Bible Versions
Bible Books

John 2 (PAV) Punjabi Old BSI Version

1 ਤੀਏ ਦਿਨ ਗਲੀਲ ਦੇ ਕਾਨਾ ਵਿੱਚ ਇੱਕ ਵਿਆਹ ਹੋਇਆ ਅਤੇ ਯਿਸੂ ਦੀ ਮਾਤਾ ਉੱਥੇ ਸੀ
2 ਯਿਸੂ ਅਰ ਉਹ ਦੇ ਚੇਲੇ ਵੀ ਵਿਆਹ ਵਿੱਚ ਬੁਲਾਏ ਗਏ
3 ਜਾਂ ਮੈ ਮੁੱਕ ਗਈ ਤਾਂ ਯਿਸੂ ਦੀ ਮਾਤਾ ਨੇ ਉਸ ਨੂੰ ਆਖਿਆ ਕਿ ਉਨ੍ਹਾਂ ਕੋਲ ਮੈ ਨਾ ਰਹੀ
4 ਯਿਸੂ ਨੇ ਉਹ ਨੂੰ ਆਖਿਆ, ਬੀਬੀ ਜੀ, ਮੈਨੂੰ ਤੈਨੂੰ ਕੀ? ਮੇਰਾ ਸਮਾ ਅਜੇ ਨਹੀਂ ਆਇਆ
5 ਉਸ ਦੀ ਮਾਤਾ ਨੇ ਟਹਿਲੂਆਂ ਨੂੰ ਆਖਿਆ, ਜੋ ਕੁਝ ਉਹ ਤੁਹਾਨੂੰ ਕਹੇ ਸੋ ਕਰੋ
6 ਅਤੇ ਯਹੂਦੀਆਂ ਦੇ ਸ਼ੁੱਧ ਕਰਨ ਦੀ ਰੀਤ ਅਨੁਸਾਰ ਪੱਥਰ ਦੇ ਛੇ ਮੱਟ ਉੱਥੇ ਧਰੇ ਹੋਏ ਸਨ ਜੋ ਹਰੇਕ ਵਿੱਚ ਦੋ ਯਾ ਤਿੰਨ ਮਣ ਜਲ ਪੈਂਦਾ ਸੀ
7 ਯਿਸੂ ਨੇ ਉਨ੍ਹਾਂ ਨੂੰ ਆਖਿਆ, ਮੱਟਾਂ ਵਿੱਚ ਜਲ ਭਰੋ। ਸੋ ਉਨ੍ਹਾਂ ਨੇ ਮੱਟ ਨੱਕੋ ਨੱਕ ਭਰ ਦਿੱਤੇ
8 ਫੇਰ ਉਸ ਨੇ ਉਨ੍ਹਾਂ ਨੂੰ ਆਖਿਆ, ਹੁਣ ਕੱਢੋ ਅਤੇ ਸਭਾ ਦੇ ਪਰਧਾਨ ਕੋਲ ਲੈ ਜਾਉ ਸੋ ਉਹ ਲੈ ਗਏ
9 ਜਾਂ ਸਭਾ ਦੇ ਪਰਧਾਨ ਨੇ ਉਹ ਜਲ ਜਿਹੜਾ ਮੈ ਬਣ ਗਿਆ ਸੀ ਚੱਖਿਆ ਅਰ ਨਾ ਜਾਤਾ ਜੋ ਇਹ ਕਿੱਥੋਂ ਹੈ ਪਰ ਟਹਿਲੂਏ ਜਿਨ੍ਹਾਂ ਨੇ ਉਹ ਜਲ ਕੱਢਿਆ ਸੀ ਜਾਣਦੇ ਸਨ ਸਭਾ ਦੇ ਪਰਧਾਨ ਨੇ ਲਾੜੇ ਨੂੰ ਸੱਦ ਕੇ
