Bible Versions
Bible Books

Nehemiah 3 (PAV) Punjabi Old BSI Version

1 ਤਾਂ ਅਲਯਾਸ਼ੀਬ ਸਰਦਾਰ ਜਾਜਕ ਅਤੇ ਉਹ ਦੇ ਜਾਜਕ ਭਰਾ ਉੱਠੇ ਅਤੇ ਉਨ੍ਹਾਂ ਨੇ ਭੇਡ ਫਾਟਕ ਨੂੰ ਬਣਾਇਆ ਅਤੇ ਉਹ ਨੂੰ ਪਵਿੱਤ੍ਰ ਕੀਤਾ ਅਤੇ ਉਹ ਦੇ ਬੂਹੇ ਖੜੇ ਕੀਤੇ, ਨਾਲੇ ਉਨ੍ਹਾਂ ਨੇ ਹੰਮੇਆਹ ਦੇ ਬੁਰਜ ਤੋਂ ਹਨਨੇਲ ਦੇ ਬੁਰਜ ਤੀਕ ਉਹ ਨੂੰ ਪਵਿੱਤ੍ਰ ਕੀਤਾ
2 ਉਹ ਦੇ ਅੱਗੇ ਯਰੀਹੋ ਦੇ ਮਨੁੱਖਾਂ ਨੇ ਬਣਾਇਆ ਅਤੇ ਉਹ ਦੇ ਅੱਗੇ ਇਮਰੀ ਦੇ ਪੁੱਤ੍ਰ ਜ਼ੱਕੂਰ ਨੇ ਬਣਾਇਆ
3 ਫੇਰ ਮਛੀ ਫਾਟਕ ਨੂੰ ਹੱਸਨਾਆਹ ਦੇ ਪੁੱਤ੍ਰਾਂ ਨੇ ਬਣਾਇਆ। ਉਨ੍ਹਾਂ ਨੇ ਉਹ ਦੇ ਸ਼ਤੀਰ ਬੀੜੇ ਅਤੇ ਉਹ ਦੇ ਬੂਹੇ ਅਤੇ ਉਹ ਦੀਆਂ ਚਿਟਕਨੀਆਂ ਅਤੇ ਉਹ ਦੇ ਅਰਲ ਲਾਏ
4 ਅਤੇ ਉਨ੍ਹਾਂ ਦੇ ਨਾਲ ਹੀ ਹਕੋਸ ਦੇ ਪੋਤਰੇ ਅਤੇ ਊਰੀਯਾਹ ਦੇ ਪੁੱਤ੍ਰ ਮਰੇਮੋਥ ਨੇ ਮੁਰੰਮਤ ਕੀਤੀ ਅਤੇ ਉਨ੍ਹਾਂ ਦੇ ਨਾਲ ਹੀ ਮਸ਼ੇਜ਼ਬੇਲ ਦੇ ਪੋਤਰੇ ਬਰਕਯਾਹ ਦੇ ਪੁੱਤ੍ਰ ਮਸ਼ੁੱਲਾਮ ਨੇ ਮੁਰੰਮਤ ਕੀਤੀ,
5 ਅਤੇ ਉਨ੍ਹਾਂ ਦੇ ਨਾਲ ਹੀ ਬਆਨਾ ਦੇ ਪੁੱਤ੍ਰ ਸਾਦੋਕ ਨੇ ਮੁਰੰਮਤ ਕੀਤੀ, ਆਪਣੇ ਅਤੇ ਉਨ੍ਹਾਂ ਦੇ ਨਾਲ ਹੀ ਤਕੋਈਆਂ ਨੇ ਮੁਰੰਮਤ ਕੀਤੀ ਪਰ ਉਨ੍ਹਾਂ ਦੇ ਪਤ ਵੰਤਿਆਂ ਨੇ ਆਪਣੇ ਸੁਆਮੀਆਂ ਦੀ ਸੇਵਾ ਲਈ ਆਪਣੀਆਂ ਧੌਣਾਂ ਨਾ ਨਿਵਾਈਆਂ
