Bible Versions
Bible Books

Job 31 (PAV) Punjabi Old BSI Version

1 ਮੈਂ ਆਪਣੀਆਂ ਅੱਖਾਂ ਨਾਲ ਨੇਮ ਕੀਤਾ ਹੈ, ਤਾਂ ਮੈਂ ਕੁਆਰੀ ਉੱਤੇ ਕਿਸ ਤਰ੍ਹਾਂ ਅੱਖ ਮਟਕਾਵਾਂ?
2 ਕਿਹੜਾ ਭਾਗ ਉੱਪਰੋਂ ਪਰਮੇਸ਼ੁਰ ਵੱਲੋਂ, ਅਤੇ ਕਿਹੜੀ ਮਿਰਾਸ ਉਚਿਆਈ ਤੋਂ ਸਰਬ ਸ਼ਕਤੀਮਾਨ ਵੱਲੋਂ ਹੁੰਦੀ ਹੈ?
3 ਕੀ ਕੁਧਰਮੀਆਂ ਦੇ ਲਈ ਬਿਪਤਾ ਨਹੀਂ, ਅਤੇ ਕੁਕਰਮੀਆਂ ਦੇ ਲਈ ਨਾਸ ਨਹੀਂ?
4 ਕੀ ਉਹ ਮੇਰਾ ਰਾਹ ਨਹੀਂ ਵੇਖਦਾ, ਅਤੇ ਮੇਰੇ ਸਭ ਕਦਮ ਨਹੀਂ ਗਿਣਦਾ?।।
5 ਜੇ ਮੈਂ ਵਿਅਰਥ ਨਾਲ ਚੱਲਿਆਂ ਹੋਵਾਂ, ਅਤੇ ਮੇਰਾ ਪੈਰ ਧੋਖੇ ਵੱਲ ਦੌੜਿਆ ਹੋਵੇ, -
6 (ਉਹ ਮੈਨੂੰ ਧਰਮ ਤੁਲਾ ਉੱਤੇ ਤੋਂਲੇ, ਅਤੇ ਪਰਮੇਸ਼ੁਰ ਮੇਰੀ ਖਰਿਆਈ ਨੂੰ ਜਾਣੇ)
7 ਜੇ ਮੇਰਾ ਕਦਮ ਕੁਰਾਹੇ ਗਿਆ ਹੋਵੇ, ਅਤੇ ਮੇਰਾ ਦਿਲ ਮੇਰੀਆਂ ਅੱਖੀਆਂ ਦੇ ਮਗਰ ਚੱਲਿਆ ਹੋਵੇ ਅਤੇ ਮੇਰੇ ਹੱਥਾਂ ਤੇ ਕੋਈ ਦਾਗ ਲੱਗਾ ਹੋਵੇ,
8 ਤਾਂ ਮੈਂ ਬੀਜਾਂ ਪਰ ਦੂਜਾ ਖਾਵੇ, ਅਤੇ ਮੇਰੀ ਪੈਦਾਵਾਰ ਪੁੱਟੀ ਜਾਵੇ! ।।
9 ਜੇ ਮੇਰਾ ਦਿਲ ਕਿਸੇ ਤੀਵੀਂ ਤੇ ਮੋਹਤ ਹੋ ਗਿਆ ਹੋਵੇ, ਅਤੇ ਮੈਂ ਆਪਣੇ ਗੁਆਂਢੀ ਦੇ ਦਰਵੱਜੇ ਉੱਤੇ ਛਹਿ ਵਿੱਚ ਬੈਠਾਂ ਹੋਵਾਂ,
10 ਤਾਂ ਮੇਰੀ ਤੀਵੀਂ ਦੂਜੇ ਲਈ ਪੀਹੇ, ਅਤੇ ਦੂਜੇ ਉਸ ਉੱਤੇ ਝੁੱਕਣ!
11 ਕਿਉਂ ਜੋ ਉਹ ਅੱਤ ਬੁਰਾ ਦੋਸ਼ ਹੁੰਦਾ, ਅਤੇ ਉਹ ਕੋਤਵਾਲਾਂ ਦੇ ਸਜ਼ਾ ਦੇਣ ਜੋਗ ਬਦੀ ਹੁੰਦੀ!
