Bible Versions
Bible Books

Acts 8 (PAV) Punjabi Old BSI Version

1 ਉਸੇ ਦਿਨ ਕਲੀਸਿਯਾ ਉੱਤੇ ਜੋ ਯਰੂਸ਼ਲਮ ਵਿੱਚ ਸੀ ਵੱਡਾ ਕਸ਼ਟ ਹੋਣ ਲੱਗਾ ਅਤੇ ਰਸੂਲਾਂ ਤੋਂ ਬਿਨਾ ਓਹ ਸਭ ਯਹੂਦਿਯਾ ਅਰ ਸਾਮਰਿਯਾ ਦੇ ਦੇਸਾਂ ਖਿੰਡ ਗਏ
2 ਭਗਤ ਲੋਕਾਂ ਨੇ ਇਸਤੀਫ਼ਾਨ ਨੂੰ ਦੱਬਿਆ ਅਤੇ ਉਹ ਦੇ ਲਈ ਵੱਡਾ ਵਿਰਲਾਪ ਕੀਤਾ
3 ਪਰ ਸੌਲੁਸ ਕਲੀਸਿਯਾ ਦਾ ਨਾਸ ਕਰਦਾ ਸੀ ਅਤੇ ਉਹ ਘਰਾਂ ਵਿੱਚ ਵੜ ਵੜ ਕੇ ਮਰਦਾਂ ਅਤੇ ਤੀਵੀਆਂ ਨੂੰ ਧੂ ਘਸੀਟ ਕੇ ਕੈਦ ਵਿੱਚ ਪੁਆਉਂਦਾ ਸੀ।।
4 ਸੋ ਜਿਹੜੇ ਖਿੰਡ ਗਏ ਸਨ ਬਚਨ ਦੀ ਖੁਸ਼ ਖਬਰੀ ਸੁਣਾਉਂਦੇ ਫਿਰੇ
5 ਅਤੇ ਫਿਲਿੱਪੁਸ ਨੇ ਸਾਮਰਿਯਾ ਦੇ ਨਗਰ ਵਿੱਚ ਜਾ ਕੇ ਉਨ੍ਹਾਂ ਦੇ ਅੱਗੇ ਮਸੀਹ ਦਾ ਪਰਚਾਰ ਕੀਤਾ
6 ਅਤੇ ਜਾਂ ਲੋਕਾਂ ਨੇ ਓਹ ਨਿਸ਼ਾਨ ਜੋ ਉਹ ਵਿਖਾਉਂਦਾ ਸੀ ਸੁਣੇ ਅਤੇ ਵੇਖੇ ਤਾਂ ਇੱਕ ਮਨ ਹੋ ਕੇ ਫ਼ਿਲਿੱਪੁਸ ਦੀਆਂ ਗੱਲਾਂ ਉੱਤੇ ਚਿੱਤ ਲਾਇਆ
7 ਕਿਉਂਕਿ ਭਰਿਸ਼ਟ ਆਤਮੇ ਬਹੁਤਿਆਂ ਵਿੱਚੋਂ ਜਿਨ੍ਹਾਂ ਨੂੰ ਚਿਬੜੇ ਹੋਏ ਸਨ ਉੱਚੀ ਅਵਾਜ਼ ਨਾਲ ਚੀਕਾਂ ਮਾਰਦੇ ਨਿੱਕਲ ਗਏ ਅਤੇ ਅਧਰੰਗੀ ਅਤੇ ਲੰਙੇ ਬਥੇਰੇ ਚੰਗੇ ਕੀਤੇ ਗਏ
8 ਅਰ ਉਸ ਨਗਰ ਵਿੱਚ ਵੱਡੀ ਧੰਨ ਧੰਨ ਹੋਈ।।
9 ਪਰ ਸ਼ਮਊਨ ਨਾਮੇ ਇੱਕ ਮਨੁੱਖ ਸੀ ਜਿਹੜਾ ਅੱਗੇ ਉਸ ਨਗਰ ਵਿੱਚ ਜਾਦੂ ਕਰ ਕੇ ਸਾਮਰਿਯਾ ਦੇ ਲੋਕਾਂ ਨੂੰ ਹੈਰਾਨ ਕਰਦਾ ਅਤੇ ਆਖਦਾ ਸੀ ਭਈ ਮੈਂ ਕੋਈ ਮਹਾਂ ਪੁਰਖ ਹਾਂ
10 ਅਰ ਛੋਟੇ ਤੋਂ ਲੈਕੇ ਵੱਡੇ ਤਾਈਂ ਸਭ ਉਹ ਦੀ ਵੱਲ ਚਿੱਤ ਲਾ ਕੇ ਆਖਦੇ ਸਨ ਭਈ ਇਹ ਮਨੁੱਖ ਪਰਮੇਸ਼ੁਰ ਦੀ ਉਹ ਸ਼ਕਤੀ ਹੈ ਜਿਹੜੀ ਵੱਡੀ ਕਹਾਉਂਦੀ ਹੈ!