6 ਅਤੇ ਪੁਰਾਣੇ ਫਾਟਕ ਨੂੰ ਪਾਸੇਆਹ ਦੇ ਪੁੱਤ੍ਰ ਯੋਯਾਦਾ ਨੇ ਅਤੇ ਬਸੋਦਯਾਹ ਦੇ ਪੁੱਤ੍ਰ ਮਸ਼ੁੱਲਾਮ ਨੇ ਮੁਰੰਮਤ ਕੀਤੀ। ਉਨ੍ਹਾਂ ਨੇ ਉਹ ਦੇ ਸ਼ਤੀਰ ਬੀੜੇ ਅਤੇ ਉਹ ਦੇ ਬੂਹੇ ਅਤੇ ਉਹ ਦੀਆਂ ਚਿਟਕਨੀਆਂ ਅਤੇ ਉਹ ਦੇ ਅਰਲ ਲਾਏ
7 ਅਤੇ ਉਨ੍ਹਾਂ ਦੇ ਨਾਲ ਹੀ ਮਲਟਯਾਹ ਗਿਬਓਨੀ ਅਤੇ ਯਾਦੋਨ ਮੇਰੋਨੋਥੀ ਨੇ ਅਤੇ ਗਿਬਓਨ ਅਤੇ ਮਿਸਪਾਹ ਦੇ ਮਨੁੱਖਾਂ ਨੇ ਦਰਿਆ ਪਾਰ ਦੇ ਸੂਬੇ ਦੇ ਹਾਕਮ ਦੇ ਰਾਜ ਦੇ ਸਨ ਮੁਰੰਮਤ ਕੀਤੀ
8 ਅਤੇ ਉਹ ਦੇ ਨਾਲ ਹੀ ਸਰਾਫਾਂ ਵਿੱਚੋਂ ਹਰਹਯਾਹ ਦੇ ਪੁੱਤ੍ਰ ਉੱਜ਼ੀਏਲ ਨੇ ਮੁਰੰਮਤ ਕੀਤੀ, ਉਹ ਦੇ ਨਾਲ ਹੀ ਅਤਾਰਾਂ ਦੇ ਪੁੱਤ੍ਰਾਂ ਵਿੱਚੋਂ ਹਨਾਨਯਾਹ ਨੇ ਮੁਰੰਮਤ ਕੀਤੀ, ਅਤੇ ਉਨ੍ਹਾਂ ਨੇ ਯਰੂਸ਼ਲਮ ਨੂੰ ਚੌੜੀ ਕੰਧ ਤੀਕ ਸਵਾਰ ਦਿੱਤਾ
9 ਅਤੇ ਉਨ੍ਹਾਂ ਦੇ ਨਾਲ ਹੂਰ ਦੇ ਪੁੱਤ੍ਰ ਰਫਾਯਾਹ ਜੋ ਯਰੂਸ਼ਲਮ ਦੇ ਅੱਧੇ ਇਲਾਕੇ ਦਾ ਸਰਦਾਰ ਸੀ ਮੁਰੰਮਤ ਕੀਤੀ
10 ਅਤੇ ਉਨ੍ਹਾਂ ਦੇ ਨਾਲ ਹਰੂਮਫ ਦੇ ਪੁੱਤ੍ਰ ਯਦਾਯਾਹ ਨੇ ਆਪਣੇ ਘਰ ਦੇ ਅੱਗੇ ਮੁਰੰਮਤ ਕੀਤੀ ਅਤੇ ਉਹ ਦੇ ਨਾਲ ਹਸ਼ਬਨਯਾਹ ਦੇ ਪੁੱਤ੍ਰ ਹਟੂੱਸ਼ ਨੇ ਮੁਰੰਮਤ ਕੀਤੀ
