Bible Versions
Bible Books

Ezra 10 (PAV) Punjabi Old BSI Version

1 ਜਦ ਅਜ਼ਰਾ ਨੇ ਪ੍ਰਾਰਥਨਾ ਕੀਤੀ ਅਤੇ ਰੋ ਕੇ ਅਰ ਪਰਮੇਸ਼ੁਰ ਦੇ ਭਵਨ ਦੇ ਅੱਗੇ ਡਿੱਗ ਕੇ ਇਕਰਾਰ ਕੀਤਾ ਤਾਂ ਇਸਰਾਏਲ ਵਿੱਚੋਂ ਇੱਕ ਬਹੁਤ ਵੱਡੀ ਸਭਾ ਮਨੁੱਖਾਂ, ਤੀਵੀਆਂ ਤੇ ਬਾਲਾਂ ਦੀ ਉਹ ਦੇ ਕੋਲ ਇੱਕਠੀ ਹੋ ਗਈ ਕਿਉਂ ਜੋ ਪਰਜਾ ਧਾਂਹਾ ਮਾਰ ਮਾਰ ਰੋਂਦੀ ਸੀ
2 ਤਾਂ ਏਲਾਮ ਦੇ ਪੁੱਤ੍ਰਾਂ ਵਿੱਚੋਂ ਯਹੀਏਲ ਦੇ ਪੁੱਤ੍ਰ ਸ਼ਕਨਯਾਹ ਨੇ ਉੱਤਰ ਦਿੱਤਾ ਅਤੇ ਅਜ਼ਰਾ ਨੂੰ ਆਖਿਆ ਕਿ ਅਸੀਂ ਆਪਣੇ ਪਰਮੇਸ਼ੁਰ ਨਾਲ ਬੇਈਮਾਨੀ ਕੀਤੀ ਕਿ ਦੇਸ ਦੀਆਂ ਉੱਮਤਾਂ ਵਿੱਚੋਂ ਕੁਜਾਤ ਜਨਾਨੀਆਂ ਘਰੀਂ ਬਿਠਾ ਲਈਆਂ ਹਨ ਪਰ ਅਜੇ ਏਸ ਉੱਤੇ ਵੀ ਇਸਰਾਏਲ ਲਈ ਇੱਕ ਉਮੇਦ ਹੈ
3 ਹੁਣ ਅਸੀਂ ਆਪਣੇ ਪਰਮੇਸ਼ੁਰ ਨਾਲ ਇੱਕ ਨੇਮ ਬੰਨ੍ਹੀਏ ਅਰ ਏਹ ਸਾਰੀਆਂ ਜਨਾਨੀਆਂ ਅਰ ਇਨ੍ਹਾਂ ਦੇ ਬਾਲ ਆਪਣੇ ਪ੍ਰਭੁ ਦੀ ਤੇ ਉਨ੍ਹਾਂ ਦੀ ਸਲਾਹ ਨਾਲ ਜਿਹੜੇ ਸਾਡੇ ਪਰਮੇਸ਼ੁਰ ਦੇ ਹੁਕਮ ਤੋਂ ਕੰਬਦੇ ਹਨ ਕੱਢ ਦੇਈਏ ਅਤੇ ਇਹ ਬਿਵਸਥਾ ਦੇ ਅਨੁਸਾਰ ਕਰੀਏ
4 ਉੱਠ ਕਿਉਂ ਜੋ ਏਹ ਗੱਲ ਤੇਰੇ ਉੱਤੇ ਹੈ ਅਤੇ ਅਸੀਂ ਤੇਰੇ ਨਾਲ ਹਾਂ ਸੋ ਤਕੜਾ ਹੋ ਕੇ ਏਹ ਕੰਮ ਕਰ!
