Bible Versions
Bible Books

Exodus 6 (PAV) Punjabi Old BSI Version

1 ਯਹੋਵਾਹ ਨੇ ਮੂਸਾ ਨੂੰ ਆਖਿਆ,ਹੁਣ ਤੂੰ ਵੇਖੇਂਗਾ ਕਿ ਮੈਂ ਫ਼ਿਰਊਨ ਨਾਲ ਕੀ ਕਰਾਂਗਾ ਕਿਉਂ ਜੋ ਉਹ ਹੱਥ ਦੇ ਬਲ ਨਾਲ ਉਨ੍ਹਾਂ ਨੂੰ ਜਾਣ ਦੇਵੇਗਾ ਸਗੋਂ ਹੱਥ ਦੇ ਬਲ ਨਾਲ ਉਹ ਉਨ੍ਹਾਂ ਨੂੰ ਆਪਣੇ ਦੇਸ ਵਿੱਚੋਂ ਧੱਕ ਦੇਵੇਗਾ।।
2 ਫੇਰ ਪਰਮੇਸ਼ੁਰ ਨੇ ਮੂਸਾ ਨਾਲ ਗੱਲ ਕੀਤੀ ਅਰ ਉਸ ਨੂੰ ਆਖਿਆ, ਮੈਂ ਯਹੋਵਾਹ ਹਾਂ,
3 ਮੈਂ ਅਬਰਾਹਾਮ, ਇਸਹਾਕ, ਅਰ ਯਾਕੂਬ ਨੂੰ ਸਰਬ ਸ਼ਕਤੀਮਾਨ ਪਰਮੇਸ਼ੁਰ ਦੇ ਨਾਮ ਉੱਤੇ ਦਰਸ਼ਣ ਦਿੱਤਾ ਪਰ ਮੈਂ ਆਪਣੇ ਯਹੋਵਾਹ ਨਾਮ ਨਾਲ ਉਨ੍ਹਾਂ ਉੱਤੇ ਪਰਗਟ ਨਹੀਂ ਹੋਇਆ
4 ਮੈਂ ਉਨ੍ਹਾਂ ਨਾਲ ਆਪਣਾ ਨੇਮ ਵੀ ਕਾਇਮ ਕੀਤਾ ਤਾਂ ਜੋ ਮੈਂ ਉਹਨਾਂ ਨੂੰ ਕਨਾਨ ਦੇਸ ਦੇਵਾਂ ਅਰਥਾਤ ਓਹਨਾਂ ਦੀ ਮੁਸਾਫਰੀ ਦਾ ਦੇਸ ਜਿਸ ਵਿੱਚ ਓਹ ਪਰਦੇਸੀ ਰਹੇ
5 ਅਤੇ ਮੈਂ ਇਸਰਾਏਲੀਆਂ ਦਾ ਹੂੰਗਣਾ ਵੀ ਸੁਣਿਆ ਜਿਨ੍ਹਾਂ ਨੂੰ ਮਿਸਰੀ ਗੁਲਾਮੀ ਵਿੱਚ ਰੱਖਦੇ ਹਨ ਅਤੇ ਮੈਂ ਆਪਣੇ ਨੇਮ ਨੂੰ ਚੇਤੇ ਕੀਤਾ ਹੈ
6 ਏਸ ਲਈ ਇਸਰਾਏਲੀਆਂ ਨੂੰ ਆਖ, ਮੈਂ ਯਹੋਵਾਹ ਹਾਂ ਅਤੇ ਮੈਂ ਤੁਹਾਨੂੰ ਮਿਸਰੀਆਂ ਦੀ ਬੇਗਾਰ ਹੇਠੋਂ ਕੱਢ ਲਵਾਂਗਾ ਅਰ ਮੈਂ ਤੁਹਾਨੂੰ ਉਨ੍ਹਾਂ ਦੀ ਗੁਲਾਮੀ ਤੋਂ ਛੁਟਕਾਰਾ ਦਿਆਂਗਾ ਅਰ ਮੈਂ ਆਪਣੀ ਬਾਂਹ ਲੰਮੀ ਕਰਕੇ ਵੱਡੇ ਨਿਆਵਾਂ ਨਾਲ ਤੁਹਾਨੂੰ ਛੁਡਾਵਾਂਗਾ
