Bible Versions
Bible Books

Genesis 46 (PAV) Punjabi Old BSI Version

1 ਉਪਰੰਤ ਇਸਰਾਏਲ ਨੇ ਆਪਣਾ ਸਭ ਕੁਝ ਲੈ ਕੇ ਕੂਚ ਕੀਤਾ ਅਰ ਬਏਰਸਬਾ ਨੂੰ ਆਇਆ ਅਰ ਆਪਣੇ ਪਿਤਾ ਇਸਹਾਕ ਦੇ ਪਰਮੇਸ਼ੁਰ ਲਈ ਬਲੀਆਂ ਚੜਾਈਆਂ
2 ਪਰਮੇਸ਼ੁਰ ਨੇ ਇਸਰਾਏਲ ਨੂੰ ਰਾਤ ਦੀਆਂ ਦਰਿਸ਼ਟਾਂ ਵਿੱਚ ਆਖਿਆ, ਯਾਕੂਬ! ਯਾਕੂਬ! ਉਸ ਨੇ ਆਖਿਆ, ਮੈਂ ਹਾਜਰ ਹਾਂ
3 ਤਾਂ ਉਸ ਆਖਿਆ, ਮੈਂ ਪਰਮੇਸ਼ੁਰ ਤੇਰੇ ਪਿਤਾ ਦਾ ਪਰਮੇਸ਼ੁਰ ਹਾਂ
4 ਮਿਸਰ ਵੱਲ ਉਤਰਨ ਤੋਂ ਨਾ ਡਰ ਕਿਉਂਜੋ ਮੈਂ ਉੱਥੇ ਤੈਨੂੰ ਇੱਕ ਵੱਡੀ ਕੌਮ ਬਣਾਵਾਂਗਾ ਅਤੇ ਮੈਂ ਤੇਰੇ ਸੰਗ ਮਿਸਰ ਵਿੱਚ ਉਤਾਰਾਂਗਾ ਅਰ ਮੈਂ ਤੈਨੂੰ ਸੱਚ ਮੁਚ ਫੇਰ ਉਤਾਹਾਂ ਲੈ ਆਵਾਂਗਾ ਅਰ ਯੂਸੁਫ਼ ਤੇਰੀਆਂ ਅੱਖਾਂ ਉੱਤੇ ਆਪਣਾ ਹੱਥ ਧਰੇਗਾ
5 ਯਾਕੂਬ ਬਏਰਸਬਾ ਤੋਂ ਉੱਠਿਆ ਅਰ ਇਸਰਾਏਲ ਦੇ ਪੁੱਤ੍ਰ ਆਪਣੇ ਪਿਤਾ ਯਾਕੂਬ ਨੂੰ ਅਰ ਨਿੱਕਿਆਂ ਨਿਆਣਿਆਂ ਅਰ ਆਪਣੀ ਤੀਵੀਆਂ ਨੂੰ ਗੱਡਿਆਂ ਉੱਤੇ ਲੈ ਚੱਲੇ ਜਿਹੜੇ ਫ਼ਿਰਊਨ ਨੇ ਉਨ੍ਹਾਂ ਨੂੰ ਲਿਆਉਣ ਲਈ ਘੱਲੇ ਸਨ
6 ਉਨ੍ਹਾਂ ਆਪਣੇ ਡੰਗਰ ਅਰ ਆਪਣਾ ਅਸਬਾਬ ਜਿਹੜਾ ਉਨ੍ਹਾਂ ਨੇ ਕਨਾਨ ਦੇਸ ਵਿੱਚ ਕਮਾਇਆ ਸੀ ਲਿਆ ਅਰ ਯਾਕੂਬ ਅਰ ਉਸ ਦੀ ਸਾਰੀ ਅੰਸ ਉਸ ਦੇ ਸੰਗ ਮਿਸਰ ਵਿੱਚ ਆਈ
7 ਅਰਥਾਤ ਉਹ ਆਪਣੇ ਪੁੱਤ੍ਰ ਅਰ ਪੋਤ੍ਰੇ ਧੀਆਂ ਅਰ ਪੋਤੀਆਂ ਅਰ ਆਪਣੀ ਸਾਰੀ ਅੰਸ ਆਪਣੇ ਸੰਗ ਲੈ ਕੇ ਮਿਸਰ ਵਿੱਚ ਆਇਆ।।
