Bible Versions
Bible Books

1 Chronicles 9 (PAV) Punjabi Old BSI Version

1 ਗੱਲ ਕਾਹ ਦੀ, ਸਾਰਾ ਇਸਰਾਏਲ ਕੁਲ ਪੱਤ੍ਰੀਆਂ ਦੇ ਨਾਲ ਗਿਣਿਆ ਹੋਇਆ ਸੀ ਅਤੇ ਵੇਖੋ, ਉਨ੍ਹਾਂ ਦੇ ਨਾਉਂ ਇਸਰਾਏਲ ਦੇ ਪਾਤਸ਼ਾਹਾਂ ਦੀ ਪੋਥੀ ਵਿੱਚ ਲਿਖੇ ਹੋਏ ਸਨ ਅਤੇ ਯਹੂਦਾਹ ਨੂੰ ਆਪਣਿਆਂ ਅਪਰਾਧਾਂ ਦੇ ਕਾਰਨ ਬਾਬਲ ਨੂੰ ਅਸੀਰ ਕਰ ਕੇ ਲੈ ਗਏ।।
2 ਪਹਿਲੇ ਵਾਸੀ ਜਿਹੜੇ ਆਪਣੀ ਮਲਕੀਅਤ ਵਿੱਚ ਤੇ ਆਪਣੇ ਸ਼ਹਿਰਾਂ ਵਿੱਚ ਵੱਸਦੇ ਸਨ ਇਸਰਾਏਲੀ, ਜਾਜਕ, ਲੇਵੀ, ਤੇ ਨਥੀਨੀਮ ਸਨ
3 ਅਤੇ ਯਹੂਦੀਆਂ ਵਿੱਚੋਂ ਤੇ ਬਿਨਯਾਮੀਨੀਆਂ ਵਿੱਚੋਂ ਤੇ ਅਫਰਈਮੀਆਂ ਵਿੱਚੋਂ ਤੇ ਮਨੱਸ਼ੀਆਂ ਵਿੱਚੋਂ ਯਰੂਸ਼ਲਮ ਵਿੱਚ ਏਹ ਵੱਸਦੇ ਸਨ, -
4 ਊਥਈ ਅੰਮੀਹੂਦ ਦਾ ਪੁੱਤ੍ਰ, ਆਮਰੀ ਦਾ ਪੁੱਤ੍ਰ, ਇਮਰੀ ਦਾ ਪੁੱਤ੍ਰ, ਬਾਨੀ ਦਾ ਪੁੱਤ੍ਰ, ਫਰਸ ਦੇ ਪੁੱਤ੍ਰਾਂ ਵਿੱਚੋਂ, ਯਹੂਦਾਹ ਦਾ ਪੁੱਤ੍ਰ,
5 ਅਤੇ ਸ਼ੀਲੋਨੀਆਂ ਵਿੱਚੋਂ, ਅਸਾਯਾਹ ਪਹਿਲੌਠਾ ਤੇ ਉਹ ਦੇ ਪੁੱਤ੍ਰ
6 ਅਤੇ ਜ਼ਰਹ ਦੇ ਪੁੱਤ੍ਰਾਂ ਵਿੱਚੋਂ, - ਯਊਏਲ ਤੇ ਉਨ੍ਹਾਂ ਦੇ ਭਰਾ ਛੇ ਸੌ ਨੱਵੇ
7 ਅਤੇ ਬਿਨਯਾਮੀਨ ਦੇ ਪੁੱਤ੍ਰਾਂ ਵਿੱਚੋਂ ਸੱਲੂ ਮਸ਼ੁੱਲਾਮ ਦਾ ਪੁੱਤ੍ਰ, ਹੋਦਵਯਾਹ ਦਾ ਪੁੱਤ੍ਰ, ਹਸਨੂਯਾਹ ਦਾ ਪੁੱਤ੍ਰ,