5 ਤਾਂ ਅਜ਼ਰਾ ਉੱਠਿਆ ਅਤੇ ਸਰਦਾਰਾਂ, ਜਾਜਕਾਂ, ਲੇਵੀਆਂ ਅਰ ਸਾਰੇ ਇਸਰਾਏਲ ਨੂੰ ਸੌਂਹ ਦਿੱਤੀ ਕਿ ਅਸੀਂ ਏਸ ਸੌਂਹ ਦੇ ਅਨੁਸਾਰ ਏਹ ਕੰਮ ਕਰਾਂਗੇ- ਉਨ੍ਹਾਂ ਨੇ ਇਹੀ ਸੌਂਹ ਖਾਧੀ
6 ਤਾਂ ਅਜ਼ਰਾ ਪਰਮੇਸ਼ੁਰ ਦੇ ਭਵਨ ਦੇ ਅੱਗਿਓਂ ਉੱਠਿਆ ਅਤੇ ਅਲਯਾਸੀਬ ਦੇ ਪੁੱਤ੍ਰ ਯੋਹਾਨਾਨ ਦੀ ਕੋਠੜੀ ਵਿੱਚ ਗਿਆ ਅਤੇ ਉੱਥੇ ਜਾ ਕੇ ਨਾ ਰੋਟੀ ਖਾਧੀ ਨਾ ਪਾਣੀ ਪੀਤਾ ਕਿਉਂ ਜੋ ਉਹ ਅਸੀਰਾਂ ਦੀ ਬੇਈਮਾਨੀ ਦੇ ਕਾਰਨ ਰੋਂਦਾ ਰਿਹਾ
7 ਤਾਂ ਉਨ੍ਹਾਂ ਨੇ ਯਹੂਦਾਹ ਤੇ ਯਰੂਸ਼ਲਮ ਵਿੱਚ ਅਸੀਰੀ ਦੇ ਸਾਰੇ ਲੋਕਾਂ ਲਈ ਡੌਂਡੀ ਪਿਟਾਈ ਭਈ ਓਹ ਯਰੂਸ਼ਲਮ ਵਿੱਚ ਇਕੱਠੇ ਹੋ ਜਾਣ
8 ਅਤੇ ਸਰਦਾਰਾਂ ਅਤੇ ਬਜ਼ੁਰਗਾਂ ਦੀ ਸਲਾਹ ਅਨੁਸਾਰ ਜੋ ਕੋਈ ਤਿੰਨਾਂ ਦਿਨਾਂ ਵਿੱਚ ਨਾ ਆਵੇ ਉਹ ਦਾ ਸਾਰਾ ਲਕਾ ਤੁਕਾ ਜ਼ਬਤ ਕੀਤਾ ਜਾਵੇ ਅਤੇ ਉਹ ਅਸੀਰਾਂ ਦੀ ਸਭਾ ਤੋਂ ਛੇਕਿਆ ਜਾਵੇ।।
9 ਤਾਂ ਯਹੂਦਾਹ ਅਰ ਬਿਨਯਾਮੀਨ ਦੇ ਸਾਰੇ ਮਨੁੱਖ ਤਿੰਨਾਂ ਦਿਨਾਂ ਦੇ ਵਿੱਚ ਯਰੂਸ਼ਲਮ ਵਿੱਚ ਇਕੱਠੇ ਹੋਏ। ਏਹ ਨੌਵੇਂ ਮਹੀਨੇ ਦੀ ਵੀਹਵੀਂ ਤਰੀਖ ਸੀ ਅਤੇ ਸਾਰੀ ਪਰਜਾ ਪਰਮੇਸ਼ੁਰ ਦੇ ਭਵਨ ਦੇ ਵੇਹੜੇ ਵਿੱਚ ਬੈਠੇ ਅਤੇ ਏਸ ਗੱਲ ਉੱਤੇ ਅਤੇ ਮੀਂਹ ਦੀ ਵਾਛੜ ਦੇ ਕਾਰਨ ਕੰਬਦੇ ਸਨ।।