10 ਉਹ ਨੂੰ ਆਖਿਆ, ਹਰੇਕ ਮਨੁੱਖ ਪਹਿਲਾਂ ਅੱਛੀ ਮੈ ਦਿੰਦਾ ਹੈ ਅਤੇ ਜਾਂ ਬਹੁਤ ਪੀ ਚੁੱਕੇ ਤਾਂ ਮਗਰੋਂ ਮਾੜੀ ਪਰ ਤੈਂ ਅੱਛੀ ਮੈ ਹੁਣ ਤੀਕੁਰ ਰੱਖ ਛੱਡੀ ਹੈ!।।
11 ਇਹ ਨਿਸ਼ਾਨਾਂ ਦਾ ਅੰਰਭ ਸੀ ਜਿਹੜਾ ਯਿਸੂ ਨੇ ਗਲੀਲ ਦੇ ਕਾਨਾ ਵਿੱਚ ਵਿਖਾ ਕੇ ਆਪਣਾ ਤੇਜ ਪਰਗਟ ਕੀਤਾ, ਅਰ ਉਹ ਦੇ ਚੇਲਿਆਂ ਨੇ ਉਸ ਉੱਤੇ ਨਿਹਚਾ ਕੀਤੀ।।
12 ਇਹ ਦੇ ਪਿੱਛੋਂ ਉਹ ਅਰ ਉਸ ਦੀ ਮਾਤਾ ਅਤੇ ਉਸ ਦੇ ਭਰਾ ਅਤੇ ਉਸ ਦੇ ਚੇਲੇ ਕਫ਼ਰਨਾਹੂਮ ਨੂੰ ਗਏ ਅਤੇ ਉੱਥੇ ਕੁਝ ਦਿਨ ਟਿਕੇ।।
13 ਯਹੂਦੀਆਂ ਦਾ ਪਸਾਹ ਦਾ ਤਿਉਹਾਰ ਨੇੜੇ ਸੀ ਤਾਂ ਯਿਸੂ ਯਰੂਸ਼ਲਮ ਨੂੰ ਗਿਆ
14 ਅਰ ਉਸ ਨੇ ਹੈਕਲ ਵਿੱਚ ਡੰਗਰਾਂ ਅਤੇ ਭੇਡਾਂ ਅਤੇ ਕਬੂਤਰਾਂ ਦੇ ਵੇਚਣ ਵਾਲਿਆਂ ਅਰ ਸਰਾਫ਼ਾਂ ਨੂੰ ਬੈਠੇ ਵੇਖਿਆ
15 ਉਪਰੰਤ ਉਸ ਨੇ ਰੱਸੀ ਦਾ ਕੋਰੜਾ ਬਣਾ ਕੇ ਸਭਨਾਂ ਨੂੰ ਹੈਕਲੋਂ ਬਾਹਰ ਕੱਢ ਦਿੱਤਾ, ਨਾਲੇ ਭੇਡਾਂ, ਨਾਲੇ ਡੰਗਰ ਅਤੇ ਸਰਾਫ਼ਾਂ ਦੀ ਰੋਕੜ ਖਿੰਡਾ ਦਿੱਤੀ ਅਤੇ ਤਖ਼ਤਪੋਸ਼ ਉਲਟਾ ਸੁੱਟੇ
16 ਅਰ ਕਬੂਤਰ ਵੇਚਣ ਵਾਲਿਆਂ ਨੂੰ ਆਖਿਆ, ਇਨ੍ਹਾਂ ਚੀਜ਼ਾਂ ਨੂੰ ਐੱਥੋਂ ਲੈ ਜਾਓ! ਮੇਰੇ ਪਿਤਾ ਦੇ ਘਰ ਨੂੰ ਬੁਪਾਰ ਦੀ ਮੰਡੀ ਨਾ ਬਣਾਓ!
