Bible Versions
Bible Books

1 Chronicles 24 (PAV) Punjabi Old BSI Version

1 ਹਾਰੂਨ ਦੇ ਪੁੱਤ੍ਰਾਂ ਦੀਆਂ ਵੰਡਾਂ ਏਹ ਹਨ, - ਹਾਰੂਨ ਦੇ ਪੁੱਤ੍ਰ ਨਾਦਾਬ ਤੇ ਅਬੀਹੂ, ਅਲਆਜ਼ਾਰ ਤੇ ਈਥਾਮਾਰ
2 ਪਰ ਨਾਦਾਬ ਤੇ ਅਬੀਹੂ ਆਪਣੇ ਪਿਤਾ ਦੇ ਮਰਨ ਤੋਂ ਪਹਿਲਾਂ ਔਂਤ ਮਰ ਗਏ ਇਸ ਕਾਰਨ ਅਲਆਜ਼ਾਰ ਤੇ ਈਥਾਮਾਰ ਨੇ ਜਾਜਕਾਈ ਦਾ ਕੰਮ ਕੀਤਾ
3 ਅਤੇ ਦਾਊਦ ਨੇ ਉਨ੍ਹਾਂ ਨੂੰ ਅਰਥਾਤ ਅਲਆਜ਼ਾਰ ਦੇ ਪੁੱਤ੍ਰਾਂ ਵਿੱਚੋਂ ਸਾਦੋਕਤੇ ਈਥਾਮਾਰ ਦੇ ਪੁੱਤ੍ਰਾਂ ਵਿੱਚੋਂ ਅਹੀਮਲਕ ਨੂੰ ਉਨ੍ਹਾਂ ਦੇ ਫਰਜਾਂ ਅਨੁਸਾਰ ਉਨ੍ਹਾਂ ਦੀ ਉਪਾਸਨਾ ਲਈ ਵੰਡ ਦਿੱਤਾ
4 ਅਤੇ ਅਲਆਜ਼ਾਰ ਦੇ ਪੁੱਤ੍ਰਾਂ ਵਿੱਚੋਂ ਈਥਾਮਾਰ ਦੇ ਪੁੱਤ੍ਰਾਂ ਨਾਲੋਂ ਵਧੀਕ ਮੁਖੀਏ ਪੁਰਸ਼ ਪਾਏ ਗਏ ਸਨ ਅਤੇ ਓਹ ਐਉਂ ਵੰਡੇ ਗਏ, - ਅਲਆਜ਼ਾਰ ਦੇ ਪੁੱਤ੍ਰਾਂ ਵਿੱਚੋਂ ਪਿਤਰਾਂ ਦੇ ਘਰਾਣਿਆਂ ਦੇ ਸੋਲਾਂ ਮੁਖੀਏ ਸਨ ਅਤੇ ਈਥਾਮਾਰ ਦੇ ਪੁੱਤ੍ਰਾਂ ਵਿੱਚੋਂ ਪਿਤਰਾਂ ਦੇ ਘਰਾਣਿਆਂ ਦੇ ਅੱਠ ਸਨ
5 ਐਉਂ ਗੁਣਾ ਪਾ ਕੇ ਓਹ ਰੱਲਵੇਂ ਵੰਡੇ ਗਏ ਕਿਉਂ ਜੋ ਅਲਆਜ਼ਾਰ ਦੇ ਪੁੱਤ੍ਰਾਂ ਨਾਲੇ ਈਥਾਮਾਰ ਦੇ ਪੁੱਤ੍ਰਾਂ ਵਿੱਚੋਂ ਪਵਿੱਤ੍ਰ ਅਸਥਾਨ ਦੇ ਸਰਦਾਰ ਅਤੇ ਪਰਮੇਸ਼ੁਰ ਦੇ ਸਰਦਾਰ ਸਨ