7 ਮੈਂ ਤੁਹਾਨੂੰ ਆਪਣੀ ਪਰਜਾ ਹੋਣ ਲਈ ਲਵਾਂਗਾ ਅਰ ਮੈਂ ਤੁਹਾਡਾ ਪਰਮੇਸ਼ੁਰ ਹੋਵਾਂਗਾ ਅਰ ਤੁਸੀਂ ਜਾਣੋਗੇ ਕਿ ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ ਜਿਹੜਾ ਤੁਹਾਨੂੰ ਮਿਸਰੀਆਂ ਦੀ ਬੇਗਾਰ ਹੇਠੋਂ ਕੱਢੀ ਲਈ ਆਉਂਦਾ ਹਾਂ
8 ਅਰ ਮੈਂ ਤੁਹਾਨੂੰ ਉਸ ਦੇਸ ਵਿੱਚ ਲਿਆਵਾਂਗਾ ਜਿਸ ਦੇ ਦੇਣ ਦੀ ਮੈਂ ਅਬਰਾਹਾਮ ਅਤੇ ਇਸਹਾਕ ਅਤੇ ਯਾਕੂਬ ਨਾਲ ਸੌਂਹ ਖਾਧੀ ਸੀ, ਮੈਂ ਤੁਹਾਨੂੰ ਉਹ ਮਿਰਾਸ ਵਿੱਚ ਦਿਆਂਗਾ। ਮੈ ਯਹੋਵਾਹ ਹਾਂ
9 ਉਪਰੰਤ ਮੂਸਾ ਨੇ ਇਸਰਾਏਲੀਆਂ ਨਾਲ ਏਵੇਂ ਹੀ ਗੱਲ੍ਹ ਕੀਤੀ ਪਰ ਉਨ੍ਹਾਂ ਨੇ ਆਤਮਾ ਦੇ ਦੁੱਖ ਅਰ ਗੁਲਾਮੀ ਦੀ ਕਰੜਾਈ ਦੇ ਕਾਰਨ ਮੂਸਾ ਦੀ ਨਾ ਸੁਣੀ।।
10 ਤਾਂ ਯਹੋਵਾਹ ਨੇ ਮੂਸਾ ਨਾਲ ਗੱਲ ਕੀਤੀ ਕਿ ਜਾਹ ਅਰ ਮਿਸਰ ਦੇ ਰਾਜਾ ਫ਼ਿਰਊਨ ਨਾਲ ਗੱਲ੍ਹ ਕਰ
11 ਕਿ ਉਹ ਇਸਰਾਏਲੀਆਂ ਨੂੰ ਆਪਣੇ ਦੇਸ ਵਿੱਚੋਂ ਜਾਣ ਦੇਵੇ
12 ਤਾਂ ਮੂਸਾ ਨੇ ਯਹੋਵਾਹ ਦੇ ਸਨਮੁਖ ਐਉਂ ਗੱਲ ਕੀਤੀ, ਵੇਖ ਇਸਰਾਏਲੀਆਂ ਨੇ ਤਾਂ ਮੇਰੀ ਨਾ ਸੁਣੀ ਤਾਂ ਫ਼ਿਰਊਨ ਕਿਵੇਂ ਮੇਰੀ ਸੁਣੇਗਾਂ ਮੈਂ ਜਿਹੜਾ ਅਣ ਸੁੰਨਤੀ ਬੁੱਲ੍ਹਾਂ ਵਾਲਾ ਹਾਂ?