8 ਤੇ ਯਿਬਨਯਾਹ ਯਰੋਹਾਮ ਦਾ ਪੁੱਤ੍ਰ ਤੇ ਏਲਾਹ ਉੱਜ਼ੀ ਦਾ ਪੁੱਤ੍ਰ, ਮਿਕਰੀ ਦਾ ਪੁੱਤ੍ਰ ਤੇ ਮਸ਼ੁੱਲਾਮ ਸ਼ਫਟਯਾਹ ਦਾ ਪੁੱਤ੍ਰ, ਰਊਏਲ ਦਾ ਪੁੱਤ੍ਰ, ਯਿਬਨੀਯਾਹ ਦਾ ਪੁੱਤ੍ਰ
9 ਅਤੇ ਉਨ੍ਹਾਂ ਦੇ ਭਰਾ ਆਪਣੀਆਂ ਪੀੜ੍ਹੀਆਂ ਅਨੁਸਾਰ ਨੌ ਸੌ ਛਿਵੰਜਾ ਸਨ। ਏਹ ਸਾਰੇ ਮਨੁੱਖ ਆਪਣੇ ਪਿਤਰਾਂ ਦੇ ਘਰਾਣਿਆਂ ਵਿੱਚ ਪਿਤਰਾਂ ਦੇ ਘਰਾਣਿਆਂ ਦੇ ਮੁਖੀਏ ਸਨ।।
10 ਅਤੇ ਜਾਜਕਾਂ ਵਿੱਚੋਂ ਯਦਅਯਾਹ ਤੇ ਯਹੋਯਾਰੀਬ ਤੇ ਯਾਕੀਨ
11 ਅਤੇ ਅਜ਼ਰਯਾਹ ਹਿਲਕੀਯਾਹ ਦਾ ਪੁੱਤ੍ਰ, ਮਸ਼ੁੱਲਾਮ ਦਾ ਪੁੱਤ੍ਰ, ਸਾਦੋਕ ਦਾ ਪੁੱਤ੍ਰ, ਮਰਾਯੋਥ ਦਾ ਪੁੱਤ੍ਰ, ਅਹੀਟੂਬ ਦਾ ਪੁੱਤ੍ਰ, ਪਰਮੇਸ਼ੁਰੀ ਭਵਨ ਦਾ ਪਰਧਾਨ
12 ਅਤੇ ਅਦਾਯਾਹ ਯਰੋਹਾਮ ਦਾ ਪੁੱਤ੍ਰ, ਪਸ਼ਹੂਰ ਦਾ ਪੁੱਤ੍ਰ, ਮਲਕੀਯਾਹ ਦਾ ਪੁੱਤ੍ਰ, ਅਤੇ ਮਅਸਈ ਅਦੀਏਲ ਦਾ ਪੁੱਤ੍ਰ, ਯਹਜ਼ੇਰਾਹ ਦਾ ਪੁੱਤ੍ਰ, ਮਸ਼ੁੱਲਾਮ ਦਾ ਪੁੱਤ੍ਰ, ਮਸ਼ਿੱਲੇਮੀਥ ਦਾ ਪੁੱਤ੍ਰ, ਮਅਸਈ ਅਦੀਏਲ ਦਾ ਪੁੱਤ੍ਰ ਯਹਜ਼ੇਰਾਹ ਦਾ ਪੁੱਤ੍ਰ, ਮਸ਼ੁੱਲਾਮ ਦਾ ਪੁੱਤ੍ਰ, ਮਸ਼ਿੱਲੇਮੀਥ ਦਾ ਪੁੱਤ੍ਰ, ਇੰਮੇਰ ਦਾ ਪੁੱਤ੍ਰ
13 ਅਤੇ ਉਨ੍ਹਾਂ ਦੇ ਭਰਾ ਆਪਣੇ ਪਿਤਰਾਂ ਦੇ ਘਰਾਣਿਆਂ ਦੇ ਮੁਖੀਏ ਇੱਕ ਹਜ਼ਾਰ ਸੱਤ ਸੌ ਸਠ ਸਨ ਜਿਹੜੇ ਪਰਮੇਸ਼ੁਰ ਦੇ ਭਵਨ ਦੀ ਸੇਵਾ ਦੇ ਕਾਰਜ ਲਈ ਡਾਢੇ ਚਤਰੇ ਸਨ।।