6 ਅਤੇ ਲੇਵੀਆਂ ਵਿੱਚੋਂ ਨਥਨਿਏਲ ਦੇ ਪੁੱਤ੍ਰ ਸ਼ਮਆਯਾਹ ਲਿਖਾਰੀ ਨੇ ਉਨ੍ਹਾਂ ਨੂੰ ਪਾਤਸ਼ਾਹ ਦੇ ਅਰ ਸਰਦਾਰਾਂ ਦੇ ਅਰ ਸਾਦੋਕ ਜਾਜਕ ਦੇ ਅਰ ਅਬਯਾਥਾਰ ਦੇ ਪੁੱਤ੍ਰ ਅਹੀਮਲਕ ਦੇ ਅਰ ਲੇਵੀਆਂ ਤੇ ਜਾਜਕਾਂ ਦੇ ਪਿਤਰਾਂ ਦੇ ਘਰਾਣਿਆਂ ਦੇ ਮੁਖੀਆਂ ਦੇ ਸਨਮੁੱਖ ਲਿਖਿਆ। ਪਿਤਰਾਂ ਦਾ ਇੱਕ ਘਰਾਣਾ ਅਲਆਜ਼ਾਰ ਲਈ ਅਤੇ ਇੱਕ ਈਥਾਮਾਰ ਲਈ ਲਿਆ ਗਿਆ।।
7 ਪਹਿਲਾ ਗੁਣਾ ਯਹੋਯਾਰੀਬ ਦਾ ਨਿੱਕਲਿਆ, ਦੂਜਾ ਯਿਦਅਯਾਹ ਦਾ,
8 ਤੀਜਾ ਹਾਰੀਮ ਦਾ, ਚੌਥਾ ਸਓਰੀਮ ਦਾ,
9 ਪੰਜਵਾਂ ਮਲਕੀਯਾਹ ਦਾ, ਛੇਵਾਂ ਮੀਯਾਮੀਨ ਦਾ,
10 ਸੱਤਵਾਂ ਹੱਕੋਸ ਦਾ, ਅੱਠਵਾਂ ਅਬੀਯਾਹ ਦਾ,
11 ਨੌਵਾਂ ਯੋਸ਼ੂਆ ਦਾ, ਦਸਵਾਂ ਸ਼ਕਨਯਾਹ ਦਾ,
12 ਗਿਆਰਵਾਂ ਅਲਯਾਸ਼ੀਬ ਦਾ, ਬਾਰਵਾਂ ਯਾਕੀਮ ਦਾ,
13 ਤੇਰਵਾਂ ਰੁੱਪਾਹ ਦਾ, ਚੌਦਵਾਂ ਯਸ਼ਬਆਬ ਦਾ,
14 ਪੰਦਰਵਾਂ ਬਿਲਗਾਹ ਦਾ, ਸੌਲਵਾਂ ਇੰਮੇਰ ਦਾ,
15 ਸਤਾਰਵਾਂ ਹੇਜ਼ੀਰ ਦਾ, ਅਠਾਰਵਾਂ ਹੱਪੀੱਸੇਸ ਦਾ,
16 ਉਨੀਵਾਂ ਪਥਹਯਾਹ ਦਾ, ਵੀਵਾਂ ਯਹਜ਼ਕੇਲ ਦਾ,
17 ਇੱਕੀਵਾਂ ਯਾਕੀਨ ਦਾ, ਬਾਈਵਾਂ ਗਾਮੂਲ ਦਾ,
18 ਤੇਈਵਾਂ ਦਲਾਯਾਹ ਦਾ, ਚੌਵੀਵਾਂ ਮਅਜ਼ਯਾਹ ਦਾ।।
19 ਏਹ ਉਨ੍ਹਾਂ ਦੀ ਉਪਾਸਨਾ ਦੀਆਂ ਤਰਤੀਬਾਂ ਸਨ ਕਿ ਓਹ ਯਹੋਵਾਹ ਦੇ ਭਵਨ ਵਿੱਚ ਉਸ ਹੁਕਮਨਾਮੇ ਦੇ ਅਨੁਸਾਰ ਆਉਣ ਜਿਹ ਦਾ ਹੁਕਮ ਇਸਰਾਏਲ ਦੇ ਪਰਮੇਸ਼ੁਰ ਯਹੋਵਾਹ ਨੇ ਉਨ੍ਹਾਂ ਦੇ ਪਿਤਾ ਹਾਰੂਨ ਦੇ ਰਾਹੀਂ ਦਿੱਤਾ ਸੀ।।
20 ਲੇਵੀ ਦੇ ਰਹਿੰਦੇ ਪੁੱਤ੍ਰ ਏਹ ਸਨ, - ਅਮਰਾਮ ਦੇ ਪੁੱਤ੍ਰਾਂ ਵਿੱਚੋਂ, ਸ਼ੂਬਾਏਲ। ਸ਼ੂਬਾਏਲ ਦੇ ਪੁੱਤ੍ਰਾਂ ਵਿੱਚੋਂ, ਜਹਦਯਾਹ