13 ਫੇਰ ਯਹੋਵਾਹ ਨੇ ਮੂਸਾ ਅਤੇ ਹਾਰੂਨ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਇਸਰਾਏਲੀਆਂ ਲਈ ਅਰ ਮਿਸਰ ਦੇ ਰਾਜਾ ਫ਼ਿਰਊਨ ਲਈ ਹੁਕਮ ਦਿੱਤਾ ਕਿ ਓਹ ਇਸਰਾਏਲੀਆਂ ਨੂੰ ਮਿਸਰ ਦੇਸ ਵਿੱਚੋਂ ਬਾਹਰ ਲੈ ਜਾਣ।।
14 ਉਨ੍ਹਾਂ ਦੇ ਪਿਤਰਾਂ ਦੇ ਘਰਾਣਿਆਂ ਦੇ ਮੋਹਰੀ ਏਹ ਹਨ- ਰਊਬੇਨ ਇਸਰਾਏਲ ਦੇ ਪਲੋਠੇ ਦੇ ਪੁੱਤ੍ਰ ਹਨੋਕ ਅਤੇ ਫੱਲੂ, ਹਸਰੋਨ ਅਰ ਕਰਮੀ ਹਨ ਏਹ ਰਊਬੇਨ ਦੀਆਂ ਮੂਹੀਆਂ ਹਨ
15 ਸ਼ਿਮਓਨ ਦੇ ਪੁੱਤ੍ਰ ਯਮੂਏਲ ਯਾਮੀਨ ਓਹਦ ਯਾਕੀਨ ਸੋਹਰ ਅਰ ਸ਼ਾਊਲ ਕਨਾਨੀ ਤੀਵੀਂ ਦਾ ਪੁੱਤ੍ਰ, ਏਹ ਸ਼ਮਊਨ ਦੀਆਂ ਮੂੰਹੀਆਂ ਹਨ
16 ਲੇਵੀ ਦੇ ਪੁੱਤ੍ਰਾਂ ਦੇ ਨਾਉਂ ਉਨ੍ਹਾਂ ਦੀ ਕੁਲਪੱਤ੍ਰੀ ਅਨੁਸਾਰ ਏਹ ਹਨ- ਗੇਰਸ਼ੋਨ ਅਤੇ ਕਹਾਥ ਅਤੇ ਮਰਾਰੀ। ਅਤੇ ਲੇਵੀ ਦੇ ਜੀਵਣ ਦੇ ਵਰਹੇ ਇੱਕ ਸੌ ਸੈਂਤੀ ਸਨ
17 ਗੇਰਸ਼ੋਨ ਦੇ ਪੁੱਤ੍ਰ ਲਿਬਨੀ ਅਰ ਸ਼ਮਈ ਆਪਣੀਆਂ ਮੂੰਹੀਆਂ ਦੇ ਅਨੁਸਾਰ ਹਨ
18 ਕਹਾਥ ਦੇ ਪੁੱਤ੍ਰ ਅਮਰਾਮ ਯਿਸਹਾਰ ਹਬਰੋਨ ਅਰ ਉੱਜ਼ੀਏਲ ਹਨ ਅਤੇ ਕਹਾਥ ਦੇ ਜੀਵਨ ਦੇ ਵਰਹੇ ਇੱਕ ਸੌ ਤੇਤੀ ਸਨ
19 ਅਰ ਮਰਾਰੀ ਦੇ ਪੁੱਤ੍ਰ ਮਹਲੀ ਅਰ ਮੂਸ਼ੀ ਹਨ। ਲੇਵੀ ਦੀਆਂ ਮੂਹੀਆਂ ਉਨ੍ਹਾਂ ਦੀ ਕੁਲਪੱਤ੍ਰੀ ਦੇ ਅਨੁਸਾਰ ਏਹ ਹਨ
20 ਅਤੇ ਅਮਰਾਮ ਨੇ ਆਪਣੀ ਫੁੱਫੀ ਯੋਕਬਦ ਨੂੰ ਵਿਆਹ ਲਿਆ ਅਤੇ ਉਹ ਉਸ ਦੇ ਲਈ ਹਾਰੂਨ ਅਤੇ ਮੂਸਾ ਨੂੰ ਜਣੀ ਅਤੇ ਅਮਰਾਮ ਜੀਵਨ ਦੇ ਵਰਹੇ ਇਕ ਸੌ ਸੈਂਤੀ ਵਰਹੇ ਸਨ
21 ਯਿਸਹਾਰ ਦੇ ਪੁੱਤ੍ਰ ਕੋਰਹ ਅਰ ਨਫ਼ਗ ਅਰ ਜਿਕਰੀ ਹਨ
