Bible Versions
Bible Books

John 5 (PAV) Punjabi Old BSI Version

1 ਇਹ ਦੇ ਪਿੱਛੋਂ ਯਹੂਦੀਆਂ ਦਾ ਇੱਕ ਤਿਉਹਾਰ ਸੀ ਅਤੇ ਯਿਸੂ ਯਰੂਸ਼ਲਮ ਨੂੰ ਗਿਆ
2 ਯਰੂਸ਼ਲਮ ਵਿੱਚ ਭੇਡਾਂ ਵਾਲੇ ਦਰਵੱਜੇ ਕੋਲ ਇੱਕ ਤਾਲ ਹੈ ਜੋ ਇਬਰਾਨੀ ਭਾਖਾ ਵਿੱਚ ਬੇਤਜ਼ਥਾ ਕਰਕੇ ਸਦਾਉਂਦਾ ਹੈ ਜਿਹ ਦੇ ਪੰਜ ਦਲਾਨ ਹਨ
3 ਉਨ੍ਹਾਂ ਵਿੱਚੋਂ ਰੋਗੀ, ਅੰਨ੍ਹੇ, ਲੰਙੇ, ਅਤੇ ਲੂਲੇ ਬਹੁਤ ਸਾਰੇ ਪਏ ਸਨ
4 number="4"/>
5 ਅਰ ਉੱਥੇ ਇੱਕ ਮਨੁੱਖ ਸੀ ਜੋ ਅਠੱਤੀਆਂ ਵਰਿਹਾਂ ਤੋਂ ਆਪਣੇ ਰੋਗ ਦਾ ਮਾਰਿਆ ਹੋਇਆ ਸੀ
6 ਯਿਸੂ ਨੇ ਉਹ ਨੂੰ ਪਿਆ ਹੋਇਆ ਵੇਖ ਕੇ ਅਤੇ ਇਹ ਜਾਣ ਕੇ ਜੋ ਉਹ ਨੂੰ ਹੁਣ ਬਹੁਤ ਚਿਰ ਹੋ ਗਿਆ ਹੈ ਉਹ ਨੂੰ ਆਖਿਆ, ਕਿ ਤੂੰ ਚੰਗਾ ਹੋਣਾ ਚਾਹੁੰਦਾ ਹੈਂ?
7 ਉਸ ਰੋਗੀ ਨੇ ਉਸ ਨੂੰ ਉੱਤਰ ਦਿੱਤਾ, ਪ੍ਰਭੁ ਜੀ ਮੇਰਾ ਕੋਈ ਆਦਮੀ ਨਹੀਂ ਹੈ ਕਿ ਜਾਂ ਪਾਣੀ ਹਿਲਾਇਆ ਜਾਵੇ ਤਾਂ ਮੈਨੂੰ ਤਾਲ ਵਿੱਚ ਉੱਤਾਰੇ ਪਰ ਜਦੋਂ ਮੈਂ ਆਪ ਜਾਂਦਾ ਹਾਂ ਕੋਈ ਹੋਰ ਮੈਂਥੋਂ ਅੱਗੇ ਉੱਤਰ ਪੈਂਦਾ ਹੈ
8 ਯਿਸੂ ਨੇ ਉਹ ਨੂੰ ਆਖਿਆ, ਉੱਠ, ਆਪਣੀ ਮੰਜੀ ਚੁੱਕ ਕੇ ਤੁਰ ਪਉ!