11 ਅਤੇ ਉਨ੍ਹਾਂ ਉਹ ਦੀ ਵੱਲ ਇਸ ਕਰਕੇ ਚਿੱਤ ਲਾਇਆ ਕਿ ਉਹ ਨੇ ਬਹੁਤ ਚਿਰ ਤੋਂ ਜਾਦੂ ਕਰ ਕੇ ਉਨ੍ਹਾਂ ਨੂੰ ਹੈਰਾਨ ਕਰ ਰੱਖਿਆ ਸੀ
12 ਪਰ ਜਾਂ ਉਨ੍ਹਾਂ ਨੇ ਫ਼ਿਲਿੱਪੁਸ ਦੀ ਪਰਤੀਤ ਕੀਤੀ ਜੋ ਪਰਮੇਸ਼ੁਰ ਦੇ ਰਾਜ ਅਤੇ ਯਿਸੂ ਮਸੀਹ ਦੇ ਨਾਮ ਦੀ ਖੁਸ਼ ਖਬਰੀ ਸੁਣਾਉਂਦਾ ਸੀ ਤਾਂ ਮਨੁੱਖ ਨਾਲੇ ਤੀਵੀਆਂ ਬਪਤਿਸਮਾ ਲੈਣ ਲੱਗੇ
13 ਨਾਲੇ ਸ਼ਮਊਨ ਨੇ ਆਪ ਵੀ ਪਰਤੀਤ ਕੀਤੀ ਅਤੇ ਬਪਤਿਸਮਾ ਲੈ ਕੇ ਫ਼ਿਲਿੱਪੁਸ ਦੇ ਨਾਲ ਹੀ ਰਿਹਾ ਅਤੇ ਨਿਸ਼ਾਨੀਆਂ ਅਤੇ ਵੱਡੀਆਂ ਕਰਾਮਾਤਾਂ ਜੋ ਪਰਗਟ ਹੋਈਆਂ ਸਨ ਵੇਖ ਕੇ ਦੰਗ ਹੋਇਆ।।
14 ਜਾਂ ਰਸੂਲਾਂ ਨੇ ਜਿਹੜੇ ਯਰੂਸ਼ਲਮ ਵਿੱਚ ਸਨ ਇਹ ਸੁਣਿਆ ਭਈ ਸਾਮਰਿਯਾ ਨੇ ਪਰਮੇਸ਼ੁਰ ਦਾ ਬਚਨ ਮੰਨ ਲਿਆ ਹੈ ਤਾਂ ਪਤਰਸ ਅਤੇ ਯੂਹੰਨਾ ਨੂੰ ਉਨ੍ਹਾਂ ਦੇ ਕੋਲ ਘੱਲਿਆ
15 ਓਹਨਾਂ ਜਾ ਕੇ ਉਨ੍ਹਾਂ ਦੇ ਲਈ ਪ੍ਰਾਰਥਨਾ ਕੀਤੀ ਭਈ ਓਹ ਪਵਿੱਤ੍ਰ ਆਤਮਾ ਪਾਉਣ
16 ਕਿਉਂ ਜੋ ਉਹ ਅਜੇ ਤੀਕੁਰ ਉਨ੍ਹਾਂ ਵਿੱਚੋਂ ਕਿਸੇ ਤੇ ਨਾ ਉਤਰਿਆ ਸੀ ਪਰ ਉਨ੍ਹਾਂ ਨਿਰਾ ਪ੍ਰਭੁ ਯਿਸੂ ਦੇ ਨਾਮ ਉੱਤੇ ਬਪਤਿਸਮਾ ਲਿਆ ਸੀ
17 ਤਦ ਇਨ੍ਹਾਂ ਨੇ ਉਨ੍ਹਾਂ ਉੱਤੇ ਹੱਥ ਰੱਖੇ ਅਤੇ ਉਨ੍ਹਾਂ ਨੂੰ ਪਵਿੱਤ੍ਰ ਆਤਮਾ ਮਿਲਿਆ
18 ਸੋ ਜਾਂ ਸ਼ਮਊਨ ਨੇ ਵੇਖਿਆ ਜੋ ਰਸੂਲਾਂ ਦੇ ਹੱਥ ਰੱਖਣ ਨਾਲ ਪਵਿੱਤ੍ਰ ਆਤਮਾ ਦਿੱਤਾ ਜਾਂਦਾ ਹੈ ਤਾਂ ਉਨ੍ਹਾਂ ਦੇ ਕੋਲ ਰੁਪਏ ਲਿਆਇਆ
