Bible Versions
Bible Books

2 Corinthians 12 (PAV) Punjabi Old BSI Version

1 ਮੈਨੂੰ ਤਾਂ ਅਭਮਾਨ ਕਰਨਾ ਹੀ ਹੈ ਭਾਵੇਂ ਮੇਰੇ ਲਈ ਲਾਭਵੰਤ ਨਹੀਂ ਪਰ ਮੈਂ ਹੁਣ ਪ੍ਰਭੁ ਦੇ ਦਰਸ਼ਣਾਂ ਅਤੇ ਪਰਕਾਸ਼ ਬਾਣੀਆਂ ਦੇ ਵਰਨਣ ਉੱਤੇ ਆਇਆ ਹਾਂ
2 ਮੈਂ ਮਸੀਹ ਵਿੱਚ ਇੱਕ ਮਨੁੱਖ ਨੂੰ ਜਾਣਦਾ ਹਾਂ ਜਿਹੜਾ ਚੌਦਾਂ ਵਰਹੇ ਬੀਤੇ ਕੀ ਸਰੀਰ ਸਹਿਤ ਮੈਂ ਨਹੀਂ ਜਾਣਦਾ, ਕੀ ਸਰੀਰ ਰਹਿਤ ਮੈਂ ਨਹੀਂ ਜਾਣਦਾ, - ਪਰਮੇਸ਼ੁਰ ਜਾਣੇ! ਅਜਿਹਾ ਮਨੁੱਖ ਤੀਜੇ ਅਕਾਸ਼ ਉੱਤੇ ਅਚਾਣਕ ਖਿੱਚਿਆ ਗਿਆ
3 ਅਤੇ ਮੈਂ ਅਜਿਹੇ ਮਨੁੱਖ ਨੂੰ ਜਾਣਦਾ ਹਾਂ ਭਈ ਉਹ ਕੀ ਸਰੀਰ ਦੇ ਨਾਲ ਕੀ ਸਰੀਰ ਤੋਂ ਵੱਖਰਾਂ ਮੈਂ ਨਹੀਂ ਜਾਣਦਾ, - ਪਰਮੇਸ਼ੁਰ ਜਾਣੇ!
4 ਫ਼ਿਰਦੌਸ ਉੱਤੇ ਅਚਾਣਕ ਖਿੱਚਿਆ ਗਿਆ ਅਤੇ ਉਹ ਨੇ ਓਹ ਗੱਲਾਂ ਸੁਣੀਆਂ ਜੋ ਆਖਣ ਦੀਆਂ ਨਹੀਂ ਅਤੇ ਜਿਨ੍ਹਾਂ ਦਾ ਬੋਲਣਾ ਮਨੁੱਖ ਨੂੰ ਜੋਗ ਨਹੀਂ
5 ਅਜਿਹੇ ਮਨੁੱਖ ਉੱਤੇ ਮੈਂ ਅਭਮਾਨ ਕਰਾਂਗਾ ਪਰ ਮੈਂ ਆਪਣੇ ਉੱਤੇ ਆਪਣੀਆਂ ਨਿਰਬਲਤਾਈਆਂ ਬਾਝੋਂ ਅਭਮਾਨ ਨਹੀਂ ਕਰਾਂਗਾ
6 ਕਿਉਂਕਿ ਜੇ ਮੈਂ ਅਭਮਾਨ ਕਰਨਾ ਚਾਹਾਂ ਤਾਂ ਵੀ ਮੂਰਖ ਨਾ ਬਣਾਂਗਾ ਇਸ ਲਈ ਜੋ ਮੈਂ ਸੱਚ ਬੋਲਾਂਗਾ ਪਰ ਮੈਂ ਆਪਣੇ ਆਪ ਨੂੰ ਰੋਕ ਰੱਖਦਾ ਹਾਂ ਅਜਿਹਾ ਨਾ ਹੋਵੇ ਭਈ ਕੋਈ ਮੈਨੂੰ ਉਸ ਤੋਂ ਵਧੀਕ ਨਾ ਸਮਝ ਲਵੇ ਜੋ ਮੈਨੂੰ ਵੇਖਦਾ ਯਾ ਮੇਰੇ ਕੋਲੋਂ ਸੁਣਦਾ ਹੈ
