Bible Versions
Bible Books

Deuteronomy 19 (PAV) Punjabi Old BSI Version

1 ਜਦ ਯਹੋਵਾਹ ਤੁਹਾਡਾ ਪਰਮੇਸ਼ੁਰ ਉਨ੍ਹਾਂ ਕੌਮਾਂ ਨੂੰ ਵੱਢ ਸੁੱਟੇ ਜਿੰਨ੍ਹਾਂ ਦਾ ਦੇਸ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਦੇਣ ਵਾਲਾ ਹੈ ਅਤੇ ਉਨ੍ਹਾਂ ਉੱਤੇ ਤੁਸੀਂ ਕਬਜ਼ਾ ਕਰ ਕੇ ਓਹਨਾਂ ਦੇ ਸ਼ਹਿਰਾਂ ਅਤੇ ਘਰਾਂ ਵਿੱਚ ਵੱਸਣ ਲੱਗ ਪਓ
2 ਤਾਂ ਤੁਸੀਂ ਤਿੰਨ ਸ਼ਹਿਰ ਆਪਣੇ ਲਈ ਉਸ ਦੇਸ ਵਿੱਚੋਂ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਕਬਜ਼ਾ ਕਰਨ ਲਈ ਦੇਣ ਵਾਲਾ ਹੈ ਵੱਖਰੇ ਰੱਖਿਓ
3 ਤੁਸੀਂ ਆਪਣੇ ਰਾਹ ਠੀਕ ਕਰ ਲਿਓ ਅਤੇ ਆਪਣੇ ਦੇਸ ਦੀਆਂ ਹੱਦਾਂ ਨੂੰ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਮਿਲਖ ਵਿੱਚ ਦਿੰਦਾ ਹੈ ਤਿੰਨੀ ਥਾਈਂ ਵੰਢ ਲਿਓ ਤਾਂ ਜੋ ਹਰ ਖੂਨੀ ਉੱਥੇ ਨੱਠ ਜਾਵੇ
4 ਇਹ ਉਸ ਖੂਨੀ ਦੀ ਗੱਲ ਹੈ ਜੋ ਉੱਥੇ ਨੱਠ ਕੇ ਜਿਵੇਂ ਜਿਹੜਾ ਆਪਣੇ ਗੁਆਂਢੀ ਨੂੰ ਵਿੱਸਰ ਭੋਲੇ ਮਾਰ ਸੁੱਟੇ ਅਤੇ ਉਸ ਦਾ ਉਹ ਦੇ ਨਾਲ ਪਹਿਲਾ ਕੋਈ ਵੈਰ ਨਹੀਂ ਸੀ
5 ਜਿਵੇਂ ਕੋਈ ਮਨੁੱਖ ਆਪਣੇ ਗੁਆਂਢੀ ਨਾਲ ਬੰਨ੍ਹ ਵਿੱਚੋਂ ਲੱਕੜੀ ਵੱਢਣ ਜਾਵੇ ਅਤੇ ਜਦ ਉਸ ਦਾ ਹੱਥ ਰੁੱਖ ਦੇ ਵੱਢਣ ਲਈ ਕੁਹਾੜੀ ਦਾ ਇੱਕ ਟੱਕ ਮਾਰੇ ਅਤੇ ਫਲ ਦਸਤੇ ਤੋਂ ਘਸ ਕੇ ਨਿੱਕਲ ਜਾਵੇ ਅਤੇ ਉਸ ਦੇ ਗੁਆਂਢੀ ਉੱਤੇ ਇਉਂ ਪਵੇ ਕਿ ਉਹ ਮਰ ਜਾਵੇ ਤਾਂ ਉਹ ਇਨ੍ਹਾਂ ਸ਼ਹਿਰਾਂ ਵਿੱਚੋਂ ਇੱਕ ਨੂੰ ਨੱਠ ਜਾਵੇ ਅਤੇ ਜੀਉਂਦਾ ਰਹੇ
6 ਐਉਂ ਨਾ ਹੋਵੇ ਭਈ ਖੂਨ ਦਾ ਬਦਲਾ ਲੈਣ ਵਾਲਾ ਜਦੋਂ ਉਸ ਦਾ ਮਨ ਜਲ ਰਿਹਾ ਹੈ ਖੂਨੀ ਦੇ ਮਗਰ ਪੈ ਕੇ ਏਸ ਲਈ ਕਿ ਉਹ ਰਾਹ ਬਹੁਤ ਲੰਮਾ ਹੈ ਉਸ ਨੂੰ ਫੜ ਲਵੇ ਅਤੇ ਜਾਨ ਤੋਂ ਮਾਰ ਦੇਵੇ ਪਰ ਉਹ ਮਰਨ ਜੋਗ ਨਹੀਂ ਸੀ ਕਿਉਂ ਜੋ ਉਸ ਦਾ ਉਹ ਦੇ ਨਾਲ ਪਹਿਲਾ ਉਹ ਦੇ ਨਾਲ ਕੋਈ ਵੈਰ ਨਹੀਂ ਸੀ