19 ਅਤੇ ਬੋਲਿਆ ਕਿ ਮੈਨੂੰ ਭੀ ਇਹ ਸ਼ਕਤੀ ਦਿਓ ਤਾਂ ਜੋ ਮੈਂ ਜਿਸ ਕਿਸੇ ਤੇ ਹੱਥ ਰੱਖਾਂ ਸੋ ਉਹ ਨੂੰ ਪਵਿੱਤ੍ਰ ਆਤਮਾ ਮਿਲੇ
20 ਪਰ ਪਤਰਸ ਨੇ ਉਹ ਨੂੰ ਕਿਹਾ, ਤੇਰੇ ਰੁਪਏ ਤੇਰੇ ਨਾਲ ਨਾਸ ਹੋਣ ਇਸ ਲਈ ਜੋ ਤੈਂ ਪਰਮੇਸ਼ੁਰ ਦੀ ਦਾਤ ਨੂੰ ਮੁੱਲ ਲੈਣ ਦਾ ਖਿਆਲ ਕੀਤਾ!
21 ਤੇਰਾ ਇਸ ਗੱਲ ਵਿੱਚ ਨਾ ਹਿੱਸਾ ਹੈ ਨਾ ਸਾਂਝ ਕਿਉਂ ਜੋ ਤੇਰਾ ਮਨ ਪਰਮੇਸ਼ੁਰ ਦੇ ਅੱਗੇ ਸਿੱਧਾ ਨਹੀਂ
22 ਸੋ ਤੂੰ ਆਪਣੀ ਇਸ ਬੁਰਿਆਈ ਤੋਂ ਤੋਬਾ ਕਰ ਅਤੇ ਪ੍ਰਭੁ ਦੇ ਅੱਗੇ ਬੇਨਤੀ ਕਰ ਤਾਂ ਕੀ ਜਾਣੀਏ ਜੋ ਤੇਰੇ ਮਨ ਦੀ ਸੋਚ ਮਾਫ਼ ਕੀਤੀ ਜਾਵੇ
23 ਕਿਉਂ ਜੋ ਮੈਂ ਵੇਖਦਾ ਹਾਂ ਭਈ ਤੂੰ ਪਿੱਤ ਦੀ ਕੁੜੱਤਣ ਅਤੇ ਬਦੀ ਦੇ ਬੰਧਨ ਵਿੱਚ ਹੈਂ
24 ਸ਼ਮਊਨ ਨੇ ਉੱਤਰ ਦਿੱਤਾ, ਤੁਸੀਂ ਹੀ ਮੇਰੇ ਲਈ ਪ੍ਰਭੁ ਦੇ ਅੱਗੇ ਬੇਨਤੀ ਕਰੋ ਭਈ ਜਿਹੜੀਆਂ ਗੱਲਾਂ ਤੁਸਾਂ ਆਖੀਆਂ ਹਨ ਉਨ੍ਹਾਂ ਵਿੱਚੋਂ ਕੋਈ ਮੇਰੇ ਉੱਤੇ ਨਾ ਪਵੇ।।
25 ਸੋ ਜਾਂ ਉਨ੍ਹਾਂ ਸਾਖੀ ਦਿੱਤੀ ਅਤੇ ਪ੍ਰਭੁ ਦਾ ਬਚਨ ਸੁਣਾਇਆ ਤਾਂ ਯਰੂਸ਼ਲਮ ਨੂੰ ਮੁੜੇ ਅਤੇ ਸਾਮਰੀਆਂ ਦਿਆਂ ਬਹੁਤ ਸਾਰਿਆਂ ਪਿੰਡਾਂ ਵਿੱਚ ਖੁਸ਼ ਖਬਰੀ ਸੁਣਾਈ।।