10 ਤਾਂ ਅਜ਼ਰਾ ਜਾਜਕ ਉੱਠਿਆ ਅਤੇ ਉਨ੍ਹਾਂ ਨੂੰ ਆਖਿਆ ਕਿ ਤੁਸਾਂ ਬੇਈਮਾਨੀ ਕੀਤੀ ਹੈ ਅਤੇ ਕੁਜਾਤ ਜਨਾਨੀਆਂ ਨੂੰ ਘਰੀਂ ਬਿਠਾ ਲਿਆ ਅਤੇ ਐਉਂ ਇਸਰਾਏਲ ਦੇ ਦੋਸ਼ ਨੂੰ ਵਧਾਇਆ ਹੈ
11 ਹੁਣ ਤੁਸੀਂ ਯਹੋਵਾਹ ਆਪਣੇ ਪਿਉ ਦਾਦਿਆਂ ਦੇ ਪਰਮੇਸ਼ੁਰ ਅੱਗੇ ਇਕਰਾਰ ਕਰੋ ਅਤੇ ਉਹ ਦਾ ਭਾਣਾ ਵਰਤੋਂ ਅਤੇ ਦੇਸ ਦੀਆਂ ਉੱਮਤਾਂ ਤੋਂ ਅਤੇ ਕੁਜਾਤ ਜਨਾਨੀਆਂ ਤੋਂ ਅੱਡ ਹੋ ਜਾਓ
12 ਤਾਂ ਸਾਰੀ ਸਭਾ ਨੇ ਉੱਤਰ ਦਿੱਤਾ ਅਤੇ ਵੱਡੀ ਅਵਾਜ਼ ਨਾਲ ਆਖਿਆ, ਏਵੇਂ ਹੀ ਸਹੀ! ਜਿਵੇਂ ਤੁਸਾਂ ਸਾਡੇ ਕਰਨ ਲਈ ਠਹਿਰਾਇਆ ਅਸੀਂ ਏਹ ਗੱਲ ਕਰਾਂਗੇ!
13 ਪਰ ਪਰਜਾ ਢੇਰ ਸਾਰੀ ਹੈ ਅਤੇ ਏਹ ਵੱਡੀ ਵਾਛੜ ਦਾ ਮੌਸਮ ਹੈ ਸੋ ਅਸੀਂ ਬਾਹਰ ਨਹੀਂ ਖਲੋ ਸੱਕਦੇ। ਏਹ ਤਾਂ ਨਾ ਇੱਕ ਦਿਨ ਦਾ ਨਾ ਦੋ ਦਿਨ ਦਾ ਕੰਮ ਹੈ ਕਿਉਂ ਜੋ ਅਸਾਂ ਏਸ ਗੱਲ ਵਿੱਚ ਡਾਢਾ ਅਪਰਾਧ ਕੀਤਾ ਹੈ!
14 ਹੁਣ ਸਾਰੀ ਸਭਾ ਦੇ ਸਰਦਾਰ ਖਲੋ ਰਹਿਣ ਅਤੇ ਓਹ ਸਾਰੇ ਜਿਹੜੇ ਸਾਡੇ ਸ਼ਹਿਰਾਂ ਵਿੱਚ ਕੁਜਾਤ ਜਨਾਨੀਆਂ ਨੂੰ ਘਰੀਂ ਬਿਠਾਈ ਬੈਠੇ ਹਨ ਠਹਿਰਾਏ ਹੋਏ ਸਮੇਂ ਉੱਤੇ ਆਉਣ ਅਤੇ ਉਨ੍ਹਾਂ ਦੇ ਨਾਲ ਹਰ ਸ਼ਹਿਰ ਦੇ ਬਜ਼ੁਰਗ ਅਰ ਨਿਆਈ ਹੋਣ ਜਿੰਨਾ ਚਿਰ ਤੀਕ ਸਾਡੇ ਪਰਮੇਸ਼ੁਰ ਦਾ ਵੱਡਾ ਕ੍ਰੋਧ ਜੋ ਏਸ ਗੱਲ ਦੇ ਕਾਰਨ ਹੈ ਸਾਥੋਂ ਮੁੜ ਨਾ ਜਾਵੇ