9 ਅਤੇ ਓਵੇਂ ਉਹ ਮਨੁੱਖ ਚੰਗਾ ਹੋ ਗਿਆ ਅਤੇ ਆਪਣੀ ਮੰਜੀ ਚੁੱਕ ਕੇ ਤੁਰਨ ਲੱਗਾ।। ਉਹ ਸਬਤ ਦਾ ਦਿਨ ਸੀ
10 ਇਸ ਕਰਕੇ ਯਹੂਦੀਆਂ ਨੇ ਉਸ ਨਿਰੋਏ ਕੀਤੇ ਹੋਏ ਮਨੁੱਖ ਨੂੰ ਆਖਿਆ ਭਈ ਇਹ ਸਬਤ ਦਾ ਦਿਨ ਹੈ ਅਤੇ ਤੈਨੂੰ ਮੰਜੀ ਚੁਕਣੀ ਜੋਗ ਨਹੀਂ ਹੈ
11 ਉਹ ਨੇ ਉਨ੍ਹਾਂ ਨੂੰ ਉੱਤਰ ਦਿੱਤਾ ਕਿ ਜਿਹ ਨੇ ਮੈਨੂੰ ਚੰਗਾ ਕੀਤਾ ਉਸੇ ਨੇ ਮੈਨੂੰ ਆਖਿਆ, ਆਪਣੀ ਮੰਜੀ ਚੁੱਕ ਤੇ ਤੁਰ ਪਓ
12 ਉਨ੍ਹਾਂ ਨੇ ਉਸ ਤੋਂ ਪੁੱਛਿਆ, ਉਹ ਕਿਹੜਾ ਆਦਮੀ ਹੈ ਜਿਹ ਨੇ ਤੈਨੂੰ ਆਖਿਆ ਭਈ ਚੁੱਕ ਕੇ ਤੁਰ ਪਓ?
13 ਪਰ ਉਹ ਜਿਹੜਾ ਚੰਗਾ ਹੋਇਆ ਸੀ ਨਹੀਂ ਸੀ ਜਾਣਦਾ ਕਿ ਉਹ ਕੌਣ ਹੈ ਕਿਉਂ ਜੋ ਉਸ ਥਾਂ ਦੀ ਭੀੜ ਦੇ ਹੋਣ ਕਰਕੇ ਯਿਸੂ ਉੱਥੋਂ ਟਲ ਗਿਆ ਸੀ
14 ਇਹ ਦੇ ਪਿੱਛੋਂ ਯਿਸੂ ਉਹ ਨੂੰ ਹੈਕਲ ਵਿੱਚ ਮਿਲਿਆ ਅਤੇ ਉਹ ਨੂੰ ਕਿਹਾ, ਵੇਖ ਹੁਣ ਤੂੰ ਚੰਗਾ ਹੋ ਗਿਆ ਹੈਂ, ਫੇਰ ਪਾਪ ਨਾ ਕਰੀਂ ਕਿਤੇ ਐਉਂ ਨਾ ਹੋਵੇ ਜੋ ਐਸ ਨਾਲੋਂ ਵੀ ਕੋਈ ਬੁਰੀ ਬਿਪਤਾ ਤੇਰੇ ਉੱਤੇ ਪਵੇ
15 ਉਸ ਮਨੁੱਖ ਨੇ ਜਾ ਕੇ ਯਹੂਦੀਆਂ ਨੂੰ ਦੱਸਿਆ ਕਿ ਜਿਸ ਨੇ ਮੈਨੂੰ ਚੰਗਾ ਕੀਤਾ ਸੋ ਯਿਸੂ ਹੈ
16 ਇਸੇ ਕਾਰਨ ਯਹੂਦੀਆਂ ਨੇ ਯਿਸੂ ਨੂੰ ਸਤਾਇਆ ਜੋ ਉਹ ਸਬਤ ਦੇ ਦਿਨ ਏਹ ਕੰਮ ਕਰਦਾ ਹੁੰਦਾ ਸੀ
17 ਪਰ ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ ਕਿ ਮੇਰਾ ਪਿਤਾ ਹੁਣ ਤੀਕੁਰ ਕੰਮ ਕਰਦਾ ਹੈ ਅਤੇ ਮੈਂ ਵੀ ਕੰਮ ਕਰਦਾ ਹਾਂ
