Bible Versions
Bible Books

Psalms 125 (PAV) Punjabi Old BSI Version

1 ਜਿਹੜੇ ਯਹੋਵਾਹ ਉੱਤੇ ਭਰੋਸਾ ਰੱਖਦੇ ਹਨ, ਓਹ ਸੀਯੋਨ ਦੇ ਪਹਾੜ ਵਰਗੇ ਹਨ, ਜੋ ਨਹੀਂ ਡੋਲਦਾ ਸਗੋਂ ਸਦਾ ਲਈ ਅਟੱਲ ਰਹਿੰਦਾ!
2 ਜਿਵੇਂ ਪਹਾੜ ਯਰੂਸ਼ਲਮ ਦੇ ਆਲੇ ਦੁਆਲੇ ਹਨ, ਤਿਵੇਂ ਯਹੋਵਾਹ ਆਪਣੀ ਪਰਜਾ ਦੇ ਆਲੇ ਦੁਆਲੇ ਹੈ, ਹੁਣ ਤੋਂ ਲੈ ਕੇ ਸਦੀਪ ਕਾਲ ਤੀਕ।
3 ਦੁਸ਼ਟਪੁਣੇ ਦਾ ਰਾਜ ਡੰਡਾ ਧਰਮੀਆਂ ਦੇ ਹਿੱਸੇ ਉੱਤੇ ਟਿਕਿਆ ਨਾ ਰਹੇਗਾ, ਮਤੇ ਧਰਮੀ ਆਪਣੇ ਹੱਥ ਬਦੀ ਵੱਲ ਵਧਾਉਣ।
4 ਹੇ ਯਹੋਵਾਹ, ਭਲਿਆਂ ਨਾਲ ਭਲਿਆਈ ਕਰ, ਨਾਲੇ ਸਿੱਧੇ ਮਨ ਵਾਲਿਆਂ ਨਾਲ ਵੀ।
5 ਪਰ ਜਿਹੜੇ ਆਪਣੇ ਪੁੱਠੇ ਰਾਹਾਂ ਵੱਲ ਭਟਕ ਜਾਂਦੇ ਹਨ, ਯਹੋਵਾਹ ਉਨ੍ਹਾਂ ਨੂੰ ਕੁਕਰਮੀਆਂ ਦੇ ਸੰਗ ਚਲਾਵੇਗਾ! ਇਸਰਾਏਲ ਉੱਤੇ ਸਲਾਮਤੀ ਹੋਵੇ।।
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×