Bible Versions
Bible Books

Zechariah 14 (PAV) Punjabi Old BSI Version

1 ਵੇਖ, ਯਹੋਵਾਹ ਦਾ ਦਿਨ ਆਉਂਦਾ ਹੈ ਕਿ ਤੇਰੀ ਲੁੱਟ ਤੇਰੇ ਅੰਦਰ ਵੰਡੀ ਜਾਵੇਗੀ
2 ਮੈਂ ਸਾਰੀਆਂ ਕੌਮਾਂ ਨੂੰ ਇਕੱਠਾ ਕਰਾਂਗਾ ਭਈ ਯਰੂਸ਼ਲਮ ਨਾਲ ਲੜਾਈ ਕਰਨ ਅਤੇ ਸ਼ਹਿਰ ਲੈ ਲਿਆ ਜਾਵੇਗਾ, ਘਰ ਲੁੱਟੇ ਜਾਣਗੇ, ਤੀਵੀਆਂ ਦੀ ਬੇ ਪਤੀ ਹੋਵੇਗੀ, ਅੱਧਾ ਸ਼ਹਿਰ ਅਸੀਰੀ ਵਿੱਚ ਜਾਵੇਗਾ ਪਰ ਬਾਕੀ ਲੋਕ ਸ਼ਹਿਰ ਤੋਂ ਕੱਟੇ ਨਾ ਜਾਣਗੇ
3 ਤਾਂ ਯਹੋਵਾਹ ਨਿੱਕਲੇਗਾ ਅਤੇ ਓਹਨਾਂ ਕੌਮਾਂ ਨਾਲ ਜੁੱਧ ਕਰੇਗਾ ਜਿਵੇਂ ਜੁੱਧ ਦੇ ਦਿਨ ਲੜਦਾ ਸੀ
4 ਉਸ ਦਿਨ ਉਸ ਦੇ ਪੈਰ ਜ਼ੈਤੂਨ ਦੇ ਪਹਾੜ ਉੱਤੇ ਖੜੇ ਹੋਣਗੇ ਜਿਹੜਾ ਯਰੂਸ਼ਲਮ ਦੇ ਅੱਗੇ ਪੂਰਬ ਵੱਲ ਹੈ ਅਤੇ ਜ਼ੈਤੂਨ ਦਾ ਪਹਾੜ ਚੜ੍ਹਦੇ ਤੋਂ ਲਹਿੰਦੇ ਤੀਕ ਵਿੱਚੋਂ ਪਾਟ ਜਾਵੇਗਾ ਅਤੇ ਇੱਕ ਬਹੁਤ ਵੱਡੀ ਦੂਣ ਹੋ ਜਾਵੇਗੀ, - ਅੱਧਾ ਪਹਾੜ ਉੱਤਰ ਨੂੰ ਅਤੇ ਅੱਧਾ ਦੱਖਣ ਨੂੰ ਸਰਕ ਜਾਵੇਗਾ
5 ਤੁਸੀਂ ਮੇਰੇ ਪਹਾੜ ਦੀ ਦੂਣ ਦੇ ਵਿੱਚ ਦੀ ਨੱਠੋਗੇ ਕਿਉਂ ਜੋ ਪਹਾੜ ਦੀ ਦੂਣ ਆਸਲ ਤੀਕ ਹੋਵੇਗੀ, ਤੁਸੀਂ ਨੱਠੋਗੇ ਜਿਵੇਂ ਯਹੂਦਾਹ ਦੇ ਪਾਤਸ਼ਾਹ ਉਜ਼ੀਯਾਹ ਦੇ ਦਿਨਾਂ ਵਿੱਚ ਭੁਚਾਲ ਦੇ ਅੱਗੇ ਨੱਠੇ ਸਾਓ, ਤਦ ਯਹੋਵਾਹ ਮੇਰਾ ਪਰਮੇਸ਼ੁਰ ਆਵੇਗਾ ਅਤੇ ਸਾਰੇ ਸੰਤ ਜਨ ਤੇਰੇ ਨਾਲ।।