26 ਪਰ ਪ੍ਰਭੁ ਦੇ ਇੱਕ ਦੂਤ ਨੇ ਫ਼ਿਲਿੱਪੁਸ ਨਾਲ ਬਚਨ ਕਰ ਕੇ ਆਖਿਆ ਕਿ ਉੱਠ ਅਤੇ ਦੱਖਣ ਵੱਲ ਉਸ ਰਸਤੇ ਉੱਤੇ ਜਾਹ ਜੋ ਯਰੂਸ਼ਲਮ ਤੋਂ ਗਾਜ਼ਾ ਨੂੰ ਜਾਂਦਾ ਹੈ, ਉਹ ਉਜਾੜ ਹੈ
27 ਤਾਂ ਉਹ ਉੱਠ ਕੇ ਤੁਰ ਪਿਆ ਅਰ ਵੇਖੋ ਕਿ ਹਬਸ਼ ਦੇਸ ਦਾ ਇੱਕ ਮਨੁੱਖ ਸੀ ਜਿਹੜਾ ਖੋਜਾ ਸੀ ਅਰ ਹਬਸ਼ ਦੀ ਰਾਣੀ ਕੰਦਾਕੇ ਦਾ ਵੱਡਾ ਇਖ਼ਤਿਆਰ ਵਾਲਾ ਅਤੇ ਉਹ ਦੇ ਸਾਰੇ ਖਜ਼ਾਨੇ ਉੱਤੇ ਸੀ ਅਰ ਯਰੂਸ਼ਲਮ ਵਿੱਚ ਬੰਦਗੀ ਕਰਨ ਨੂੰ ਆਇਆ ਸੀ
28 ਉਹ ਮੁੜਿਆ ਜਾਂਦਾ ਅਤੇ ਆਪਣੇ ਰਥ ਵਿੱਚ ਬੈਠਾ ਹੋਇਆ ਯਸਾਯਾਹ ਨਬੀ ਦੀ ਪੋਥੀ ਵਾਚ ਰਿਹਾ ਸੀ
29 ਤਾਂ ਆਤਮਾ ਨੇ ਫ਼ਿਲਿੱਪੁਸ ਨੂੰ ਕਿਹਾ ਕਿ ਅਗਾਹਾਂ ਚੱਲ ਅਤੇ ਐਸ ਰਥ ਨਾਲ ਮਿਲ ਜਾਹ
30 ਸੋ ਫ਼ਿਲਿੱਪੁਸ ਨੇ ਉਸ ਵੱਲ ਦੌੜ ਕੇ ਉਸ ਨੂੰ ਯਸਾਯਾਹ ਨਬੀ ਦੀ ਪੋਥੀ ਨੂੰ ਵਾਚਦੇ ਸੁਣਿਆ ਅਤੇ ਕਿਹਾ, ਜੋ ਕੁਝ ਤੁਸੀਂ ਵਾਚਦੇ ਹੋ ਸਮਝਦੇ ਭੀ ਹੋॽ
31 ਉਸ ਨੇ ਆਖਿਆ, ਜਦ ਤਾਈਂ ਕੋਈ ਮੈਨੂੰ ਰਾਹ ਨਾ ਦੱਸੇ ਇਹ ਮੈਥੋਂ ਕਿਕੂੰ ਹੋ ਸੱਕੇॽ ਫੇਰ ਉਸ ਨੇ ਫ਼ਿਲਿੱਪੁਸ ਅੱਗੇ ਬੇਨਤੀ ਕੀਤੀ ਕਿ ਮੇਰੇ ਨਾਲ ਤੂੰ ਚੜ੍ਹ ਬੈਠ
32 ਉਸ ਪੋਥੀ ਦੀ ਪਉੜੀ ਜੋ ਉਹ ਵਾਚ ਰਿਹਾ ਸੀ ਸੋ ਇਹ ਸੀ, - ਉਹ ਭੇਡ ਦੀ ਨਿਆਈਂ ਕੱਟੇ ਜਾਣ ਨੂੰ ਲਿਆਂਦਾ ਗਿਆ, ਅਰ ਜਿਵੇਂ ਲੇਲਾ ਆਪਣੀ ਉੱਨ ਕਤਰਨ ਵਾਲੇ ਦੇ ਅੱਗੇ ਗੁੰਗਾ ਰਹਿੰਦਾ ਹੈ, ਤਿਵੇਂ ਹੀ ਉਹ ਆਪਣਾ ਮੂੰਹ ਨਹੀਂ ਖੋਲ੍ਹਦਾ!
