Bible Versions
Bible Books

1 Chronicles 8 (PAV) Punjabi Old BSI Version

1 ਬਿਨਯਾਮੀਨ ਤੋਂ ਉਹ ਦਾ ਪਹਿਲੌਠਾ ਬਲਾ ਜੰਮਿਆਂ, ਦੂਜਾ ਅਸ਼ਬੇਲ ਤੇ ਤੀਜਾ ਅਹਰਹ
2 ਚੌਥਾ ਨੋਹਾਰ, ਪੰਜਵਾਂ ਰਾਫਾ
3 ਅਤੇ ਏਹ ਬਲਾ ਦੇ ਪੁੱਤ੍ਰ ਸਨ, - ਅੱਦਾਰ ਤੇ ਗੇਰਾ ਤੇ ਅਬੀਹੂਦ
4 ਅਤੇ ਅਬੀਸ਼ੂਆ ਤੇ ਨਅਮਾਨ ਤੇ ਅਹੋਅਹ
5 ਅਤੇ ਗੇਰਾ ਤੇ ਸ਼ਫੂਫਾਨ ਤੇ ਹੂਰਾਮ
6 ਅਹੂਦ ਦੇ ਪੁੱਤ੍ਰ ਏਹ ਸਨ। ਏਹ ਗਬਾ ਦੇ ਵਾਸੀਆਂ ਦੇ ਪਿਤਰਾਂ ਦਿਆਂ ਘਰਾਣਿਆਂ ਦੇ ਮੁਖੀਏ ਸਨ ਅਤੇ ਓਹ ਉਨ੍ਹਾਂ ਨੂੰ ਬੰਧੂਏ ਬਣਾ ਕੇ ਮਾਨਾਹਥ ਨੂੰ ਲੈ ਗਏ
7 ਅਤੇ ਨਅਮਾਨ ਨੇ ਅਹੀਯਾਹ ਤੇ ਗੇਰਾ ਉਨ੍ਹਾਂ ਨੂੰ ਲੈ ਗਿਆ ਅਤੇ ਉਸ ਤੋਂ ਉੱਜ਼ਾ ਤੇ ਅਹੀਹੂਦ ਜੰਮੇ
8 ਅਤੇ ਸ਼ਹਰਯਿਮ ਤੋਂ ਬੱਚੇ ਮੋਆਬ ਦੇ ਮਦਾਨ ਵਿੱਚ ਜੰਮੇ ਜਦੋਂ ਉਨ੍ਹਾਂ ਨੂੰ ਬਾਹਰ ਘੱਲ ਦਿੱਤਾ। ਹੂਸ਼ੀਮ ਤੇ ਬਅਰਾ ਉਹ ਦੀਆਂ ਤੀਵੀਆਂ ਸਨ
9 ਅਤੇ ਉਹ ਦੀ ਤੀਵੀਂ ਹੋਦਸ਼ ਤੋਂ ਯੋਬਾਬ ਤੇ ਸਿਬਯਾ ਤੇ ਮੇਸ਼ਾ ਤੇ ਮਲਕਮ ਜੰਮੇ
10 ਨਾਲੇ ਯਊਸ ਤੇ ਸ਼ਾਕਯਾਹ ਤੇ ਮਿਰਮਾਹ। ਏਹ ਉਹ ਦੇ ਪੁੱਤ੍ਰ, ਪਿਤਰਾਂ ਦੇ ਘਰਾਣਿਆਂ ਦੇ ਮੁਖੀਏ ਸਨ
11 ਅਤੇ ਹੁਸ਼ੀਮ ਤੋਂ ਅਬੀਟੂਥ ਤੇ ਅਲਪਾਅਲ ਜੰਮੇ
12 ਅਤੇ ਅਲਪਾਅਲ ਦੇ ਪੁੱਤ੍ਰ, ਏਥਰ ਤੇ ਮਿਸ਼ਾਮ ਤੇ ਸ਼ਾਮਰ ਜਿਹ ਨੇ ਓਨੋ ਤੇ ਲੋਦ ਤੇ ਉਨ੍ਹਾਂ ਦੇ ਪਿੰਡ ਬਣਾਏ