7 ਇਸ ਲਈ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ ਕਿ ਆਪਣੇ ਲਈ ਤਿੰਨ ਸ਼ਹਿਰ ਵੱਖਰੇ ਰੱਖ ਲਓ
8 ਜਦ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੀਆਂ ਹੱਦਾਂ ਨੂੰ ਵਧਾ ਦੇਵੇ ਜਿਵੇਂ ਉਸ ਤੁਹਾਡੇ ਪਿਉ ਦਾਦਿਆਂ ਨਾਲ ਸੌਂਹ ਖਾਧੀ ਅਤੇ ਉਹ ਤੁਹਾਨੂੰ ਉਹ ਸਾਰਾ ਦੇਸ ਦੇ ਦੇਵੇ ਜਿਹ ਦੇ ਦੇਣ ਦਾ ਬਚਨ ਉਸ ਤੁਹਾਡੇ ਪਿਉ ਦਾਦਿਆਂ ਨਾਲ ਕੀਤਾ ਸੀ
9 ਤਦ ਤੁਸੀਂ ਇਹ ਸਾਰਾ ਹੁਕਮਨਾਮਾ ਜਿਹੜਾ ਅੱਜ ਮੈਂ ਤੁਹਾਨੂੰ ਦਿੰਦਾ ਹਾਂ ਪੂਰਾ ਕਰਨ ਲਈ ਇਸ ਦੀ ਪਾਲਣਾ ਕਰੋ ਅਰਥਾਤ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਨਾਲ ਪ੍ਰੇਮ ਰੱਖੋ ਅਤੇ ਉਸ ਦਿਆਂ ਰਾਹਾਂ ਉੱਤੇ ਸਦਾ ਤੀਕ ਚੱਲੋ ਤਾਂ ਮੈਂ ਤੁਹਾਨੂੰ ਤਿੰਨ ਸ਼ਹਿਰ ਹੋਰ ਇਨ੍ਹਾਂ ਤਿੰਨਾਂ ਦੇ ਨਾਲ ਦਿਆਂਗਾ
10 ਤਾਂ ਜੋ ਬੇਦੋਸ਼ੇ ਦਾ ਖੂਨ ਤੁਹਾਡੇ ਦੇਸ ਵਿੱਚ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਮਿਲਖ ਲਈ ਦਿੰਦਾ ਹੈ ਵਹਾਇਆ ਨਾ ਜਾਵੇ ਅਤੇ ਇਉਂ ਤੁਹਾਡੇ ਉੱਤੇ ਖੂਨ ਆਏ।।
11 ਪਰ ਜੇ ਕੋਈ ਮਨੁੱਖ ਆਪਣੇ ਗੁਆਂਢੀ ਨਾਲ ਵੈਰ ਰੱਖਦਾ ਹੋਇਆ ਉਸ ਦੀ ਘਾਤ ਵਿੱਚ ਲੱਗੇ ਅਤੇ ਉਸ ਉੱਤੇ ਉੱਠ ਕੇ ਉਸ ਦੀ ਜਾਨ ਨੂੰ ਇਉਂ ਮਾਰੇ ਕਿ ਉਹ ਮਰ ਜਾਵੇ ਅਤੇ ਉਹ ਇਨ੍ਹਾਂ ਸ਼ਹਿਰਾਂ ਵਿੱਚੋਂ ਇੱਕ ਨੂੰ ਨੱਠ ਜਾਵੇ
12 ਤਾਂ ਉਸ ਸ਼ਹਿਰ ਦੇ ਬਜ਼ੁਰਗ ਉਹ ਨੂੰ ਫੜ ਕੇ ਮੋੜ ਲੈਣ ਆਉਣ ਅਤੇ ਉਹ ਨੂੰ ਲਹੂ ਦਾ ਬਦਲਾ ਲੈਣ ਵਾਲੇ ਦੇ ਹੱਥ ਵਿੱਚ ਦੇਣ ਭਈ ਉਹ ਮਾਰਿਆ ਜਾਵੇ