6 ਇਉਂ ਹੋਵੇਗਾ ਕਿ ਉਸ ਦਿਨ ਚਾਨਣ ਨਾ ਹੋਵੇਗਾ, ਅਕਾਸ਼ ਦੇ ਤਾਰੇ ਧੀਮੇ ਪੈ ਜਾਣਗੇ
7 ਪਰ ਇੱਕ ਦਿਨ ਹੋਵੇਗਾ ਜਿਹ ਨੂੰ ਯਹੋਵਾਹ ਹੀ ਜਾਣਦਾ ਹੈ, ਨਾ ਦਿਨ ਹੋਵੇਗਾ ਨਾ ਰਾਤ ਪਰ ਸ਼ਾਮਾਂ ਦੇ ਵੇਲੇ ਚਾਨਣ ਹੋਵੇਗਾ
8 ਉਸ ਦਿਨ ਇਉਂ ਹੋਵੇਗਾ ਕਿ ਯਰੂਸ਼ਲਮ ਤੋਂ ਅੰਮ੍ਰਿਤ ਜਲ ਨਿੱਕੇਲਗਾ ਜਿਸ ਦਾ ਅੱਧ ਚੜ੍ਹਦੇ ਪਾਸੇ ਦੇ ਸਮੁੰਦਰ ਵਿੱਚ ਅਤੇ ਉਸ ਦਾ ਅੱਧ ਲਹਿੰਦੇ ਪਾਸੇ ਦੇ ਸਮੁੰਦਰ ਵਿੱਚ ਇਹ ਗਰਮੀ ਅਤੇ ਸਰਦੀ ਵਿੱਚ ਰਹੇਗਾ
9 ਸਾਰੀ ਧਰਤੀ ਉੱਤੇ ਯਹੋਵਾਹ ਹੀ ਪਾਤਸ਼ਾਹ ਹੋਵੇਗਾ, ਉਸ ਦਿਨ ਯਹੋਵਾਹ ਇੱਕੋ ਹੀ ਹੋਵੇਗਾ ਅਤੇ ਉਸ ਦਾ ਨਾਮ ਵੀ ਇੱਕ ਹੀ ਹੋਵੇਗਾ
10 ਗਬਾ ਤੋਂ ਰਿੰਮੋਨ ਤੀਕ ਸਾਰੀ ਧਰਤੀ ਯਰੂਸ਼ਲਮ ਦੇ ਦੱਖਣ ਵੱਲ ਅਰਾਬਾਹ ਵਾਂਙੁ ਹੋ ਜਾਵੇਗੀ ਪਰ ਉਹ ਉੱਚਾ ਕੀਤਾ ਜਾਵੇਗਾ ਅਤੇ ਆਪਣੇ ਅਸਥਾਨ ਉੱਤੇ ਵੱਸੇਗਾ। ਬਿਨਯਾਮੀਨ ਦੇ ਫਾਟਕ ਤੋਂ ਪਹਿਲੇ ਫਾਟਕ ਦੇ ਥਾਂ ਅਰਥਾਤ ਕੋਨੇ ਦੇ ਫਾਟਕ ਤੀਕ ਅਤੇ ਹਨਨਏਲ ਦੇ ਬੁਰਜ ਤੋਂ ਪਾਤਸ਼ਾਹ ਦੇ ਅੰਗੂਰੀ ਚੁਬੱਚਿਆਂ ਤੀਕ ਹੋਵੇਗਾ
11 ਉਸ ਵਿੱਚ ਓਹ ਵੱਸਣਗੇ ਅਤੇ ਫੇਰ ਸਰਾਪ ਨਾ ਹੋਵੇਗਾ, ਯਰੂਸ਼ਲਮ ਸੁਖ ਵਿੱਚ ਵੱਸੇਗਾ