13 ਅਤੇ ਬਰੀਆਹ ਤੇ ਸ਼ਮਾ ਜਿਹੜੇ ਅੱਯਲੋਨ ਦੇ ਵਾਸੀਆਂ ਦੇ ਪਿਤਰਾਂ ਦੇ ਘਰਾਣਿਆਂ ਦੇ ਮੁਖੀਏ ਸਨ। ਇਨ੍ਹਾਂ ਨੇ ਗਥ ਦੇ ਵਾਸੀਆਂ ਨੂੰ ਭਜਾ ਦਿੱਤਾ
14 ਅਤੇ ਅਹਯੋ, ਸ਼ਾਸ਼ਕ ਤੇ ਯਿਰੇਮੋਥ
15 ਤੇ ਜ਼ਬਦਯਾਹ ਤੇ ਅਰਾਦ ਤੇ ਆਦਰ
16 ਤੇ ਮੀਕਾਏਲ ਤੇ ਯਿਸ਼ਪਾਹ ਤੇ ਯੋਹਾ, ਬਰੀਆਹ ਦੇ ਪੁੱਤ੍ਰ
17 ਤੇ ਜ਼ਬਦਯਾਹ ਤੇ ਮਸ਼ੁੱਲਾਮ ਤੇ ਹਿਜ਼ਕੀ ਤੇ ਹਬਰ
18 ਅਤੇ ਯਿਸ਼ਮਰੇ ਤੇ ਯਿਜ਼ਲੀਆਹ ਤੇ ਯੋਬਾਬ, ਅਲਪਾਅਲ ਦੇ ਪੁੱਤ੍ਰ
19 ਅਤੇ ਯਾਕੀਮ ਤੇ ਜ਼ਿਕਰੀ ਤੇ ਜ਼ਬਦੀ
20 ਅਤੇ ਅਲੀਏਨਈ ਤੇ ਸਿੱਲਥਈ ਤੇ ਅਲੀਏਲ
21 ਅਤੇ ਅਦਾਯਾਹ ਤੇ ਬਰਾਯਾਹ ਤੇ ਸ਼ਿਮਰਾਥ, ਸ਼ਿਮਈ ਦੇ ਪੁੱਤ੍ਰ
22 ਅਤੇ ਯਿਸ਼ਪਾਨ ਤੇ ਏਬਰ ਤੇ ਅਲੀਏਲ
23 ਅਤੇ ਅਬਦੋਨ ਤੇ ਜ਼ਿਕਰੀ ਤੇ ਹਾਨਾਨ
24 ਅਤੇ ਹਨਨਯਾਹ ਤੇ ਏਲਾਮ ਤੇ ਅਨਥੋਥੀਯਾਹ
25 ਅਤੇ ਯਿਫਦਯਾਹ ਤੇ ਫਨੂਏਲ, ਸ਼ਾਸ਼ਾਕ ਦੇ ਪੁੱਤ੍ਰ
26 ਅਤੇ ਸ਼ਮਸ਼ਰਈ ਤੇ ਸ਼ਹਰਯਾਹ ਤੇ ਅਥਲਯਾਹ
27 ਅਤੇ ਯਅਰਸ਼ਯਾਹ ਤੇ ਏਲੀਯਾਹ ਤੇ ਜ਼ਿਕਰੀ, ਯਰੋਹਾਮ ਦੇ ਪੁੱਤ੍ਰ
28 ਏਹ ਮੁਖੀਏ ਆਪਣੀਆਂ ਪੀੜ੍ਹੀਆਂ ਵਿੱਚ ਪਿਤਰਾਂ ਦੇ ਘਰਾਣਿਆਂ ਦੇ ਮੁਖੀਏ ਸਨ। ਏਹ ਯਰੂਸ਼ਲਮ ਵਿੱਚ ਵੱਸਦੇ ਸਨ।।
29 ਗਿਬਓਨ ਦਾ ਪਿਤਾ ਗਿਬਓਨ ਵਿੱਚ ਵੱਸਦਾ ਸੀ ਜਿਹ ਦੀ ਤੀਵੀਂ ਦਾ ਨਾਉਂ ਮਅਕਾਹ ਸੀ
30 ਅਤੇ ਉਹ ਦਾ ਪਹਿਲੌਠਾ ਪੁੱਤ੍ਰ ਅਬਦੋਨ ਸੀ ਅਤੇ ਸੂਰ ਤੇ ਕੀਸ਼ ਤੇ ਬਅਲ ਤੇ ਨਾਦਾਬ
31 ਅਤੇ ਗਦੋਰ ਤੇ ਅਹਯੋ ਤੇ ਜ਼ਾਕਰ