18 ਇਸ ਕਾਰਨ ਯਹੂਦੀ ਹੋਰ ਵੀ ਉਹ ਦੇ ਮਾਰ ਸੁੱਟਣ ਦੇ ਮਗਰ ਪਏ ਕਿਉਂਕਿ ਉਹ ਕੇਵਲ ਸਬਤ ਦੇ ਦਿਨ ਨੂੰ ਹੀ ਨਹੀਂ ਟਾਲਦਾ ਸਗੋਂ ਪਰਮੇਸ਼ੁਰ ਨੂੰ ਆਪਣਾ ਪਿਤਾ ਕਹਿ ਕੇ ਆਪ ਨੂੰ ਪਰਮੇਸ਼ੁਰ ਦੇ ਤੁੱਲ ਬਣਾਉਂਦਾ ਸੀ।।
19 ਉਪਰੰਤ ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ ਕਿ ਪੁੱਤ੍ਰ ਆਪ ਤੋਂ ਕੁਝ ਨਹੀਂ ਕਰ ਸੱਕਦਾ ਪਰ ਜੋ ਕੁਝ ਉਹ ਪਿਤਾ ਨੂੰ ਕਰਦਿਆਂ ਵੇਖਦਾ ਹੈ ਕਿਉਂਕਿ ਜੋ ਕੰਮ ਉਹ ਕਰਦਾ ਹੈ ਸੋ ਪੁੱਤ੍ਰ ਵੀ ਉਵੇ ਹੀ ਕਰਦਾ ਹੈ
20 ਪਿਤਾ ਤਾਂ ਪੁੱਤ੍ਰ ਨਾਲ ਤੇਹ ਕਰਦਾ ਹੈ ਅਤੇ ਜੋ ਕੰਮ ਉਹ ਆਪ ਕਰਦਾ ਹੈ ਸੋ ਸਭ ਉਹ ਨੂੰ ਵਿਖਾਲਦਾ ਹੈ ਅਤੇ ਉਹ ਇਨ੍ਹਾਂ ਨਾਲੋਂ ਵੱਡੇ ਕੰਮ ਉਸ ਨੂੰ ਵਿਖਾਵੇਗਾ ਭਈ ਤੁਸੀਂ ਅਚਰਜ ਹੋਵੋ
21 ਕਿਉਂਕਿ ਜਿਸ ਪਰਕਾਰ ਪਿਤਾ ਮੁਰਦਿਆਂ ਨੂੰ ਉਠਾਲਦਾ ਹੈ ਅਤੇ ਜਿਵਾਲਦਾ ਹੈ ਉਸੇ ਪਰਕਾਰ ਪੁੱਤ੍ਰ ਵੀ ਜਿਨ੍ਹਾਂ ਨੂੰ ਚਾਹੁੰਦਾ ਹੈ ਜਿਵਾਲਦਾ ਹੈ
22 ਪਿਤਾ ਕਿਸੇ ਦਾ ਨਿਆਉਂ ਨਹੀਂ ਕਰਦਾ ਪਰ ਉਸੇ ਨੇ ਸਾਰਾ ਨਿਆਉਂ ਪੁੱਤ੍ਰ ਵੀ ਨੂੰ ਸੌਂਪ ਦਿੱਤਾ ਹੈ
23 ਇਸ ਲਈ ਜੋ ਸੱਭੋ ਪੁੱਤ੍ਰ ਦਾ ਆਦਰ ਕਰਨ ਜਿਸ ਤਰਾਂ ਪਿਤਾ ਦਾ ਆਦਰ ਕਰਦੇ ਹਨ। ਜਿਹੜਾ ਪੁੱਤ੍ਰ ਦਾ ਆਦਰ ਨਹੀਂ ਕਰਦਾ ਉਹ ਪਿਤਾ ਦਾ ਵੀ ਜਿਨ੍ਹ ਉਸ ਨੂੰ ਘੱਲਿਆ ਸੀ ਆਦਰ ਨਹੀਂ ਕਰਦਾ