12 ਉਹ ਅਜ਼ਾਬ ਹੋਵੇਗਾ ਜਿਹਦੇ ਨਾਲ ਯਹੋਵਾਹ ਸਾਰੀਆਂ ਉੱਮਤਾਂ ਨੂੰ ਮਾਰੇਗਾ ਜਿਹੜੀਆਂ ਯਰੂਸ਼ਲਮ ਨਾਲ ਲੜਦੀਆਂ ਹਨ। ਓਹਨਾਂ ਦਾ ਮਾਸ ਪੈਰਾਂ ਉੱਤੇ ਖੜੇ ਖੜੇ ਗਲ ਜਾਵੇਗਾ ਅਤੇ ਓਹਨਾਂ ਦੀਆਂ ਅੱਖਾਂ ਅੱਖ ਦੀਆਂ ਕੋਠੀਆਂ ਵਿੱਚ ਗਲ ਜਾਣਗੀਆਂ ਦੀ ਜੀਭ ਓਹਨਾਂ ਦੇ ਮੂੰਹ ਵਿੱਚ ਗਲ ਜਾਵੇਗੀ
13 ਅਤੇ ਇਉਂ ਹੋਵੇਗਾ ਕਿ ਉਸ ਦਿਨ ਯਹੋਵਾਹ ਦੀ ਵੱਲੋਂ ਓਹਨਾਂ ਵਿੱਚ ਵੱਡੀ ਹੱਲ ਚੱਲ ਹੋਵੇਗੀ, ਓਹ ਆਪੋ ਆਪਣੇ ਗੁਆਂਢੀ ਦਾ ਹੱਥ ਫੜਨਗੇ ਅਤੇ ਓਹਨਾਂ ਦੇ ਹੱਥ ਓਹਨਾਂ ਦੇ ਗੁਆਂਢੀਆਂ ਦੇ ਉੱਤੇ ਚੁੱਕੇ ਜਾਣਗੇ
14 ਯਹੂਦਾਹ ਵੀ ਯਰੂਸ਼ਲਮ ਨਾਲ ਲੜੇਗਾ ਅਤੇ ਆਲੇ ਦੁਆਲੇ ਦੀਆਂ ਸਾਰੀਆਂ ਕੌਮਾਂ ਦਾ ਧਨ ਇੱਕਠਾ ਕੀਤਾ ਜਾਵੇਗਾ ਅਰਥਾਤ ਸੋਨਾ ਚਾਂਦੀ ਅਤੇ ਬਸਤਰ ਢੇਰਾਂ ਦੇ ਢੇਰ
15 ਏਸ ਅਜ਼ਾਬ ਵਾਂਙੁ ਇੱਕ ਅਜ਼ਾਬ ਘੋੜਿਆਂ, ਖੱਚਰਾਂ, ਊਠਾਂ, ਗਧਿਆਂ ਅਤੇ ਸਾਰੇ ਪਸੂਆਂ ਉੱਤੇ ਜਿਹੜੇ ਡੇਰਿਆਂ ਵਿੱਚ ਹੋਣਗੇ ਪਵੇਗਾ।।
16 ਇਉਂ ਹੋਵੇਗਾ ਕਿ ਹਰੇਕ ਜੋ ਸਾਰੀਆਂ ਕੌਮਾਂ ਵਿੱਚੋਂ ਜਿਹੜੀਆਂ ਯਰੂਸ਼ਲਮ ਦੇ ਵਿਰੁੱਧ ਆਈਆਂ ਹਨ ਬਾਕੀ ਰਹਿ ਜਾਣਗੀਆਂ ਓਹ ਸਾਲ ਬਸਾਲ ਸੈਨਾਂ ਦੇ ਯਹੋਵਾਹ ਪਾਤਸ਼ਾਹ ਨੂੰ ਮੱਥਾ ਟੇਕਣ ਲਈ ਅਤੇ ਡੇਰਿਆਂ ਦਾ ਪਰਬ ਮਨਾਉਣ ਲਈ ਉਤਾਹਾਂ ਨੂੰ ਜਾਣਗੀਆਂ