33 ਉਹ ਦੀ ਅਧੀਨਗੀ ਵਿੱਚ ਉਹ ਦਾ ਨਿਆਉਂ ਨਖੁੱਟ ਗਿਆ। ਉਹ ਦੀ ਪੀੜ੍ਹੀ ਦਾ ਕੌਣ ਬਿਆਨ ਕਰੇਗਾॽ ਕਿਉਂਕਿ ਉਹ ਦੀ ਜਾਨ ਧਰਤੀ ਉੱਤੇ ਚੁੱਕੀ ਜਾਂਦੀ ਹੈ।।
34 ਤਾਂ ਉਸ ਖੋਜੇ ਨੇ ਅੱਗੋਂ ਫ਼ਿਲਿੱਪੁਸ ਨੂੰ ਆਖਿਆ, ਮੈਂ ਤੇਰੇ ਅੱਗੇ ਇਹ ਅਰਜ਼ ਕਰਦਾ ਹਾਂ ਭਈ ਨਬੀ ਕਿਹ ਦੀ ਗੱਲ ਕਰਦਾ ਹੈ, ਆਪਣੀ ਯਾਂ ਕਿਸੇ ਹੋਰ ਜਣੇ ਦੀॽ
35 ਤਦ ਫ਼ਿਲਿੱਪੁਸ ਨੇ ਆਪਣਾ ਮੂੰਹ ਖੋਲ੍ਹਿਆ ਅਤੇ ਉਸ ਲਿਖਤ ਤੋਂ ਸ਼ੁਰੂ ਕਰ ਕੇ ਯਿਸੂ ਦੀ ਖੁਸ਼ ਖਬਰੀ ਉਸ ਨੂੰ ਸੁਣਾਈ
36 ਅਤੇ ਓਹ ਰਾਹ ਤੇ ਜਾਂਦੇ ਜਾਂਦੇ ਇੱਕ ਪਾਣੀ ਦੇ ਕੋਲ ਅੱਪੜੇ। ਤਾਂ ਉਸ ਖੋਜੇ ਨੇ ਕਿਹਾ ਕਿ ਵੇਖ, ਪਾਣੀ ਹੈਗਾ ਹੁਣ ਮੈਨੂੰ ਬਪਤਿਸਮਾ ਲੈਣ ਤੋਂ ਕਿਹੜੀ ਚੀਜ਼ ਰੋਕਦੀ ਹੈॽ
37 number="37"/>
38 ਤਦ ਉਹ ਨੇ ਰਥ ਖੜਾ ਕਰਨ ਦਾ ਹੁਕਮ ਕੀਤਾ ਅਤੇ ਫ਼ਿਲਿੱਪੁਸ ਅਤੇ ਖੋਜਾ ਦੋਵੇਂ ਪਾਣੀ ਵਿੱਚ ਉੱਤਰੇ ਅਤੇ ਉਹ ਨੇ ਉਸ ਨੂੰ ਬਪਤਿਸਮਾ ਦਿੱਤਾ
39 ਅਰ ਜਾਂ ਉਹ ਪਾਣੀ ਵਿੱਚੋਂ ਨਿੱਕਲ ਆਏ ਤਾਂ ਪ੍ਰਭੁ ਦਾ ਆਤਮਾ ਫ਼ਿਲਿੱਪੁਸ ਨੂੰ ਫੜ ਕੇ ਲੈ ਗਿਆ ਅਤੇ ਖੋਜੇ ਨੇ ਉਹ ਨੂੰ ਫੇਰ ਨਾ ਵੇਖਿਆ ਕਿਉਂ ਜੋ ਉਹ ਅਨੰਦ ਨਾਲ ਆਪਣੇ ਰਾਹ ਚੱਲਿਆ ਗਿਆ
40 ਪਰ ਫ਼ਿਲਿੱਪੁਸ ਅਜ਼ੋਤੁਸ ਵਿੱਚ ਮਿਲਿਆ ਅਰ ਤਦ ਤੀਕੁਰ ਕੈਸਰਿਯਾ ਵਿੱਚ ਨਾ ਆਇਆ ਉਹ ਲੰਘਦਾ ਹੋਇਆ ਸਭਨਾਂ ਨਗਰਾਂ ਵਿੱਚ ਖੁਸ਼ ਖਬਰੀ ਸੁਣਾਉਂਦਾ ਗਿਆ।।
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×