15 ਕੇਵਲ ਅਸਾਹੇਲ ਦਾ ਪੁੱਤ੍ਰ ਯੋਨਾਥਾਨ ਅਰ ਤਿਕਵਾਹ ਦਾ ਪੁੱਤ੍ਰ ਯਹਜ਼ਯਾਹ ਏਹ ਦੇ ਵਿਰੁੱਧ ਉੱਠ ਖਲੋਤੇ ਅਤੇ ਮਸ਼ੁੱਲਾਮ ਤੇ ਸ਼ਬਤਈ ਲੇਵੀਆਂ ਨੇ ਉਨ੍ਹਾਂ ਦੀ ਸਹਾਇਤਾ ਕੀਤੀ।।
16 ਤਾਂ ਅਸੀਰੀ ਦੇ ਲੋਕਾਂ ਨੇ ਏਵੇਂ ਹੀ ਕੀਤਾ ਅਤੇ ਅਜ਼ਰਾ ਜਾਜਕ ਅਰ ਕਈ ਪਿਤ੍ਰਾਂ ਦੇ ਘਰਾਣਿਆਂ ਦੇ ਮੁਖੀਏ ਉਨ੍ਹਾਂ ਦੇ ਪਿਤ੍ਰਾਂ ਦੇ ਘਰਾਣਿਆਂ ਅਨੁਸਾਰ ਸਾਰੇ ਹੀ ਨਾਮਾਂ ਪਰਤੀ ਅੱਡ ਹੋਏ ਅਤੇ ਏਸ ਗੱਲ ਦੀ ਵੇਖ ਭਾਲ ਲਈ ਦਸਵੇਂ ਮਹੀਨੇ ਦੀ ਪਹਿਲੀ ਤਰੀਖ ਨੂੰ ਬੈਠ ਗਏ
17 ਅਤੇ ਸਾਰਿਆਂ ਮਨੁੱਖਾਂ ਦਾ ਜਿਨ੍ਹਾਂ ਦੇ ਘਰੀਂ ਕੁਜਾਤ ਜਨਾਨੀਆਂ ਬੈਠੀਆਂ ਸਨ ਫੈਸਲਾ ਉਨ੍ਹਾਂ ਨੇ ਪਹਿਲੇ ਮਹੀਨੇ ਦੀ ਪਹਿਲੀ ਤਰੀਖ ਨੂੰ ਮੁਕਾ ਦਿੱਤਾ।।
18 ਅਤੇ ਜਾਜਕਾਂ ਦੇ ਪੁੱਤ੍ਰਾਂ ਵਿੱਚੋਂ ਜਿਨ੍ਹਾਂ ਦੇ ਕੁਜਾਤ ਜਨਾਨੀਆਂ ਬੈਠੀਆਂ ਸਨ ਏਹ ਪਾਏ ਗਏ ਅਰਥਾਤ ਯੋਸਾਦਾਕ ਦੇ ਪੁੱਤ੍ਰ ਯੇਸ਼ੂਆ ਦੇ ਪੁੱਤ੍ਰਾਂ ਵਿੱਚੋਂ ਅਤੇ ਉਹ ਦੇ ਭਰਾ ਮਅਸ਼ੇਯਾਹ ਤੇ ਅਲੀਅਜ਼ਰ ਤੇ ਯਰੀਬ ਤੇ ਗਦਲਯਾਹ
19 ਅਤੇ ਉਨ੍ਹਾਂ ਨੇ ਆਪਣੀਆਂ ਤੀਵੀਆਂ ਨੂੰ ਕੱਢ ਦੇਣ ਦਾ ਬਚਨ ਦਿੱਤਾ ਅਤੇ ਦੋਸ਼ੀ ਹੋਣ ਦੇ ਕਾਰਨ ਉਨ੍ਹਾਂ ਨੇ ਇੱਜੜ ਦਾ ਇੱਕ ਛੱਤ੍ਰਾ ਦੋਸ਼ ਦੀ ਬਲੀ ਲਈ ਚੜ੍ਹਾਇਆ
