Bible Versions
Bible Books

Nahum 1 (PAV) Punjabi Old BSI Version

1 ਨੀਨਵਾਹ ਦੇ ਵਿਖੇ ਅਗੰਮ ਵਾਕ। ਅਲਕੋਸ਼ੀ ਨਹੂਮ ਦੇ ਦਰਸ਼ਣ ਦੀ ਪੋਥੀ ।।
2 ਯਹੋਵਾਹ ਅਣਖੀ ਅਤੇ ਬਦਲਾ ਲੈਣ ਵਾਲਾ ਪਰਮੇਸ਼ੁਰ ਹੈ, ਯਹੋਵਾਹ ਬਦਲਾ ਲੈਣ ਵਾਲਾ ਅਤੇ ਗੁੱਸਾ ਕਰਨ ਵਾਲਾ ਹੈ, ਯਹੋਵਾਹ ਆਪਣੇ ਵਿਰੋਧੀਆਂ ਤੋਂ ਬਦਲਾ ਲੈਣ ਵਾਲਾ ਹੈ, ਅਤੇ ਆਪਣੇ ਵੈਰੀਆਂ ਲਈ ਕ੍ਰੋਧ ਰੱਖਦਾ ਹੈ!
3 ਯਹੋਵਾਹ ਕ੍ਰੋਧ ਵਿੱਚ ਧੀਰਜੀ ਅਤੇ ਬਲ ਵਿੱਚ ਮਹਾਨ ਹੈ, ਅਤੇ ਦੋਸ਼ੀ ਨੂੰ ਕਦੇ ਵੀ ਨਿਰਦੋਸ਼ ਨਾ ਠਹਿਰਾਵੇਗਾ।। ਯਹੋਵਾਹ ਦਾ ਰਾਹ ਵਾਵਰੋਲੇ ਅਤੇ ਤੁਫ਼ਾਨ ਵਿੱਚ ਹੈ, ਅਤੇ ਬੱਦਲ ਉਹ ਦੇ ਚਰਨਾਂ ਦੀ ਧੂੜ ਹੈ।
4 ਉਹ ਸਮੁੰਦਰ ਨੂੰ ਝਿੜਕ ਕੇ ਉਸ ਨੂੰ ਖੁਸ਼ਕ ਕਰ ਦਿੰਦਾ ਹੈ, ਉਹ ਸਾਰੀਆਂ ਨਦੀਆਂ ਨੂੰ ਸੁੱਕਾ ਦਿੰਦਾ ਹੈ। ਬਾਸ਼ਾਨ ਅਰ ਕਰਮਲ ਕੁਮਲਾ ਜਾਂਦੇ ਹਨ, ਲਬਾਨੋਨ ਦਾ ਫੁੱਲ ਮੁਰਝਾ ਜਾਂਦਾ ਹੈ।
5 ਪਹਾੜ ਉਹ ਦੇ ਅੱਗੇ ਕੰਬਦੇ ਹਨ, ਟਿੱਲੇ ਪੰਘਰ ਜਾਂਦੇ ਹਨ, ਧਰਤੀ ਉਹ ਦੇ ਅੱਗੋਂ ਉਭਰ ਜਾਂਦੀ ਹੈ, ਨਾਲੇ ਜਗਤ ਅਰ ਉਸ ਦੇ ਸਾਰੇ ਵਾਸੀ ਵੀ।।
6 ਉਹ ਦੇ ਗਜ਼ਬ ਦੇ ਸਾਹਮਣੇ ਕੌਣ ਖਲੋ ਸੱਕਦਾ ਹੈ? ਉਹ ਦੇ ਕ੍ਰੋਧ ਦੀ ਤੇਜ਼ੀ ਨੂੰ ਕੌਣ ਝੱਲ ਸੱਕਦਾ ਹੈ? ਉਹ ਦਾ ਗੁੱਸਾ ਅੱਗ ਵਾਂਙੁ ਵਹਾਇਆ ਜਾਂਦਾ ਹੈ, ਅਤੇ ਚਟਾਨਾਂ ਉਸ ਤੋਂ ਚੀਰੀਆਂ ਜਾਂਦੀਆਂ ਹਨ!