32 ਅਤੇ ਮਿਕਲੋਥ ਤੋਂ ਸ਼ਿਮਆਹ ਜੰਮਿਆਂ ਤੇ ਓਹ ਵੀ ਆਪਣੇ ਭਰਾਵਾਂ ਦੇ ਨਾਲ ਯਰੂਸ਼ਲਮ ਵਿੱਚ ਆਪਣੇ ਭਰਾਵਾਂ ਦੇ ਆਮੋ ਸਾਹਮਣੇ ਵੱਸਦੇ ਸਨ।।
33 ਨੇਰ ਤੋਂ ਕੀਸ਼ ਜੰਮਿਆਂ ਅਤੇ ਕੀਸ਼ ਤੋਂ ਸ਼ਾਊਲ ਜੰਮਿਆਂ ਅਤੇ ਸ਼ਾਊਲ ਤੋਂ ਯੋਨਾਥਾਨ ਤੇ ਮਲਕੀ-ਸ਼ੂਆ ਤੇ ਅਬੀਨਾਦਾਬ ਤੇ ਅਸ਼ਬਅਲ ਜੰਮੇ
34 ਯੋਨਾਥਾਨ ਦਾ ਪੁੱਤ੍ਰ ਮਰੀਬ-ਬਅਲ ਸੀ ਅਤੇ ਮਰਬ-ਬਅਲ ਤੋਂ ਮੀਕਾਹ ਜੰਮਿਆਂ
35 ਅਤੇ ਮੀਕਾਹ ਦੇ ਪੁੱਤ੍ਰ, - ਪੀਥੋਨ ਤੇ ਮਲਕ ਤੇ ਤਅਰੇਆ ਤੇ ਆਹਾਜ਼
36 ਅਤੇ ਆਹਾਜ਼ ਤੋਂ ਯਹੋਅੱਦਾਹ ਜੰਮਿਆਂ ਅਤੇ ਯਹੋਅੱਦਾਹ ਤੋਂ ਆਲਮਥ ਤੇ ਅਜ਼ਮਾਵਥ ਤੇ ਜ਼ਿਮਰੀ ਜੰਮੇ ਅਤੇ ਜ਼ਿਮਰੀ ਤੋਂ ਮੋਸਾ ਜੰਮਿਆਂ
37 ਅਤੇ ਮੋਸਾ ਤੋਂ ਬਿਨਆ ਜੰਮਿਆਂ ਉਹ ਦਾ ਪੁੱਤ੍ਰ ਰਾਫਾਹ, ਉਹ ਦਾ ਪੁੱਤ੍ਰ ਅਲਾਸਾਹ, ਉਹ ਦਾ ਪੁੱਤ੍ਰ ਆਸੇਲ
38 ਅਤੇ ਆਸੇਲ ਦੇ ਛੇ ਪੁੱਤ੍ਰ ਸਨ ਜਿਨ੍ਹਾਂ ਦੇ ਨਾਉਂ ਏਹ ਸਨ, - ਅਜ਼ਰੀਕਾਮ, ਬੋਕਰੂ ਤੇ ਇਸ਼ਮਾਏਲ ਤੇ ਸ਼ਅਰਯਾਹ ਤੇ ਓਬਦਯਾਹ ਤੇ ਹਾਨਨ। ਏਹ ਸਾਰੇ ਆਸੇਲ ਦੇ ਪੁੱਤ੍ਰ ਸਨ
39 ਅਤੇ ਉਹ ਦੇ ਭਰਾ ਏਸ਼ਕ ਦੇ ਪੁੱਤ੍ਰ, - ਉਹ ਦਾ ਪਹਿਲੌਠਾ ਊਲਾਮ, ਦੂਜਾ ਯਊਸ਼ ਤੇ ਤੀਜਾ ਅਲੀਫਲਟ
40 ਅਤੇ ਊਲਾਮ ਦੇ ਪੁੱਤ੍ਰ ਡਾਢੇ ਸੂਰਮੇ ਤੇ ਤੀਰੰਦਾਜ਼ ਸਨ ਅਤੇ ਉਨ੍ਹਾਂ ਦੇ ਬਹੁਤ ਸਾਰੇ ਪੁੱਤ੍ਰ ਤੇ ਪੋਤ੍ਰੇ ਅਰਥਾਤ ਡੇਢ ਸੌ ਸਨ। ਏਹ ਸਾਰੇ ਬਿਨਯਾਮੀਨ ਦੇ ਪੁੱਤ੍ਰਾਂ ਵਿੱਚੋਂ ਸਨ।।
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×