Bible Versions
Bible Books

Proverbs 27 (PAV) Punjabi Old BSI Version

1 ਭਲਕ ਦਾ ਗਰਭ ਨਾ ਕਰ, ਕਿਉਂ ਜੋ ਤੂੰ ਨਹੀਂ ਜਾਣਦਾ ਭਈ ਇੱਕੋ ਦਿਨ ਵਿੱਚ ਕੀ ਹੋ ਜਾਵੇ।
2 ਤੇਰੀ ਸਲਾਹੁਤ ਕੋਈ ਹੋਰ ਭਾਵੇਂ ਕਰੇ ਪਰ ਤੇਰਾ ਆਪਣਾ ਮੂੰਹ ਨਾ ਕਰੇ, ਹਾਂ ਓਪਰਾ ਕਰੇ, ਨਾ ਤੇਰੇ ਬੁੱਲ੍ਹ।
3 ਪੱਥਰ ਭਾਰਾ ਹੈ, ਰੇਤ ਬੋਝਲ ਹੈ, ਪਰ ਮੂਰਖ ਦਾ ਕੁੜ੍ਹਨਾ ਓਹਨਾਂ ਦੋਹਾਂ ਨਾਲੋਂ ਭਾਰਾ ਹੈ।
4 ਗੁੱਸਾ ਨਿਰਦਈ ਅਤੇ ਕ੍ਰੋਧ ਇੱਕ ਹੜ੍ਹ ਹੈ, ਪਰ ਈਰਖਾ ਦੇ ਅੱਗੇ ਕੌਣ ਖਲੋ ਸੱਕਦਾ ਹੈॽ
5 ਗੁੱਝੀ ਪ੍ਰੀਤ ਨਾਲੋਂ ਖੁੱਲ੍ਹੀ ਤਾੜ ਚੰਗੀ ਹੈ।
6 ਹਿੱਤਕਾਰੀ ਵੱਲੋਂ ਘਾਉ ਵਫ਼ਾਦਾਰੀ ਵਾਲੇ ਹਨ, ਪਰ ਵੈਰੀ ਦੇ ਚੁੰਮੇ ਅਣਗਿਣਤ ਹੁੰਦੇ ਹਨ।
7 ਰੱਜਿਆ ਹੋਇਆ ਜੀ ਸ਼ਹਿਤ ਦੇ ਛੱਤੇ ਤੋਂ ਵੀ ਗਲਿਆਣ ਕਰਦਾ ਹੈ, ਪਰ ਭੁੱਖੇ ਨੂੰ ਹਰ ਕੌੜੀ ਵਸਤ ਵੀ ਮਿੱਠੀ ਲੱਗਦੀ ਹੈ।
8 ਜਿਹੜਾ ਮਨੁੱਖ ਆਪਣੇ ਟਿਕਾਣਿਓਂ ਭਟਕਦਾ ਹੈ, ਉਹ ਉਸ ਪੰਛੀ ਵਰਗਾ ਹੁੰਦਾ ਹੈ ਜੋ ਆਪਣੇ ਆਹਲਣੇ ਤੋਂ ਖੁੰਝ ਜਾਵੇ।
9 ਫੁਲੇਲ ਅਤੇ ਸੁਗੰਧ ਜੀ ਨੂੰ ਅਨੰਦ ਕਰਦੀ ਹੈ, ਓਵੇਂ ਹੀ ਉਸ ਦੇ ਮਿੱਤ੍ਰ ਹੀ ਮਨੋਂ ਦਿੱਤੀ ਹੋਈ ਸਲਾਹ ਦੀ ਮਿਠਾਸ ਹੈ।
