Bible Versions
Bible Books

Psalms 13 (PAV) Punjabi Old BSI Version

1 ਹੇ ਯਹੋਵਾਹ, ਤੂੰ ਕਦ ਤੀਕ ਮੈਨੂੰ ਭੁਲਾ ਛੱਡੇਂਗਾॽ ਕੀ ਸਦਾ ਤੀਕॽ ਤੂੰ ਕਦ ਤੀਕ ਆਪਣਾ ਮੂੰਹ ਮੈਥੋਂ ਲੁਕਾਵੇਂਗਾॽ
2 ਮੈਂ ਕਦ ਤੀਕ ਆਪਣੇ ਮਨ ਵਿੱਚ ਖਿਚੜੀ ਪਕਾਵਾਂ, ਅਤੇ ਸਾਰਾ ਦਿਨ ਆਪਣੇ ਦਿਲ ਵਿੱਚ ਸੋਗ ਕਰਾਂॽ ਮੇਰਾ ਵੈਰੀ ਕਦ ਤੀਕ ਮੇਰੇ ਸਿਰ ਹੁੰਦਾ ਰਹੇॽ।।
3 ਹੇ ਯਹੋਵਾਹ, ਮੇਰੇ ਪਰਮੇਸ਼ੁਰ, ਮੇਰੇ ਪਰਮੇਸ਼ੁਰ ਧਿਆਨ ਦੇ ਕੇ ਮੈਨੂੰ ਉੱਤਰ ਦੇਹ, ਮੇਰੀਆਂ ਅੱਖਾਂ ਨੂੰ ਚਾਨਣਾ ਦੇਹ ਮਤੇ ਮੌਤ ਦੀ ਨੀਂਦ ਮੈਨੂੰ ਪਵੇ,
4 ਮਤੇ ਮੇਰਾ ਵੈਰੀ ਆਖੇ ਕਿ ਮੈਂ ਉਹ ਨੂੰ ਜਿੱਤ ਲਿਆ ਹੈ, ਅਤੇ ਮੇਰੇ ਵਿਰੋਧੀ ਮੇਰੇ ਡੋਲ ਜਾਣ ਕਰਕੇ ਬਾਗ਼ ਬਾਗ਼ ਹੋਣ।।
5 ਪਰ ਮੈਂ ਤੇਰੀ ਦਯਾ ਉੱਤੇ ਭਰੋਸਾ ਰੱਖਿਆ ਹੈ, ਮੇਰਾ ਮਨ ਤੇਰੇ ਬਚਾਓ ਉੱਤੇ ਖੁਸ਼ੀ ਮਨਾਵੇਗਾ।
6 ਮੈਂ ਯਹੋਵਾਹ ਲਈ ਗਾਵਾਂਗਾ, ਉਸ ਨੇ ਮੇਰੇ ਉੱਤੇ ਪਰਉਪਰਕਾਰ ਜੋ ਕੀਤਾ ਹੈ।।
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×