8 ਇਸਰਾਏਲ ਦੇ ਪੁੱਤ੍ਰਾਂ ਦੇ ਨਾਉਂ ਏਹ ਹਨ ਜਿਹੜੇ ਮਿਸਰ ਵਿੱਚ ਆਏ ਯਾਕੂਬ ਅਰ ਉਸਦਾ ਪੁੱਤ੍ਰ ਰਊਬੇਨ ਉਸਦਾ ਪਲੋਠਾ
9 ਰਊਬੇਨ ਦੇ ਪੁੱਤ੍ਰ ਹਨੋਕ ਅਤੇ ਫੱਲੂ ਅਤੇ ਹਸਰੋਨ ਅਤੇ ਕਰਮੀ
10 ਸ਼ਿਮਓਨ ਦੇ ਪੁੱਤ੍ਰ ਯਮੂਏਲ ਅਤੇ ਯਾਮੀਨ ਅਤੇ ਓਹਦ ਅਤੇ ਯਾਕੀਨ ਅਰ ਸੋਹਰ ਅਰ ਸ਼ਾਊਲ ਕਨਾਨਣ ਦਾ ਪੁੱਤ੍ਰ
11 ਲੇਵੀ ਦੇ ਪੁੱਤ੍ਰ ਗੇਰਸੋਨ ਅਰ ਕਹਾਥ ਅਰ ਮਰਾਰੀ
12 ਯਹੂਦਾਹ ਦੇ ਪੁੱਤ੍ਰ ਏਰ ਅਰ ਓਨਾਨ ਅਰ ਸ਼ੇਲਾਹ ਅਰ ਫ਼ਰਸ ਅਰ ਜ਼ਾਰਹ ਪਰ ਇਹ ਅਰ ਓਨਾਨ ਕਨਾਨ ਦੇਸ ਵਿੱਚ ਮਰ ਗਏ ਅਰ ਫ਼ਰਸ ਦੇ ਪੁੱਤ੍ਰ ਹਸਰੋਨ ਅਰ ਹਾਮੂਲ ਸਨ
13 ਯਿੱਸਾਕਾਰ ਦੇ ਪੁੱਤ੍ਰ ਤੋਲਾ ਅਰ ਪੁੱਵਾਹ ਅਰ ਯੋਬ ਅਰ ਸਿਮਰੋਨ
14 ਜਬੁਲੂਨ ਦੇ ਪੁੱਤ੍ਰ ਸਰਦ ਅਰ ਏਲੋਨ ਅਰ ਯਹਲਏਲ
15 ਲੇਆਹ ਦੇ ਪੁੱਤ੍ਰ ਇਹ ਸਨ ਜਿਹੜੇ ਉਸ ਨੇ ਪਦਨ ਆਰਾਮ ਵਿੱਚ ਯਾਕੂਬ ਤੋਂ ਉਸ ਦੀ ਧੀ ਦੀਨਾਹ ਸਣੇ ਜਣੇ ਸੋ ਸਾਰੇ ਪ੍ਰਾਣੀ ਉਸ ਦੇ ਪੁੱਤ੍ਰ ਅਰ ਉਸ ਦੀਆਂ ਧੀਆਂ ਤੇਤੀ ਸਨ
16 ਗਾਦ ਦੇ ਪੁੱਤ੍ਰ ਸਿਫ਼ਯੋਨ ਅਰ ਹੱਗੀ ਅਰ ਸੂਨੀ ਅਰ ਅਸਬੋਨ ਅਰ ਏਰੀ ਅਰ ਅਰੋਦੀ ਅਰ ਅਰਏਲੀ
17 ਆਸ਼ੇਰ ਦੇ ਪੁੱਤ੍ਰ ਯਿਮਨਾਹ ਅਰ ਯਿਸ਼ਵਾਹ ਅਰ ਯਿਸ਼ਵੀ ਅਰ ਬਰੀਆਹ ਅਰ ਸਰਹ ਉਨ੍ਹਾਂ ਦੀ ਭੈਣ ਅਰ ਬਰੀਆਹ ਦੇ ਪੁੱਤ੍ਰ ਹਬਰ ਅਰ ਮਲਕੀਏਲ
