46 ਨਥੀਨੀਮ ਅਰਥਾਤ ਸੀਹਾ ਦੀ ਵੰਸ ਅਤੇ ਹਸੁਫਾ ਦੀ ਵੰਸ ਅਰ ਟੱਬਾਓਥ ਦੀ ਵੰਸ
47 ਕੇਰੋਸ ਦੀ ਵੰਸ ਅਰ ਪਾਦੋਨ ਦੀ ਵੰਸ
48 ਲਬਾਨਾਹ ਦੀ ਵੰਸ ਅਰ ਸੀਆ ਦੀ ਵੰਸ ਅਰ ਹਗਾਬਾ ਦੀ ਵੰਸ ਅਰ ਸਲਮਾਈ ਦੀ ਵੰਸ
49 ਹਨਾਨ ਦੀ ਵੰਸ ਅਰ ਗੀੱਦੇਲ ਦੀ ਵੰਸ ਅਰ ਗਾਹਰ ਦੀ ਵੰਸ
50 ਰਅਯਾਹ ਦੀ ਵੰਸ ਅਰ ਰਸੀਨ ਦੀ ਵੰਸ ਅਰ ਨਕੋਦਾ ਦੀ ਵੰਸ
51 ਗੱਜ਼ਾਮ ਦੀ ਵੰਸ ਅਰ ਉੱਜ਼ਾ ਦੀ ਵੰਸ ਅਰ ਪਾਸੇਹ ਦੀ ਵੰਸ
52 ਬੇਸਈ ਦੀ ਵੰਸ ਅਰ ਮਊਨੀਮ ਦੀ ਵੰਸ ਅਰ ਨਫੀਸ਼ਸੀਮ ਦੀ ਵੰਸ
53 ਬਕਬੂਕ ਦੀ ਵੰਸ ਅਰ ਹਕੂਫਾ ਦੀ ਵੰਸ ਅਰ ਹਰਹੂਰ ਦੀ ਵੰਸ
54 ਬਸਲੀਥ ਦੀ ਵੰਸ ਅਰ ਮਹੀਦਾ ਦੀ ਵੰਸ ਅਰ ਹਰਸ਼ਾ ਦੀ ਵੰਸ
55 ਬਰਕੋਸ ਦੀ ਵੰਸ ਅਰ ਸੀਸਰਾ ਦੀ ਵੰਸ ਅਰ ਥਾਮਹ ਦੀ ਵੰਸ
56 ਨਸੀਅਹ ਦੀ ਵੰਸ ਅਰ ਹਟੀਫਾ ਦੀ ਵੰਸ
57 ਸੁਲੇਮਾਨ ਦੇ ਟਹਿਲੂਆਂ ਦੀ ਵੰਸ ਸੋਟਈ ਦੀ ਵੰਸ ਅਰ ਸੋਫਰਥ ਦੀ ਵੰਸ ਅਰ ਪਰੀਦਾ ਦੀ ਵੰਸ
58 ਯਅਲਾਹ ਦੀ ਵੰਸ ਅਰ ਦਰਕੋਨ ਦੀ ਵੰਸ ਅਰ ਗਿੱਦੇਲ ਦੀ ਵੰਸ
59 ਸ਼ਫਟਯਾਹ ਦੀ ਵੰਸ ਅਰ ਹੱਟੀਲ ਦੀ ਵੰਸ ਅਰ ਸਬਾਈਮ ਦੇ ਫੋਕਰਥ ਦੀ ਵੰਸ ਅਰ ਆਮੋਨ ਦੀ ਵੰਸ
60 ਸਾਰੇ ਨਥੀਨੀਮ ਅਤੇ ਸੁਲੇਮਾਨ ਦੇ ਟਹਿਲੂਆਂ ਦੀ ਵੰਸ ਤਿਨ ਸੌ ਬਾਨਵੇਂ।।
61 ਏਹ ਓਹ ਹਨ ਜਿਹੜੇ ਤੇਲਮਲਹ ਅਰ ਤੇਲਹਰਸ਼ਾ ਅਰ ਕਰੂਬ ਅਰ ਅਦੋਨ ਅਤੇ ਇੰਮੇਰ ਤੋਂ ਉਤਾਹਾਂ ਗਏ ਸਨ ਪਰ ਆਪਣੇ ਪਿਉ ਦਾਦਿਆਂ ਦੇ ਘਰਾਣੇ ਦਾ ਅਤੇ ਆਪਣੀ ਨਸਲ ਦਾ ਪਤਾ ਨਾ ਦੇ ਸੱਕੇ ਭਈ ਇਸਰਾਏਲ ਵਿੱਚੋਂ ਵੀ ਸਨ
62 ਦਲਾਯਾਹ ਦੀ ਵੰਸ ਅਰ ਟੋਬੀਯਾਹ ਦੀ ਵੰਸ ਅਰ ਨਕੋਦਾ ਦੀ ਵੰਸ ਛੇ ਸੌ ਬਤਾਲੀ
63 ਅਤੇ ਜਾਜਕਾਂ ਵਿੱਚੋਂ ਹਾਬਾਯਾਹ ਦੀ ਵੰਸ ਅਰ ਕੋਸ ਦੀ ਵੰਸ ਬਰਜ਼ਿੱਲਈ ਦੀ ਵੰਸ ਜਿਨ੍ਹਾਂ ਨੇ ਬਰਜ਼ਿੱਲਈ ਗਿਲਆਦੀ ਦੀਆਂ ਧੀਆਂ ਵਿੱਚੋਂ ਇੱਕ ਨੂੰ ਵਿਆਹ ਲਿਆ ਏਸ ਲਈ ਉਨ੍ਹਾਂ ਦੇ ਨਾਉਂ ਉੱਤੇ ਪੁਕਾਰੀ ਗਈ