14 ਅਤੇ ਲੇਵੀਆਂ ਵਿੱਚੋਂ, - ਸ਼ਮਅਯਾਹ ਹਸ਼ੂਬ ਦਾ ਪੁੱਤ੍ਰ, ਅਜ਼ਰੀਕਾਮ ਦਾ ਪੁੱਤ੍ਰ, ਹਸ਼ਬਯਾਹ ਦਾ ਪੁੱਤ੍ਰ, ਮਰਾਰੀ ਦੇ ਪੁੱਤ੍ਰਾਂ ਵਿੱਚੋਂ,
15 ਅਤੇ ਬਕਬੱਕਰ, ਹਰਸ਼ ਤੇ ਗਾਲਲ ਤੇ ਮੱਤਨਯਾਹ ਮੀਕਾ ਦਾ ਪੁੱਤ੍ਰ, ਜ਼ਿਕਰੀ ਦਾ ਪੁੱਤ੍ਰ, ਆਸਫ ਦਾ ਪੁੱਤ੍ਰ
16 ਅਤੇ ਓਬਦਯਾਹ ਸ਼ਮਅਯਾਹ ਦਾ ਪੁੱਤ੍ਰ, ਗਾਲਾਲ ਦਾ ਪੁੱਤ੍ਰ, ਯਦੂਥੂਨ ਦਾ ਪੁੱਤ੍ਰ ਅਤੇ ਬਰਕਯਾਹ ਆਸਾ ਦਾ ਪੁੱਤ੍ਰ, ਅਲਕਾਨਾਹ ਦਾ ਪੁੱਤ੍ਰ ਜਿਹੜੇ ਨਟੋਫਾਥੀਆਂ ਦੇ ਪਿੰਡਾਂ ਵਿੱਚ ਵੱਸਦੇ ਸਨ।।
17 ਅਤੇ ਕਰਬਾਨ ਏਹ ਸਨ, - ਸ਼ੱਲੂਮ ਤੇ ਅੱਕੂਬ ਤੇ ਟਲਮੋਨ ਤੇ ਅਹੀਮਾਨ ਤੇ ਉਨ੍ਹਾਂ ਦੇ ਭਰਾ (ਸ਼ੱਲੂਮ ਮੁਖੀਆ ਸੀ)
18 ਅਤੇ ਹੁਣ ਤੀਕਰ ਓਹ ਪਾਤਸ਼ਾਹ ਦੇ ਫਾਟਕ ਕੋਲ ਚੜ੍ਹਦੇ ਪਾਸੇ ਰਹਿੰਦੇ ਸਨ। ਓਹ ਲੇਵੀਆਂ ਦੇ ਡੇਰੇ ਵਿੱਚ ਦਰਬਾਨ ਸਨ
19 ਅਤੇ ਸ਼ੱਲੂਮ ਕੋਰੇ ਦਾ ਪੁੱਤ੍ਰ, ਅਬਯਾਸਾਫ ਦਾ ਪੁੱਤ੍ਰ, ਕੋਰਹ ਦਾ ਪੁੱਤ੍ਰ, ਤੇ ਉਹ ਦੇ ਭਰਾ ਜਿਹੜੇ ਉਹ ਦੇ ਪਿਤਰ ਦੇ ਘਰਾਣੇ ਦੇ ਕਾਰਹੀ ਸਨ ਉਪਾਸਨਾ ਦੇ ਕੰਮ ਉੱਤੇ ਸਨ ਤੇ ਤੰਬੂ ਦੇ ਦਰਵੱਜੇ ਦੇ ਰਾਖੇ ਸਨ ਅਤੇ ਉਨ੍ਹਾਂ ਦੇ ਪਿਉ ਦਾਦੇ ਯਹੋਵਾਹ ਦੇ ਡੇਰੇ ਦੇ ਦੁਆਰੇ ਦੇ ਰਾਖੇ ਹੋਏ ਸਨ
20 ਅਤੇ ਫੀਨਹਾਸ ਅਲਆਜ਼ਾਰ ਦਾ ਪੁੱਤ੍ਰ ਪਹਿਲੇ ਸਮੇਂ ਵਿੱਚ ਉਨ੍ਹਾਂ ਦਾ ਹਾਕਮ ਸੀ ਤੇ ਯਹੋਵਾਹ ਉਹ ਦੇ ਨਾਲ ਸੀ