18 ਏਹ ਜਿਲਫਾਹ ਦੇ ਪੁੱਤ੍ਰ ਸਨ ਜਿਸ ਨੂੰ ਲਾਬਾਨ ਨੇ ਆਪਣੀ ਧੀ ਲੇਆਹ ਨੂੰ ਦਿੱਤਾ ਸੀ ਸੋ ਉਹ ਯਾਕੂਬ ਲਈ ਏਹ ਸੋਲਾਂ ਪ੍ਰਾਣੀ ਜਣੀ
19 ਅਰ ਯਾਕੂਬ ਦੀ ਤੀਵੀਂ ਰਾਖੇਲ ਦੇ ਪੁੱਤ੍ਰ ਯੂਸੁਫ਼ ਅਰ ਬਿਨਯਾਮੀਨ ਸਨ
20 ਅਤੇ ਯੂਸੁਫ਼ ਤੋਂ ਮਿਸਰ ਦੇਸ ਵਿੱਚ ਓਨ ਦੇ ਪੁਜਾਰੀ ਪੋਟੀਫਰਾ ਦੀ ਧੀ ਆਸਨਥ ਮਨੱਸ਼ਹ ਅਰ ਇਫਰਾਈਮ ਨੂੰ ਜਣੀ
21 ਬਿਨਯਾਮੀਨ ਦੇ ਪੁੱਤ੍ਰ ਬਲਾ ਅਰ ਬਕਰ ਅਰ ਅਸ਼ਬੇਲ ਅਰ ਗੇਰਾ ਅਰ ਨਾਮਾਨ ਅਰ ਏਹੀ ਅਰ ਰੋਸ਼ ਅਰ ਮੁੱਫੀਮ ਅਰ ਹੁੱਫੀਮ ਅਰ ਆਰਦ
22 ਏਹ ਰਾਖੇਲ ਦੇ ਪੁੱਤ੍ਰ ਸਨ ਜਿਹੜੇ ਉਹ ਯਾਕੂਬ ਲਈ ਜਣੀ ਸੋ ਏਹ ਸਾਰੇ ਪ੍ਰਾਣੀ ਚੌਦਾਂ ਸਨ
23 ਅਰ ਦਾਨ ਦਾ ਪੁੱਤ੍ਰ ਹੁਸ਼ੀਮ ਸੀ
24 ਅਰ ਨਫਤਾਲੀ ਦੇ ਪੁੱਤ੍ਰ ਯਹਸਏਲ ਅਰ ਗੂਨੀ ਅਰ ਯੇਸਰ ਅਰ ਸਿੱਲੇਮ
25 ਏਹ ਬਿਲਹਾਹ ਦੇ ਪੁੱਤ੍ਰ ਸਨ ਜਿਸ ਨੂੰ ਲਾਬਾਨ ਨੇ ਆਪਣੀ ਧੀ ਰਾਖੇਲ ਨੂੰ ਦਿੱਤਾ ਸੀ ਅਰ ਉਹ ਇਹ ਯਾਕੂਬ ਲਈ ਏਹ ਸੱਤ ਪ੍ਰਾਣੀ ਜਣੀ
26 ਸਾਰੇ ਪ੍ਰਾਣੀ ਜਿਹੜੇ ਯਾਕੂਬ ਮਿਸਰ ਵਿੱਚ ਆਏ ਅਰ ਉਹ ਦੇ ਤੁਖਮ ਵਿੱਚੋਂ ਨਿਕਲੇ ਨੂੰਹਾਂ ਤੋਂ ਬਿਨਾ ਛਿਆਹਠ ਪ੍ਰਾਣੀ ਸਨ
27 ਅਤੇ ਯੂਸੁਫ਼ ਦੇ ਪੁੱਤ੍ਰ ਜਿਹੜੇ ਉਸ ਤੋਂ ਮਿਸਰ ਵਿੱਚ ਜੰਮੇ ਕੁੱਲ ਦੋ ਪ੍ਰਾਣੀ ਸਨ ਸੋ ਸਾਰੇ ਜੇਹੜੇ ਯਾਕੂਬ ਦੇ ਘਰ ਦੇ ਮਿਸਰ ਵਿੱਚ ਆਏ ਸਨ ਸੱਤਰ ਪ੍ਰਾਣੀ ਸਨ
28 ਤਾਂ ਉਸ ਨੇ ਯਹੂਦਾਹ ਨੂੰ ਯੂਸੁਫ਼ ਦੇ ਕੋਲ ਆਪਣੇ ਅੱਗੇ ਘੱਲਿਆ ਤਾਂਜੋ ਉਹ ਗੋਸ਼ਨ ਦਾ ਰਾਹ ਵਿਖਾਵੇ ਸੋ ਓਹ ਗੋਸ਼ਨ ਦੀ ਧਰਤੀ ਵਿੱਚ ਆਏ