64 ਏਹਨਾਂ ਨੇ ਆਪਣੀਆਂ ਲਿਖਤਾਂ ਨੂੰ ਵੰਸਾਓਲੀਵਾਲਿਆਂ ਵਿੱਚੋਂ ਭਾਲਿਆ ਪਰ ਜਦ ਓਹ ਨਾ ਮਿਲੀਆਂ ਤਦ ਓਹ ਅਸ਼ੁੱਧ ਠਹਿਰਕੇ ਜਾਜਕਾਈ ਵਿੱਚੋਂ ਕੱਢੇ ਗਏ
65 ਤਾਂ ਹਾਕਮ ਨੇ ਉਨ੍ਹਾਂ ਨੂੰ ਆਖਿਆ ਕਿ ਓਹ ਅੱਤਪਵਿੱਤ੍ਰ ਚੀਜ਼ਾਂ ਵਿੱਚੋਂ ਨਾ ਖਾਣ ਜਿੰਨਾਂ ਚਿਰ ਊਰੀਮ ਅਰ ਥੁੰਮੀਮ ਲਈ ਕੋਈ ਜਾਜਕ ਨਾ ਖੜਾ ਹੋਵੇ
66 ਸਾਰੀ ਸਭਾ ਮਿਲ ਕੇ ਬਤਾਲੀ ਹਜ਼ਾਰ ਤਿੰਨ ਸੌ ਸੱਠ ਸੀ
67 ਉਨ੍ਹਾਂ ਦੇ ਗੋੱਲੇ ਅਤੇ ਗੋੱਲੀਆਂ ਤੋਂ ਛੁਟ ਜਿਹੜੇ ਸੱਤ ਹਜ਼ਾਰ ਤਿੰਨ ਸੌ ਸੈਂਤੀ ਸਨ ਅਤੇ ਰਾਗੀ ਅਤੇ ਰਾਗਣਾਂ ਦੋ ਸੌ ਪੰਤਾਲੀ ਸਨ
68 ਉਨ੍ਹਾਂ ਦੇ ਘੋੜੇ ਸੱਤ ਸੌ ਛੱਤੀ ਅਤੇ ਉਨ੍ਹਾਂ ਦੀਆਂ ਖੱਚਰਾਂ ਦੋ ਸੌ ਪੰਤਾਲੀ ਸਨ
69 ਉਨ੍ਹਾਂ ਦੇ ਊਠ ਚਾਰ ਸੌ ਪੈਂਤੀ ਅਤੇ ਉਨ੍ਹਾਂ ਦੇ ਗਧੇ ਛੇ ਹਜ਼ਾਰ ਸੱਤ ਸੌ ਵੀਹ
70 ਉਨ੍ਹਾਂ ਦੇ ਪਿਉ ਦਾਦਿਆਂ ਦੇ ਮੁਖੀਆਂ ਵਿੱਚੋਂ ਕਈਆਂ ਨੇ ਕੰਮ ਲਈ ਦਿੱਤਾ ਅਤੇ ਹਾਕਮ ਨੇ ਇੱਕ ਹਜ਼ਾਰ ਦਰਮ ਸੋਨਾ ਅਤੇ ਪੰਜਾਹ ਬਾਟੇ ਅਤੇ ਜਾਜਕਾਂ ਲਈ ਪੰਜ ਸੌ ਤੀਹ ਪੁਸ਼ਾਕਾਂ ਖ਼ਜਾਨੇ ਵਿੱਚ ਦਿੱਤੀਆਂ।।
71 ਪਿਉ ਦਾਦਿਆਂ ਦੇ ਮੁਖੀਆਂ ਵਿੱਚੋਂ ਕਈਆਂ ਨੇ ਕੰਮ ਲਈ ਵੀਹ ਹਜ਼ਾਰ ਦਰਮ ਸੋਨਾ ਅਤੇ ਦੋ ਹਜ਼ਾਰ ਦੋ ਸੌ ਮਾਨੇਹ ਚਾਂਦੀ ਖਜ਼ਾਨੇ ਵਿੱਚ ਦਿੱਤੀ
72 ਅਤੇ ਬਾਕੀ ਲੋਕਾਂ ਨੇ ਜਿਹੜਾ ਦਿੱਤਾ ਉਹ ਵੀਹ ਹਜ਼ਾਰ ਦਰਮ ਸੋਨਾ ਸੀ ਅਤੇ ਦੋ ਹਜ਼ਾਰ ਮਾਨੇਹ ਚਾਂਦੀ ਅਤੇ ਜਾਜਕਾਂ ਲਈ ਸਤਾਹਟ ਪੁਸ਼ਾਕਾਂ
73 ਸੋ ਜਾਜਕ ਅਰ ਲੇਵੀ ਅਰ ਦਰਬਾਨ ਅਰ ਰਾਗੀ ਅਰ ਕਈ ਲੋਕ ਅਰ ਨਥੀਨੀਮ ਸਗੋਂ ਸਾਰਾ ਇਸਰਾਏਲ ਆਪੋ ਆਪਣੇ ਸ਼ਹਿਰਾਂ ਵਿੱਚ ਵੱਸ ਗਏ ਅਤੇ ਜਦੋਂ ਸੱਤਵਾਂ ਮਹੀਨਾ ਆਇਆ ਤਾਂ ਇਸਰਾਏਲੀ ਆਪਣਿਆਂ ਸ਼ਹਿਰਾਂ ਵਿੱਚ ਸਨ।।
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×