20 ਅਤੇ ਇੰਮੇਰ ਦੇ ਪੁੱਤ੍ਰਾਂ ਵਿੱਚੋਂ- ਹਨਾਨੀ ਤੇ ਜ਼ਬਦਯਾਹ
21 ਅਤੇ ਹਾਰੀਮ ਦੇ ਪੁੱਤ੍ਰਾਂ ਵਿੱਚੋਂ- ਮਅਸ਼ੇਯਾਹ ਤੇ ਏਲੀਯਾਹ ਤੇ ਸ਼ਮਅਯਾਹ ਤੇ ਯਹੀਏਲ ਤੇ ਉੱਜ਼ੀਯਾਹ
22 ਅਤੇ ਪਸ਼ਹੂਰ ਦੇ ਪੁੱਤ੍ਰਾਂ ਵਿੱਚੋਂ ਅਲਯੋਏਨਈ, ਮਅਸ਼ੇਯਾਹ, ਇਸਮਾਏਲ, ਨਥਨਏਲ, ਯੋਜ਼ਾਬਾਦ ਤੇ ਅਲਆਸਾਹ
23 ਅਤੇ ਲੇਵੀਆਂ ਵਿੱਚੋਂ- ਯੋਜ਼ਾਬਾਦ ਤੇ ਸ਼ਿਮਈ ਤੇ ਕੇਲਾਯਾਹ ਜੋ ਕਲੀਟਾ ਵੀ ਹੈ, ਪਥਹਯਾਹ, ਯਹੂਦਾਹ ਤੇ ਅਲੀਅਜ਼ਰ।।
24 ਅਤੇ ਗਵੱਯਾਂ ਵਿੱਚੋਂ- ਅਲਯਾਸ਼ੀਬ ਅਤੇ ਦਰਬਾਨਾਂ ਵਿੱਚੋਂ- ਸ਼ੱਲੁਮ ਤੇ ਟਲਮ ਤੇ ਊਰੀ।।
25 ਅਤੇ ਇਸਰਾਏਲ ਵਿੱਚੋਂ- ਪਰੋਸ਼ ਦੇ ਪੁੱਤ੍ਰਾਂ ਵਿੱਚੋਂ- ਰਮਯਾਹ ਤੇ ਯਿਜ਼ਯਾਹ ਤੇ ਮਲਕੀਯਾਹ ਤੇ ਮੀਯਾਮੀਨ ਤੇ ਅਲਆਜ਼ਾਰ ਤੇ ਮਲਕੀਯਾਹ ਤੇ ਬਨਾਯਾਹ
26 ਅਤੇ ਏਲਾਮ ਦੇ ਪੁੱਤ੍ਰਾਂ ਵਿੱਚੋਂ- ਮੱਤਨਯਾਹ, ਜ਼ਕਰਯਾਹ, ਯਹੀਏਲ, ਤੇ ਅਬਦੀ ਤੇ ਯਰੇਮੋਥ ਤੇ ਏਲੀਯਾਹ
27 ਅਤੇ ਜ਼ੱਤੂ ਦੇ ਪੁੱਤ੍ਰਾਂ ਵਿੱਚੋਂ- ਅਲਯੋਏਨਈ, ਅਲਯਾਸੀਬ, ਮੱਤਨਯਾਹ ਤੇ ਯਰੇਮੋਥ ਤੇ ਜ਼ਾਬਾਦ ਤੇ ਅਜ਼ੀਜ਼ਾ
28 ਅਤੇ ਬੋਬਈ ਦਾ ਪੁੱਤ੍ਰਾਂ ਵਿੱਚੋਂ- ਯਹੋਹਾਨਾਨ, ਹਨਨਯਾਹ, ਜ਼ੱਬਈ, ਅਥਲਈ
29 ਅਤੇ ਬਾਨੀ ਦੇ ਪੁੱਤ੍ਰਾਂ ਵਿੱਚੋਂ-ਮਸ਼ੁੱਲਾਮ, ਮੱਲੂਕ ਤੇ ਅਦਾਯਾਹ, ਯਾਸ਼ੂਬ ਤੇ ਸ਼ਆਲ ਤੇ ਰਾਮੋਥ