17 ਅਤੇ ਇਉਂ ਹੋਵੇਗਾ ਜਿਹੜਾ ਧਰਤੀ ਦੇ ਟੱਬਰਾਂ ਵਿੱਚੋਂ ਸੈਨਾਂ ਦੇ ਯਹੋਵਾਹ ਪਾਤਸ਼ਾਹ ਨੂੰ ਮੱਥਾ ਟੇਕਣ ਲਈ ਯਰੂਸ਼ਲਮ ਨੂੰ ਨਾ ਆਵੇਗਾ ਉਹ ਦੇ ਉੱਤੇ ਮੀਂਹ ਨਾ ਪਵੇਗਾ
18 ਜੇ ਮਿਸਰ ਦਾ ਟੱਬਰ ਨਾ ਚੜ੍ਹੇਗਾ ਅਤੇ ਨਾ ਆਵੇਗਾ ਤਾਂ ਉਹ ਦੇ ਉੱਤੇ ਮੀਂਹ ਨਾ ਪਵੇਗਾ ਸਗੋਂ ਉਹ ਅਜ਼ਾਬ ਪਵੇਗਾ ਜਿਹ ਦੇ ਨਾਲ ਯਹੋਵਾਹ ਓਹਨਾਂ ਸਾਰੀਆਂ ਕੌਮਾਂ ਨੂੰ ਮਾਰੇਗਾ ਜਿਹੜੀਆਂ ਉਤਾਹਾਂ ਨਾ ਚੜ੍ਹਦੀਆਂ ਭਈ ਡੇਰਿਆਂ ਦੇ ਪਰਬ ਨੂੰ ਮਨਾਉਣ
19 ਇਹ ਮਿਸਰ ਦੀ ਸਜ਼ਾ ਹੋਵੇਗੀ ਅਤੇ ਓਹਨਾਂ ਸਾਰੀਆਂ ਕੌਮਾਂ ਦੀ ਸਜ਼ਾ ਜਿਹੜੀਆਂ ਡੇਰਿਆਂ ਦਾ ਪਰਬ ਮਨਾਉਣ ਲਈ ਉਤਾਹਾਂ ਨਾ ਜਾਣਗੀਆਂ
20 ਉਸ ਦਿਨ ਘੋੜਿਆਂ ਦੀਆਂ ਘੰਟੀਆਂ ਉੱਤੇ ਇਹ ਹੋਵੇਗਾ, ਯਹੋਵਾਹ ਲਈ ਪਵਿੱਤਰ ਅਤੇ ਯਹੋਵਾਹ ਦੇ ਭਵਨ ਦੀਆਂ ਦੇਗਾਂ ਓਹਨਾਂ ਕਟੋਰਿਆਂ ਵਾਂਙੁ ਹੋਣਗੀਆਂ ਜਿਹੜੀਆਂ ਜਗਵੇਦੀ ਦੇ ਅੱਗੇ ਹਨ
21 ਸਗੋਂ ਯਰੂਸ਼ਲਮ ਵਿੱਚ ਅਤੇ ਯਹੂਦਾਹ ਵਿੱਚ ਹਰੇਕ ਦੇਗ ਸੈਨਾਂ ਦੇ ਯਹੋਵਾਹ ਲਈ ਪਵਿੱਤਰ ਹੋਵੇਗੀ। ਸਾਰੇ ਚੜ੍ਹਾਵਾ ਚੜ੍ਹਾਉਣ ਵਾਲੇ ਆਉਣਗੇ ਅਤੇ ਓਹਨਾਂ ਨੂੰ ਲੈ ਕੇ ਓਹਨਾਂ ਵਿੱਚ ਪਕਾਉਣਗੇ। ਉਸ ਦਿਨ ਕੋਈ ਬੁਪਾਰੀ ਫੇਰ ਸੈਨਾਂ ਦੇ ਯਹੋਵਾਹ ਦੇ ਭਵਨ ਵਿੱਚ ਨਾ ਹੋਵੇਗਾ।।
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×