11 ਹਰੀਮ ਦੇ ਪੁੱਤ੍ਰ ਮਲਕੀਯਾਹ ਅਤੇ ਪਹਥ-ਮੋਆਬ ਦੇ ਪੁੱਤ੍ਰ ਹਸ਼ੂਬ ਦੇ ਦੂਜੇ ਹਿੱਸੇ ਅਤੇ ਤੰਦੂਰਾਂ ਦੇ ਬੁਰਜ ਦੀ ਮੁਰੰਮਤ ਕੀਤੀ
12 ਉਹ ਦੇ ਨਾਲ ਹੱਲੋਹੇਸ਼ ਦੇ ਪੁੱਤ੍ਰ ਸ਼ੱਲੂਮ ਨੇ ਜੋ ਯਰੂਸ਼ਲਮ ਦੇ ਅੱਧੇ ਇਲਾਕੇ ਦਾ ਸਰਦਾਰ ਸੀ ਉਸ ਨੇ ਅਤੇ ਉਹ ਦੀਆਂ ਧੀਆਂ ਨੇ ਮੁਰੰਮਤ ਕੀਤੀ
13 ਅਤੇ ਵਾਦੀ ਦੇ ਫਾਟਕ ਦੀ ਮੁਰੰਮਤ ਹਨੂਨ ਅਤੇ ਜ਼ਾਨੋਆਹ ਦੇ ਵਾਸੀਆਂ ਨੇ ਕੀਤੀ ਅਤੇ ਉਨ੍ਹਾਂ ਨੇ ਉਹ ਨੂੰ ਬਣਾਇਆ ਅਤੇ ਉਹ ਦੇ ਬੂਹੇ ਅਤੇ ਉਹ ਦੀਆਂ ਚਿਟਕਨੀਆਂ ਅਤੇ ਉਹ ਦੇ ਅਰਲ ਲਾਏ ਅਤੇ ਇੱਕ ਹਜ਼ਾਰ ਹੱਥ ਕੰਧ ਕੂੜੇ ਦੇ ਫਾਟਕ ਤੀਕ ਬਣਾਈ
14 ਅਤੇ ਕੂੜੇ ਦੇ ਫਾਟਕ ਨੂੰ ਰੇਕਾਬ ਦੇ ਪੁੱਤ੍ਰ ਮਲਕੀਯਾਹ ਨੇ ਮੁਰੰਮਤ ਕੀਤਾ ਜੋ ਬੈਤ-ਹੱਕਾਰਮ ਦੇ ਇੱਕ ਹਿੱਸੇ ਦਾ ਸਰਦਾਰ ਸੀ ਅਤੇ ਉਸ ਨੇ ਉਹ ਨੂੰ ਬਣਾਇਆ ਅਤੇ ਉਹ ਦੇ ਬੂਹੇ ਅਤੇ ਉਹ ਦੀਆਂ ਚਿਟਕਨੀਆਂ ਅਤੇ ਉਹ ਦੇ ਅਰਲ ਲਾਏ
15 ਅਤੇ ਚਸ਼ਮੇ ਫਾਟਕ ਨੂੰ ਕਾਲ ਹੋਜ਼ਾ ਦੇ ਪੁੱਤ੍ਰ ਸ਼ੱਲੂਨ ਨੇ ਜੋ ਮਿਸਪਾਹ ਦੇ ਇਲਾਕੇ ਦਾ ਸਰਦਾਰ ਸੀ ਮੁਰੰਮਤ ਕੀਤਾ ਅਤੇ ਉਹ ਨੂੰ ਬਣਾਇਆ ਅਤੇ ਉਹ ਨੂੰ ਛੱਤਿਆ ਅਤੇ ਉਹ ਦੇ ਬੂਹੇ ਅਤੇ ਉਹ ਦੀਆਂ ਚਿਟਕਨੀਆਂ ਅਤੇ ਉਹ ਦੇ ਅਰਲ ਲਾਏ, ਅਤੇ ਪਾਤਸ਼ਾਹੀ ਬਾਗ ਦੇ ਕੋਲ ਸ਼ੱਲਾਹ ਦੇ ਤਾਲ ਦੀ ਕੰਧ ਨੂੰ ਉਨ੍ਹਾਂ ਪੌੜੀਆਂ ਤਕ ਜਿਹੜੀਆਂ ਦਾਊਦ ਦੇ ਸ਼ਹਿਰ ਵਿੱਚੋਂ ਹੇਠਾਂ ਨੂੰ ਆਉਂਦੀਆਂ ਸਨ ਬਣਾਇਆ