7 ਯਹੋਵਾਹ ਭਲਾ ਹੈ, ਦੁਖ ਦੇ ਦਿਨ ਵਿੱਚ ਇੱਕ ਗੜ੍ਹ ਹੈ, ਅਤੇ ਉਹ ਆਪਣੇ ਸ਼ਰਨਾਰਥੀਆਂ ਨੂੰ ਜਾਣਦਾ ਹੈ।
8 ਪਰ ਉੱਛਲਦੇ ਹੜ੍ਹ ਨਾਲ ਉਹ ਉਸ ਦੇ ਅਸਥਾਨ ਦਾ ਪੂਰਾ ਅੰਤ ਕਰ ਦੇਵੇਗਾ, ਅਤੇ ਅਨ੍ਹੇਰੇ ਵਿੱਚ ਆਪਣੇ ਵੈਰਿਆਂ ਦਾ ਪਿੱਛਾ ਕਰੇਗਾ।।
9 ਤੁਸੀਂ ਯਹੋਵਾਹ ਦੇ ਵਿਰੁੱਧ ਕਿਹੜੀ ਜੁਗਤੀ ਸੋਚਦੇ ਹੋ? ਉਹ ਪੂਰਾ ਅੰਤ ਕਰ ਦੇਵੇਗਾ, ਬਿਪਤਾ ਦੂਜੀ ਵਾਰੀ ਨਾ ਉੱਠੇਗੀ!
10 ਓਹ ਤਾਂ ਕੰਡਿਆਂ ਦੇ ਵਿੱਚ ਫਸੇ ਹੋਏ, ਮਸਤ ਹੋ ਕੇ ਜਿਵੇਂ ਆਪਣੀ ਸ਼ਰਾਬ ਨਾਲ ਸੁੱਕੇ ਭੁੱਠੇ ਵਾਂਙੁ ਉੱਕੇ ਹੀ ਭਸਮ ਹੁੰਦੇ ਹਨ।
11 ਤੇਰੇ ਵਿੱਚੋਂ ਇੱਕ ਨਿੱਕਲਿਆ ਜੋ ਯਹੋਵਾਹ ਦੇ ਵਿਰੁੱਧ ਬਦੀ ਸੋਚਦਾ ਹੈ, ਜੋ ਸ਼ਤਾਨੀ ਮੱਤ ਦਿੰਦਾ ਹੈ।।
12 ਯਹੋਵਾਹ ਇਉਂ ਆਖਦਾ ਹੈ, - ਭਾਵੇਂ ਓਹ ਤਕੜੇ ਹੋਣ ਅਤੇ ਕਿੰਨੇ ਵੀ ਹੋਣ, ਤਾਂ ਵੀ ਓਹ ਵੱਢੇ ਜਾਣਗੇ ਅਤੇ ਉਹ ਲੰਘ ਜਾਵੇਗਾ, ਭਾਵੇਂ ਮੈਂ ਤੈਨੂੰ ਦੁੱਖ ਦਿੱਤਾ, ਮੈਂ ਤੈਨੂੰ ਦੁਖ ਫੇਰ ਨਾ ਦਿਆਂਗਾ।
13 ਹੁਣ ਮੈਂ ਉਸ ਦੇ ਜੂਲੇ ਨੂੰ ਤੇਰੇ ਉੱਤੋਂ ਭੰਨ ਸੁੱਟਾਂਗਾ, ਅਤੇ ਤੇਰੀਆਂ ਜੋਤਾਂ ਨੂੰ ਤੋੜ ਸੁੱਟਾਂਗਾ।।
14 ਯਹੋਵਾਹ ਨੇ ਤੇਰ ਵਿਖੇ ਹੁਕਮ ਦਿੱਤਾ ਹੈ, ਕਿ ਤੇਰੇ ਨਾਉਂ ਦੀ ਵੰਸ ਫੇਰ ਨਾ ਰਹੇਗੀ, ਤੇਰੇ ਦੇਵਤਿਆਂ ਦੇ ਮੰਦਰ ਤੋਂ ਮੈਂ ਉੱਕਰੀ ਹੋਈ ਮੂਰਤ ਅਰ ਢਾਲੇ ਹੋਏ ਬੁੱਤ ਕੱਟ ਸੁੱਟਾਂਗਾ, ਮੈਂ ਤੇਰੀ ਕਬਰ ਪੁੱਟਾਂਗਾ, ਕਿਉਂ ਜੋ ਤੂੰ ਨਖਿੱਧ ਹੈਂ!
15 ਵੇਖੋ, ਪਹਾੜਾਂ ਉੱਤੇ ਖੁਸ਼ ਖਬਰੀ ਦੇ ਪਰਚਾਰਕ, ਸ਼ਾਂਤੀ ਦੇ ਸੁਣਾਉਣ ਵਾਲੇ ਦੇ ਪੈਰ! ਹੇ ਯਹੂਦਾਹ, ਆਪਣੇ ਪਰਬਾਂ ਦੀ ਮਨੌਤ ਕਰ, ਆਪਣੀਆਂ ਸੁੱਖਣਾਂ ਨੂੰ ਪੂਰਾ ਕਰ, ਕਿਉਂ ਜੋ ਬਦਮਾਸ਼ ਤੇਰੇ ਵਿਰੁੱਧ ਫੇਰ ਕਦੇ ਨਹੀਂ ਲੰਘੇਗਾ, ਉਹ ਉੱਕਾ ਹੀ ਕੱਟਿਆ ਗਿਆ!।।
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×