12 ਉਹ ਤਾਂ ਇੱਕ ਅੱਗ ਹੈ ਜਿਹੜੀ ਹਲਾਕਤ ਤੀਕ ਭਸਮ ਕਰਦੀ ਹੈ, ਸਗੋਂ ਮੇਰੀ ਪੈਦਾਵਾਰ ਨੂੰ ਜੜ੍ਹਾਂ ਤੋਂ ਸਾੜ ਦਿੰਦੀ ਹੈ
13 ਜੇ ਮੈਂ ਆਪਣੇ ਦਾਸ ਯਾ ਆਪਣੀ ਦਾਸੀ ਨੂੰ ਤੁੱਛ ਜਾਤਾ ਹੋਵੇ, ਜਦ ਓਹ ਮੇਰੇ ਵਿਰੁੱਧ ਲੜੇ ਹੋਣ,
14 ਤਾਂ ਜਦ ਪਰਮੇਸ਼ੁਰ ਉੱਠੇ ਮੈਂ ਕੀ ਕਰਾਂ, ਅਤੇ ਜਦ ਉਹ ਖ਼ਬਰ ਲਵੇ ਤਾਂ ਮੈਂ ਕੀ ਉੱਤਰ ਦਿਆਂ?
15 ਜਿਹ ਨੇ ਮੈਨੂੰ ਕੁੱਖ ਵਿੱਚ ਬਣਾਇਆ, ਕੀ ਉਹ ਨੇ ਉਸ ਨੂੰ ਵੀ ਨਹੀਂ ਬਣਾਇਆ? ਅਤੇ ਇੱਕੋ ਹੀ ਨੇ ਸਾਨੂੰ ਗਰਭ ਵਿੱਚ ਨਹੀਂ ਰਚਿਆ?।।
16 ਜੇ ਮੈਂ ਗ਼ਰੀਬਾਂ ਦੀ ਇੱਛਿਆ ਨੂੰ ਰੋਕ ਰੱਖਿਆ ਹੋਵੇ, ਅਤੇ ਵਿਧਵਾ ਦੀਆਂ ਅੱਖੀਆਂ ਮੇਰੇ ਕਾਰਨ ਰਹਿ ਗਈਆਂ ਹੋਣ,
17 ਯਾ ਮੈਂ ਆਪਣੀ ਬੁਰਕੀ ਇਕੱਲਿਆਂ ਹੀ ਖਾਧੀ ਹੋਵੇ ਅਤੇ ਯਤੀਮ ਨੇ ਉਸ ਤੋਂ ਨਾ ਖਾਧਾ ਹੋਵੇ, -
18 (ਕਿਉਂ ਜੋ ਮੇਰੀ ਜੁਆਨੀ ਤੋਂ ਉਹ ਮੇਰੇ ਨਾਲ ਪਲਿਆ ਜਿਵੇਂ ਪਿਤਾ ਨਾਲ, ਅਤੇ ਮੈਂ ਆਪਣੀ ਮਾਂ ਦੀ ਕੁੱਖ ਤੋਂ ਹੀ ਉਹ ਦੀ ਅਗੁਵਾਈ ਕੀਤੀ)
19 ਜੇ ਮੈਂ ਕਿਸੇ ਨੂੰ ਬਿਨਾ ਕੱਪੜੇ ਤੇ ਮਰਦੇ, ਯਾ ਕੰਗਾਲ ਨੂੰ ਬਿਨਾ ਓਢਣੇ ਦੇ ਵੇਖਿਆ ਹੋਵੇ,
20 ਜੇ ਉਹ ਦੀ ਕਮਰ ਨੇ ਮੈਨੂੰ ਬਰਕਤ ਨਾ ਦਿੱਤੀ ਹੋਵੇ, ਅਤੇ ਉਹ ਮੇਰੀਆਂ ਭੇਡਾਂ ਦੀ ਉੱਨ ਤੋਂ ਗਰਮ ਨਾ ਹੋਇਆ ਹੋਵੇ,
21 ਜੇ ਮੈਂ ਆਪਣਾ ਹੱਥ ਯਤੀਮ ਉੱਤੇ ਚੁੱਕਿਆ ਹੋਵੇ, ਏਸ ਕਾਰਨ ਕਿ ਮੈਂ ਫਾਟਕ ਵਿੱਚ ਆਪਣੇ ਸਹਾਇਕਾਂ ਨੂੰ ਵੇਖਿਆ,
22 ਤਾਂ ਮੇਰਾ ਮੌਰ ਮੋਢੇ ਤੋਂ ਡਿੱਗ ਜਾਵੇ! ਅਤੇ ਮੇਰੀ ਬਾਂਹ ਜੋੜ ਤੋਂ ਟੁੱਟ ਜਾਵੇ!