21 ਅਤੇ ਮਸ਼ਲਮਯਾਹ ਦਾ ਪੁੱਤ੍ਰ ਜ਼ਕਰਯਾਹ ਮੰਡਲੀ ਦੇ ਤੰਬੂ ਦੇ ਫਾਟਕ ਦਾ ਦਰਬਾਨ ਸੀ
22 ਜਿੰਨੇ ਦਰਵੱਜਿਆਂ ਦੇ ਦਰਬਾਨ ਹੋਣ ਲਈ ਚੁਣੇ ਗਏ ਦੋ ਸੌ ਬਾਰਾਂ ਸਨ। ਏਹ ਆਪਣੀਆਂ ਕੁਲ ਪੱਤ੍ਰੀਆਂ ਅਨੁਸਾਰ ਆਪਣਿਆਂ ਪਿੰਡਾਂ ਵਿੱਚ ਗਿਣੇ ਹੋਏ ਸਨ ਜਿਨ੍ਹਾਂ ਨੂੰ ਦਾਊਦ ਤੇ ਸ਼ਮੂਏਲ ਅਗੰਮ ਗਿਆਨੀ ਨੇ ਉਨ੍ਹਾਂ ਦੀ ਮਿਥੀ ਹੋਈ ਜ਼ੁੰਮੇਵਾਰੀ ਉੱਤੇ ਥਾਪਿਆ
23 ਐਉਂ ਓਹ ਤੇ ਉਨ੍ਹਾਂ ਦੇ ਪੁੱਤ੍ਰ ਯਹੋਵਾਹ ਦੇ ਭਵਨ ਦੀ ਅਰਥਾਤ ਤੰਬੂ ਦੇ ਭਵਨ ਦੀ ਰਾਖੀ ਪਹਿਰਿਆਂ ਅਨੁਸਾਰ ਕਰਦੇ ਸਨ
24 ਚਾਰੋਂ ਪਾਸੇ ਪੂਰਬ, ਪੱਛਮ, ਉੱਤਰ ਅਤੇ ਦੱਖਣ ਵੱਲ ਦਰਬਾਨ ਸਨ
25 ਅਤੇ ਉਨ੍ਹਾਂ ਦੇ ਭਰਾ ਜਿਹੜੇ ਉਨ੍ਹਾਂ ਦੇ ਪਿੰਡਾਂ ਵਿੱਚ ਸਨ ਸੱਤੀਂ ਦੀ ਸੱਤੀਂ ਦਿਨੀਂ ਵਾਰੋ ਵਾਰੀ ਉਨ੍ਹਾਂ ਦੇ ਨਾਲ ਆਣ ਬੈਠਣ
26 ਕਿਉਂ ਜੋ ਓਹ ਚਾਰ ਮੁਖ ਦਰਬਾਨ ਜਿਹੜੇ ਲੇਵੀ ਸਨ ਇੱਕ ਜ਼ੁੰਮੇਵਾਰੀ ਓਹਦੇ ਵਿੱਚ ਸਨ ਅਤੇ ਪਰਮੇਸ਼ੁਰ ਦੇ ਭਵਨ ਦੀਆਂ ਕੋਠੜੀਆਂ ਉੱਤੇ ਅਰ ਖ਼ਜ਼ਾਨਿਆਂ ਉੱਤੇ ਸਨ
27 ਅਤੇ ਓਹ ਪਰਮੇਸ਼ੁਰ ਦੇ ਭਵਨ ਦੇ ਆਲੇ ਦੁਆਲੇ ਟਿਕਿਆ ਕਰਦੇ ਸਨ ਕਿਉਂ ਜੋ ਉਹ ਦੀ ਜ਼ੁੰਮੇਵਾਰੀ ਉਨ੍ਹਾਂ ਉੱਤੇ ਸੀ ਅਤੇ ਹਰ ਪਰਭਾਤ ਵੇਲੇ ਉਸ ਦਾ ਖੋਲ੍ਹਣਾ ਉਨ੍ਹਾਂ ਦੇ ਜਿਮੇਂ ਲਗਾ ਹੋਇਆ ਸੀ