16 ਅਤੇ ਉਸ ਦੇ ਮਗਰੋਂ ਅਜ਼ਬੂਕ ਦੇ ਪੁੱਤ੍ਰ ਨਹਮਯਾਹ ਨੇ ਜਿਹੜਾ ਬੈਤਸੂਰ ਦੇ ਅੱਧੇ ਇਲਾਕੇ ਦਾ ਸਰਦਾਰ ਸੀ ਦਾਊਦ ਦੀਆਂ ਕਬਰਾਂ ਦੇ ਸਾਹਮਣੇ ਤੀਕ ਅਤੇ ਤਾਲ ਤੀਕ ਜਿਹੜਾ ਬਣਾਇਆ ਗਿਆ ਸੀ ਅਤੇ ਸੂਰਬੀਰਾਂ ਦੇ ਘਰ ਤੀਕ ਮੁਰੰਮਤ ਕੀਤੀ
17 ਉਸ ਦੇ ਮਗਰੋਂ ਲੇਵੀਆਂ ਵਿੱਚੋਂ ਬਾਨੀ ਦੇ ਪੁੱਤ੍ਰ ਰਹੂਮ ਨੇ ਮੁਰੰਮਤ ਕੀਤੀ, ਉਹ ਦੇ ਨਾਲ ਹਸ਼ਬਯਾਹ ਜੋ ਕਈਲਾਹ ਦੇ ਅੱਧੇ ਇਲਾਕੇ ਦਾ ਸਰਦਾਰ ਸੀ ਆਪਣੇ ਹਲਕੇ ਦੀ ਮੁਰੰਮਤ ਕੀਤੀ
18 ਉਹ ਦੇ ਮਗਰੋਂ ਉਹ ਦੇ ਭਰਾਵਾਂ ਵਿੱਚੋਂ ਹੇਨਾਦਾਦ ਦੇ ਪੁੱਤ੍ਰ ਬੱਵਈ ਨੇ ਜਿਹੜਾ ਕਈਲਾਹ ਦੇ ਅੱਧੇ ਇਲਾਕੇ ਦਾ ਸਰਦਾਰ ਸੀ ਮੁਰੰਮਤ ਕੀਤੀ
19 ਉਹ ਦੇ ਨਾਲ ਯੇਸ਼ੂਆ ਦੇ ਪੁੱਤ੍ਰ ਏਜ਼ਰ ਨੇ ਜਿਹੜਾ ਮਿਸਪਾਹ ਦਾ ਸਰਦਾਰ ਸੀ ਉਹ ਨੇ ਦੂਜੇ ਹਿੱਸੇ ਦੀ ਸ਼ਸਤ੍ਰ ਖ਼ਾਨੇ ਦੀ ਚੜਾਈ ਦੇ ਸਾਹਮਣੇ ਦੇ ਮੋੜ ਤੀਕ ਦੀ ਮੁਰੰਮਤ ਕੀਤੀ
20 ਉਹ ਦੇ ਮਗਰੋਂ ਜ਼ੱਬਈ ਦੇ ਪੁੱਤ੍ਰ ਬਾਰੂਕ ਨੇ ਦਿਲ ਲਾ ਕੇ ਦੂਜੇ ਹਿੱਸੇ ਦੀ ਮੁਰੰਮਤ ਉਸ ਮੋੜ ਤੋਂ ਲੈ ਕੇ ਅਲਯਾਸ਼ੀਬ ਸਰਦਾਰ ਜਾਜਕ ਦੇ ਘਰ ਦੇ ਦਰਵੱਜੇ ਤੀਕ ਕੀਤੀ