29 ਤਾਂ ਯੂਸੁਫ਼ ਨੇ ਆਪਣਾ ਰੱਥ ਜੋੜਿਆ ਅਰ ਆਪਣੇ ਪਿਤਾ ਇਸਰਾਏਲ ਦੇ ਮਿਲਨ ਲਈ ਗੋਸ਼ਨ ਨੂੰ ਗਿਆ ਅਰ ਉਸ ਅੱਗੇ ਹਾਜ਼ਰ ਹੋਇਆ ਅਰ ਉਸ ਦੇ ਗਲ ਲੱਗਾ ਅਰ ਚਿਰ ਤੀਕ ਉਸ ਦੇ ਗਲ ਲੱਗ ਕੇ ਰੋਇਆ
30 ਫੇਰ ਇਸਰਾਏਲ ਨੇ ਯੂਸੁਫ਼ ਨੂੰ ਆਖਿਆ, ਹੁਣ ਮੈਨੂੰ ਮਰਨ ਦੇਹ ਕਿਉਂਜੋ ਮੈਂ ਤੇਰਾ ਮੂੰਹ ਵੇਖ ਲਿਆ ਹੈ ਕਿ ਤੂੰ ਅਜੇ ਜੀਉਂਦਾ ਹੈ
31 ਅਰ ਯੂਸੁਫ਼ ਨੇ ਆਪਣੇ ਭਰਾਵਾਂ ਅਰ ਆਪਣੇ ਪਿਤਾ ਦੇ ਘਰਾਣੇ ਨੂੰ ਆਖਿਆ, ਮੈਂ ਫ਼ਿਰਊਨ ਕੋਲ ਖਬਰ ਦੇਣ ਜਾਂਦਾ ਹੈਂ ਅਰ ਉਸ ਨੂੰ ਆਖਾਂਗਾ ਭਈ ਮੇਰੇ ਭਰਾ ਅਰ ਮੇਰੇ ਪਿਤਾ ਦਾ ਘਰਾਣਾ ਜਿਹੜਾ ਕਨਾਨ ਦੇਸ ਵਿੱਚ ਸੀ ਉਹ ਮੇਰੇ ਕੋਲ ਗਿਆ ਹੈ
32 ਉਹ ਮਨੁੱਖ ਅਯਾਲੀ ਹਨ ਕਿਉਂਜੋ ਓਹ ਮਾਲ ਡੰਗਰ ਦੇ ਪਾਲਣ ਵਾਲੇ ਹਨ ਅਰ ਓਹ ਆਪਣੇ ਇੱਜੜ ਅਰ ਵੱਗ ਅਰ ਸਭ ਕੁਝ ਜੋ ਉਨ੍ਹਾਂ ਦਾ ਹੈ ਨਾਲ ਲੈ ਆਏ ਹਨ
33 ਐਉਂ ਹੋਵੇਗਾ ਕੀ ਫ਼ਿਰਊਨ ਤੁਹਾਨੂੰ ਬੁਲਾਏ ਅਰ ਆਖੇ ਕੀ ਤੁਹਾਡਾ ਕੰਮ ਕੀ ਹੈ?
34 ਤਾਂ ਤੁਸਾਂ ਆਖਣਾ ਤੁਹਾਡੇ ਦਾਸ ਜਵਾਨੀ ਤੋਂ ਲੈਕੇ ਹੁਣ ਤੀਕ ਮਾਲ ਡੰਗਰ ਵਾਲੇ ਰਹੇ ਹਨ ਅਸੀਂ ਵੀ ਅਰ ਸਾਡੇ ਪਿਓ ਦਾਦੇ ਵੀ, ਤਾਂਜੋ ਤੁਸੀਂ ਗੋਸ਼ਨ ਦੀ ਧਰਤੀ ਵਿੱਚ ਵੱਸ ਜਾਓ ਕਿਉਂਜੋ ਮਿਸਰੀ ਸਾਰੇ ਅਯਾਲੀਆਂ ਤੋਂ ਘਿਣ ਕਰਦੇ ਹਨ ।।
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×