13 ਤੁਹਾਡੀ ਅੱਖ ਉਸ ਦੇ ਉੱਤੇ ਤਰਸ ਨਾ ਖਾਵੇ ਪਰ ਤੁਸੀਂ ਉਸ ਨਿਰਦੋਸ਼ ਦੇ ਖੂਨ ਨੂੰ ਇਸਰਾਏਲ ਵਿੱਚੋਂ ਮਿਟਾ ਦਿਓ ਤਾਂ ਜੋ ਤੁਹਾਡਾ ਭਲਾ ਹੋਵੇ।।
14 ਤੁਸੀਂ ਆਪਣੇ ਗੁਆਂਢੀ ਦੀਆਂ ਹੱਦਾਂ ਨਾ ਸਰਕਾਓ ਜਿਹੜੀਆਂ ਉਨ੍ਹਾਂ ਨੇ ਪਹਿਲਾਂ ਤੇਰੀ ਮਿਲਖ ਵਿੱਚ ਬੰਨ੍ਹੀਆਂ ਹੋਈਆਂ ਹਨ ਜਿਹੜੀ ਤੁਸੀਂ ਉਸ ਧਰਤੀ ਵਿੱਚ ਲਾਓਗੇ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਕਬਜ਼ਾ ਕਰਨ ਲਈ ਦੇਣ ਵਾਲਾ ਹੈ ।।
15 ਇੱਕੋ ਹੀ ਗਵਾਹ ਕਿਸੇ ਮਨੁੱਖ ਉੱਤੇ ਉਸ ਦੀ ਕਿਸੇ ਬੁਰਿਆਈ ਅਥਵਾ ਉਸ ਦੇ ਕਿਸੇ ਵੀ ਪਾਪ ਕਾਰਨ ਜਿਹੜਾ ਉਸ ਨੇ ਕੀਤਾ ਹੋਵੇ ਨਾ ਉੱਠੇ। ਦੋ ਯਾ ਤਿੰਨ ਗਵਾਹਾਂ ਦੀ ਜ਼ਬਾਨੀ ਗੱਲ ਪੱਕੀ ਸਮਝੀ ਜਾਵੇ
16 ਜੇ ਕੋਈ ਜ਼ਾਲਮ ਗਵਾਹ ਕਿਸੇ ਮਨੁੱਖ ਉੱਤੇ ਉੱਠੇ ਤਾਂ ਜੋ ਉਸ ਦੇ ਵਿਰੁੱਧ ਬੇਈਮਾਨ ਹੋਣ ਦੀ ਗਵਾਹੀ ਦੇਵੇ
17 ਤਾਂ ਦੋਨੋਂ ਮਨੁੱਖ ਜਿਨਾਂ ਦੇ ਵਿਰੁੱਧ ਝਗੜਾ ਹੈ ਯਹੋਵਾਹ ਦੇ ਸਨਮੁੱਖ ਖੜੇ ਕੀਤੇ ਜਾਣ ਅਰਥਾਤ ਉਨ੍ਹਾਂ ਦਿਨਾਂ ਦੇ ਜਾਜਕਾਂ ਅਤੇ ਨਿਆਈਆਂ ਦੇ ਅੱਗੇ
18 ਤਾਂ ਉਹ ਚੰਗੀ ਤਰ੍ਹਾਂ ਪੁੱਛ ਗਿੱਛ ਕਰਨ ਅਤੇ ਵੇਖੋ, ਜੇ ਉਹ ਗਵਾਹ ਝੂਠਾ ਗਵਾਹ ਹੋਵੇ ਅਤੇ ਆਪਣੇ ਭਰਾ ਦੇ ਵਿਰੁੱਧ ਝੂਠੀ ਗਵਾਹੀ ਦਿੱਤੀ ਹੋਵੇ
19 ਤਾਂ ਤੁਸੀਂ ਉਸ ਦੇ ਨਾਲ ਉਵੇਂ ਹੀ ਕਰਨਾ ਜਿਵੇਂ ਉਸ ਆਪਣੇ ਭਰਾ ਦੇ ਨਾਲ ਪਰੋਜਨ ਕੀਤਾ ਸੀ ਇਉਂ ਆਪਣੇ ਵਿੱਚੋਂ ਇਹ ਬੁਰਿਆਈ ਮਿਟਾ ਸੁੱਟਿਓ
20 ਤਾਂ ਬਾਕੀ ਦੇ ਲੋਕ ਸੁਣਨਗੇ ਅਤੇ ਡਰਨਗੇ ਅਤੇ ਫੇਰ ਅਜਿਹੀ ਬੁਰਿਆਈ ਤੁਹਾਡੇ ਵਿੱਚ ਨਾ ਕਰਨਗੇ
21 ਤੁਹਾਡੀਆਂ ਅੱਖਾਂ ਉਸ ਉੱਤੇ ਤਰਸ ਨਾ ਖਾਣ। ਜਾਨ ਦੇ ਵੱਟੇ ਜਾਨ, ਅੱਖ ਦੇ ਵੱਟੇ ਹੱਥ ਅੱਖ, ਦੰਦ ਦੇ ਵੱਟੇ ਦੰਦ, ਹੱਥ ਦੇ ਵੱਟੇ ਅਤੇ ਪੈਰ ਦੇ ਵੱਟੇ ਪੈਰ।।
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×