21 ਉਸ ਦੇ ਮਗਰੋਂ ਹੱਕੋਜ਼ ਦੇ ਪੋਤਰੇ ਊਰੀਯਾਹ ਦੇ ਪੁੱਤ੍ਰ ਮਰੇਮੋਥ ਨੇ ਦੂਜੇ ਹਿੱਸੇ ਦੀ ਅਲਯਾਸ਼ੀਬ ਦੇ ਘਰ ਦੇ ਬੂਹੇ ਤੋਂ ਅਲਯਾਸ਼ੀਬ ਦੇ ਘਰ ਦੇ ਆਖਰ ਤਕ ਮੁਰੰਮਤ ਕੀਤੀ
22 ਉਹ ਦੇ ਮਗਰੋਂ ਉਨ੍ਹਾਂ ਜਾਜਕਾਂ ਨੇ ਮੁਰੰਮਤ ਕੀਤੀ ਜਿਹੜੇ ਮਦਾਨ ਦੇ ਮਨੁੱਖ ਸਨ
23 ਉਹ ਦੇ ਮਗਰੋਂ ਬਿਨਯਾਮੀਨ ਅਤੇ ਹਸ਼ੂਬ ਨੇ ਆਪਣੇ ਘਰ ਦੇ ਸਾਹਮਣੇ ਤਕ ਮੁਰੰਮਤ ਕੀਤੀ। ਉਹ ਦੇ ਮਗਰੋਂ ਅਨਨਯਾਹ ਦੇ ਪੋਤਰੇ ਮਆਸ਼ੇਯਾਹ ਦੇ ਪੁੱਤ੍ਰ ਅਜ਼ਰਯਾਹ ਨੇ ਆਪਣੇ ਘਰ ਦੇ ਨਾਲ ਨਾਲ ਮੁਰੰਮਤ ਕੀਤੀ
24 ਉਸ ਦੇ ਮਗਰੋਂ ਹੇਨਾਦਾਦ ਦੇ ਪੁੱਤ੍ਰ ਬਿੰਨੂਈ ਨੇ ਅਜ਼ਰਯਾਹ ਦੇ ਘਰ ਤੋਂ ਲੈ ਕੇ ਮੋੜ ਤਕ ਅਤੇ ਨੁੱਕਰ ਤੱਕ ਦੂਜੇ ਹਿੱਸੇ ਦੀ ਮੁਰੰਮਤ ਕੀਤੀ
25 ਊਜ਼ਈ ਦੇ ਪੁੱਤ੍ਰ ਪਲਾਲ ਨੇ ਉਸ ਮੋੜ ਅਤੇ ਬੁਰਜ ਦੇ ਸਾਹਮਣੇ ਤੋਂ ਜੋ ਪਾਤਸ਼ਾਹ ਦੇ ਉੱਪਰਲੇ ਮਹਿਲ ਦੇ ਅੱਗੋਂ ਨਿੱਕਲਦਾ ਸੀ ਜਿਹੜਾ ਬੰਦੀ ਖ਼ਾਨੇ ਦੇ ਦਲਾਨ ਦੇ ਨਾਲ ਸੀ ਮੁਰੰਮਤ ਕੀਤੀ। ਉਹ ਦੇ ਮਗਰੋਂ ਪਰੋਸ਼ ਦੇ ਪੁੱਤ੍ਰ ਪਦਾਯਾਹ ਨੇ
26 ਅਤੇ ਨਥੀਨੀਮ ਜੋ ਓਫਲ ਵਿੱਚ ਵੱਸਦੇ ਸਨ ਜਲ ਫਾਟਕ ਦੇ ਸਾਹਮਣੇ ਤੀਕ ਪੂਰਬ ਵੱਲ ਨਿੱਕਲਵੇਂ ਬੁਰਜ ਤੀਕ