10 ਆਪਣੇ ਅਤੇ ਆਪਣੇ ਪਿਉ ਦੇ ਮਿੱਤ੍ਰ ਨੂੰ ਨਾ ਛੱਡ, ਅਤੇ ਆਪਣੀ ਬਿਪਤਾ ਦੇ ਦਿਨ ਆਪਣੇ ਭਰਾ ਦੇ ਘਰ ਨਾ ਜਾਹ, - ਦੂਰ ਦੇ ਭਰਾ ਨਾਲੋਂ ਨੇੜੇ ਦਾ ਗੁਆਂਢੀ ਚੰਗਾ ਹੈ।
11 ਹੇ ਮੇਰੇ ਪੁੱਤ੍ਰ, ਬੁੱਧਵਾਨ ਹੋਵੀਂ ਅਤੇ ਮੇਰੇ ਜੀ ਨੂੰ ਅਨੰਦ ਕਰੀਂ, ਭਈ ਮੈਂ ਉਹ ਨੂੰ ਉੱਤਰ ਦੇ ਸੱਕਾਂ ਜਿਹੜਾ ਮੈਨੂੰ ਮੇਹਣਾ ਮਾਰਦਾ ਹੈ।
12 ਸਿਆਣਾ ਬਿਪਤਾ ਨੂੰ ਵੇਖ ਕੇ ਲੁਕ ਜਾਂਦਾ ਹੈ, ਪਰ ਭੋਲੇ ਅੱਗਾਹਾਂ ਵੱਧ ਕੇ ਕਸ਼ਟ ਭੋਗਦੇ ਹਨ।
13 ਜਿਹੜਾ ਪਰਦੇਸੀ ਦਾ ਜ਼ਾਮਨ ਹੋਵੇ ਉਹ ਦੇ ਲੀੜੇ ਲਾਹ ਲੈ, ਅਤੇ ਜਿਹੜਾ ਓਪਰੀ ਤੀਵੀਂ ਦਾ ਜ਼ਾਮਨ ਹੋਵੇ ਉਹ ਦਾ ਕੁਝ ਗਹਿਣੇ ਰੱਖ ਲੈ।
14 ਜਿਹੜਾ ਤੜਕੇ ਉੱਠ ਕੇ ਆਪਣੇ ਗੁਆਂਢੀ ਨੂੰ ਉੱਚੀ ਦੇ ਕੇ ਅਸੀਸ ਦਿੰਦਾ ਹੈ, ਉਹ ਦੇ ਲਈ ਇਹ ਸਰਾਪ ਹੀ ਗਿਣਿਆ ਜਾਵੇਗਾ।
15 ਝੜੀ ਦੇ ਦਿਨ ਦਾ ਲਗਾਤਾਰ ਚੋਆ, ਅਤੇ ਝਗੜਾਲੂ ਤੀਵੀਂ ਦੋਵੋਂ ਇੱਕੋ ਸਮਾਨ ਹਨ!
16 ਜਿਹੜਾ ਉਹ ਨੂੰ ਡੱਕਦਾ ਹੈ ਉਹ ਪੌਣ ਨੂੰ ਡੱਕਦਾ ਹੈ, ਅਥਵਾ ਉਹ ਸੱਜੇ ਹੱਥ ਨਾਲ ਤੇਲ ਨੂੰ ਫੜਦਾ ਹੈ!
