Bible Versions
Bible Books

Psalms 126 (PAV) Punjabi Old BSI Version

1 ਜਦ ਯਹੋਵਾਹ ਸੀਯੋਨ ਦੇ ਅਸੀਰਾਂ ਨੂੰ ਮੋੜ ਲੈ ਆਇਆ, ਤਦ ਅਸੀਂ ਸੁਫ਼ਨੇ ਵੇਖਣ ਵਾਲਿਆਂ ਵਰਗੇ ਸਾਂ!
2 ਤਦ ਸਾਡੇ ਮੂੰਹ ਹਾਸੇ ਨਾਲ ਭਰ ਗਏ, ਅਤੇ ਸਾਡੀਆਂ ਜੀਭਾਂ ਉੱਤੇ ਜੈਕਾਰਾ ਸੀ, ਤਦ ਕੌਮਾਂ ਵਿੱਚ ਏਹ ਆਖੀਦਾ ਸੀ, ਭਈ ਯਹੋਵਾਹ ਨੇ ਉਨ੍ਹਾਂ ਲਈ ਵੱਡੇ ਵੱਡੇ ਕੰਮ ਕੀਤੇ ਹਨ!
3 ਯਹੋਵਾਹ ਨੇ ਸਾਡੇ ਲਈ ਵੱਡੇ ਵੱਡੇ ਕੰਮ ਕੀਤੇ ਹਨ, ਅਸੀਂ ਅਨੰਦ ਹੋਏ ਹਾਂ!।।
4 ਹੇ ਯਹੋਵਾਹ, ਸਾਡੇ ਅਸੀਰਾਂ ਨੂੰ, ਦੱਖਣ ਦੀਆਂ ਨਦੀਆਂ ਵਾਂਙੁ ਮੋੜ ਲਿਆ!
5 ਜਿਹੜੇ ਅੰਝੂਆਂ ਨਾਲ ਬੀਜਦੇ ਹਨ, ਓਹ ਜੈਕਾਰਿਆਂ ਨਾਲ ਵੱਢਣਗੇ।
6 ਜਿਹੜਾ ਬੀਜਣ ਲਈ ਬੀ ਚੁੱਕ ਕੇ ਰੋਂਦਿਆ ਜਾਂਦਾ ਹੈ, ਉਹ ਜ਼ਰੂਰ ਜੈਕਾਰਿਆਂ ਨਾਲ ਭਰੀਆਂ ਚੁੱਕ ਕੇ ਆਵੇਗਾ!।।
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×