27 ਉਹ ਦੇ ਮਗਰੋਂ ਤਕੋਈਆਂ ਨੇ ਉਸ ਵੱਡੇ ਬੁਰਜ ਦੇ ਸਾਹਮਣੇ ਤੋਂ ਜਿਹੜਾ ਬਾਹਰ ਨਿੱਕਲਵਾਂ ਸੀ ਓਫਲ ਦੀ ਕੰਧ ਤੀਕ ਦੂਜੇ ਹਿੱਸੇ ਦੀ ਮੁਰੰਮਤ ਕੀਤੀ
28 ਘੋੜ ਫਾਟਕ ਦੇ ਉੱਤੇ ਤੋਂ ਲੈ ਕੇ ਜਾਜਕਾਂ ਨੇ ਅਰਥਾਤ ਹਰ ਮਨੁੱਖ ਨੇ ਆਪਣੇ ਆਪਣੇ ਘਰ ਦੇ ਅੱਗੇ ਮੁਰੰਮਤ ਕੀਤੀ
29 ਉਨ੍ਹਾਂ ਦੇ ਮਗਰੋਂ ਇੰਮੇਰ ਦੇ ਪੁੱਤ੍ਰ ਸਾਦੋਕ ਨੇ ਆਪਣੇ ਘਰ ਦੇ ਅੱਗੇ ਮੁਰੰਮਤ ਕੀਤੀ, ਅਤੇ ਉਸ ਦੇ ਮਗਰੋਂ ਪੂਰਬੀ ਫਾਟਕ ਦੇ ਰਾਖੇ ਸਕਨਯਾਹ ਦੇ ਪੁੱਤ੍ਰ ਸਮਆਯਾਹ ਨੇ ਮੁਰੰਮਤ ਕੀਤੀ
30 ਉਹ ਦੇ ਮਗਰੋਂ ਸਲਮਯਾਹ ਦੇ ਪੁੱਤ੍ਰ ਹਨਨਯਾਹ ਅਤੇ ਹਾਨੂਨ ਨੇ ਜਿਹੜਾ ਸਾਲਾਫ ਦਾ ਛੇਵਾਂ ਪੁੱਤ੍ਰ ਸੀ ਦੂਜੇ ਹਿੱਸੇ ਦੀ ਮੁਰੰਮਤ ਕੀਤੀ। ਉਹ ਦੇ ਮਗਰੋਂ ਬਰਕਯਾਹ ਦੇ ਪੁੱਤ੍ਰ ਮਸ਼ੁੱਲਾਮ ਨੇ ਆਪਣੀ ਕੋਠੜੀ ਦੇ ਅੱਗੇ ਮੁਰੰਮਤ ਕੀਤੀ
31 ਉਹ ਦੇ ਮਗਰੋਂ ਸਰਾਫ ਦੇ ਪੁੱਤ੍ਰ ਮਲਕੀਯਾਹ ਨੇ ਨਥੀਨੀਮ ਅਤੇ ਬਪਾਰੀਆਂ ਦੇ ਘਰ ਤੀਕ ਮਿਫਕਾਦ ਦੇ ਫਾਟਕ ਦੇ ਸਾਹਮਣੇ ਅਤੇ ਉੱਪਰ ਦੀ ਕੋਠੜੀ ਦੀ ਨੁੱਕਰ ਤੱਕ ਮੁਰੰਮਤ ਕੀਤੀ
32 ਅਤੇ ਉੱਪਰ ਦੀ ਕੋਠੜੀ ਦੀ ਨੁੱਕਰ ਤੋਂ ਭੇਡ ਫਾਟਕ ਦੇ ਵਿੱਚਾਲੇ ਸਰਾਫਾਂ ਅਤੇ ਬਪਾਰੀਆਂ ਨੇ ਮੁਰੰਮਤ ਕੀਤੀ।।
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×