Bible Versions
Bible Books

Psalms 150 (PAV) Punjabi Old BSI Version

1 ਹਲਲੂਯਾਹ! ਉਹ ਦੇ ਪਵਿੱਤਰ ਅਸਥਾਨ ਵਿੱਚ ਪਰਮੇਸ਼ੁਰ ਦੀ ਉਸਤਤ ਕਰੋ, ਉਹ ਦੀ ਸ਼ਕਤੀ ਦੇ ਅੰਬਰ ਵਿੱਚ ਉਹ ਦੀ ਉਸਤਤ ਕਰੋ!
2 ਉਹ ਦੀ ਸਮਰੱਥਾ ਦੇ ਕੰਮਾਂ ਦੇ ਕਾਰਨ ਉਹ ਦੀ ਉਸਤਤ ਕਰੋ, ਉਹ ਦੀ ਅਤਯੰਤ ਮਹਾਨਤਾ ਦੇ ਜੋਗ ਉਹ ਦੀ ਉਸਤਤ ਕਰੋ!
3 ਤੁਰ੍ਹੀ ਦੀ ਫੂਕ ਨਾਲ ਉਹ ਦੀ ਉਸਤਤ ਕਰੋ, ਸਿਤਾਰ ਤੇ ਬਰਬਤ ਨਾਲ ਉਹ ਦੀ ਉਸਤਤ ਕਰੋ!
4 ਤਬਲੇ ਤੇ ਨਿਰਤਕਾਰੀ ਨਾਲ ਉਹ ਦੀ ਉਸਤਤ ਕਰੋ, ਤਾਰੇ ਵਾਲੇ ਵਾਜਿਆਂ ਤੇ ਬੰਸਰੀਆਂ ਨਾਲ ਉਹ ਦੀ ਉਸਤਤ ਕਰੋ!
5 ਸਪਸ਼ਟ ਸੁਰ ਵਾਲੀ ਝਾਂਜ ਨਾਲ ਉਹ ਦੀ ਉਸਤਤ ਕਰੋ, ਛਣਕਣ ਵਾਲੀ ਝਾਂਜ ਨਾਲ ਉਹ ਦੀ ਉਸਤਤ ਕਰੋ!
6 ਸਾਰੇ ਪ੍ਰਾਣੀਓ, ਯਹੋਵਾਹ ਦੀ ਉਸਤਤ ਕਰੋ! ਹਲਲੂਯਾਹ! ।।
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×