7 ਅਤੇ ਇਸ ਲਈ ਜੋ ਮੈਂ ਪਰਕਾਸ਼ ਬਾਣੀਆਂ ਦੀ ਬਹੁਤਾਇਤ ਦੇ ਕਾਰਨ ਹੱਦੋਂ ਬਾਹਰ ਫੁੱਲ ਨਾ ਜਾਵਾਂ ਮੇਰੇ ਸਰੀਰ ਦੇ ਵਿੱਚ ਇੱਕ ਕੰਡਾ ਚੋਭਿਆ ਗਿਆ ਅਰਥਾਤ ਸ਼ਤਾਨ ਦਾ ਘੱਲਿਆ ਹੋਇਆ ਭਈ ਉਹ ਮੈਨੂੰ ਹੂਰੇ ਮਾਰੇ ਤਾਂ ਜੋ ਮੈਂ ਹੱਦੋਂ ਬਾਹਰ ਫੁੱਲ ਨਾ ਜਾਵਾਂ
8 ਇਹ ਦੇ ਲਈ ਮੈਂ ਪ੍ਰਭੁ ਦੇ ਅੱਗੇ ਤਿੰਨ ਵਾਰ ਬੇਨਤੀ ਕੀਤੀ ਭਈ ਇਹ ਮੈਥੋਂ ਦੂਰ ਹੋ ਜਾਵੇ
9 ਅਤੇ ਉਸ ਨੇ ਮੈਨੂੰ ਆਖਿਆ ਭਈ ਮੇਰੀ ਕਿਰਪਾ ਹੀ ਤੇਰੇ ਲਈ ਬਥੇਰੀ ਹੈ ਕਿਉਂ ਜੋ ਮੇਰੀ ਸਮਰੱਥਾ ਨਿਰਬਲਤਾਈ ਵਿੱਚ ਪੂਰੀ ਹੁੰਦੀ ਹੈ। ਇਸ ਲਈ ਮੈਂ ਆਪਣੀਆਂ ਨਿਰਬਲਤਾਈਆਂ ਉੱਤੇ ਅੱਤ ਅਨੰਦ ਨਾਲ ਅਭਮਾਨ ਕਰਾਂਗਾ ਤਾਂ ਜੋ ਮਸੀਹ ਦੀ ਸਮਰੱਥਾ ਮੇਰੇ ਉੱਤੇ ਸਾਯਾ ਕਰੇ
10 ਇਸ ਕਾਰਨ ਮੈਂ ਮਸੀਹ ਦੇ ਲਈ ਨਿਰਬਲਤਾਈਆਂ ਉੱਤੇ, ਮਿਹਣਿਆਂ ਉੱਤੇ, ਤੰਗੀਆਂ ਉੱਤੇ, ਸਤਾਏ ਜਾਣ ਉੱਤੇ, ਸੰਕਟਾਂ ਉੱਤੇ, ਪਰਸੰਨ ਹਾਂ ਕਿਉਂਕਿ ਜਦੋਂ ਮੈਂ ਨਿਰਬਲ ਹੁੰਦਾ ਹਾਂ ਤਦੋਂ ਹੀ ਸਮਰਥੀ ਹੁੰਦਾ ਹਾਂ।।