17 ਲੋਹਾ ਲੋਹੇ ਨੂੰ ਤਿੱਖਾ ਕਰਦਾ ਹੈ, ਇਉਂ ਮਨੁੱਖ ਆਪਣੇ ਮਿੱਤ੍ਰ ਦੇ ਮੁਖ ਨੂੰ ਤਿੱਖਾ ਕਰਦਾ ਹੈ।
18 ਜਿਹੜਾ ਹੰਜੀਰ ਦੇ ਰੁੱਖ ਦੀ ਰਾਖੀ ਕਰਦਾ ਹੈ ਉਹ ਉਸ ਦਾ ਫ਼ਲ ਖਾਵੇਗਾ, ਅਤੇ ਜੋ ਆਪਣੇ ਸੁਆਮੀ ਦੀ ਰੱਛਿਆ ਕਰਦਾ ਹੈ ਉਹ ਦਾ ਆਦਰ ਹੋਵੇਗਾ।
19 ਜਿਵੇਂ ਜਾਲ ਵਿੱਚ ਮੂੰਹ ਮੂੰਹ ਨਾਲ ਮਿਲਦਾ ਹੈ, ਤਿਵੇਂ ਮਨੁੱਖ ਦਾ ਮਨ ਮਨੁੱਖ ਨਾਲ।
20 ਪਤਾਲ ਅਤੇ ਹਲਾਕਤ ਕਦੀ ਤ੍ਰਿਪਤ ਨਹੀਂ ਹੁੰਦੇ, ਓਵੇਂ ਮਨੁੱਖ ਦੀਆਂ ਅੱਖੀਆਂ ਵੀ ਕਦੀ ਤ੍ਰਿਪਤ ਨਹੀਂ ਹੁੰਦੀਆਂ।
21 ਜਿਵੇਂ ਚਾਂਦੀ ਦੇ ਲਈ ਕੁਠਾਲੀ ਅਤੇ ਸੋਨੇ ਦੇ ਲਈ ਭੱਠੀ ਹੁੰਦੀ ਹੈ, ਓਵੇਂ ਆਦਮੀ ਦੇ ਜਸ ਨਾਲ ਉਹ ਦੀ ਜਾਚ ਹੁੰਦੀ ਹੈ।
22 ਭਾਵੇਂ ਤੂੰ ਮੂਰਖ ਨੂੰ ਉੱਖਲੀ ਵਿੱਚ ਦਾਣਿਆਂ ਸੰਗ ਮੋਹਲੇ ਨਾਲ ਕੁੱਟੇਂ, ਤਾਂ ਵੀ ਉਸ ਦੀ ਮੂਰਖਤਾਈ ਉਸ ਤੋਂ ਨਹੀਂ ਹਟਣੀ।
23 ਆਪਣੇ ਇੱਜੜਾਂ ਦਾ ਹਾਲ ਚੰਗੀ ਤਰਾਂ ਬੁੱਝ ਲੈ, ਅਤੇ ਆਪਣੇ ਵੱਗਾਂ ਦੀ ਸੁੱਧ ਰੱਖ
24 ਕਿਉਂ ਜੋ ਧਨ ਸਦਾ ਨਹੀਂ ਠਹਿਰਦਾ, - ਭਲਾ, ਮੁਕਟ ਪੀਹੜੀਓਂ ਪੀਹੜੀ ਬਣਿਆ ਰਹਿੰਦਾ ਹੈॽ
25 ਜਦ ਘਾਹ ਚੁੱਕਿਆ ਗਿਆ ਤਾਂ ਨੰਨ੍ਹਾ ਘਾਹ ਵਿਖਾਈ ਦਿੰਦਾ, ਅਤੇ ਪਹਾੜਾਂ ਦਾ ਸਾਗ ਪੱਤ ਇਕੱਠਾ ਹੋ ਜਾਂਦਾ ਹੈ।
26 ਲੇਲੇ ਤੇਰੇ ਬਸਤਰਾਂ ਦੇ ਲਈ ਹੋਣਗੇ, ਤੇ ਬੱਕਰੇ ਖੇਤ ਦੇ ਮੁੱਲ ਲਈ,
27 ਅਤੇ ਬਕਰੀਆਂ ਦਾ ਦੁੱਧ ਤੇਰੇ ਅਤੇ ਤੇਰੇ ਟੱਬਰ ਦੀ ਖਾਧ ਖੁਰਾਕ ਜੋਗਾ, ਨਾਲੇ ਤੇਰੀਆਂ ਟਹਿਲਣਾਂ ਦੇ ਗੁਜ਼ਾਰੇ ਲਈ ਹੋਵੇਗਾ
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×