28 ਅਤੇ ਉਨ੍ਹਾਂ ਵਿੱਚੋਂ ਕਈ ਉਪਾਸਨਾ ਦੇ ਭਾਂਡਿਆਂ ਉੱਤੇ ਥਾਪੇ ਹੋਏ ਸਨ ਕਿਉਂਕਿ ਓਹ ਉਨ੍ਹਾਂ ਨੂੰ ਗਿਣ ਕੇ ਅੰਦਰ ਲਿਆਉਂਦੇ ਤੇ ਗਿਣ ਕੇ ਬਾਹਰ ਲੈ ਜਾਂਦੇ ਸਨ
29 ਅਤੇ ਕਈ ਉਨ੍ਹਾਂ ਵਿੱਚੋਂ ਵੀ ਸਮਾਨ ਉੱਤੇ ਤੇ ਪਵਿੱਤ੍ਰ ਅਸਥਾਨ ਦੇ ਸਾਰੇ ਭਾਂਡਿਆਂ ਉੱਤੇ ਤੇ ਮੈਦੇ ਤੇ ਦਾਖਰਸ ਤੇ ਤੇਲ ਤੇ ਧੂਪ ਤੇ ਮਸਾਲੇ ਉੱਤੇ ਥਾਪੇ ਹੋਏ ਸਨ
30 ਅਤੇ ਜਾਜਕ ਦੇ ਪੁੱਤ੍ਰਾਂ ਵਿੱਚੋਂ ਕਈ ਸੁਗੰਧੀਆਂ ਦਿਆਂ ਮਸਾਲਿਆਂ ਦਾ ਕੰਮ ਕਰਦੇ ਸਨ
31 ਅਤੇ ਮੱਤਿਥਯਾਹ ਲੇਵੀਆਂ ਵਿੱਚੋਂ ਜਿਹੜਾ ਕਾਰਹੀ ਸ਼ੱਲੁਮ ਦਾ ਪਹਿਲੌਠਾ ਸੀ ਤਵਿਆਂ ਦੀਆਂ ਰੋਟੀਆਂ ਉੱਤੇ ਜ਼ੁੰਮੇਵਾਰੀ ਰੱਖਦਾ ਸੀ
32 ਅਤੇ ਕਹਾਥੀਆਂ ਦੇ ਭਰਾਵਾਂ ਵਿੱਚੋਂ ਕਈ ਚੜ੍ਹਤ ਦੀ ਰੋਟੀ ਉੱਤੇ ਜ਼ੁੰਮੇਵਾਰ ਸਨ ਕਿ ਹਰ ਸਬਤ ਉਹ ਨੂੰ ਤਿਆਰ ਕਰਨ।।
33 ਅਤੇ ਏਹ ਓਹ ਗਵੱਯੇ ਸਨ ਜਿਹੜੇ ਲੇਵੀਆਂ ਦੇ ਪਿਤਰਾਂ ਦੇ ਘਰਾਣਿਆਂ ਦੇ ਮੁਖੀਏ ਸਨ ਅਤੇ ਕੋਠੜੀਆਂ ਦੇ ਵਿੱਚ ਟਿਕ ਕੇ ਦੂਜੇ ਕੰਮ ਤੋਂ ਅੱਡ ਸਨ ਕਿਉਂ ਜੋਓਹ ਰਾਤ ਦਿਨ ਆਪਣੇ ਕੰਮ ਵਿੱਚ ਰੁਝੇ ਰਹਿੰਦੇ ਸਨ
34 ਏਹ ਲੇਵੀਆਂ ਦੇ ਪਿਤਰਾਂ ਦੇ ਘਰਾਣਿਆਂ ਦੇ ਮੁਖੀਏ ਸਨ ਤੇ ਆਪਣੀਆਂ ਪੀੜ੍ਹੀਆਂ ਵਿੱਚ ਮੁਖੀਏ ਰਹੇ। ਏਹ ਯਰੂਸ਼ਲਮ ਵਿੱਚ ਵੱਸਦੇ ਸਨ।।
35 ਅਤੇ ਗਿਬਓਨ ਵਿੱਚ ਗਿਬਓਨ ਦਾ ਪਿਤਾ ਯਈਏਲ ਵੱਸਦਾ ਸੀ ਅਤੇ ਉਹ ਦੀ ਤੀਵੀਂ ਦਾ ਨਾਉਂ ਮਅਕਾਹ ਸੀ