21 ਰਿਹਾ ਰਹਬਯਾਹ, - ਰਹਬਯਾਹ ਦੇ ਪੁੱਤ੍ਰਾਂ ਵਿੱਚੋਂ ਪਹਿਲਾਂ ਯਿੱਸ਼ਿਯਾਹ ਸੀ
22 ਯਿੱਸਹਾਰੀਆਂ ਵਿੱਚੋਂ ਸ਼ਲੋਮੋਥ। ਸ਼ਲੋਮੋਥ ਦੇ ਪੁੱਤ੍ਰਾਂ ਵਿੱਚੋਂ, ਯਹਥ
23 ਅਤੇ ਹਬਰੋਨ ਦੇ ਪੁੱਤ੍ਰਾਂ ਵਿੱਚੋਂ ਯਰੀਯਾਹ, ਅਮਰਯਾਹ ਦੂਜਾ, ਯਹਜ਼ੀਏਲ ਤੀਜਾ, ਯਕਮਆਮ ਚੌਥਾ
24 ਉੱਜ਼ੀਏਲ ਦੇ ਪੁੱਤ੍ਰਾਂ ਵਿੱਚੋਂ, ਮੀਕਾਹ। ਮੀਕਾਹ ਦੇ ਪੁੱਤ੍ਰਾਂ ਵਿੱਚੋਂ, ਸ਼ਾਮੀਰ
25 ਮੀਕਾਹ ਦਾ ਭਰਾ ਯਿੱਸ਼ੀਯਾਹ, ਯਿੱਸ਼ੀਯਾਹ ਦੇ ਪੁੱਤ੍ਰਾਂ ਵਿੱਚੋਂ ਜ਼ਕਰਯਾਹ
26 ਮਰਾਰੀ ਦੇ ਪੁੱਤ੍ਰ, - ਮਹਲੀ ਤੇ ਮੂਸ਼ੀ। ਯਅਜ਼ੀਯਾਹ ਦੇ ਪੁੱਤ੍ਰ, ਬਨੋ
27 ਮਰਾਰੀ ਦੇ ਪੁੱਤ੍ਰ, - ਯਅਜ਼ੀਯਾਹ ਦਾ ਬਨੋ ਤੇ ਸ਼ੋਹਮ ਤੇ ਜ਼ੱਕੂਰ ਤੇ ਈਬਰੀ
28 ਮਹਲੀ ਦਾ, - ਅਲਆਜ਼ਾਰ ਜਿਹ ਦੇ ਪੁੱਤ੍ਰ ਨਹੀਂ ਸਨ
29 ਰਿਹਾ ਕੀਸ਼, - ਕੀਸ਼ ਦਾ ਪੁੱਤ੍ਰ, - ਯਰਹਮਏਲ
30 ਅਤੇ ਮੂਸ਼ੀ ਦੇ ਪੁੱਤ੍ਰ, - ਮਹਲੀ ਤੇ ਏਦਰ ਤੇ ਯਿਰੀਮੋਥ। ਏਹ ਲੇਵੀ ਦੇ ਪੁੱਤ੍ਰ ਆਪਣੇ ਪਿਤਰਾਂ ਦੇ ਘਰਾਣਿਆਂ ਅਨੁਸਾਰ ਸਨ
31 ਇਨ੍ਹਾਂ ਨੇ ਵੀ ਹਾਰੂਨ ਦੇ ਪੁੱਤ੍ਰਾਂ ਆਪਣੇ ਭਰਾਵਾਂ ਵਾਂਙੁ ਦਾਊਦ ਪਾਤਸ਼ਾਹ ਦੇ, ਸਾਦੋਕ ਦੇ, ਅਹੀਮਲਕ ਦੇ ਅਤੇ ਲੇਵੀਆਂ ਤੇ ਜਾਜਕਾਂ ਦੇ ਪਿਤਰਾਂ ਦੇ ਘਰਾਣਿਆਂ ਦੇ ਮੁਖੀਆਂ ਦੇ ਸਨਮੁਖ ਗੁਣਾ ਪਾਇਆ ਅਰਥਾਤ ਮੁਖੀਏ ਦੇ ਪਿਤਰਾਂ ਦੇ ਘਰਾਣੇ ਆਪਣੇ ਛੋਟੇ ਭਰਾਵਾਂ ਦੇ ਬਰਾਬਰ।।
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×