23 ਕਿਉਂ ਜੋ ਪਰਮੇਸ਼ੁਰ ਵੱਲੋਂ ਬਿਪਤਾ ਮੈਨੂੰ ਡਰਾਉਂਦੀ ਸੀ, ਅਤੇ ਉਹ ਦੇ ਪਰਤਾਪ ਦੇ ਕਾਰਨ ਮੈਂ ਕੁੱਝ ਨਹੀਂ ਕਰ ਸੱਕਦਾ ਸਾਂ।
24 ਜੇ ਮੈਂ ਸੋਨੇ ਉੱਤੇ ਆਪਣੀ ਆਸ ਰੱਖੀ ਹੁੰਦੀ, ਯਾ ਆਖਿਆ ਹੁੰਦਾ ਕਿ ਕੁੰਦਨ ਸੋਨੇ ਤੇ ਮੇਰਾ ਭਰੋਸਾ ਹੈ,-
25 ਜੇ ਮੈਂ ਖ਼ੁਸ਼ੀ ਮਨਾਈ ਹੁੰਦੀ ਭਈ ਮੇਰਾ ਧਨ ਬਹੁਤ ਹੈ, ਅਤੇ ਮੇਰੇ ਹੱਥ ਨੇ ਬਥੇਰਾ ਕਮਾਇਆ! -
26 ਜੇ ਮੈਂ ਸੂਰਜ ਨੂੰ ਡਿੱਠਾ ਹੁੰਦਾ ਜਦ ਉਹ ਚਮਕਦਾ ਸੀ, ਜਾਂ ਚੰਦ ਨੂੰ ਜਦ ਉਹ ਸ਼ਾਨ ਨਾਲ ਚੱਲਦਾ ਸੀ,
27 ਅਤੇ ਮੇਰਾ ਦਿਲ ਚੁੱਪਕੇ ਮੋਹਤ ਹੋ ਗਿਆ ਹੁੰਦਾ, ਅਤੇ ਮੇਰੇ ਮੂੰਹ ਨੇ ਮੇਰੇ ਹੱਥ ਨੂੰ ਚੁੰਮ ਲਿਆ ਹੁੰਦਾ,
28 ਤਾਂ ਇਹ ਕੋਤਵਾਲਾਂ ਦੇ ਸਜ਼ਾ ਦੇਣ ਜੋਗ ਬਦੀ ਹੁੰਦੀ, ਇਸ ਲਈ ਕਿ ਮੈਂ ਸੁਰਗੀ ਪਰਮੇਸ਼ੁਰ ਦਾ ਇਨਕਾਰ ਕਰ ਦਿੱਤਾ ਹੁੰਦਾ! ।।
29 ਜੇ ਮੈਂ ਆਪਣੇ ਵੈਰੀ ਦੇ ਨਾਸ ਤੋਂ ਅਨੰਦ ਹੋਇਆ ਹੁੰਦਾ, ਅਤੇ ਜਦ ਮੁਸੀਬਤ ਉਸ ਉੱਤੇ ਪਈ ਮੈਂ ਖ਼ੁਸ਼ੀ ਮਨਾਈ ਹੁੰਦੀ,
30 (ਸਗੋਂ ਮੈਂ ਆਪਣੇ ਮੂੰਹ ਨੂੰ ਪਾਪ ਕਰਨ ਨਾ ਦਿੱਤਾ, ਭਈ ਉਹ ਦੀ ਜਾਨ ਸਰਾਪ ਨਾਲ ਮੰਗਾਂ)
31 ਜੇ ਮੇਰੇ ਤੰਬੂ ਦੇ ਆਦਮੀਆਂ ਨੇ ਨਾ ਆਖਿਆ ਹੋਵੇ, ਭਈ ਕੌਣ ਹੈ ਜਿਹੜਾ ਉਹ ਦੇ ਮਾਸ ਤੋਂ ਨਾ ਰੱਜਿਆ ਹੋਵੇ?