36 ਅਤੇ ਉਹ ਦਾ ਪਹਿਲੌਠਾ ਪੁੱਤ੍ਰ ਅਬਦੋਨ ਸੀ ਫੇਰ ਸੂਰ ਤੇ ਕੀਸ਼ ਤੇ ਬਅਲ ਤੇ ਗੇਰ ਤੇ ਨਾਦਾਬ
37 ਅਤੇ ਗਦੋਰ ਤੇ ਅਹਯੋ ਤੇ ਜ਼ਕਾਰਯਾਹ ਤੇ ਮਿਕਲੋਥ
38 ਅਤੇ ਮਿਕਲੋਥ ਤੋਂ ਸ਼ਿਮਆਮ ਜੰਮਿਆਂ ਅਤੇ ਓਹ ਵੀ ਆਪਣੇ ਭਰਾਵਾਂ ਦੇ ਨਾਲ ਯਰੂਸ਼ਲਮ ਵਿੱਚ ਆਪਣੇ ਭਰਾਵਾਂ ਦੇ ਆਮੋ ਸਾਹਮਣੇ ਵੱਸੇ ਸਨ।।
39 ਅਤੇ ਨੇਰ ਤੋਂ ਕੀਸ਼ ਜੰਮਿਆਂ ਤੇ ਕੀਸ਼ ਤੋਂ ਸ਼ਾਊਲ ਜੰਮਿਆਂ ਤੇ ਸ਼ਾਊਲ ਤੋਂ ਯੋਨਾਥਾਨ ਤੇ ਮਲਕੀ- ਸ਼ੂਆ ਤੇ ਅਬੀਨਾਦਾਬ ਤੇ ਅਸ਼ਬਆਲ
40 ਅਤੇ ਯੋਨਾਥਾਨ ਦਾ ਪੁੱਤ੍ਰ ਮਰੀਬ-ਬਅਲ ਸੀ ਅਤੇ ਮਰੀਬ-ਬਅਲ ਤੋਂ ਮੀਕਾਹ ਜੰਮਿਆਂ
41 ਅਤੇ ਮੀਕਾਹ ਦੇ ਪੁੱਤ੍ਰ, - ਪੀਥੋਨ ਤੇ ਮਲਕ ਤੇ ਤਹਰੇਆ
42 ਅਤੇ ਆਹਜ਼ ਤੋਂ ਯਾਰਾਹ ਜੰਮਿਆਂ ਤੇ ਯਾਰਾਹ ਤੋਂ ਆਲਮਥ ਤੇ ਅਜ਼ਮਾਵਥ ਤੇ ਜ਼ਿਮਰੀ ਜੰਮੇ ਅਤੇ ਜ਼ਿਮਰੀ ਤੋਂ ਮੋਸਾ ਜੰਮਿਆਂ
43 ਅਤੇ ਮੋਸਾ ਤੋਂ ਬਿਨਆ ਜੰਮਿਆਂ ਅਤੇ ਰਫਾਯਾਹ ਉਹ ਦਾ ਪੁੱਤ੍ਰ, ਅਲਆਸਾਹ ਉਹ ਦਾ ਪੁੱਤ੍ਰ, ਆਸੇਲ ਉਹ ਦਾ ਪੁੱਤ੍ਰ
44 ਅਤੇ ਆਸੇਲ ਦੇ ਛੇ ਪੁੱਤ੍ਰ ਸਨ ਤੇ ਉਨ੍ਹਾਂ ਦੇ ਨਾਉਂ ਏਹ ਸਨ, - ਅਜ਼ਰੀਕਾਮ, ਬੋਕਰੂ ਤੇ ਇਸ਼ਮਾਏਲ ਤੇ ਸ਼ਅਰਯਾਹ ਤੇ ਓਬਦਯਾਹ ਤੇ ਹਾਨਨ। ਏਹ ਆਸੇਲ ਦੇ ਪੁੱਤ੍ਰ ਸਨ।।
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×