11 ਮੈਂ ਨਦਾਨ ਬਣਿਆ ਹਾਂ ਪਰ ਤੁਸਾਂ ਹੀ ਮੈਨੂੰ ਮਜਬੂਰ ਕੀਤਾ ਕਿਉਂਕਿ ਚਾਹੀਦਾ ਸੀ ਭਈ ਤੁਸੀਂ ਮੇਰੀ ਨੇਕ ਨਾਮੀ ਕਰਦੇ ਇਸ ਲਈ ਜੋ ਮੈਂ ਭਾਵੇਂ ਕੁਝ ਨਹੀਂ ਤਾਂ ਵੀ ਓਹਨਾਂ ਮਹਾਨ ਰਸੂਲਾਂ ਤੋਂ ਕੁਝ ਘੱਟ ਨਹੀਂ ਸਾਂ
12 ਰਸੂਲਾਂ ਦੇ ਨਿਸ਼ਾਨ ਪੂਰੀ ਧੀਰਜ ਨਾਲ ਨਿਸ਼ਾਨੀਆਂ ਅੰਚਭਿਆਂ ਅਤੇ ਕਰਾਮਾਤਾਂ ਤੋਂ ਤੁਹਾਡੇ ਵਿੱਚ ਠੀਕ ਵਿਖਾਏ ਗਏ
13 ਕਿਉਂ ਜੋ ਉਹ ਕਿਹੜੀ ਗੱਲ ਹੈ ਜਿਹ ਦੇ ਵਿੱਚ ਤੁਸੀਂ ਹੋਰਨਾਂ ਕਲੀਸਿਯਾਂ ਨਾਲੋਂ ਘੱਟ ਸਾਓ ਬਿਨਾ ਇਸ ਦੇ ਭਈ ਮੈਂ ਆਪ ਤੁਹਾਡੇ ਉੱਤੇ ਭਾਰੂ ਨਾ ਹੋਇਆ। ਤੁਸੀਂ ਮੇਰਾ ਇਹ ਕੁਨਿਆਉਂ ਮਾਫ਼ ਕਰੋ!।।
14 ਵੇਖੋ, ਇਹ ਤੀਜੀ ਵਾਰ ਮੈਂ ਤੁਹਾਡੇ ਕੋਲ ਆਉਣ ਨੂੰ ਤਿਆਰ ਹਾਂ ਅਤੇ ਤੁਹਾਡੇ ਉੱਤੇ ਭਾਰੂ ਨਾ ਹੋਵਾਂਗਾ ਕਿਉਂ ਜੋ ਮੈਂ ਤੁਹਾਡਾ ਮਾਲ ਨਹੀਂ ਸਗੋਂ ਤੁਹਾਨੂੰ ਹੀ ਚਾਹੁੰਦਾ ਹਾਂ। ਬਾਲ ਬੱਚਿਆਂ ਨੂੰ ਮਾਪਿਆਂ ਲਈ ਨਹੀਂ ਸਗੋਂ ਮਾਪਿਆਂ ਨੂੰ ਬਾਲ ਬੱਚਿਆਂ ਲਈ ਜੋੜਨਾ ਚਾਹੀਦਾ ਹੈ
15 ਸੋ ਮੈਂ ਤੁਹਾਡੀਆਂ ਜਾਨਾਂ ਲਈ ਬਹੁਤ ਅਨੰਦ ਨਾਲ ਖਰਚ ਕਰਾਂਗਾ ਅਤੇ ਆਪ ਹੀ ਖਰਚ ਹੋ ਜਾਵਾਂਗਾ। ਜੇ ਮੈਂ ਤੁਹਾਡੇ ਨਾਲ ਵੱਧ ਪਿਆਰ ਕਰਦਾ ਹਾਂ ਤਾਂ ਭਲਾ, ਤੁਸੀਂ ਮੇਰੇ ਨਾਲ ਘੱਟ ਪਿਆਰ ਕਰੋਗੋॽ
16 ਭਲਾ, ਐਉਂ ਹੀ ਸਹੀ ਮੈਂ ਆਪੇ ਤੁਹਾਡੇ ਉੱਤੇ ਭਾਰੂ ਤਾਂ ਨਾ ਹੋਇਆ ਪਰ ਚਤਰ ਹੋ ਕੇ ਮੈਂ ਤੁਹਾਨੂੰ ਛਲ ਨਾਲ ਫੜਿਆ!