17 ਅਰ ਉਹ ਦੇ ਚੇਲਿਆਂ ਨੂੰ ਚੇਤੇ ਆਇਆ ਜੋ ਇਉਂ ਲਿਖਿਆ ਹੋਇਆ ਹੈ ਕਿ ਤੇਰੇ ਘਰ ਦੀ ਗੈਰਤ ਮੈਨੂੰ ਖਾ ਜਾਵੇਗੀ
18 ਉਪਰੰਤ ਯਹੂਦੀਆਂ ਨੇ ਅੱਗੋਂ ਉਸ ਨੂੰ ਆਖਿਆ, ਤੂੰ ਕਿਹੜੇ ਨਿਸ਼ਾਨ ਵਿਖਾਲਦਾ ਹੈਂ ਜੋ ਏਹ ਕੰਮ ਕਰਦਾ ਹੈਂॽ
19 ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਇਸ ਹੈਕਲ ਨੂੰ ਢਾਹ ਸੁੱਟੋ ਤਾਂ ਮੈਂ ਤਿੰਨਾਂ ਦਿਨਾਂ ਵਿੱਚ ਇਹ ਨੂੰ ਖੜਾ ਕਰ ਦਿਆਂਗਾ
20 ਤਦ ਯਹੂਦੀਆਂ ਨੇ ਕਿਹਾ, ਛਿਤਾਹਲੀਆਂ ਵਰਿਹਾਂ ਵਿੱਚ ਇਹ ਹੈਕਲ ਬਣੀ ਸੀ, ਫੇਰ ਕੀ ਤੂੰ ਇਹ ਨੂੰ ਤਿੰਨਾਂ ਦਿਨਾਂ ਵਿੱਚ ਖੜਾ ਕਰੇਂਗਾॽ
21 ਪਰ ਉਸ ਨੇ ਆਪਣੇ ਸਰੀਰ ਦੀ ਹੈਕਲ ਦੀ ਗੱਲ ਕਹੀ ਸੀ
22 ਸੋ ਜਾਂ ਉਹ ਮੁਰਦਿਆਂ ਵਿੱਚੋਂ ਜੀ ਉੱਠਿਆ ਤਾਂ ਉਸ ਦੇ ਚੇਲਿਆਂ ਨੂੰ ਚੇਤੇ ਆਇਆ ਜੋ ਉਸ ਨੇ ਇਹ ਆਖਿਆ ਸੀ ਅਤੇ ਉਨ੍ਹਾਂ ਨੇ ਉਸ ਲਿਖਤ ਦੀ ਅਤੇ ਉਸ ਬਚਨ ਦੀ ਜੋ ਯਿਸੂ ਨੇ ਕਿਹਾ ਸੀ ਪਰਤੀਤ ਕੀਤੀ।।
23 ਜਾਂ ਉਹ ਪਸਾਹ ਤੇ ਤਿਉਹਾਰ ਦੇ ਵੇਲੇ ਯਰੂਸ਼ਲਮ ਵਿੱਚ ਸੀ ਤਾਂ ਬਹੁਤ ਲੋਕਾਂ ਨੇ ਉਨ੍ਹਾਂ ਨਿਸ਼ਾਨਾਂ ਨੂੰ ਜਿਹੜੇ ਉਸ ਨੇ ਵਿਖਾਏ ਸਨ ਵੇਖ ਕੇ ਉਹ ਦੇ ਨਾਮ ਉੱਤੇ ਨਿਹਚਾ ਕੀਤੀ
24 ਪਰ ਯਿਸੂ ਨੇ ਆਪ ਨੂੰ ਉਨ੍ਹਾਂ ਦੇ ਹੱਥ ਵਿੱਚ ਨਾ ਸੌਂਪਿਆ ਇਸ ਲਈ ਜੋ ਉਹ ਸਭਨਾਂ ਨੂੰ ਜਾਣਦਾ ਸੀ
25 ਅਤੇ ਉਹ ਨੂੰ ਇਹ ਲੋੜ ਨਹੀਂ ਸੀ ਕਿ ਮਨੁੱਖ ਦੇ ਵਿਖੇ ਕੋਈ ਸਾਖੀ ਦੇਵੇ ਕਿਉਂਕਿ ਉਹ ਆਪੇ ਜਾਣਦਾ ਸੀ ਭਈ ਮਨੁੱਖ ਦੇ ਅੰਦਰ ਕੀ ਹੈ।।
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×