22 ਉੱਜ਼ੀਏਲ ਦੇ ਪੁੱਤ੍ਰ ਮੀਸ਼ਾਏਲ ਅਰ ਅਲਸਾਫਾਨ ਅਰ ਸਿਤਰੀ ਹਨ
23 ਹਾਰੂਨ ਨੇ ਨਹਸੋਨ ਦੀ ਭੈਣ ਅਮੀਨਾਦਾਬ ਦੀ ਧੀ ਅਲੀਸਬਾ ਨੂੰ ਵਿਆਹ ਲਿਆ ਅਤੇ ਉਹ ਨਾਦਾਬ ਅਰ ਅਬੀਹੂ ਅਰ ਅਲਆਜ਼ਾਰ ਅਰ ਈਥਾਮਾਰ ਉਸ ਲਈ ਜਣੀ
24 ਕੋਰਹ ਦੇ ਪੁੱਤ੍ਰ ਅੱਸੀਰ ਅਰ ਅਲਕਾਨਾਹ ਅਰ ਅਬੀਆਸਾਫ਼ ਹਨ ਏਹ ਕੋਰਹ ਦੀਆਂ ਮੂੰਹੀਆਂ ਹਨ
25 ਅਤੇ ਹਾਰੂਨ ਦੇ ਪੁੱਤ੍ਰ ਅਲਆਜਾਰ ਨੇ ਫੂਟੀਏਲ ਦੀਆਂ ਧੀਆਂ ਵਿੱਚੋਂ ਇੱਕ ਨੂੰ ਵਿਆਹ ਲਿਆ ਅਤੇ ਉਹ ਉਹ ਦੇ ਲਈ ਫ਼ੀਨਹਾਸ ਨੂੰ ਜਣੀ। ਏਹ ਲੇਵੀਆਂ ਦੇ ਪਿਉ ਦਾਦਿਆਂ ਦੇ ਮੋਹਰੀ ਆਪਣੀਆਂ ਮੂੰਹੀਆਂ ਦੇ ਅਨੁਸਾਰ ਹਨ
26 ਹਾਰੂਨ ਅਰ ਮੂਸਾ ਓਹੋ ਹਨ ਜਿੰਨ੍ਹਾਂ ਨੇ ਯਹੋਵਾਹ ਨੂੰ ਆਖਿਆ ਸੀ ਭਈ ਇਸਰਾਏਲੀਆਂ ਨੂੰ ਉਨ੍ਹਾਂ ਦੀਆਂ ਸੈਨਾ ਦੇ ਅਨੁਸਾਰ ਮਿਸਰ ਦੇਸ ਤੋਂ ਕੱਢ ਲਿਆਓ
27 ਏਹ ਓਹੋ ਹਨ ਜਿਨਾਂ ਮਿਸਰ ਦੇ ਰਾਜਾ ਫ਼ਿਰਊਨ ਨਾਲ ਗੱਲਾਂ ਕੀਤੀਆਂ ਕਿ ਓਹ ਇਸਰਾਏਲੀਆਂ ਨੂੰ ਮਿਸਰ ਤੋਂ ਕੱਢ ਲੈਣ। ਏਹ ਓਹੋ ਮੂਸਾ ਅਰ ਹਾਰੂਨ ਹਨ
28 ਤਾਂ ਐਉਂ ਹੋਇਆ ਕਿ ਜਿਸ ਦਿਨ ਯਹੋਵਾਹ ਨੇ ਮਿਸਰ ਦੇਸ ਵਿੱਚ ਮੂਸਾ ਨਾਲ ਗੱਲ੍ਹ ਕੀਤੀ
29 ਤਾਂ ਯਹੋਵਾਹ ਮੂਸਾ ਨੂੰ ਐਉਂ ਬੋਲਿਆ ਕਿ ਮੈਂ ਯਹੋਵਾਹ ਹਾਂ, ਮਿਸਰ ਦੇ ਰਾਜਾ ਫ਼ਿਰਊਨ ਨਾਲ ਓਹ ਸਾਰੀਆਂ ਗੱਲਾਂ ਕਰ ਜਿਹੜੀਆਂ ਮੈਂ ਤੈਨੂੰ ਆਖੀਆਂ ਹਨ
30 ਤਾਂ ਮੂਸਾ ਨੇ ਯਹੋਵਾਹ ਦੇ ਸਨਮੁਖ ਆਖਿਆ, ਵੇਖ ਮੈਂ ਅਣ ਸੁੰਨਤੀ ਬੁੱਲ੍ਹਾਂ ਵਾਲਾ ਹਾਂ। ਫ਼ਿਰਊਨ ਮੇਰੀ ਕਿਵੇਂ ਸੁਣੇਗਾ?।।
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×