17 ਜਿਨ੍ਹਾਂ ਨੂੰ ਮੈਂ ਤੁਹਾਡੇ ਕੋਲ ਘੱਲਿਆ, ਕੀ ਉਨ੍ਹਾਂ ਵਿੱਚੋਂ ਕਿਸੇ ਦੇ ਰਾਹੀਂ ਮੈਂ ਤੁਹਾਥੋਂ ਕੋਈ ਲਾਹਾ ਕੱਢ ਲਿਆॽ
18 ਮੈਂ ਤੀਤੁਸ ਦੇ ਅੱਗੇ ਬੇਨਤੀ ਕੀਤੀ ਅਤੇ ਉਹ ਦੇ ਨਾਲ ਉਸ ਭਰਾ ਨੂੰ ਘੱਲਿਆ। ਕੀ ਤੀਤੁਸ ਨੇ ਤੁਹਾਥੋਂ ਕੋਈ ਲਾਹਾ ਕੱਢਿਆॽ ਭਲਾ, ਅਸੀਂ ਇੱਕੋ ਆਤਮਾ ਤੋਂ, ਇੱਕੋ ਲੀਹ ਉੱਤੇ ਨਹੀਂ ਚੱਲੇॽ।।
19 ਭਲਾ, ਤੁਸੀਂ ਅਜੇ ਤੀਕ ਸਮਝਦੇ ਹੋ ਜੋ ਅਸੀਂ ਤੁਹਾਡੇ ਅੱਗੇ ਉਜ਼ਰ ਕਰਦੇ ਹਾਂॽ ਅਸੀਂ ਪਰਮੇਸ਼ੁਰ ਦੇ ਅੱਗੇ ਮਸੀਹ ਵਿੱਚ ਹੋ ਕੇ ਬੋਲਦੇ ਹਾਂ। ਪਰ ਹੇ ਪਿਆਰਿਓ, ਏਹ ਸਾਰੀਆਂ ਗੱਲਾਂ ਤੁਹਾਡੇ ਹੀ ਸੁਧਾਰ ਲਈ ਹਨ
20 ਕਿਉ ਜੋ ਮੈਂ ਡਰਦਾ ਹਾਂ ਭਈ ਕਿਤੇ ਐਉਂ ਨਾ ਹੋਵੇ ਜੋ ਮੈਂ ਆਣ ਕੇ ਜਿਹੋ ਜਿਹੇ ਤੁਹਾਨੂੰ ਚਾਹੁੰਦਾ ਹਾਂ ਓਹੋ ਜਿਹੇ ਨਾ ਪਾਵਾਂ ਅਤੇ ਤੁਸੀਂ ਮੈਨੂੰ ਵੀ ਉਹ ਜਿਹੋ ਪਾਓ ਜਿਹੋ ਜਿਹਾ ਨਹੀਂ ਚਾਹੁੰਦੇ ਹੋ ਮਤੇ ਝਗੜਾ, ਈਰਖਾ, ਕ੍ਰੋਧ, ਧੜੇਬਾਜ਼ੀਆਂ, ਚੁਗਲੀਆਂ, ਘੋਰਮਸੋਰੇ, ਆਕੜਾਂ ਅਤੇ ਘਮਸਾਣ ਹੋਣ
21 ਅਰ ਅਜਿਹਾ ਨਾ ਹੋਵੇ ਭਈ ਜਾਂ ਮੈਂ ਫੇਰ ਆਵਾਂ ਤਾਂ ਮੇਰਾ ਪਰਮੇਸ਼ੁਰ ਮੈਨੂੰ ਤੁਹਾਡੇ ਅੱਗੇ ਹੌਲਿਆਂ ਪਾਵੇ ਅਤੇ ਮੈਂ ਓਹਨਾਂ ਵਿੱਚੋਂ ਬਾਹਲਿਆਂ ਦੇ ਲਈ ਸੋਗ ਕਰਾਂ ਜਿਨ੍ਹਾਂ ਦੇ ਅੱਗੇ ਪਾਪ ਕੀਤਾ ਹੈ ਅਤੇ ਮੁੜ ਆਪਣੇ ਗੰਦ ਮੰਦ ਅਤੇ ਹਰਾਮਕਾਰੀ ਅਤੇ ਲੁੱਚਪੁਣੇ ਤੋਂ ਤੋਬਾ ਨਾ ਕੀਤੀ ਹੋਵੇ।।
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×