32 (ਪਰਦੇਸੀ ਨੂੰ ਗਲੀ ਵਿੱਚ ਰਾਤ ਕੱਟਨੀ ਨਾ ਪਈ, ਪਰ ਮੈਂ ਆਪਣੇ ਦਰਵੱਜੇ ਨੂੰ ਰਾਹੀ ਲਈ ਖੋਲ੍ਹਦਾ ਸਾਂ) -
33 ਜੇ ਮੈਂ ਆਦਮ ਵਾਙੁ ਆਪਣੇ ਅਪਰਾਧ ਨੂੰ ਲੁਕਾਇਆ ਹੋਵੇ, ਅਤੇ ਆਪਣੀ ਬਦੀ ਆਪਣੇ ਸੀਨੇ ਵਿੱਚ ਛਿਪਾਈ ਹੋਵੇ,
34 ਏਸ ਕਾਰਨ ਕਿ ਮੈਂ ਵੱਡੀ ਭੀੜ ਤੋਂ ਭੈ ਖਾਂਦਾ ਸਾਂ, ਨਾਲੇ ਘਰਾਣਿਆਂ ਦੀ ਘਿਣ ਨੇ ਮੈਨੂੰ ਅਜਿਹਾ ਡਰਾਇਆ, ਭਈ ਮੈਂ ਚੁੱਪ ਵੱਟ ਲਈ ਅਤੇ ਦਰਵੱਜੇ ਤੋਂ ਬਾਹਰ ਨਾ ਨਿੱਕਲਿਆ, -
35 ਕਾਸ਼ ਕਿ ਕੋਈ ਮੇਰੀ ਸੁਣਦਾ! ਲਓ, ਏਹ ਮੇਰਾ ਅੰਗੂਠਾ ਹੈ, ਸਰਬ ਸ਼ਕਤੀਮਾਨ ਮੈਨੂੰ ਉੱਤਰ ਦੇਵੇ! ਕਾਸ਼ ਕਿ ਮੇਰੇ ਮੁਖਾਲਫ਼ ਦੀ ਲਿਖਤ ਦੀ ਮਿਸਲ ਹੁੰਦੀ!
36 ਨਿਸੰਗ ਮੈਂ ਉਹ ਨੂੰ ਆਪਣੇ ਮੋਢੇ ਤੇ ਚੁੱਕਦਾ, ਮੈਂ ਉਹ ਨੂੰ ਆਪਣੇ ਉੱਤੇ ਪਗੜੀ ਵਾਂਙੁ ਬੰਨ੍ਹਦਾ,
37 ਮੈਂ ਉਹ ਨੂੰ ਆਪਣੇ ਕਦਮਾਂ ਦੀ ਗਿਣਤੀ ਦੱਸਦਾ, ਮੈਂ ਉਹ ਦੇ ਨੇੜੇ ਹਾਕਮ ਵਾਂਙੁ ਢੁੱਕਦਾ, -
38 ਜੇ ਮੇਰੀ ਜਮੀਨ ਮੇਰੇ ਵਿਰੁੱਧ ਚਿੱਲਾਈ ਹੋਵੇ, ਅਤੇ ਉਹ ਦੇ ਸਿਆੜ ਇਕੱਠੇ ਹੋਏ ਹੋਣ
39 ਜੇ ਮੈਂ ਉਹ ਦੀ ਉਪਜ ਨੂੰ ਬਿਨਾ ਚਾਂਦੀ ਦੇ ਖਾਧਾ ਹੋਵੇ, ਯਾ ਉਹ ਦੇ ਮਾਲਕਾਂ ਦੀ ਜਾਨ ਲੀਤੀ ਹੋਵੇ,
40 ਤਾਂ ਕਣਕ ਦੇ ਥਾਂ ਪੋਹਲੀਆਂ, ਅਤੇ ਜੌਂ ਦੇ ਥਾਂ ਪੁਘਾਟ ਨਿੱਕਲਣ! ਅੱਯੂਬ ਦੀਆਂ ਗੱਲਾਂ ਮੁੱਕਦੀਆਂ ਹੋਈਆਂ ਹਨ।।
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×