24 ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ ਕਿ ਜੋ ਮੇਰਾ ਬਚਨ ਸੁਣਦਾ ਅਤੇ ਉਹ ਦੀ ਪਰਤੀਤ ਕਰਦਾ ਹੈ ਜਿਨ੍ਹ ਮੈਨੂੰ ਘੱਲਿਆ ਸਦੀਪਕ ਜੀਉਣ ਉਹ ਦਾ ਹੈ ਅਰ ਉਸ ਉੱਤੇ ਸਜ਼ਾ ਦਾ ਹੁਕਮ ਨਹੀਂ ਹੁੰਦਾ ਸਗੋਂ ਮੌਤ ਤੋਂ ਪਾਰ ਲੰਘ ਕੇ ਉਹ ਜੀਉਣ ਵਿੱਚ ਜਾ ਪਹੁੰਚਿਆ ਹੈ
25 ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ ਕਿ ਉਹ ਸਮਾ ਆਉਂਦਾ ਹੈ ਸਗੋਂ ਹੁਣੇ ਹੈ ਕਿ ਮੁਰਦੇ ਪਰਮੇਸ਼ੁਰ ਦੇ ਪੁੱਤ੍ਰ ਦੀ ਅਵਾਜ਼ ਸੁਣਨਗੇ ਅਤੇ ਸੁਣ ਕੇ ਜੀਉਣਗੇ
26 ਕਿਉਂਕਿ ਜਿਵੇਂ ਪਿਤਾ ਆਪ ਵਿੱਚ ਜੀਉਣ ਰੱਖਦਾ ਹੈ ਤਿਵੇਂ ਉਹ ਨੇ ਪੁੱਤ੍ਰ ਨੂੰ ਵੀ ਬਖ਼ਸ਼ਿਆ ਜੋ ਆਪ ਵਿੱਚ ਜੀਉਣ ਰੱਖੇ
27 ਅਰ ਉਸ ਨੂੰ ਨਿਆਉਂ ਕਰਨ ਦਾ ਇਖ਼ਤਿਆਰ ਦਿੱਤਾ ਇਸ ਲਈ ਜੋ ਉਹ ਮਨੁੱਖ ਦਾ ਪੁੱਤ੍ਰ ਹੈ
28 ਇਹ ਨੂੰ ਅਚਰਜ ਨਾ ਜਾਣੋ ਕਿਉਂਕ ਉਹ ਘੜੀ ਆਉਂਦੀ ਹੈ ਜਿਹ ਦੇ ਵਿੱਚ ਓਸ ਸਭ ਜਿਹੜੇ ਕਬਰਾਂ ਵਿੱਚ ਹਨ ਉਹ ਦੀ ਅਵਾਜ਼ ਸੁਣਨਗੇ ਅਤੇ ਨਿੱਕਲ ਆਉਣਗੇ
29 ਜਿਨ੍ਹਾਂ ਨੇ ਭਲਿਆਈ ਕੀਤੀ ਹੈ ਸੋ ਜੀਉਣ ਦੀ ਕਿਆਮਤ ਲਈ ਅਰ ਜਿਨ੍ਹਾਂ ਨੇ ਬੁਰਿਆਈ ਕੀਤੀ ਹੈ ਉਹ ਨਿਆਉਂ ਦੀ ਕਿਆਮਤ ਲਈ।।
30 ਮੈਂ ਆਪ ਕੁਝ ਨਹੀਂ ਕਰ ਸੱਕਦਾ। ਜਿਹਾ ਮੈਂ ਸੁਣਦਾ ਹਾਂ ਤਿਹਾ ਹੀ ਨਿਆਉਂ ਕਰਦਾ ਹਾਂ ਅਰ ਮੇਰਾ ਨਿਆਉਂ ਸੱਚਾ ਹੈ ਕਿਉਂ ਜੋ ਮੈਂ ਆਪਣੀ ਮਰਜ਼ੀ ਨਹੀਂ ਭਾਲਦਾ ਪਰ ਉਹ ਦੀ ਮਰਜ਼ੀ ਜਿਹ ਨੇ ਮੈਨੂੰ ਘੱਲਿਆ