30 ਅਤੇ ਪਹਥ-ਮੋਆਬ ਦੇ ਪੁੱਤ੍ਰਾਂ ਵਿੱਚੋਂ- ਅਦਨਾ ਤੇ ਕਲਾਲ, ਬਨਾਯਾਹ, ਮਅਸੇਆਹ, ਮੱਤਨਯਾਹ, ਬਸਲੇਲ ਤੇ ਬਿੰਨੂਈ ਤੇ ਮਨੱਸ਼ਹ
31 ਹਾਰੀਮ ਦੇ ਪੁੱਤ੍ਰਾਂ ਵਿੱਚੋਂ- ਅਲੀਅਜ਼ਰ, ਯਿੱਸ਼ੀਯਾਹ, ਮਲਕੀਯਾਹ, ਸ਼ਮਅਯਾਹ, ਸ਼ਿਮਓਨ
32 ਬਿਨਯਾਮੀਨ, ਮੱਲੂਕ, ਸ਼ਮਰਯਾਹ
33 ਹਾਸ਼ੁਮ ਦੇ ਪੁੱਤ੍ਰਾਂ ਵਿੱਚੋਂ- ਮਤਨਈ, ਮੱਤੱਤਾਹ, ਜ਼ਾਬਾਦ, ਅਲੀਫਲਟ, ਯਰੇਮਈ, ਮਨੱਸ਼ਹ, ਸ਼ਿਮਈ
34 ਬਾਨੀ ਦੇ ਪੁੱਤ੍ਰਾਂ ਵਿੱਚੋਂ- ਮਅਦਈ, ਅਮਰਾਮ ਤੇ ਊਏਲ
35 ਬਨਾਯਾਹ, ਬੇਦਯਾਹ, ਕਲੂਹੀ
36 ਵਨਯਾਹ, ਮਰੇਮੋਥ, ਅਲਯਾਸ਼ੀਬ
37 ਮੱਤਨਯਾਹ, ਮੱਤਨਈ, ਤੇ ਯਅਸਾਈ
38 ਅਤੇ ਬਾਨੀ ਤੇ ਬਿੰਨੂਈ, ਸ਼ਿਮਈ
39 ਅਤੇ ਸ਼ਲਮਯਾਹ ਤੇ ਨਾਥਾਨ ਤੇ ਅਦਾਯਾਹ
40 ਮਕਨਦਬਈ, ਸ਼ਾਸ਼ਈ, ਸ਼ਾਰਈ
41 ਅਜ਼ਰੇਲ ਤੇ ਸ਼ਲਮਯਾਹ, ਸ਼ਮਰਯਾਹ
42 ਸ਼ੱਲੂਮ, ਅਮਰਯਾਹ, ਯੂਸੁਫ਼
43 ਨਬੋ ਦੇ ਪੁੱਤ੍ਰਾਂ ਵਿੱਚੋਂ- ਯਈਏਲ, ਮੱਤਿਥਯਾਹ, ਜ਼ਾਬਾਦ, ਜ਼ਬੀਨਾ, ਯੱਦਈ, ਤੇ ਯੋਏਲ, ਬਨਾਯਾਹ
44 ਏਹ ਸਭ ਕੁਜਾਤ ਜਨਾਨੀਆਂ ਘਰੀਂ ਬਿਠਾਏ ਹੋਏ ਸਨ ਅਤੇ ਉਨ੍ਹਾਂ ਵਿੱਚ ਕਈ ਓਹ ਤੀਵੀਆਂ ਸਨ ਜਿਨ੍ਹਾਂ ਦੇ ਬੱਚੇ ਵੀ ਸਨ।।
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×