31 ਜੇ ਮੈਂ ਆਪਣੇ ਉੱਤੇ ਆਪੇ ਸਾਖੀ ਦਿਆਂ ਤਾਂ ਮੇਰੀ ਸਾਖੀ ਸਤ ਨਹੀਂ
32 ਹੋਰ ਹੈ ਜੋ ਮੇਰੇ ਹੱਕ ਵਿੱਚ ਸਾਖੀ ਦਿੰਦਾ ਹੈ ਅਤੇ ਮੈਂ ਜਾਣਦਾ ਹਾਂ ਕਿ ਜੋ ਸਾਖੀ ਉਹ ਮੇਰੇ ਹੱਕ ਵਿੱਚ ਦਿੰਦਾ ਹੈ ਸੋ ਸਤ ਹੈ
33 ਤੁਸਾਂ ਯੂਹੰਨਾ ਕੋਲੋਂ ਪੁਛਾ ਭੇਜਿਆ ਅਤੇ ਉਹ ਨੇ ਸੱਚ ਉੱਤੇ ਸਾਖੀ ਦਿੱਤੀ ਹੈ
34 ਪਰ ਮੈਂ ਮਨੁੱਖ ਤੋਂ ਸਾਖੀ ਨਹੀਂ ਲੈਂਦਾ ਹਾਂ ਪਰ ਏਹ ਗੱਲਾਂ ਮੈਂ ਇਸ ਲਈ ਆਖਦਾ ਹਾਂ ਭਈ ਤੁਸੀਂ ਬਚਾਏ ਜਾਓ
35 ਉਹ ਬਲਦਾ ਅਤੇ ਜਗਮਗਾਉਂਦਾ ਦੀਵਾ ਸੀ ਅਰ ਤੁਸੀਂ ਇੱਕ ਘੜੀ ਉਹ ਦੇ ਚਾਨਣ ਨਾਲ ਮਗਨ ਰਹਿਣ ਨੂੰ ਪਰਸਿੰਨ ਸਾਓ
36 ਪਰ ਜਿਹੜੀ ਸਾਖੀ ਮੇਰੇ ਕੋਲ ਹੈ ਉਹ ਯੂਹੰਨਾ ਦੀ ਸਾਖੀ ਨਾਲੋਂ ਵੱਡੀ ਹੈ ਕਿਉਂਕਿ ਜੋ ਕੰਮ ਪਿਤਾ ਨੇ ਮੈਨੂੰ ਸੰਪੂਰਣ ਕਰਨ ਲਈ ਸੌਂਪੇ ਹਨ ਅਰਥਾਤ ਏਹੋ ਕੰਮ ਜੋ ਮੈਂ ਕਰਦਾ ਹਾਂ ਸੋਈ ਮੇਰੇ ਹੱਕ ਵਿੱਚ ਸਾਖੀ ਦਿੰਦੇ ਹਨ ਭਈ ਪਿਤਾ ਨੇ ਮੈਨੂੰ ਘੱਲਿਆ ਹੈ
37 ਅਰ ਪਿਤਾ ਜਿਨ੍ਹ ਮੈਨੂੰ ਘੱਲਿਆ ਉਸੇ ਨੇ ਮੇਰੇ ਹੱਕ ਵਿੱਚ ਸਾਖੀ ਦਿੱਤੀ ਹੈ। ਤੁਸਾਂ ਨਾ ਕਦੇ ਉਹ ਦੀ ਅਵਾਜ਼ ਸੁਣੀ, ਨਾ ਉਹ ਦਾ ਰੂਪ ਡਿੱਠਾ ਹੈ
38 ਉਹ ਦਾ ਬਚਨ ਤੁਹਾਡੇ ਵਿੱਚ ਨਹੀਂ ਟਿਕਦਾ ਇਸ ਲਈ ਕਿ ਜਿਸ ਨੂੰ ਉਨ ਭੇਜਿਆ ਤੁਸੀਂ ਉਹ ਦੀ ਪਰਤੀਤ ਨਹੀਂ ਕਰਦੇ ਹੋ
39 ਤੁਸੀਂ ਲਿਖਤਾਂ ਨੂੰ ਭਾਲਦੇ ਹੋ ਕਿਉਂਕਿ ਤੁਸੀਂ ਸਮਝਦੇ ਹੋ ਭਈ ਇਨ੍ਹਾਂ ਵਿੱਚ ਸਾਨੂੰ ਸਦੀਪਕ ਜੀਉਣ ਮਿਲਦਾ ਹੈ ਅਤੇ ਮੇਰੇ ਹੱਕ ਵਿੱਚ ਜੋ ਸਾਖੀ ਦਿੰਦੇ ਸੋ ਏਹੋ ਹਨ
40 ਤੁਸੀਂ ਜੀਉਣ ਲੱਭਣ ਲਈ ਮੇਰੇ ਕੋਲ ਆਉਣਾ ਨਹੀਂ ਚਾਹੁੰਦੇ ਹੋ
41 ਮਨੁੱਖਾਂ ਤੋਂ ਮੈ ਵਡਿਆਈ ਨਹੀਂ ਲੈਂਦਾ
42 ਪਰ ਮੈਂ ਤੁਹਾਨੂੰ ਜਾਣਦਾ ਹਾਂ ਜੋ ਪਰਮੇਸ਼ੁਰ ਦਾ ਪ੍ਰੇਮ ਤੁਹਾਡੇ ਵਿੱਚ ਹੈ ਨਹੀਂ
43 ਮੈਂ ਆਪਣੇ ਪਿਤਾ ਦੇ ਨਾਮ ਉੱਤੇ ਆਇਆ ਹਾਂ ਅਤੇ ਤੁਸੀਂ ਮੈਨੂੰ ਨਹੀਂ ਮੰਨਦੇ ਜੇ ਕੋਈ ਹੋਰ ਆਪਣੇ ਨਾਉਂ ਉੱਤੇ ਆਵੇ ਤਾਂ ਉਹ ਨੂੰ ਤੁਸੀਂ ਮੰਨ ਲਓਗੇ
44 ਭਲਾ, ਤੁਸੀਂ ਕਿੱਕੂੰ ਪਰਤੀਤ ਕਰ ਸੱਕਦੇ ਹੋ ਜਿਹੜੇ ਇੱਕ ਦੂਏ ਤੋਂ ਵਡਿਆਈ ਲੈਂਦੇ ਅਤੇ ਉਹ ਵਡਿਆਈ ਜੋ ਵਾਹਿਦ ਪਰਮੇਸ਼ੁਰ ਤੋਂ ਹੈ ਨਹੀਂ ਚਾਹੁੰਦੇ ਹੋ
45 ਇਹ ਨਾ ਸਮਝੋ ਭਈ ਮੈਂ ਪਿਤਾ ਦੇ ਕੋਲ ਤੁਹਾਡੇ ਜੁੰਮੇ ਦੋਸ਼ ਲਾਵਾਂਗਾ। ਇੱਕ ਹੈ ਤੁਹਾਡੇ ਜੁੰਮੇ ਦੋਸ਼ ਲਾਉਣ ਵਾਲਾ ਅਰਥਾਤ ਮੂਸਾ ਜਿਹ ਦੇ ਉੱਤੇ ਤੁਸੀਂ ਆਸ ਰੱਖਦੇ ਹੋ
46 ਜੇ ਤੁਸੀਂ ਮੂਸਾ ਦੀ ਪਰਤੀਤ ਕਰਦੇ ਤਾਂ ਮੇਰੀ ਵੀ ਪਰਤੀਤ ਕਰਦੇ ਕਿਉਂ ਜੋ ਉਸ ਨੇ ਮੇਰੇ ਹੱਕ ਵਿੱਚ ਲਿਖਿਆ ਸੀ
47 ਪਰ ਜਾਂ ਤੁਸੀਂ ਉਹ ਦੀਆਂ ਲਿਖਤਾਂ ਦੀ ਪਰਤੀਤ ਨਹੀਂ ਕਰਦੇ ਤਾਂ ਮੇਰੀਆਂ ਗੱਲਾਂ ਦੀ ਕਿਵੇਂ ਪਰਤੀਤ ਕਰੋਗੇ!।।
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×